X
X

Fact Check: ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਤੇਜ਼ ਹਵਾਵਾਂ ਨਾਲ ਟੇਂਟ ਉਖੜਨੇ ਦਾ ਵੀਡੀਓ ਤਿੰਨ ਸਾਲ ਪੁਰਾਣਾ ਹੈ

ਅੰਮ੍ਰਿਤਸਰ ਵਿੱਚ 21 ਜੂਨ 2022 ਦੀ ਰਾਤ ਨੂੰ ਤੇਜ਼ ਹਵਾਵਾਂ ਕਾਰਨ ਹਰਿਮੰਦਰ ਸਾਹਿਬ ਵਿੱਚ ਟੇਂਟ ਉੱਡ ਗਿਆ ਸੀ। ਉਸ ਵੀਡੀਓ ਨੂੰ ਹਾਲੀਆ ਦੱਸ ਕੇ ਸਾਂਝਾ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਮਾਨਸੂਨ ਦੌਰਾਨ ਲਗਭਗ ਪੂਰੇ ਭਾਰਤ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ। ਇਸ ਕਾਰਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਹੜ੍ਹ ਆ ਗਏ ਹਨ। ਇਸ ਦੌਰਾਨ, ਸੋਸ਼ਲ ਮੀਡਿਆ ‘ਤੇ ਹਰਿਮੰਦਰ ਸਾਹਿਬ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿੱਚ ਤੇਜ਼ ਹਵਾਵਾਂ ਕਾਰਨ ਟੇਂਟ ਨੂੰ ਉਡਦੇ ਹੋਏ ਦੇਖਿਆ ਜਾ ਸਕਦਾ ਹੈ। ਕੁਝ ਯੂਜ਼ਰ ਇਸ ਵੀਡੀਓ ਨੂੰ ਹਾਲੀਆ ਸਮਝ ਕੇ ਸਾਂਝਾ ਕਰ ਰਹੇ ਹਨ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਤੇਜ਼ ਹਵਾਵਾਂ ਕਾਰਨ ਟੇਂਟ ਉੱਡਣ ਦਾ ਇਹ ਵੀਡੀਓ ਲਗਭਗ ਤਿੰਨ ਸਾਲ ਪੁਰਾਣਾ ਹੈ। ਇਸਦਾ ਮੌਜੂਦਾ ਸਮੇਂ ਨਾਲ ਕੋਈ ਸਬੰਧ ਨਹੀਂ ਹੈ।

ਵਾਇਰਲ ਪੋਸਟ

ਇੰਸਟਾਗ੍ਰਾਮ ਯੂਜ਼ਰ newsexpress1306 ਨੇ 30 ਅਗਸਤ ਨੂੰ ਵੀਡੀਓ (ਆਰਕਾਈਵ ਲਿੰਕ) ਸਾਂਝਾ ਕਰਦੇ ਹੋਏ ਲਿਖਿਆ ਹੈ,”अकाल तख्त के दर पर संकट, स्वर्ण मंदिर में मचा हाहाकार

अमृतसर स्थित पवित्र श्री हरमंदिर साहिब (स्वर्ण मंदिर) पर अचानक मची अफरा-तफरी ने श्रद्धालुओं को हिला कर रख दिया। चारों ओर चीख-पुकार मच गई, लोग जान बचाने के लिए इधर-उधर भागते नजर आए। यह वीडियो उसी भयावह पल को दिखाता है, जब श्रद्धा के स्थान पर सन्नाटा और डर ने जगह ले ली।”

ਪੜਤਾਲ 

ਵਾਇਰਲ ਦਾਅਵੇ ਦੀ ਜਾਂਚ ਦੇ ਲਈ, ਅਸੀਂ ਵੀਡੀਓ ਦੇ ਕੀਫਰੇਮ ਕੱਢੇ ਅਤੇ ਗੂਗਲ ਲੈਂਸ ਦੀ ਵਰਤੋਂ ਕਰਕੇ ਸਰਚ ਕੀਤਾ। ਫੇਸਬੁੱਕ ਪੇਜ Dhan Guru Ramdas Ji ਨੇ 22 ਜੂਨ 2022 ਨੂੰ ਇਹ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਹੈ, “ਅੱਜ ਰਾਤ ਕੁਝ ਮਿੰਟਾਂ ਲਈ ਆਏ ਸ੍ਰੀ ਦਰਬਾਰ ਸਾਹਿਬ ਤੂਫਾਨ ਦੀਆਂ ਫੋਟੋਆਂ, ਜਿਸਨੇ ਇੱਕ ਮਜ਼ਬੂਤ ​​ਤੰਬੂ ਨੂੰ ਉਡਾ ਦਿੱਤਾ।”

Sikh Tourism ਫਾਸਬਓਪੋਕ ਅਕਾਊਂਟ ਤੋਂ ਵੀ 22 ਜੂਨ 2022 ਨੂੰ ਇਸ ਨਾਲ ਸੰਬੰਧਤ ਹੋਰ ਵੀਡੀਓ ਪੋਸਟ ਕੀਤੇ ਗਏ ਹਨ। ਵਾਇਰਲ ਕਲਿੱਪ ਵੀ ਇਸ ਵਿੱਚ ਦੇਖੀ ਜਾ ਸਕਦੀ ਹੈ।

