Fact Check : ਪੁਣੇ ਦੇ ਰਾਹੁਲ ਜਗਤਾਪ ਦੀਆਂ ਤਸਵੀਰਾਂ ਦੀ ਦੁਰਵਰਤੋਂ ਕਰਕੇ ਝੂਠਾ ਫਿਰਕੂ ਦਾਅਵਾ ਵਾਇਰਲ
ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਪੁਣੇ ਦੇ ਕੰਟੇਂਟ ਕ੍ਰੀਏਟਰ ਰਾਹੁਲ ਜਗਤਾਪ ਦੀ ਇੱਕ ਰੀਲ ਦੀ ਦੁਰਵਰਤੋਂ ਕਰਕੇ ਇਕ ਵਾਇਰਲ ਪੋਸਟ ਤਿਆਰ ਕੀਤੀ ਗਈ ਹੈ। ਵਾਇਰਲ ਕੋਲਾਜ ਨਾਲ ਲਿਖਿਆ ਗਿਆ ਦਾਅਵਾ ਬਿਲਕੁਲ ਬੇਬੁਨਿਆਦ ਅਤੇ ਫਿਰਕੂ ਹੈ।
- By: Ashish Maharishi
- Published: Aug 11, 2025 at 02:49 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਪੰਜ ਤਸਵੀਰਾਂ ਦੇ ਇੱਕ ਕੋਲਾਜ ਦੇ ਬਹਾਨੇ ਮੁਸਲਮਾਨਾਂ ‘ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਰਿਆਣਾ ਦੇ ਇੱਕ ਮੁਸਲਮਾਨ ਆਦਮੀ ਨੇ ਉਸਦੀ ਪੋਤੀ ਨੂੰ ਗਰਭਵਤੀ ਕਰ ਦਿੱਤਾ। ਬਹੁਤ ਸਾਰੇ ਯੂਜ਼ਰਸ ਇਸ ਦਾਅਵੇ ਨੂੰ ਸਹੀ ਮੰਨ ਰਹੇ ਹਨ। ਤਸਵੀਰ ਵਿਚ ਇੱਕ ਆਦਮੀ ਇਕ ਕੁੜੀ ਨਾਲ ਦੇਖਿਆ ਜਾ ਸਕਦਾ ਹੈ।
ਵਿਸ਼ਵਾਸ ਨਿਊਜ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਇਹ ਪੂਰੀ ਤਰ੍ਹਾਂ ਫਰਜੀ ਅਤੇ ਫਿਰਕੂ ਸਾਬਤ ਹੋਇਆ। ਅਜਿਹੀ ਕੋਈ ਘਟਨਾ ਨਹੀਂ ਹੋਈ ਹੈ। ਤਸਵੀਰ ਵਿਚ ਦਿਖ ਰਹੇ ਵਿਅਕਤੀ ਦਾ ਨਾਮ ਰਾਹੁਲ ਜਗਤਾਪ ਹੈ। ਵਾਇਰਲ ਕੋਲਾਜ ਵਿੱਚ ਵਰਤੀਆਂ ਗਈਆਂ ਤਸਵੀਰਾਂ ਉਨ੍ਹਾਂ ਦੀ ਇੱਕ ਰੀਲ ਤੋਂ ਲਈਆਂ ਗਈਆਂ ਹਨ। ਰਾਹੁਲ ਇਕ ਕਲਾਕਾਰ ਹੈ। ਉਹ ਪੁਣੇ ਵਿਚ ਰਹਿੰਦੇ ਹਨ।
ਕੀ ਹੈ ਵਾਇਰਲ ਪੋਸਟ ਵਿੱਚ ?
