X
X

Fact Check: ਹਾਦਸੇ ਦੌਰਾਨ ਲੋਕਾਂ ਨੂੰ ਬਚਾਉਣ ਦੀ ਥਾਂ ਵੀਡੀਓ ਬਣਾਉਣ ਬਾਰੇ ਦੱਸ ਰਹੇ ਵਿਅਕਤੀ ਦਾ ਇਹ ਵੀਡੀਓ ਅਹਿਮਦਾਬਾਦ ਪਲੇਨ ਕਰੈਸ਼ ਦਾ ਨਹੀਂ ਹੈ

ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁਮਰਾਹਕੁੰਨ ਪਾਇਆ। ਦਿੱਲੀ ਦੇ ਦਵਾਰਕਾ ਦੀ ਇੱਕ ਬਿਲਡਿੰਗ ਵਿੱਚ ਅੱਗ ਲੱਗਣ ਦੇ ਕਾਰਨ ਇੱਕ ਆਦਮੀ ਅਤੇ ਦੋ ਬੱਚਿਆਂ ਨੇ ਜਾਨ ਬਚਾਉਣ ਲਈ ਬਿਲਡਿੰਗ ਤੋਂ ਛਾਲ ਮਾਰ ਦਿੱਤੀ ਸੀ। ਇਸ ਘਟਨਾ ਦੇ ਚਸ਼ਮਦੀਦ ਨੇ ਕਿਹਾ ਸੀ ਕਿ ਬੱਚਿਆਂ ਦੀ ਜਾਨ ਬਚਾਈ ਜਾ ਸਕਦੀ ਸੀ, ਜੇਕਰ ਲੋਕ ਵੀਡੀਓ ਨਾ ਬਣਾਉਂਦੇ। ਚਸ਼ਮਦੀਦ ਦੇ ਉਸੇ ਬਿਆਨ ਨੂੰ ਹੁਣ ਅਹਿਮਦਾਬਾਦ ਵਿਮਾਨ ਹਾਦਸੇ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

  • By: Jyoti Kumari
  • Published: Jun 18, 2025 at 05:53 PM
  • Updated: Jun 18, 2025 at 06:53 PM

ਨਵੀਂ ਦਿੱਲੀ (ਵਿਸ਼ਵਾਸ ਨਿਊਜ)। 12 ਜੂਨ ਨੂੰ ਅਹਿਮਦਾਬਾਦ ਵਿੱਚ ਏਅਰ ਇੰਡੀਆ ਦਾ ਬੋਇੰਗ 787 ਡ੍ਰੀਮਲਾਈਨਰ ਵਿਮਾਨ ਉਡਾਣ ਭਰਨ ਦੇ ਕੁਝ ਮਿੰਟ ਬਾਅਦ ਕਰੈਸ਼ ਹੋ ਗਿਆ ਸੀ। ਹਾਦਸੇ ਵਿੱਚ ਵਿਮਾਨ ‘ਚ ਸਵਾਰ 242 ਵਿਚੋਂ 241 ਯਾਤਰੀ ਮਾਰੇ ਗਏ। ਇਸ ਨਾਲ ਜੋੜਦੇ ਹੋਏ ਸੋਸ਼ਲ ਮੀਡਿਆ ‘ਤੇ ਇੱਕ ਆਦਮੀ ਦਾ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਵਿੱਚ ਵਿਅਕਤੀ ਨੂੰ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਬੱਚਿਆਂ ਨੂੰ ਬਚਾਇਆ ਜਾ ਸਕਦਾ ਸੀ,ਪਰ ਸਾਰੇ ਲੋਕ ਵੀਡਿਉ ਬਣਾਉਣ ਵਿੱਚ ਲੱਗੇ ਹੋਏ ਸਨ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁਮਰਾਹਕੁੰਨ ਪਾਇਆ। ਵਾਇਰਲ ਕੀਤਾ ਜਾ ਰਿਹਾ ਵੀਡੀਓ ਜੂਨ 2025 ਵਿੱਚ ਦਿੱਲੀ ਦੇ ਦੁਆਰਕਾ ਦੀ ਇੱਕ ਸੁਸਾਇਟੀ ਵਿੱਚ ਲੱਗੀ ਅੱਗ ਦਾ ਹੈ। ਜਦੋਂ ਇੱਕ ਚਸ਼ਮਦੀਦ ਉਸ ਘਟਨਾ ਬਾਰੇ ਦੱਸ ਰਿਹਾ ਸੀ। ਉਸੇ ਵੀਡੀਓ ਨੂੰ ਹੁਣ ਅਹਿਮਦਾਬਾਦ ਹਾਦਸੇ ਨਾਲ ਜੋੜ ਕੇ ਗਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ?

ਇੰਸਟਾਗ੍ਰਾਮ ਯੂਜ਼ਰ sandhu_brandz5 ਨੇ 17 ਜੂਨ 2025 ਨੂੰ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, “ਇਸ ਬੰਦੇ ਨੇ ਦੱਸਿਆ ਜੇ ਪਲੇਨ ਹਾਦਸੇ
ਵਾਲੇ ਦਿਨ ਸਾਰੇ ਲੋਕ ਮੱਦਦ ਕਰਦੇ ਤਾਂ
ਬੱਚੇ ਬੱਚ ਜਾਣੇ ਸੀ,ਪਰ ਸਾਰੇ ਲੋਕ ਵੀਡਿਉ ਬਣਾਉਣ ਵਿੱਚ ਲੱਗੇ ਸੀ।”

ਵਾਇਰਲ ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਕਿਉਂਕਿ ਵਾਇਰਲ ਵੀਡੀਓ ਵਿੱਚ ਟਾਈਮਜ਼ ਨਾਓ ਨਵਭਾਰਤ ਦਾ ਮਾਇਕ ਦਿੱਖ ਰਿਹਾ ਹੈ, ਇਸ ਲਈ ਅਸੀਂ ਵੀਡੀਓ ਨੂੰ ਟਾਈਮਜ਼ ਨਾਓ ਨਵਭਾਰਤ ‘ਤੇ ਸਰਚ ਕੀਤਾ। ਸਾਨੂੰ ਵਾਇਰਲ ਵੀਡੀਓ 10 ਜੂਨ 2025 ਨੂੰ ਅਪਲੋਡ ਹੋਇਆ ਮਿਲਾ। ਵੀਡੀਓ ਨਾਲ ਦਿੱਤੀ ਗਈ ਜਾਣਕਾਰੀ ਅਨੁਸਾਰ, ਦਿੱਲੀ ਦਵਾਰਕਾ ਦੀ ਇੱਕ ਸੁਸਾਇਟੀ ਵਿੱਚ ਭਿਆਨਕ ਅੱਗ ਲੱਗ ਗਈ ਸੀ। ਅੱਗ ਤੋਂ ਬਚਣ ਲਈ ਇਕ ਪਿਤਾ ਅਤੇ 2 ਬੱਚਿਆਂ ਨੇ ਬਾਲਕਨੀ ਤੋਂ ਛਾਲ ਲੱਗਾ ਦਿੱਤੀ। ਇਹ ਦ੍ਰਿਸ਼ ਜਿਸਨੇ ਵੀ ਦੇਖਿਆ ਭਾਵੁਕ ਹੋ ਗਿਆ, ਚਸ਼ਮਦੀਦ ਦੇ ਮੁਤਾਬਕ ਲੋਕ ਉੱਥੇ ਸਿਰਫ ਵੀਡੀਓ ਬਣਾ ਰਹੇ ਸਨ, ਮਦਦ ਕਿਸੇ ਨੇ ਨਹੀਂ ਕੀਤੀ।”

ਸਾਨੂੰ ਵੀਡੀਓ ਨਾਲ ਜੁੜੀ ਰਿਪੋਰਟ ਅੱਜ ਤੱਕ ਦੀ ਵੈੱਬਸਾਈਟ ‘ਤੇ ਵੀ ਮਿਲੀ। 10 ਜੂਨ 2025 ਨੂੰ ਪ੍ਰਕਾਸ਼ਤ ਖਬਰ ਵਿੱਚ ਇਸ ਵੀਡੀਓ ਨੂੰ ਦਿੱਲੀ ਦੇ ਦਵਾਰਕਾ ਸੈਕਟਰ-13 ਵਿੱਚ ਇੱਕ ਇਮਾਰਤ ‘ਤੇ ਲੱਗੀ ਅੱਗ ਦੇ ਬਾਅਦ ਦਾ ਦੱਸਿਆ ਗਿਆ ਹੈ।

ਦੈਨਿਕ ਜਾਗਰਣ ਦੀ ਵੈੱਬਸਾਈਟ ‘ਤੇ 12 ਜੂਨ 2025 ਨੂੰ ਪ੍ਰਕਾਸ਼ਤ ਖਬਰ ਵਿੱਚ ਦੱਸਿਆ ਗਿਆ ਕਿ,”ਦਿੱਲੀ ਦੇ ਦਵਾਰਕਾ ਸੈਕਟਰ-13 ਵਿੱਚ ਇੱਕ ਇਮਾਰਤ ‘ਤੇ ਅੱਗ ਲੱਗ ਗਈ ਸੀ। ਅੱਗ ਇੰਨੀ ਭਿਆਨਕ ਸੀ ਕਿ ਬਹੁਤ ਸਾਰੇ ਲੋਕਾਂ ਨੇ ਇਮਾਰਤ ਤੋਂ ਹੇਠਾਂ ਛਾਲ ਮਾਰ ਦਿੱਤੀ। ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਤੇ ਇਲਾਜ ਦੌਰਾਨ ਪਿਤਾ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ।”

ਅਸੀਂ ਵੀਡੀਓ ਨੂੰ ਲੈ ਕੇ ਪੱਛਮੀ ਦਿੱਲੀ ਵਿੱਚ ਦੈਨਿਕ ਜਾਗਰਣ ਦੇ ਕ੍ਰਾਈਮ ਰਿਪੋਰਟਰ ਗੌਤਮ ਕੁਮਾਰ ਮਿਸ਼ਰਾ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਹ ਵੀਡੀਓ ਦਵਾਰਕਾ ਵਿੱਚ ਅੱਗ ਲੱਗਣ ਦੀ ਘਟਨਾ ਨਾਲ ਜੁੜਿਆ ਹੈ।

ਇਸ ਤੋਂ ਪਹਿਲਾ ਦਵਾਰਕਾ ਦੀ ਇਸ ਘਟਨਾ ਦੇ ਵੀਡੀਓ ਨੂੰ ਅਹਿਮਦਾਬਾਦ ਵਿਮਾਨ ਹਾਦਸੇ ਨਾਲ ਜੋੜ ਕੇ ਵਾਇਰਲ ਕੀਤਾ ਗਿਆ ਸੀ। ਜਿਸਦੀ ਜਾਂਚ ਵਿਸ਼ਵਾਸ ਨਿਊਜ ਨੇ ਕੀਤੀ ਹੈ। ਫੈਕਟ ਚੈੱਕ ਰਿਪੋਰਟ ਇੱਥੇ ਪੜ੍ਹੋ।

ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ ਇੰਸਟਾਗ੍ਰਾਮ ‘ਤੇ 8,924 ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁਮਰਾਹਕੁੰਨ ਪਾਇਆ। ਦਿੱਲੀ ਦੇ ਦਵਾਰਕਾ ਦੀ ਇੱਕ ਬਿਲਡਿੰਗ ਵਿੱਚ ਅੱਗ ਲੱਗਣ ਦੇ ਕਾਰਨ ਇੱਕ ਆਦਮੀ ਅਤੇ ਦੋ ਬੱਚਿਆਂ ਨੇ ਜਾਨ ਬਚਾਉਣ ਲਈ ਬਿਲਡਿੰਗ ਤੋਂ ਛਾਲ ਮਾਰ ਦਿੱਤੀ ਸੀ। ਇਸ ਘਟਨਾ ਦੇ ਚਸ਼ਮਦੀਦ ਨੇ ਕਿਹਾ ਸੀ ਕਿ ਬੱਚਿਆਂ ਦੀ ਜਾਨ ਬਚਾਈ ਜਾ ਸਕਦੀ ਸੀ, ਜੇਕਰ ਲੋਕ ਵੀਡੀਓ ਨਾ ਬਣਾਉਂਦੇ। ਚਸ਼ਮਦੀਦ ਦੇ ਉਸੇ ਬਿਆਨ ਨੂੰ ਹੁਣ ਅਹਿਮਦਾਬਾਦ ਵਿਮਾਨ ਹਾਦਸੇ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

  • Claim Review : ਇਸ ਬੰਦੇ ਨੇ ਦੱਸਿਆ ਜੇ ਪਲੇਨ ਹਾਦਸੇ ਵਾਲੇ ਦਿਨ ਸਾਰੇ ਲੋਕ ਮੱਦਦ ਕਰਦੇ ਤਾਂ ਬੱਚੇ ਬੱਚ ਜਾਣੇ ਸੀ,ਪਰ ਸਾਰੇ ਲੋਕ ਵੀਡਿਉ ਬਣਾਉਣ ਵਿੱਚ ਲੱਗੇ ਸੀ
  • Claimed By : Instagram Handel-sandhu_brandz5
  • Fact Check : ਭ੍ਰਮਕ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later