X
X

Fact Check : ਫਰਜੀ ਹੈ ਮੁਸਲਿਮ ਨੌਜਵਾਨ ਨਾਲ 4 ਲੜਕੀਆਂ ਨਾਲ ਜੁੜੀ ਵਾਇਰਲ ਪੋਸਟ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਵਾਇਰਲ ਪੋਸਟ ਫਰਜ਼ੀ ਸੀ। ਏਬੀਪੀ ਨਿਊਜ਼ ਦੁਆਰਾ ਅਜਿਹੀ ਕੋਈ ਪੋਸਟ ਨਹੀਂ ਕੀਤੀ ਗਈ ਸੀ, ਜਿਵੇਂ ਕਿ ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ) ਸੋਸ਼ਲ ਮੀਡੀਆ ‘ਤੇ ਏਬੀਪੀ ਨਿਊਜ਼ ਦੇ ਨਾਮ ‘ਤੇ ਇਕ ਸਕਰੀਨਸ਼ਾਟ ਸ਼ੇਅਰ ਕੀਤਾ ਜਾ ਰਿਹਾ ਹੈ। ਜਿਸ ਵਿੱਚ ਏਬੀਪੀ ਲਾਈਵ ਦੇ ਲੋਗੋ ਦੀ ਵਰਤੋਂ ਕਰਦੇ ਹੋਏ ਇੱਕ ਤਸਵੀਰ ਦੇ ਨਾਲ ਲਿਖਿਆ ਗਿਆ ਹੈ ਕਿ ਅਖੀਰ ਕਿਉਂ ਮਰਦੀ ਹੈ ਮੁਸਲਿਮ ਮੁੰਡਿਆਂ ‘ਤੇ ਹਿੰਦੂ ਕੁੜੀਆਂ। ਤਸਵੀਰ ਵਿੱਚ ਇੱਕ ਮੁਸਲਿਮ ਨੌਜਵਾਨ ਨਾਲ ਚਾਰ ਕੁੜੀਆਂ ਨਜ਼ਰ ਆ ਰਹੀਆਂ ਹਨ। ਸੋਸ਼ਲ ਮੀਡੀਆ ‘ਤੇ ਕੁਝ ਯੂਜ਼ਰਸ ਇਸ ਨੂੰ ਏਬੀਪੀ ਨਿਊਜ਼ ਦੀ ਅਸਲ ਖਬਰ ਨਾਲ ਜੁੜਿਆ ਵਜੋਂ ਸਾਂਝਾ ਕਰ ਰਹੇ ਹਨ।

ਵਿਸ਼ਵਾਸ ਨਿਊਜ਼ ਨੇ ਇਸ ਦੀ ਜਾਂਚ ਕੀਤੀ। ਸਾਡੀ ਜਾਂਚ ਵਿੱਚ ਇਹ ਫਰਜ਼ੀ ਸਾਬਤ ਹੋਇਆ। ਏਬੀਪੀ ਨਿਊਜ਼ ਨੇ ਖੁਦ ਇਸ ਦਾ ਖੰਡਨ ਕੀਤਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ?

ਸੋਸ਼ਲ ਮੀਡੀਆ ਯੂਜ਼ਰ Shayarnoor ਨੇ 13 ਨਵੰਬਰ ਨੂੰ ਏਬੀਪੀ ਲਾਈਵ ਦੇ ਨਾਮ ‘ਤੇ ਵਾਇਰਲ ਕ੍ਰਿਏਟਿਵ ਦੀ ਵਰਤੋਂ ਕਰਦੇ ਹੋਏ ਲਿਖਿਆ,“ये इंडियन मीडिया है। सैलूट कीजिए इस अंतर्यामी को।”

ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਿਸ਼ਵ ਨਿਊਜ਼ ਨੇ ਸਭ ਤੋਂ ਪਹਿਲਾਂ ਵਾਇਰਲ ਪੋਸਟ ਦੀ ਸੱਚਾਈ ਦਾ ਪਤਾ ਲਗਾਉਣ ਲਈ ਕੀਵਰਡ ਖੋਜ ਕੀਤੀ। ਵਾਇਰਲ ਪੋਸਟ ਦੇ ਨਾਲ ਟੈਕਸਟ ਨੂੰ ਗੂਗਲ ਓਪਨ ਸਰਚ ਟੂਲ ਦੀ ਵਰਤੋਂ ਕਰਕੇ ਸਰਚ ਕੀਤਾ। ਸਾਨੂੰ abplive.com ‘ਤੇ ਇੱਕ ਖਬਰ ਮਿਲੀ। 13 ਨਵੰਬਰ ਨੂੰ ਪ੍ਰਕਾਸ਼ਿਤ ਖ਼ਬਰ ਵਿੱਚ ਏਬੀਪੀ ਲਾਈਵ ਨੇ ਇਸ ਨੂੰ ਫਰਜ਼ੀ ਦੱਸਿਆ ਹੈ। ਖਬਰ ਵਿੱਚ ਲਿਖਿਆ ਹੈ, “ਏਬੀਪੀ ਨਿਊਜ਼ ਦੀ ਵੈੱਬਸਾਈਟ ਨੇ ਅਜਿਹੀ ਕੋਈ ਖਬਰ ਨਹੀਂ ਬਣਾਈ ਹੈ ਅਤੇ ਨਾ ਹੀ ਇਸਨੂੰ ਏਬੀਪੀ ਨਿਊਜ਼ ਦੇ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸਾਂਝਾ ਕੀਤਾ ਗਿਆ ਹੈ। ਇਹ ਸਕਰੀਨ ਸ਼ਾਟ ਪੂਰੀ ਤਰ੍ਹਾਂ ਫਰਜ਼ੀ ਹੈ ਅਤੇ ਕੁਝ ਅਰਾਜਕ ਅਤੇ ਸਮਾਜ ਵਿਰੋਧੀ ਅਨਸਰਾਂ ਨੇ ਇਸ ਨੂੰ ਜਾਣਬੁੱਝ ਕੇ ਵਾਇਰਲ ਕੀਤਾ ਹੈ। ਪੂਰੀ ਖ਼ਬਰ ਇੱਥੇ ਪੜ੍ਹੀ ਜਾ ਸਕਦੀ ਹੈ।

ਤਲਾਸ਼ੀ ਦੌਰਾਨ ਸਾਨੂੰ ਏਬੀਪੀ ਨਿਊਜ਼ ਦੇ ਐਕਸ ਹੈਂਡਲ ‘ਤੇ ਇੱਕ ਪੋਸਟ ਮਿਲੀ। 13 ਨਵੰਬਰ ਦੀ ਪੋਸਟ ਵਿੱਚ ਲਿਖਿਆ ਹੈ, “abp ਨਿਊਜ਼ ਦੇ ਨਾਂ ‘ਤੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜਾ ਰਿਹਾ ਇਹ ਪੋਸਟ ਕਾਰਡ ਪੂਰੀ ਤਰ੍ਹਾਂ ਫਰਜ਼ੀ ਹੈ। ਇਸ ਤਰ੍ਹਾਂ ਦੀ ਕੋਈ ਵੀ ਪੋਸਟ ਏਬੀਪੀ ਨਿਊਜ਼ ਦੇ ਸੋਸ਼ਲ ਮੀਡੀਆ ਹੈਂਡਲ ਤੋਂ ਸ਼ੇਅਰ ਨਹੀਂ ਕੀਤੀ ਗਈ ਹੈ। ਕੁਝ ਸਮਾਜ ਵਿਰੋਧੀ ਅਨਸਰ ਆਪਸੀ ਸਦਭਾਵਨਾ ਨੂੰ ਵਿਗਾੜਨ ਦੇ ਇਰਾਦੇ ਨਾਲ ਅਜਿਹੀ ਪੋਸਟ ਸ਼ੇਅਰ ਕਰ ਰਹੇ ਹਨ। ਅਸੀਂ ਅਜਿਹੇ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ। ਤੁਹਾਨੂੰ ਬੇਨਤੀ ਹੈ ਫਰਜ਼ੀ ਖ਼ਬਰਾਂ ਤੋਂ ਬਚੋ ਅਤੇ ਸਹੀ ਖ਼ਬਰਾਂ ਲਈ ਸਾਡੇ ਸੋਸ਼ਲ ਮੀਡੀਆ ਹੈਂਡਲਾਂ ‘ਤੇ ਹੀ ਭਰੋਸਾ ਕਰੋ।”

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਏਬੀਪੀ ਨਿਊਜ਼ ਦੀ ਸੀਨੀਅਰ ਐਂਕਰ ਚਿੱਤਰਾ ਤ੍ਰਿਪਾਠੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਾਇਰਲ ਪੋਸਟ ਨੂੰ ਵੀ ਪੂਰੀ ਤਰ੍ਹਾਂ ਫਰਜ਼ੀ ਦੱਸਿਆ ਹੈ।

ਜਾਂਚ ਦੇ ਅੰਤ ਵਿੱਚ ਫੇਸਬੁੱਕ ਯੂਜ਼ਰ ਦੀ ਜਾਂਚ ਕੀਤੀ ਗਈ। ਯੂਜ਼ਰ ਨੂੰ 46 ਹਜ਼ਾਰ ਤੋਂ ਜ਼ਿਆਦਾ ਲੋਕ ਫੋਲੋ ਕਰਦੇ ਹਨ। ਯੂਜ਼ਰ ਲਖਨਊ, ਯੂਪੀ ਵਿੱਚ ਰਹਿੰਦਾ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਵਾਇਰਲ ਪੋਸਟ ਫਰਜ਼ੀ ਸੀ। ਏਬੀਪੀ ਨਿਊਜ਼ ਦੁਆਰਾ ਅਜਿਹੀ ਕੋਈ ਪੋਸਟ ਨਹੀਂ ਕੀਤੀ ਗਈ ਸੀ, ਜਿਵੇਂ ਕਿ ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ।

  • Claim Review : ਮੁਸਲਿਮ ਨੌਜਵਾਨਾਂ ਬਾਰੇ ABP ਨਿਊਜ਼ ਦੀ ਖ਼ਬਰ
  • Claimed By : FB User Shayarnoor
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later