X
X

Fact Check: ਰੋਬੋਟ ਨੂੰ ਬੇਵਕੂਫ ਬਣਾਉਂਦੀ ਮਹਿਲਾ ਦਾ ਵੀਡੀਓ ਐਡੀਟੇਡ ਹੈ,  ਅਸਲ ਵਿੱਚ ਰੋਬੋਟ ਦੀ ਥਾਂ ਆਦਮੀ ਹੈ

ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਵਾਇਰਲ ਵੀਡੀਓ ਨੂੰ ਐਡੀਟੇਡ ਪਾਇਆ। ਅਸਲ ਵੀਡੀਓ ਵਿਚ ਕੋਈ ਰੋਬੋਟ ਨਹੀਂ, ਬਲਕਿ ਇਕ ਵਿਅਕਤੀ ਹੈ।


ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਇਕ ਮਹਿਲਾ ਨੇ ਰੋਬੋਟ ਨੂੰ ਮੂਰਖ ਬਣਾ ਦਿੱਤਾ। ਵੀਡੀਓ ਵਿੱਚ ਮਹਿਲਾ ਰੋਬੋਟ ਦਾ ਕੈਰੀ ਬੈਗ ਚੋਰੀ ਕਰ ਲੈਂਦੀ ਹੈ। ਸੋਸ਼ਲ ਮੀਡੀਆ ਯੂਜ਼ਰਸ ਇਸ ਵੀਡੀਓ ਨੂੰ ਸਾਂਝਾ ਕਰ ਦਾਅਵਾ ਕਰ ਰਹੇ ਹਨ ਕਿ ਕੁਦਰਤੀ ਬੁੱਧੀਮੱਤਾ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਨਾਲੋਂ ਬਿਹਤਰ ਹੈ।

ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਦਾਅਵਾ ਗਲਤ ਪਾਇਆ। ਅਸਲ ਵਿੱਚ ਇਹ ਵੀਡੀਓ ਐਡੀਟੇਡ ਹੈ। ਅਸਲ ਵੀਡੀਓ ਵਿਚ ਕੋਈ ਰੋਬੋਟ ਨਹੀਂ, ਬਲਕਿ ਇਕ ਵਿਅਕਤੀ ਸੀ।

ਕੀ ਹੈ ਵਾਇਰਲ ਪੋਸਟ ਵਿੱਚ ?

ਇੰਸਟਾਗ੍ਰਾਮ ਯੂਜ਼ਰ ‘punjabbeyond’ ਨੇ 20 ਮਾਰਚ 2025 ਨੂੰ ਵਾਇਰਲ ਵੀਡੀਓ (ਆਰਕਾਈਵ ਲਿੰਕ) ਸਾਂਝਾ ਕੀਤਾ ਹੈ। ਵੀਡੀਓ ਵਿੱਚ ਮਹਿਲਾ ਇੱਕ ਰੋਬੋਟ ਦੇ ਹੱਥ ਤੋਂ ਕੈਰੀ ਬੈਗ ਚੋਰੀ ਕਰਦੀ ਹੈ ਅਤੇ ਰੋਬੋਟ ਨੂੰ ਭ੍ਰਮਿਤ ਕਰ ਦਿੰਦੀ ਹੈ। ਪੋਸਟ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁਦਰਤੀ ਬੁੱਧੀਮੱਤਾ  ਕ੍ਰਿਤੀਮ ਬੁੱਧੀਮੱਤਾ (ਏਆਈ) ਨਾਲੋਂ ਬਿਹਤਰ ਹੈ।

ਪੜਤਾਲ

ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਵਿੱਚ ਜਦੋਂ ਰੋਬੋਟ ਮੁੜਦਾ ਹੈ,ਤਾਂ ਕਿਨਾਰਿਆਂ ‘ਤੇ ਇੱਕ ਬਲਰ ਲਾਈਨ ਵੇਖੀ ਜਾ ਸਕਦੀ ਹੈ। ਸਾਨੂੰ ਸ਼ੱਕ ਹੋਇਆ ਕਿ ਇਹ ਵੀਡੀਓ ਐਡੀਟੇਡ ਹੋ ਸਕਦਾ ਹੈ।

ਜਾਂਚ ਵਿੱਚ ਅੱਗੇ ਅਸੀਂ ਵੀਡੀਓ ਦੇ ਕੀਫਰੇਮ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਰਾਹੀਂ ਸਰਚ ਕੀਤਾ। ਸਾਨੂੰ ਇਹ ਵੀਡੀਓ Jiangxi Peng Lao Watch 0K7n ਨਾਮ ਦੇ ਯੂਟਿਊਬ ਚੈਨਲ ‘ਤੇ 11 ਮਾਰਚ 2025 ਨੂੰ ਅਪਲੋਡ ਮਿਲਿਆ। ਪੰਗ ਇਸ ਵੀਡੀਓ ਵਿੱਚ ਕੋਈ ਰੋਬੋਟ ਨਹੀਂ, ਬਲਕਿ ਇੱਕ ਆਦਮੀ ਨੂੰ ਦੇਖਿਆ ਜਾ ਸਕਦਾ ਹੈ, ਜਿਸ ਦੇ ਹੱਥ ਤੋਂ ਮਹਿਲਾ ਕੈਰੀ ਬੈਗ ਚੋਰੀ ਕਰ ਲੈਂਦੀ ਹੈ। ਇਸ ਵੀਡੀਓ ਨੂੰ ਮਿਰਰ ਇਮੇਜ ਕਰ ਕੇ ਆਦਮੀ ਦੀ ਥਾਂ ਰੋਬੋਟ ਨੂੰ ਚਿਪਕਾਇਆ ਗਿਆ ਹੈ।

https://youtu.be/H6TRxCDAHXg

ਇਸ ਵਿਸ਼ੇ ਦੀ ਪੁਸ਼ਟੀ ਕਰਨ ਲਈ, ਅਸੀਂ ਵੀਡੀਓ ਅਤੇ ਕੰਪਿਊਟਰ ਗ੍ਰਾਫਿਕ ਮਾਹਰ ਅਰੁਣ ਕੁਮਾਰ ਨਾਲ ਗੱਲ ਕੀਤੀ। ਉਨ੍ਹਾਂ ਨੇ ਵੀਡੀਓ ਨੂੰ ਐਡੀਟੇਡ ਹੋਣ ਦੀ ਪੁਸ਼ਟੀ ਕਰਦੇ ਹੋਏ ਦੱਸਿਆ,”ਵੀਡੀਓ ਵਿੱਚ ਰੋਬੋਟ ਦੇ ਕਿਨਾਰੇ ਬਹੁਤ ਬਲਰ ਹੈ ਅਤੇ ਮੂਵਮੈਂਟ ਨਾਲ ਸਮੇਂ ਉਨ੍ਹਾਂ ਦੇ ਆਲੇ-ਦੁਆਲੇ ਸਫੇਦ ਲਾਈਨ ਵੀ ਵੇਖੀ ਜਾ ਸਕਦੀ ਹੈ। ਐਡਿਟ ਕਰ ਚਿਪਕਾਈ ਗਈ ਚੀਜ਼ਾਂ ਦੀ ਆਹੀ ਪਹਿਚਾਣ ਹੈ।”

ਵਾਇਰਲ ਵੀਡੀਓ ਨੂੰ ਗਲਤ ਦਾਅਵੇ ਨਾਲ ਸਾਂਝਾ ਕਰਨ ਵਾਲੇ ਯੂਜ਼ਰ punjabbeyond ਨੂੰ ਇੰਸਟਾਗ੍ਰਾਮ ‘ਤੇ ਲਗਭਗ 160000 ਤੋਂ ਵੱਧ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਵਾਇਰਲ ਵੀਡੀਓ ਨੂੰ ਐਡੀਟੇਡ ਪਾਇਆ। ਅਸਲ ਵੀਡੀਓ ਵਿਚ ਕੋਈ ਰੋਬੋਟ ਨਹੀਂ, ਬਲਕਿ ਇਕ ਵਿਅਕਤੀ ਹੈ।

  • Claim Review : ਪ੍ਰਕਿਰਤਕ ਬੁਧਿਮੱਤਾ ਕ੍ਰਿਤੀਮ ਬੁਧਿਮੱਤਾ (ਏਆਈ) ਤੋਂ ਬਿਹਤਰ
  • Claimed By : Instagram User ‘punjabbeyond’
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later