X
X

Fact Check: ਟੈਂਕਰ ਪਲਟਣ ਦੇ ਬਾਅਦ ਦੁੱਧ ਲੁੱਟਣ ਦਾ ਇਹ ਵੀਡੀਓ ਪਟਨਾ ਦਾ ਹੈ

ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਸੜਕ ‘ਤੇ ਪਲਟੇ ਟੈਂਕਰ ਵਿੱਚੋਂ ਦੁੱਧ ਭਰਦੇ ਲੋਕਾਂ ਦਾ ਇਹ ਵੀਡੀਓ ਪੰਜਾਬ ਦਾ ਨਹੀਂ ਹੈ। ਅਸਲ ਵਿੱਚ ਇਹ ਵੀਡੀਓ ਸਤੰਬਰ 2025 ਦਾ ਪਟਨਾ ਦਾ। ਜਿਸਨੂੰ ਹੁਣ ਪੰਜਾਬ ਦਾ ਦੱਸ ਕੇ ਗਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

  • By: Jyoti Kumari
  • Published: Nov 21, 2025 at 02:30 PM
  • Updated: Nov 21, 2025 at 04:32 PM

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਸੜਕ ‘ਤੇ ਪਲਟੇ ਟੈਂਕਰ ਤੋਂ ਦੁੱਧ ਨਿਕਲਦੇ ਹੋਏ ਦੇਖਿਆ ਜਾ ਸਕਦਾ ਹੈ ਅਤੇ ਭੀੜ ਦੁੱਧ ਨੂੰ ਬਾਲਟੀਆਂ ਅਤੇ ਬੋਤਲਾਂ ਵਿੱਚ ਭਰ ਰਹੀ ਹੈ। ਕਈ ਲੋਕਾਂ ਨੂੰ ਦੁੱਧ ਨੂੰ ਪੀਂਦੇ ਹੋਏ ਵੀ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਹਾਲੀਆ ਦੱਸ ਕੇ ਪੰਜਾਬ ਦੇ ਨਾਮ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ।

ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗਲਤ ਪਾਇਆ। ਇਹ ਵੀਡੀਓ ਪੰਜਾਬ ਦਾ ਨਹੀਂ ਹੈ। ਅਸਲ ਵਿੱਚ ਇਹ ਵੀਡੀਓ ਸਤੰਬਰ 2025 ਦਾ ਪਟਨਾ ਦਾ ਹੈ, ਜਿਸਨੂੰ ਹੁਣ ਪੰਜਾਬ ਦਾ ਦੱਸ ਕੇ ਗਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ?

ਫੇਸਬੁੱਕ ਪੇਜ IELTS WALA INDIA ਨੇ ਵੀਡੀਓ ਨੂੰ ਸ਼ੇਅਰ ਕਰ ਲਿਖਿਆ ਹੈ,”ਪੰਜਾਬ ਕਿੱਧਰ ਨੂੰ ਜਾ ਰਿਹਾ ਯਾਰ ਦੇਖ ਕੇ ਰੋਣਾ ਆਉਂਦਾ।″

ਵਾਇਰਲ ਵੀਡੀਓ ਦਾ ਆਰਕਾਈਵ ਲਿੰਕ ਇੱਥੇ ਵੇਖੋ।

ਪੜਤਾਲ

ਵਾਇਰਲ ਵੀਡੀਓ ਦੀ ਜਾਂਚ ਲਈ ਅਸੀਂ ਵੀਡੀਓ ਦੇ ਸਕ੍ਰੀਨਸ਼ੋਟ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਲੇਂਸ ਰਾਹੀਂ ਸਰਚ ਕੀਤਾ। ਸਾਨੂੰ ਵੀਡੀਓ NewZ इंडिया 24 ਨਾਮ ਦੇ ਇੱਕ ਯੂਟਿਊਬ ਚੈਨਲ ‘ਤੇ ਮਿਲਾ। 8 ਸਤੰਬਰ 2025 ਨੂੰ ਅਪਲੋਡ ਵੀਡੀਓ ਨਾਲ ਦੱਸਿਆ ਗਿਆ, ਇਹ ਵੀਡੀਓ ਪਟਨਾ ਦਾ ਹੈ, ਜਿੱਥੇ ਦੁੱਧ ਦਾ ਟੈਂਕਰ ਪਲਟਣ ਤੋਂ ਬਾਅਦ ਲੋਕ ਦੁੱਧ ਬਾਲਟੀਆਂ ਅਤੇ ਬੋਤਲਾਂ ਵਿੱਚ ਭਰ ਕੇ ਲੈ ਗਏ ਸਨ।