ਯੂਟਿਊਬ ਚੈਨਲ ਲੁਧਿਆਣਾ ਟਾਈਮਜ਼ ਨੇ ਵੀਡੀਓ ਨੂੰ 23 ਜੂਨ 2022 ਨੂੰ ਅਪਲੋਡ ਕਰਦੇ ਹੋਏ ਇਸਨੂੰ 21 ਜੂਨ ਦੀ ਰਾਤ ਨੂੰ ਆਈ ਤੇਜ਼ ਹਵਾ ਦਾ ਦੱਸਿਆ।

ਇਸ ਨਾਲ ਸਬੰਧਤ ਵੀਡੀਓ ਖ਼ਬਰ 22 ਜੂਨ 2022 ਨੂੰ ਦੈਨਿਕ ਸਵੇਰਾ ਦੇ ਯੂਟਿਊਬ ਚੈਨਲ ‘ਤੇ ਵੀ ਵੇਖੀ ਜਾ ਸਕਦੀ  ਹੈ।

ਇਸ ਸਬੰਧ ਵਿੱਚ, ਅਸੀਂ ਦੈਨਿਕ ਜਾਗਰਣ ਦੇ ਇੱਕ ਰਿਪੋਰਟਰ ਅੰਮ੍ਰਿਤਪਾਲ ਸਿੰਘ ਨਾਲ ਸੰਪਰਕ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਇਹ ਵੀਡੀਓ ਪੁਰਾਣਾ ਹੈ। ਅਜੇ ਤੱਕ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਹੈ।

ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਹਰਿਮੰਦਰ ਸਾਹਿਬ ਦਾ ਇਹ ਵੀਡੀਓ ਜੂਨ 2022 ਦਾ ਹੈ।

ਦੈਨਿਕ ਜਾਗਰਣ ਦੀ ਵੈੱਬਸਾਈਟ ‘ਤੇ 1 ਸਤੰਬਰ ਨੂੰ ਪ੍ਰਕਾਸ਼ਿਤ ਇੱਕ ਖ਼ਬਰ ਦੇ ਅਨੁਸਾਰ, ਪੰਜਾਬ ਦੇ ਅੱਠ ਜ਼ਿਲ੍ਹੇ ਹੜ੍ਹਾਂ ਦੀ ਚਪੇਟ ਵਿੱਚ ਹਨ। 1300 ਤੋਂ ਵੱਧ ਪਿੰਡਾਂ ਵਿੱਚ ਹੜ੍ਹਾਂ ਦਾ ਪਾਣੀ ਭਰਿਆ ਹੈ ਅਤੇ ਲਗਭਗ ਦੋ ਲੱਖ ਏਕੜ ਫਸਲ ਡੁੱਬ ਗਈ ਹੈ। ਸੂਬਾ ਸਰਕਾਰ ਨੇ 3 ਸਤੰਬਰ ਤੱਕ ਸਾਰੇ ਸਕੂਲ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਹੜ੍ਹ ਪ੍ਰਭਾਵਿਤ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਅਤੇ ਉਨ੍ਹਾਂ ਨੂੰ ਕੱਢਣ ਲਈ ਫੌਜ ਦੇ 25 ਟਰੱਕ ਕਿਸ਼ਤੀਆਂ ਅੰਮ੍ਰਿਤਸਰ ਦੇ ਅਜਨਾਲਾ ਪਹੁੰਚੀਆਂ ਹਨ।”

ਨਿਊਜ 18 ਦੀ ਵੈਬਸਾਈਟ ‘ਤੇ 28 ਅਗਸਤ ਨੂੰ ਪ੍ਰਕਾਸ਼ਤ ਖਬਰ ਮੁਤਾਬਕ,“ATOR N1200 भारतीय सेना का नया ऑल-टेरेन अम्फिबियस वाहन है। यह वाहन घने जंगल, दलदल, रेगिस्तान, ऊंचे पहाड़ या फिर बर्फ से ढके मैदान में बेधड़क चल सकता है। यह पानी में भी तैर सकता है। यह वाहन 1200 किलो तक का पेलोड उठा सकता है और इसमें कुल 9 लोग बैठ सकते हैं। इसे सिक्किम के बर्फीले इलाकों से लेकर पंजाब की बाढ़ तक में उतारा गया है।”

ਤਿੰਨ ਸਾਲ ਪੁਰਾਣੇ ਵੀਡੀਓ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਨੂੰ 27 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।

ਨਤੀਜਾ: ਅੰਮ੍ਰਿਤਸਰ ਵਿੱਚ 21 ਜੂਨ 2022 ਦੀ ਰਾਤ ਨੂੰ ਤੇਜ਼ ਹਵਾਵਾਂ ਕਾਰਨ ਹਰਿਮੰਦਰ ਸਾਹਿਬ ਵਿੱਚ ਟੇਂਟ ਉੱਡ ਗਿਆ ਸੀ। ਉਸ ਵੀਡੀਓ ਨੂੰ ਹਾਲੀਆ ਦੱਸ ਕੇ ਸਾਂਝਾ ਕੀਤਾ ਜਾ ਰਿਹਾ ਹੈ।

  • Claim Review : ਤੇਜ਼ ਹਵਾ ਦੇ ਕਾਰਨ, ਹਰਿਮੰਦਰ ਸਾਹਿਬ ਵਿਚ ਟੇਂਟ ਉਖੜ ਗਿਆ।
  • Claimed By : Insta User- newsexpress1306
  • Fact Check : ਭ੍ਰਮਕ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later