X
X

Fact Check : ਪੇਰੂ ਹਾਦਸੇ ਦਾ ਵੀਡੀਓ ਹਰਿਆਣਾ ਦੇ ਨਾਮ ‘ਤੇ ਫਰਜੀ ਦਾਅਵੇ ਨਾਲ ਕੀਤਾ ਜਾ ਰਿਹਾ ਵਾਇਰਲ

ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਹਰਿਆਣਾ ਦਾ ਨਹੀਂ ਹੈ। ਅਸਲ ਵਿੱਚ ਇਹ ਘਟਨਾ ਪੇਰੂ ਦੀ ਰਾਜਧਾਨੀ ਲੀਮਾ ਦੀ ਸਾਲ 2025 ਦੀ ਹੈ, ਜਦੋਂ ਇੱਕ ਔਰਤ ਆਟੋ ਤੋਂ ਉਤਰੀ ਅਤੇ ਮੈਨਹੋਲ ਵਿੱਚ ਡਿੱਗ ਗਈ। ਬਾਅਦ ਵਿੱਚ ਔਰਤ ਨੂੰ ਉੱਥੇ ਮੌਜੂਦ ਲੋਕਾਂ ਨੇ ਬਾਹਰ ਕੱਢਿਆ ਸੀ। ਉਸੇ ਵੀਡੀਓ ਨੂੰ ਹੁਣ ਕੁਝ ਲੋਕ ਹਰਿਆਣਾ ਦਾ ਦੱਸ ਕੇ ਗਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਕਲਿੱਪ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਔਰਤ ਆਟੋ ਤੋਂ ਉਤਰਦੀ ਹੈ ਅਤੇ ਮੈਨਹੋਲ ਵਿੱਚ ਡਿੱਗ ਜਾਂਦੀ ਹੈ। ਵੀਡੀਓ ਵਿੱਚ ਅੱਗੇ, ਕੁਝ ਲੋਕਾਂ ਨੂੰ ਪੌੜੀ ਦੀ ਮਦਦ ਨਾਲ ਔਰਤ ਨੂੰ ਬਾਹਰ ਕਢਦੇ ਹੋਏ ਦੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰ ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਹਰਿਆਣਾ ਦਾ ਹੈ।

ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਜਾਂਚ ਕੀਤੀ ਅਤੇ ਦਾਅਵਾ ਫਰਜੀ ਪਾਇਆ। ਦਰਅਸਲ, ਵਾਇਰਲ ਕੀਤਾ ਜਾ ਰਿਹਾ ਵੀਡੀਓ ਸਾਲ 2025 ਦਾ ਹੈ, ਜਦੋਂ ਪੇਰੂ ਦੀ ਰਾਜਧਾਨੀ ਲੀਮਾ ਵਿੱਚ ਇੱਕ ਮਹਿਲਾ ਆਟੋ ਤੋਂ ਬਾਹਰ ਨਿਕਲਦੇ ਹੀ ਮੈਨਹੋਲ ਵਿੱਚ ਡਿੱਗ ਜਾਂਦੀ ਹੈ। ਵੀਡੀਓ ਨੂੰ ਹੁਣ ਹਰਿਆਣਾ ਦਾ ਦੱਸ ਕੇ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਇੰਸਟਾਗ੍ਰਾਮ ਯੂਜ਼ਰ sukh_sharma007 ਨੇ 22 ਮਾਰਚ 2025 ਨੂੰ ਵੀਡੀਓ ਕਲਿੱਪ (ਆਰਕਾਈਵ ਲਿੰਕ) ਪੋਸਟ ਕੀਤੀ ਅਤੇ ਦਾਅਵਾ ਕੀਤਾ ਹੈ, “ ਇਹ ਘਟਨਾ ਹਰਿਆਣਾ ਦੀ ਹੈ, ਜਿੱਥੇ ਆਟੋ ਤੋਂ ਉਤਰ ਰਹੀ ਔਰਤ ਡਿੱਗੀ ਸੀਵਰੇਜ ਦੇ ਵਿੱਚ”

ਕਈ ਹੋਰ ਯੂਜ਼ਰਸ ਨੇ ਵੀ ਇਸ ਵੀਡੀਓ ਨੂੰ ਇਸੇ ਦਾਅਵੇ ਨਾਲ ਸਾਂਝਾ ਕੀਤਾ ਹੈ।

ਪੜਤਾਲ

ਵਾਇਰਲ ਵੀਡੀਓ ਦੀ ਸੱਚਾਈ ਜਾਣਨ ਲਈ ਅਸੀਂ ਇਨਵਿਡ ਟੂਲ ਦੀ ਮਦਦ ਨਾਲ ਵੀਡੀਓ ਦੇ ਕਈ ਕੀਫਰੇਮ ਕੱਢੇ ਅਤੇ ਗੂਗਲ ਲੈਂਸ ਦੀ ਮਦਦ ਨਾਲ ਉਨ੍ਹਾਂ ਨੂੰ ਸਰਚ ਕੀਤਾ। ਸਾਨੂੰ ਵਾਇਰਲ ਵੀਡੀਓ ਨਾਲ ਜੁੜੀ ਰਿਪੋਰਟ heraldodemexico.com ਦੀ ਵੈੱਬਸਾਈਟ ‘ਤੇ ਮਿਲੀ। 18 ਫਰਵਰੀ 2025 ਨੂੰ ਪ੍ਰਕਾਸ਼ਤ ਰਿਪੋਰਟ ਵਿੱਚ ਦੱਸਿਆ ਗਿਆ, “ਇਹ ਵੀਡੀਓ ਪੇਰੂ ਦੀ ਰਾਜਧਾਨੀ ਲੀਮਾ ਦਾ ਹੈ, ਜਿਥੇ ਇੱਕ ਮਹਿਲਾ ਟੈਕਸੀ ਤੋਂ ਉਤਰਦੀ ਹੈ ਅਤੇ ਜਿਵੇਂ ਹੀ ਉਹ ਮੈਨਹੋਲ ਦੇ ਢੱਕਣ ਤੇ ਚਲੀ, ਤਾਂ ਅੰਦਰ ਡਿੱਗ ਗਈ। ਉੱਥੇ ਮੌਜੂਦ ਲੋਕਾਂ ਨੇ ਪੌੜੀ ਦੀ ਮਦਦ ਨਾਲ ਔਰਤ ਨੂੰ ਬਾਹਰ ਕੱਢਿਆ।

ਵਾਇਰਲ ਵੀਡੀਓ ਨਾਲ ਜੁੜੀ ਰਿਪੋਰਟ ‘Azteca Noticias’ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਮਿਲੀ। ਵੀਡੀਓ ਨੂੰ 19 ਫਰਵਰੀ 2025 ਨੂੰ ਅਪਲੋਡ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਵੀਡੀਓ ਪੇਰੂ ਦੀ ਰਾਜਧਾਨੀ ਲੀਮਾ ਦਾ ਹੈ।

ਸਰਚ ਵਿੱਚ ਵਾਇਰਲ ਵੀਡੀਓ ਨਾਲ ਜੁੜੀ ਪੋਸਟ Kurdistan24 ਦੇ ਅਧਿਕਾਰਤ ਫੇਸਬੁੱਕ ਪੇਜ ‘ਤੇ ਮਿਲੀ। 9 ਮਾਰਚ 2025 ਨੂੰ ਸ਼ੇਅਰ ਕੀਤੀ ਗਈ ਪੋਸਟ ਵਿੱਚ ਇਸ ਵੀਡੀਓ ਨੂੰ ਪੇਰੂ ਦਾ ਦੱਸਿਆ ਗਿਆ ਹੈ।

ਵਾਇਰਲ ਵੀਡੀਓ ਨਾਲ ਜੁੜੀ ਹੋਰ ਰਿਪੋਰਟਾਂ ਨੂੰ ਇੱਥੇ ਵੇਖਿਆ ਜਾ ਸਕਦਾ ਹੈ।

ਵਾਇਰਲ ਵੀਡੀਓ ਦੀ ਪੁਸ਼ਟੀ ਲਈ ਅਸੀਂ ਵੀਡੀਓ ਨੂੰ ਦੈਨਿਕ ਜਾਗਰਣ, ਹਰਿਆਣਾ ਦੇ ਬਿਊਰੋ ਚੀਫ ਅਨੁਰਾਗ ਅਗਰਵਾਲ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ, ਵੀਡੀਓ ਹਰਿਆਣਾ ਦਾ ਨਹੀਂ। ਕਿਉਂਕਿ ਇਸ ਵਿੱਚ ਜੋ ਆਟੋ ਦਿੱਖ ਰਿਹਾ ਹੈ, ਅਜਿਹੇ ਆਟੋ ਇੱਥੇ ਨਹੀਂ ਚਲਦੇ।

ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਸਕੈਨਿੰਗ ਕੀਤੀ। ਯੂਜ਼ਰ ਨੂੰ ਇੰਸਟਾਗ੍ਰਾਮ ‘ਤੇ 48 ਹਜਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਹਰਿਆਣਾ ਦਾ ਨਹੀਂ ਹੈ। ਅਸਲ ਵਿੱਚ ਇਹ ਘਟਨਾ ਪੇਰੂ ਦੀ ਰਾਜਧਾਨੀ ਲੀਮਾ ਦੀ ਸਾਲ 2025 ਦੀ ਹੈ, ਜਦੋਂ ਇੱਕ ਔਰਤ ਆਟੋ ਤੋਂ ਉਤਰੀ ਅਤੇ ਮੈਨਹੋਲ ਵਿੱਚ ਡਿੱਗ ਗਈ। ਬਾਅਦ ਵਿੱਚ ਔਰਤ ਨੂੰ ਉੱਥੇ ਮੌਜੂਦ ਲੋਕਾਂ ਨੇ ਬਾਹਰ ਕੱਢਿਆ ਸੀ। ਉਸੇ ਵੀਡੀਓ ਨੂੰ ਹੁਣ ਕੁਝ ਲੋਕ ਹਰਿਆਣਾ ਦਾ ਦੱਸ ਕੇ ਗਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।

  • Claim Review : ਇਹ ਘਟਨਾ ਹਰਿਆਣਾ ਦੀ ਹੈ।
  • Claimed By : ਇੰਸਟਾਗ੍ਰਾਮ ਯੂਜ਼ਰ - sukh_sharma007
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later