ਸਾਕਸ਼ੀ ਸਿੰਘ ਨਾਂ ਦੀ ਇਕ ਫੇਸਬੁੱਕ ਪਰੋਫਾਈਲ ਨੇ 27 ਜੁਲਾਈ ਨੂੰ ਇਕ ਕੋਲਾਜ ਪੋਸਟ ਕਰਦਿਆਂ ਦਾਅਵਾ ਕੀਤਾ ਹੈ,“हरियाणा के रहने वाले मुशर्रफ़ खान ने अपनी ही पोती को प्रेग्नेंट कर दिया। बेटे बहु को खोने के बाद मुशर्रफ़ खान ने हीं अपनी पोती की परवरिश की थी। लेकिन जब पोती जवान हुई तब उसकी खूबसूरती पर दादा की नियत फिसल गई और उसने उसके साथ संबंध बनाकर उसको प्रेग्नेंट कर दिया।”
ਵਾਇਰਲ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ ਨੇ ਵਾਇਰਲ ਪੋਸਟ ਦੀ ਜਾਂਚ ਕਰਨ ਲਈ ਤਸਵੀਰ ਨੂੰ ਗੂਗਲ ਲੈਂਸ ਟੂਲ ਰਾਹੀਂ ਸਰ ਕੀਤਾ। ਸਾਨੂੰ ਰਾਹੁਲ ਜਗਤਾਪ ਨਾਮ ਦੇ ਇਕ ਇੰਸਟਾਗ੍ਰਾਮ ਹੈਂਡਲ ‘ਤੇ ਇੱਕ ਰੀਲ ਮਿਲੀ। ਇਸਨੂੰ 5 ਜੂਨ ਨੂੰ ਅਪਲੋਡ ਕੀਤਾ ਗਿਆ ਸੀ। ਨਾਲ ਹੀ princess_kaabya ਨਾਮ ਦੇ ਇਕ ਇੰਸਟਾਗ੍ਰਾਮ ਹੈਂਡਲ ਨੂੰ ਟੈਗ ਕੀਆ ਗਿਆ ਸੀ।

ਇੱਥੇ ਮੌਜੂਦ ਰੀਲ ਨੂੰ ਧਿਆਨ ਨਾਲ ਦੇਖਣ ‘ਤੇ ਸਮਝ ਆਇਆ ਕਿ ਇਸਦਾ ਹੀ ਇਸਤੇਮਾਲ ਕਰਕੇ ਵਾਇਰਲ ਕੋਲਾਜ ਬਣਾਇਆ ਗਿਆ ਹੈ। ਰਾਹੁਲ ਜਗਤਾਪ ਨੂੰ ਇੰਸਟਾਗ੍ਰਾਮ ‘ਤੇ 17 ਲੱਖ ਤੋਂ ਵੱਧ ਲੋਕ ਫੋਲੋ ਕਰਦੇ ਹਨ। ਯੂਜ਼ਰ ਦੀ ਪ੍ਰੋਫਾਈਲ ਦੇ ਅਨੁਸਾਰ, ਉਹ ਕਲਾਕਾਰ ਹਨ।
ਜਾਂਚ ਵਿੱਚ ਅੱਗੇ ਅਸੀਂ ਗੂਗਲ ਓਪਨ ਸਰਚ ਟੂਲ ਰਾਹੀਂ ਦਾਅਵੇ ਦੀ ਭਾਲ ਕੀਤੀ। ਸਾਨੂੰ ਇਕ ਵੀ ਖ਼ਬਰ ਨਹੀਂ ਮਿਲੀ,ਜੋ ਵਾਇਰਲ ਦਾਅਵੇ ਦੀ ਸੱਚਾਈ ਦੀ ਪੁਸ਼ਟੀ ਕਰਦੀ ਹੋਵੇ।
ਵਿਸ਼ਵਾਸ਼ ਨਿਊਜ ਨੇ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਪੁਣੇ ਦੇ ਸੀਨੀਅਰ ਪੱਤਰਕਾਰ ਦੀਵਾਕਾਰ ਸ਼ਰਮਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਵੀਡੀਓ ਵਿੱਚ ਦਿਖ ਰਹੇ ਵਿਅਕਤੀ ਦਾ ਨਾਮ ਰਾਹੁਲ ਜਗਤਾਪ ਹੈ। ਉਹ ਇਕ ