X
X

Fact Check: ਫਿਲਪੀਨਜ਼ ਦੇ ਪਾਰਕ ਦਾ ਵੀਡੀਓ ਪੰਜਾਬ ਹੜ੍ਹ ਦਾ ਦੱਸ ਕੇ ਕੀਤਾ ਜਾ ਰਿਹਾ ਵਾਇਰਲ

ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਆਦਮੀ ਨੂੰ ਫੜੇ ਮਗਰਮੱਛ ਦਾ ਇਹ ਵੀਡੀਓ ਹੜ੍ਹ ਦਾ ਨਹੀਂ ਹੈ। ਅਸਲ ਵਿੱਚ ਇਹ ਵੀਡੀਓ ਫਿਲਪੀਨਜ਼ ਦੇ ਇੱਕ ਪਾਰਕ ਦਾ ਹੈ। ਜਿੱਥੇ ਅਪ੍ਰੈਲ 2025 ਵਿੱਚ ਇੱਕ ਆਦਮੀ ਸੈਲਫੀ ਲੈਣ ਲਈ ਮਗਰਮੱਛ ਦੇ ਬਾੜੇ ਵਿੱਚ ਘੁਸ ਗਿਆ ਸੀ। ਉਸੇ ਵੀਡੀਓ ਨੂੰ ਹੁਣ ਪੰਜਾਬ ਹੜ੍ਹ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

  • By: Jyoti Kumari
  • Published: Sep 5, 2025 at 03:22 PM
  • Updated: Sep 5, 2025 at 04:52 PM

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਭਾਰੀ ਮੀਹ ਕਾਰਨ ਪੰਜਾਬ ਦੇ ਕਈ ਖੇਤਰ ਹੜ੍ਹਾਂ ਦੀ ਚਪੇਟ ਵਿੱਚ ਹਨ। ਜਿਸ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਵਿਚਕਾਰ ਸੋਸ਼ਲ ਮੀਡਿਆ ‘ਤੇ ਕਈ ਗੁਮਰਾਹਕੁੰਨ ਦਾਅਵੇ ਵਾਇਰਲ ਹੋ ਰਹੇ ਹਨ। ਇਸੇ ਦੌਰਾਨ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਆਦਮੀ ਨੂੰ ਮਗਰਮੱਛ ਨੇ ਫੜਿਆ ਹੋਇਆ ਹੈ। ਯੂਜ਼ਰਸ ਇਸ ਵੀਡੀਓ ਨੂੰ ਪੰਜਾਬ ਦੇ ਹਾਲੀਆ ਸਥਿਤੀ ਨਾਲ ਜੋੜ ਕੇ ਸ਼ੇਅਰ ਕਰ ਰਹੇ ਹਨ।

ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਵਾਇਰਲ ਦਾਅਵੇ ਨੂੰ ਗੁਮਰਾਹਕੁੰਨ ਪਾਇਆ ਹੈ। ਅਸਲ ਵੀਡੀਓ ਵਿੱਚ ਇਹ ਵੀਡੀਓ ਫਿਲਪੀਨਜ਼ ਦੇ ਇੱਕ ਪਾਰਕ ਦਾ ਅਪ੍ਰੈਲ 2025 ਦਾ ਹੈ, ਜਦੋਂ ਇੱਕ ਆਦਮੀ ਸੈਲਫੀ ਲੈਣ ਲਈ ਮਗਰਮੱਛ ਦੇ ਬਾੜੇ ਵਿੱਚ ਘੁਸ ਗਿਆ ਸੀ। ਉਸੇ ਵੀਡੀਓ ਨੂੰ ਪੰਜਾਬ ਹੜ੍ਹ ਦਾ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ?

ਇੰਸਟਾਗ੍ਰਾਮ ਯੂਜ਼ਰ ‘jeevakandare’ ਨੇ (ਆਰਕਾਈਵ ਲਿੰਕ) 1 ਸਤੰਬਰ 2025 ਨੂੰ ਵਾਇਰਲ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ,”ਹੜਾ ਦੇ ਪਾਣੀ ਵਿੱਚ ਆਏ ਮਗਰਮੱਛ
ਨੇ ਬੰਦੇ ਨੂੰ ਫੜ ਲਿਆ।”

Sukhpreet Singh Sukhladhi ਨਾਮ ਦੇ ਫੇਸਬੁੱਕ ਯੂਜ਼ਰ ਨੇ ਇਸ ਵੀਡੀਓ ਨੂੰ ਸ਼ੇਅਰ ਕਰ ਲਿਖਿਆ ਹੈ,”ਵਾਹਿਗੁਰੂ ਜੀ ਮੱਗਰਮੱਛ ਨੇ ਕਿਸਾਨ ਦੀ ਲੱਤ ਪਾਈ ਮੂੰਹ ਚ”

ਪੜਤਾਲ

ਅਸੀਂ ਵੀਡੀਓ ਦੀ ਪੜਤਾਲ ਲਈ ਇਸਦੇ ਕੀਫ਼੍ਰੇਮਜ ਕੱਢੇ ਅਤੇ ਇਸਨੂੰ ਗੂਗਲ ਲੈਂਸ ਦੀ ਮਦਦ ਨਾਲ ਸਰਚ ਕੀਤਾ। ਸਾਨੂੰ ਵੀਡੀਓ ਨਾਲ ਜੁੜੀ ਖਬਰ ਜਾਗਰਣ ਡਾਟ ਕੋਮ ਦੀ ਵੈਬਸਾਈਟ ‘ਤੇ ਮਿਲੀ। 4 ਮਈ 2025 ਨੂੰ ਪ੍ਰਕਾਸ਼ਤ ਖਬਰ ਵਿੱਚ ਦੱਸਿਆ ਗਿਆ,”ਫਿਲਪੀਨਜ਼ ਦੇ ਇੱਕ ਚਿੜੀਆਘਰ ਵਿੱਚ ਇੱਕ ਮਗਰਮੱਛ ਨੇ ਘੁੰਮਣ ਆਏ ਆਦਮੀ ‘ਤੇ ਹਮਲਾ ਕਰ ਦਿੱਤਾ। ਵਿਅਕਤੀ ਨੇ ਪਾਣੀ ਵਿੱਚ ਮਗਰਮੱਛ ਵੇਖਿਆ, ਤਾਂ ਉਸਨੂੰ ਲੱਗਿਆ ਕਿ ਇਹ ਨਕਲੀ ਹੈ। ਇਸ ਲਈ ਉਹ ਸੈਲਫੀ ਲੈਣ ਲਈ ਬਾੜੇ ਵਿਚ ਘੁਸ ਗਿਆ। ਇਸ ਦੌਰਾਨ ਮਗਰਮੱਛ ਨੇ ਆਦਮੀ ‘ਤੇ ਹਮਲਾ ਕਰ ਦਿੱਤਾ। ਚਿੜੀਆਘਰ ਵਿਚ ਮੌਜੂਦ ਕਰਮਚਾਰੀਆਂ ਨੇ ਯੁਵਕ ਨੂੰ ਬਚਾਇਆ, ਪਰ ਉਸਦੇ 50 ਤੋਂ ਵੱਧ ਟਾਂਕੇ ਲੱਗੇ।”

ਸਾਨੂੰ New York Post ਦੇ ਅਧਿਕਾਰਕ ਯੂਟਿਊਬ ਚੈਨਲ ‘ਤੇ ਵੀਡੀਓ ਰਿਪੋਰਟ ਅਪਲੋਡ ਮਿਲੀ। ਵੀਡੀਓ ਨੂੰ 29 ਅਪ੍ਰੈਲ 2025 ਨੂੰ ਅਪਲੋਡ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਮੁਤਾਬਕ,”ਇਕ ਸੈਲਾਨੀ ਨੂੰ ਮਗਰਮੱਛ ਦੇ ਬਾੜੇ ਵਿੱਚ ਮਗਰਮੱਛ ਦੇ ਨਾਲ ਵੇਖਿਆ ਜਾ ਸਕਦਾ ਹੈ। ਵਾਇਰਲ ਪ੍ਰੈਸ ਦੇ ਅਨੁਸਾਰ, ਉਸ ਆਦਮੀ ਨੇ ਕਥਿਤ ਤੌਰ ‘ਤੇ ਉਸ ਜੀਵ ਨੂੰ ਇੱਕ ਮੂਰਤੀ ਸਮਝ ਲਿਆ ਸੀ ਅਤੇ ਤਸਵੀਰ ਲੈਣ ਲਈ ਬਾੜੇ ਦੇ ਅੰਦਰ ਘੁਸ ਗਿਆ। ਕਥਿਤ ਤੌਰ ‘ਤੇ ਬਾੜੇ ਵਿਚ 30 ਮਿੰਟਾਂ ਤੱਕ ਤੜਫਦੇ ਰਹਿਣ ਤੋਂ ਬਾਅਦ ਕਰਮਚਾਰੀਆਂ ਨੇ ਉਸਨੂੰ ਬਚਾ ਲਿਆ, ਬਾਅਦ ਵਿੱਚ ਆਦਮੀ ਦਾ ਇਲਾਜ ਕਰਵਾਇਆ ਗਿਆ ਅਤੇ ਉਸਦੇ ਹੱਥਾਂ ਅਤੇ ਪੱਟਾਂ ਵਿੱਚ 50 ਤੋਂ ਵੱਧ ਟਾਂਕੇ ਲੱਗੇ ਸਨ।”

ਵਾਇਰਲ ਵੀਡੀਓ ਨਾਲ ਜੁੜੀ ਖਬਰ independent.co.uk ਦੀ ਵੈਬਸਾਈਟ ‘ਤੇ ਵੀ ਮਿਲੀ। ਇੱਥੇ ਵੀ ਇਹ ਘਟਨਾ ਫਿਲੀਪੀਨਜ਼ ਦੀ ਦੱਸੀ ਗਈ ਹੈ।

ਵੀਡੀਓ ਨਾਲ ਜੁੜੀ ਹੋਰ ਖਬਰਾਂ ਇੱਥੇ ਪੜ੍ਹੋ।

ਅਸੀਂ ਵੀਡੀਓ ਨੂੰ ਦੈਨਿਕ ਜਾਗਰਣ ਚੰਡੀਗੜ੍ਹ ਦੇ ਚੀਫ ਰਿਪੋਰਟਰ ਰਾਜੇਸ਼ ਢੱਲ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਪੰਜਾਬ ਦਾ ਨਹੀਂ ਹੈ।

ਪੰਜਾਬ ਵਿੱਚ ਲਗਾਤਾਰ ਹੋ ਰਹੇ ਮੀਂਹ ਕਾਰਨ ਬਹੁਤ ਤਬਾਹੀ ਹੋਈ ਹੈ। ਹੜ੍ਹ ਕਾਰਨ ਲੋਕਾਂ ਨੂੰ ਕਾਫੀ ਨੁਕਸਾਨ ਹੋਇਆ ਹੈ ਅਤੇ ਕਈ ਘਰ ਢਹਿ ਗਏ ਹਨ। ਲੋਕਾਂ ਦਾ ਜਨਜੀਵਨ ਅਸਤ-ਵਿਅਸਤ ਹੋ ਗਿਆ ਹੈ। ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ 7,508 ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਆਦਮੀ ਨੂੰ ਫੜੇ ਮਗਰਮੱਛ ਦਾ ਇਹ ਵੀਡੀਓ ਹੜ੍ਹ ਦਾ ਨਹੀਂ ਹੈ। ਅਸਲ ਵਿੱਚ ਇਹ ਵੀਡੀਓ ਫਿਲਪੀਨਜ਼ ਦੇ ਇੱਕ ਪਾਰਕ ਦਾ ਹੈ। ਜਿੱਥੇ ਅਪ੍ਰੈਲ 2025 ਵਿੱਚ ਇੱਕ ਆਦਮੀ ਸੈਲਫੀ ਲੈਣ ਲਈ ਮਗਰਮੱਛ ਦੇ ਬਾੜੇ ਵਿੱਚ ਘੁਸ ਗਿਆ ਸੀ। ਉਸੇ ਵੀਡੀਓ ਨੂੰ ਹੁਣ ਪੰਜਾਬ ਹੜ੍ਹ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

  • Claim Review : ਹੜਾ ਦੇ ਪਾਣੀ ਵਿੱਚ ਆਏ ਮਗਰਮੱਛ ਨੇ ਬੰਦੇ ਨੂੰ ਫੜ ਲਿਆ।
  • Claimed By : Insta User- jeevakandare'
  • Fact Check : ਭ੍ਰਮਕ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later