X
X

Fact Check : ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਮੰਚ ਟੁੱਟਣ ਦਾ ਇਹ ਵੀਡੀਓ ਹੈ ਪੁਰਾਣਾ, ਗੂੰਰਾਹਕੁੰਨ ਦਾਅਵਾ ਵਾਇਰਲ

ਵਿਸ਼ਵਾਸ ਨਿਊਜ ਨੇ ਪੜਤਾਲ ਵਿੱਚ ਵਾਇਰਲ ਦਾਅਵੇ ਗੁਮਰਾਹਕੁੰਨ ਪਾਇਆ। ਦਰਅਸਲ, ਮੰਚ ਟੁੱਟਣ ‘ਤੇ ਡਿੱਗਦੇ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਵਾਇਰਲ ਵੀਡੀਓ ਸਾਲ 2021 ਦਾ ਹੈ, ਜਦੋਂ ਹਰਿਆਣਾ ਦੇ ਜੀਂਦ ਵਿੱਚ ਆਯੋਜਿਤ ਮਹਾਪੰਚਾਇਤ ਦੌਰਾਨ ਸਟੇਜ ਟੁੱਟ ਗਿਆ ਸੀ। ਉਸੇ ਵੀਡੀਓ ਨੂੰ ਹੁਣ ਹਾਲੀਆ ਦੱਸ ਕੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਮੁਜ਼ੱਫਰਨਗਰ ਵਿੱਚ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਇੱਕ ਜਨ ਆਕ੍ਰੋਸ਼ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ, ਜਦੋਂ ਕਿਸਾਨ ਆਗੂ ਰਾਕੇਸ਼ ਟਿਕੈਤ ਰੈਲੀ ‘ਚ ਪਹੁੰਚੇ, ਤਾਂ ਉਥੇ ਹੰਗਾਮਾ ਹੋ ਗਿਆ। ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਅਤੇ ਰਾਕੇਸ਼ ਟਿਕੈਤ ਖਿਲਾਫ ਨਾਅਰੇਬਾਜ਼ੀ ਭੀ ਹੋਈ। ਇਸ ਦੌਰਾਨ ਰੈਲੀ ਵਿੱਚ ਸ਼ਾਮਲ ਲੋਕਾਂ ਦੇ ਵਿਚਕਾਰ ਧੱਕਾ-ਮੁੱਕੀ ਵੀ ਸ਼ੁਰੂ ਹੋ ਗਈ। ਹੁਣ ਇਸ ਨਾਲ ਜੋੜ ਕੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਰਾਕੇਸ਼ ਟਿਕੈਤ ਨੂੰ ਇੱਕ ਮੰਚ ਤੇ ਵੇਖਿਆ ਜਾ ਸਕਦਾ ਹੈ। ਅਚਾਨਕ ਸਟੇਜ ਟੁੱਟ ਜਾਂਦਾ ਹੈ ਅਤੇ ਮੰਚ ‘ਤੇ ਖੜ੍ਹੇ ਸਾਰੇ ਲੋਕ ਹੇਂਠਾ ਡਿੱਗ ਜਾਂਦੇ ਹਨ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਹਾਲੀਆ ਦੱਸ ਕੇ ਸਾਂਝਾ ਕਰ ਰਹੇ ਹਨ।

ਵਿਸ਼ਵਾਸ ਨਿਊਜ ਨੇ ਜਾਂਚ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਦਰਅਸਲ, ਰਾਕੇਸ਼ ਟਿਕੈਤ ਦਾ ਵਾਇਰਲ ਕੀਤਾ ਜਾ ਰਿਹਾ ਵੀਡੀਓ ਸਾਲ 2021 ਦਾ ਹੈ, ਜਦੋਂ ਜੀਂਦ ਵਿੱਚ ਆਯੋਜਿਤ ਮਹਾਂਪਚਿਏਤ ਦੌਰਾਨ ਸਟੇਜ ਟੁੱਟ ਗਿਆ ਸੀ। ਉਸੇ ਵੀਡੀਓ ਨੂੰ ਹੁਣ ਕੁਝ ਲੋਕ ਹਾਲੀਆ ਦੱਸ ਕੇ ਗਲਤ ਦਾਅਵੇ ਨਾਲ ਸਾਂਝਾ ਕਰ ਰਹੇ ਹਨ।

ਕੀ ਹੈ ਵਾਇਰਲ ਪੋਸਟ ਵਿੱਚ ?

ਸੋਸ਼ਲ ਮੀਡੀਆ ਯੂਜ਼ਰ ‘ਰਾਜੇਸ਼ ਨਾਰਾਇਣ’ ਨੇ 3 ਮਈ 2025 ਨੂੰ ਵਾਇਰਲ ਵੀਡੀਓ (ਆਰਕਾਈਵ ਲਿੰਕ) ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ,“कल मुजफ्फरनगर में राष्ट्रवादी जाटों ने जमकर कूटा आज रोने के लिए जिस मंच पर चढ़ा वो मंच भी टूट गया ये सब मोदी जी का षड्यंत्र है !”

ਸੋਸ਼ਲ ਮੀਡਿਆ ‘ਤੇ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਮਿਲਦੇ-ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ।

ਪੜਤਾਲ

ਵਾਇਰਲ ਵੀਡੀਓ ਦੀ ਪੜਤਾਲ ਕਰਨ ਲਈ ਅਸੀਂ ਸਬੰਧਤ ਕੀਵਰਡ ਨਾਲ ਗੂਗਲ ‘ਤੇ ਸਰਚ ਕੀਤਾ। ਸਾਨੂੰ ਦੈਨਿਕ ਜਾਗਰਣ ਦੀ ਵੈਬਸਾਈਟ ‘ਤੇ ਵੀਡੀਓ ਨਾਲ ਸਬੰਧਤ ਖ਼ਬਰ ਮਿਲੀ। ਰਿਪੋਰਟ ਨੂੰ 3 ਫਰਵਰੀ 2021 ਨੂੰ ਪ੍ਰਕਾਸ਼ਤ ਕੀਤਾ ਗਿਆ ਸੀ। ਦਿੱਤੀ ਗਈ ਜਾਣਕਾਰੀ ਅਨੁਸਾਰ, ਜੀਂਦ ਦੇ ਕੰਡੇਲਾ ਪਿੰਡ ਵਿੱਚ ਕਿਸਾਨ ਮਹਾਪੰਚਾਇਤ ਆਯੋਜਿਤ ਕੀਤੀ ਗਈ ਸੀ। ਜਿਸ ਵਿੱਚ ਰਾਕੇਸ਼ ਟਿਕੈਤ ਹੋਰ ਕਿਸਾਨ ਆਗੂਆਂ ਨਾਲ ਸ਼ਾਮਲ ਹੋਏ ਸਨ। ਜਦੋਂ ਰਾਕੇਸ਼ ਟਿਕੈਤ ਹੋਰ ਕਿਸਾਨ ਆਗੂਆਂ ਨਾਲ ਮੰਚ ‘ਤੇ ਪਹੁੰਚੇ ਤਾਂ ਮੰਚ ਅਚਾਨਕ ਟੁੱਟ ਗਿਆ ਅਤੇ ਸਾਰੇ ਲੋਕ ਹੇਂਠਾ ਗਿਰ ਗਏ।”ਪੂਰੀ ਖ਼ਬਰਾਂ ਇੱਥੇ ਪੜ੍ਹੋ।

ਵਾਇਰਲ ਵੀਡੀਓ ਨਾਲ ਜੁੜੀ ਰਿਪੋਰਟ ਨਿਊਜ 18 ਉਤਰਾਖੰਡ ਦੇ ਅਧਿਕਾਰਤ ਯੂਟਿਊਬ ਚੈਨਲ ਤੇ ਮਿਲੀ। ਵੀਡੀਓ ਨੂੰ 3 ਫਰਵਰੀ 2021 ਨੂੰ ਅਪਲੋਡ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ, ਕਿਸਾਨਾਂ ਦੇ ਸਮਰਥਨ ਵਿੱਚ ਜੀਂਦ ਵਿੱਚ ਚਲ ਰਹੀ ਮਹਾਪੰਚਾਇਤ ਦੌਰਾਨ ਮੰਚ ਅਚਾਨਕ ਟੁੱਟ ਗਿਆ ਅਤੇ ਕਈ ਵੱਡੇ ਕਿਸਾਨ ਆਗੂ ਮੰਚ ਤੋਂ ਹੇਂਠਾ ਗਿਰ ਗਏ ਸੀ। ਇਸ ਦੇ ਦੌਰਾਨ, ਰਾਕੇਸ਼ ਟਿਕੈਤ ਨੂੰ ਚੋਟਾਂ ਵੀ ਆਈ ਸੀ।”

ਸਰਚ ਦੇ ਦੌਰਾਨ, ਵੀਡੀਓ ਨਾਲ ਸਬੰਧਤ ਪੋਸਟ ANI ਦੇ ਐਕਸ ਹੈਂਡਲ ਤੇ ਵੀ ਮਿਲੀ। 3 ਫਰਵਰੀ 2021 ਨੂੰ ਕੀਤੀ ਗਈ ਪੋਸਟ ਵਿਚ ਵੀਡੀਓ ਨੂੰ ਜੀਂਦ ਵਿਚ ਹੋਈ ਮਹਾਪੰਚਾਇਤ ਦਾ ਦੱਸਿਆ ਗਿਆ ਹੈ।

ਵਾਇਰਲ ਵੀਡੀਓ ਨਾਲ ਜੁੜੀ ਹੋਰ ਖਬਰਾਂ ਇੱਥੇ ਪੜ੍ਹੋ।

ਸਰਚ ਦੇ ਦੌਰਾਨ, ਸਾਨੂੰ 2 ਮਈ 2025 ਨੂੰ ਦੈਨਿਕ ਜਾਗਰਣ ਦੀ ਵੈੱਬਸਾਈਟ ‘ਤੇ ਇੱਕ ਖ਼ਬਰ ਮਿਲੀ, ਜਿਸ ਵਿੱਚ ਦੱਸਿਆ ਗਿਆ, “ਮੁਜੱਫਰਨਗਰ ਵਿਚ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਹਿੰਦੂ ਸੰਗਠਨਾਂ ਅਤੇ ਕਾਰੋਬਾਰੀ ਸੰਗਠਨਾਂ ਵਲੋਂ ਇਕ ਜਨ ਆਕ੍ਰੋਸ਼ ਰੈਲੀ ਆਯੋਜਿਤ ਕੀਤੀ ਗਈ। ਇਸ ਦੌਰਾਨ ਬਾਜ਼ਾਰ ਬੰਦ ਹੋ ਗਏ ਅਤੇ ਸਾਰੇ ਲੋਕ ਰੈਲੀ ਦੇ ਲਈ ਇਕੱਠਾ ਹੋ ਗਏ। ਉਸੇ ਸਮੇਂ ਉੱਥੇ ਰਾਕੇਸ਼ ਟਿਕੈਤ ਵੀ ਪਹੁੰਚ ਗਏ ਅਤੇ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਦੇ ਖਿਲਾਫ ਨਾਅਰੇ ਵੀ ਲੱਗੇ ਅਤੇ ਧੱਕਾ-ਮੁਕੀ ਵੀ ਹੋਈ। ਪੁਲਿਸ ਨੇ ਰਾਕੇਸ਼ ਟਿਕੈਤ ਨੂੰ ਸੁਰਖਿਯਤ ਕੱਢਿਆ।

ਦਰਅਸਲ ਰਾਕੇਸ਼ ਟਿਕੈਤ ਨੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਬਾਰੇ ਅਜਿਹਾ ਬਿਆਨ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਦਾ ਬਹੁਤ ਵਿਰੋਧ ਕੀਤਾ ਜਾ ਰਿਹਾ ਹੈ।

ਜਾਂਚ ਵਿੱਚ ਅੱਗੇ ਅਸੀਂ ਜੀਂਦ ਵਿੱਚ ਹੋਈ ਘਟਨਾ ‘ਤੇ ਖਬਰ ਲਿਖ ਚੁਕੇ ਦੈਨਿਕ ਜਾਗਰਣ, ਹਰਿਆਣਾ ਦੇ ਸਾਬਕਾ ਡਿਜੀਟਲ ਪ੍ਰਭਾਰੀ ਸੁਨੀਲ ਝਾ ਨਾਲ ਵੀਡੀਓ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਹ ਵੀਡੀਓ ਕਿਸਾਨ ਅੰਦੋਲਨ ਦੌਰਾਨ ਹੈ। ਜਦੋਂ ਜੀਂਦ ਦੇ ਇੱਕ ਪਿੰਡ ਵਿੱਚ ਇੱਕ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ ਸੀ। ਇਹ ਵੀਡੀਓ ਉਸੇ ਸਮੇਂ ਦਾ ਹੈ।

ਅੰਤ ਵਿੱਚ ਅਸੀਂ ਪੁਰਾਣੇ ਵੀਡੀਓ ਨੂੰ ਹਾਲੀਆ ਦੱਸ ਕੇ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਪਤਾ ਚਲਿਆ ਕਿ 97 ਹਜ਼ਾਰ ਲੋਕ ਯੂਜ਼ਰ ਨੂੰ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ ਨੇ ਪੜਤਾਲ ਵਿੱਚ ਵਾਇਰਲ ਦਾਅਵੇ ਗੁਮਰਾਹਕੁੰਨ ਪਾਇਆ। ਦਰਅਸਲ, ਮੰਚ ਟੁੱਟਣ ‘ਤੇ ਡਿੱਗਦੇ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਵਾਇਰਲ ਵੀਡੀਓ ਸਾਲ 2021 ਦਾ ਹੈ, ਜਦੋਂ ਹਰਿਆਣਾ ਦੇ ਜੀਂਦ ਵਿੱਚ ਆਯੋਜਿਤ ਮਹਾਪੰਚਾਇਤ ਦੌਰਾਨ ਸਟੇਜ ਟੁੱਟ ਗਿਆ ਸੀ। ਉਸੇ ਵੀਡੀਓ ਨੂੰ ਹੁਣ ਹਾਲੀਆ ਦੱਸ ਕੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

  • Claim Review : ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਇਹ ਵੀਡੀਓ ਹਾਲੀਆ ਹੈ।
  • Claimed By : FB User-ਰਾਜੇਸ਼ ਨਾਰਾਇਣ
  • Fact Check : ਭ੍ਰਮਕ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later