Fact Check: ‘ਓਪਰੇਸ਼ਨ ਸਿੰਦੂਰ’ ਨਾਲ ਸੰਬੰਧਤ ਨਹੀਂ ਹੈ ਫੌਜੀ ਦੇ ਸਵਾਗਤ ਦਾ ਇਹ ਵੀਡੀਓ
ਵਿਸ਼ਵਾਸ ਨਿਊਜ ਨੇ ਜਾਂਚ ਵਿਚ ਪਾਇਆ ਕਿ ਵਾਇਰਲ ਵੀਡੀਓ ਸਾਲ 2023 ਦਾ ਹੈ, ਜਦੋਂ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਘਰ ਆਏ ਫੌਜੀ ਦਾ ਘਰਵਾਲਿਆਂ ਨੇ ਸ਼ਾਨਦਾਰ ਸਵਾਗਤ ਕੀਤਾ ਸੀ। ਉਸੇ ਵੀਡੀਓ ਨੂੰ ਹੁਣ ਹਾਲੀਆ ਦੱਸ ਕੇ ‘ਓਪਰੇਸ਼ਨ ਸਿੰਦੂਰ’ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
- By: Jyoti Kumari
- Published: May 29, 2025 at 04:48 PM
ਵਿਸ਼ਵਾਸ ਨਿਊਜ (ਨਵੀਂ ਦਿੱਲੀ)। ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇਕ ਜਵਾਨ ਦੇ ਘਰ ਆਉਣ ‘ਤੇ ਘਰਵਾਲਿਆਂ ਵਲੋਂ ਸ਼ਾਨਦਾਰ ਸਵਾਗਤ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਹਾਲੀਆ ਦੱਸ ਕੇ ਸ਼ੇਅਰ ਕਰ ਰਹੇ ਹਨ। ਯੂਜ਼ਰਸ ਇਸ ਵੀਡੀਓ ਨੂੰ ‘ਓਪਰੇਸ਼ਨ ਸਿੰਦੂਰ’ ਨਾਲ ਜੋੜ ਕੇ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਦਾਅਵੇ ਨੂੰ ਗੁਮਰਾਹਕੁੰਨ ਪਾਇਆ। ਅਸਲ ਵਿੱਚ ਇਹ ਵੀਡੀਓ ਅਗਸਤ 2023 ਦਾ ਹੈ,ਜਦੋਂ ਵੀਡੀਓ ਵਿੱਚ ਦਿੱਖ ਰਿਹਾ ਫੌਜੀ ਪਹਿਲੀ ਵਾਰ ਘਰ ਆਇਆ ਸੀ, ਤਾਂ ਪਰਿਵਾਰ ਨੇ ਉਸਦਾ ਸਵਾਗਤ ਕੀਤਾ ਸੀ। ਵੀਡੀਓ ਉਸੇ ਸਮੇਂ ਦਾ ਹੈ, ਜਿਸਨੂੰ ਹੁਣ ਹਾਲੀਆ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ ਟਰੱਕ ਡਰਾਵੀਰ ਵੀਰਾਂ ਦਾ ਪੇਜ ਨੇ (ਆਰਕਾਈਵ ਲਿੰਕ) 24 ਮਈ 2025 ਨੂੰ ਵੀਡੀਓ ਨੂੰ ਸ਼ੇਅਰ ਕੀਤਾ ਹੈ ਅਤੇ ਲਿਖੀ ਹੈ,”ਜੰਗ ਤੋਂ ਵਾਪਸ ਆ ਰਹੇ ਸਿਪਾਹੀ ਲਈ ਸ਼ਾਨਦਾਰ ਰੈੱਡ ਕਾਰਪੇਟ ਸਵਾਗਤ”

Parshant Raheja ਨਾਮ ਦੇ ਫੇਸਬੁੱਕ ਯੂਜ਼ਰ ਨੇ ਵੀ ਇਸ ਵੀਡੀਓ ਨੂੰ ਸ਼ਾਇਰ ਕੀਤਾ ਹੈ ਅਤੇ ਦਾਅਵਾ ਕੀਤਾ ਹੈ,”ਅਪਰੇਸ਼ਨ ਸਿੰਦੂਰ ਤੋਂ ਬਾਦ ਘਰ ਆਇਆ ਫੌਜੀ ਵੀਰ”
ਪੜਤਾਲ
ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਸਬੰਧਤ ਕੀਵਰਡ ਨਾਲ ਗੂਗਲ ‘ਤੇ ਸਰਚ ਕੀਤੀ। ਸਾਨੂੰ thedailyjagran.com ਦੀ ਵੈੱਬਸਾਈਟ ‘ਤੇ ਵੀਡੀਓ ਨਾਲ ਜੁੜੀ ਖਬਰ ਮਿਲੀ। ਖਬਰ ਨੂੰ 15 ਅਗਸਤ 2023 ਨੂੰ ਪ੍ਰਕਾਸ਼ਤ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ, ਵੀਡੀਓ ਉਸ ਸਮੇਂ ਦਾ ਜਦੋਂ ਫੌਜੀ ਆਪਣੀ ਟ੍ਰੇਨਿੰਗ ਪੂਰੀ ਕਰਕੇ ਆਇਆ ਅਤੇ ਪਰਿਵਾਰ ਨੇ ਉਸਦਾ ਸ਼ਾਨਦਾਰ ਸਵਾਗਤ ਕੀਤਾ ਸੀ।

ਸਾਨੂੰ ਵੀਡੀਓ ਨਾਲ ਜੁੜੀ ਪੋਸਟ ਪ੍ਰੋ ਪੰਜਾਬ ਟੀਵੀ ਦੇ ਫੇਸਬੁੱਕ ਪੇਜ ‘ਤੇ ਮਿਲੀ। 15 ਅਗਸਤ 2023 ਨੂੰ ਕੀਤੀ ਗਈ ਪੋਸਟ ਨਾਲ ਦੱਸਿਆ ਗਿਆ,”ਫੌਜੀ ਵੀਰ ਟ੍ਰੇਨਿੰਗ ਕਰਕੇ ਜਦੋਂ ਪਹਿਲੀ ਵਾਰ ਆਇਆ ਘਰ,Red ਕਾਰਪੇਟ ਤੇ ਕੀਤਾ ਸਵਾਗਤ,ਭਾਵੁਕ ਕਰ ਦੇਣਗੇ ਪਲ,ਵੇਖੋ “
ਸਰਚ ਦੌਰਾਨ ਐਨਡੀਟੀਵੀ ਦੇ ਵੈੱਬਸਾਈਟ ‘ਤੇ ਵੀ ਵੀਡੀਓ ਨਾਲ ਜੁੜੀ ਖਬਰ ਮਿਲੀ। 17 ਅਗਸਤ 2023 ਨੂੰ ਪ੍ਰਕਾਸ਼ਤ ਖਬਰ ਵਿੱਚ ਦੱਸਿਆ ਗਿਆ ਕਿ ਫੌਜੀ ਦੇ ਘਰ ਆਉਣ ‘ਤੇ ਘਰ ਵਾਲਿਆਂ ਨੇ ਸਵਾਗਤ ਕੀਤਾ। ਉਸਦੇ ਲਈ ਲਾਲ ਕਾਰਪੇਟ ਬਿਛਾਇਆ ਗਿਆ ਅਤੇ ਫੁੱਲਾਂ ਦੀ ਬਾਰਸ਼ ਕਿੱਤੀ ਗਈ। ਪੂਰੀ ਰਿਪੋਰਟ ਇੱਥੇ ਪੜ੍ਹੋ।
ਵੀਡੀਓ ਨੂੰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸਾਂਝਾ ਕੀਤਾ ਸੀ। ਉਨ੍ਹਾਂ ਨੇ ਆਪਣੇ ਵੇਰੀਫਾਈਡ ਐਕਸ ਹੈਂਡਲ ‘ਤੇ ਇਸ ਵੀਡੀਓ ਨੂੰ 15 ਅਗਸਤ 2023 ਨੂੰ ਸ਼ੇਅਰ ਕੀਤਾ ਸੀ।
ਵਿਸ਼ਵਾਸ ਨਿਊਜ ਸੁਤੰਤਰ ਤੌਰ ‘ਤੇ ਇਸ ਵੀਡੀਓ ਦੇ ਸਥਾਨ ਦੀ ਪੁਸ਼ਟੀ ਨਹੀਂ ਕਰਦੀ, ਪਰ ਅਸੀਂ ਪੁਸ਼ਟੀ ਕਰਦੇ ਹਾਂ ਕਿ ਇਹ ਵੀਡੀਓ ਸਾਲ 2023 ਤੋਂ ਇੰਟਰਨੈਟ ਤੇ ਮੌਜੂਦ ਹੈ।
ਅਸੀਂ ਵੀਡੀਓ ਨੂੰ ਲੈ ਕੇ ਪ੍ਰੋ ਪੰਜਾਬ ਟੀਵੀ ਦੇ ਪੱਤਰਕਾਰ ਗਗਨਦੀਪ ਸਿੰਘ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਹ ਵੀਡੀਓ ਪੁਰਾਣਾ ਹੈ।
ਦੱਸ ਦੇਈਏ ਕਿ 22 ਅਪ੍ਰੈਲ ਨੂੰ ਹੋਏ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ 6-7 ਮਈ ਦੀ ਰਾਤ ਨੂੰ ‘ਓਪਰੇਸ਼ਨ ਸਿੰਦੂਰ’ ਦੇ ਤਹਿਤ ਭਾਰਤੀ ਸੈਨਾ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ‘ਤੇ ਏਅਰ ਸਟ੍ਰਾਈਕ ਕਰਦੇ ਹੋਏ ਅਤੱਵਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਜਦਕਿ ਵਾਇਰਲ ਵੀਡੀਓ ਸਾਲ 2023 ਤੋਂ ਇੰਟਰਨੇਟ ‘ਤੇ ਮੌਜੂਦ ਹੈ। ਜਿਸ ਤੋਂ ਸਾਫ ਹੈ ਕਿ ਇਹ ਵੀਡੀਓ ਪੁਰਾਣਾ ਹੈ।
ਅੰਤ ਵਿਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਪੇਜ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਇਸ ਪੇਜ ਨੂੰ 95 ਹਜਾਰ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿਚ ਪਾਇਆ ਕਿ ਵਾਇਰਲ ਵੀਡੀਓ ਸਾਲ 2023 ਦਾ ਹੈ, ਜਦੋਂ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਘਰ ਆਏ ਫੌਜੀ ਦਾ ਘਰਵਾਲਿਆਂ ਨੇ ਸ਼ਾਨਦਾਰ ਸਵਾਗਤ ਕੀਤਾ ਸੀ। ਉਸੇ ਵੀਡੀਓ ਨੂੰ ਹੁਣ ਹਾਲੀਆ ਦੱਸ ਕੇ ‘ਓਪਰੇਸ਼ਨ ਸਿੰਦੂਰ’ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
- Claim Review : ਜੰਗ ਤੋਂ ਵਾਪਸ ਆ ਰਹੇ ਸਿਪਾਹੀ ਲਈ ਸ਼ਾਨਦਾਰ ਸਵਾਗਤ
- Claimed By : FB Page -ਟਰੱਕ ਡਰਾਵੀਰ ਵੀਰਾਂ ਦਾ ਪੇਜ
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