ਵੀਡੀਓ socialbuzzz.in ਨਾਮ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਮਿਲਿਆ। 10 ਸਤੰਬਰ 2025 ਨੂੰ ਸ਼ੇਅਰ ਪੋਸਟ ਅਨੁਸਾਰ, “ਪਟਨਾ, ਬਿਹਾਰ: ਦਸ਼ਰਥ ਮੋੜ ‘ਤੇ ਦੁੱਧ ਨਾਲ ਭਰਿਆ ਟੈਂਕਰ ਪਲਟ ਗਿਆ। ਜਿਵੇਂ ਹੀ ਟੈਂਕਰ ਪਲਟਿਆ ਤਾਂ ਆਸ-ਪਾਸ ਦੇ ਲੋਕ ਦੁੱਧ ਨੂੰ ਬਾਲਟੀਆਂ ਵਿੱਚ ਭਰ ਕੇ ਲੈ ਜਾਣ ਲੱਗੇ।”

ਵੀਡੀਓ Dhinchak khabare ਨਾਮ ਦੇ ਯੂਟਿਊਬ ਚੈਨਲ ‘ਤੇ ਅਪਲੋਡ ਕੀਤਾ ਹੋਇਆ ਮਿਲਿਆ। 8 ਸਤੰਬਰ 2025 ਨੂੰ ਅਪਲੋਡ ਵੀਡੀਓ ਨਾਲ ਦਿਤੀ ਗਈ ਜਾਣਕਾਰੀ ਅਨੁਸਾਰ, ਇਹ ਵੀਡੀਓ ਪਟਨਾ ਦਾ ਹੈ। ਦੁੱਧ ਦਾ ਟੈਂਕਰ ਪਲਟਨ ਤੋਂ ਬਾਅਦ ਲੋਕ ਦੁੱਧ ਨੂੰ ਬੋਤਲ ਅਤੇ ਬਾਲਟੀਆਂ ਵਿੱਚ ਭਰ ਕੇ ਲੈ ਗਏ।

ਵੀਡੀਓ ਨਾਲ ਜੁੜੀ ਹੋਰ ਰਿਪੋਰਟਸ ਇੱਥੇ ਵੇਖੀ ਜਾ ਸਕਦੀ ਹੈ।

ਵਧੇਰੇ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਪਟਨਾ ਦੇ ਚੀਫ ਰਿਪੋਰਟਰ ਜਿਤੇਂਦਰ ਕੁਮਾਰ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਵੀਡੀਓ ਪਟਨਾ ਦਾ ਹੈ ਅਤੇ ਪੁਰਾਣਾ ਹੈ।

ਅੰਤ ਵਿੱਚ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਪੇਜ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਇਸ ਪੇਜ ਨੂੰ ਇੱਕ ਲੱਖ 52 ਹਜਾਰ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਸੜਕ ‘ਤੇ ਪਲਟੇ ਟੈਂਕਰ ਵਿੱਚੋਂ ਦੁੱਧ ਭਰਦੇ ਲੋਕਾਂ ਦਾ ਇਹ ਵੀਡੀਓ ਪੰਜਾਬ ਦਾ ਨਹੀਂ ਹੈ। ਅਸਲ ਵਿੱਚ ਇਹ ਵੀਡੀਓ ਸਤੰਬਰ 2025 ਦਾ ਪਟਨਾ ਦਾ। ਜਿਸਨੂੰ ਹੁਣ ਪੰਜਾਬ ਦਾ ਦੱਸ ਕੇ ਗਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

  • Claim Review : ਪੰਜਾਬ 'ਚ ਟੈਂਕਰ ਪਲਟਣ ਤੋਂ ਬਾਅਦ ਲੋਕ ਦੁੱਧ ਲੁੱਟਣ ਲੱਗੇ।
  • Claimed By : FB Page- IELTS WALA INDIA
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later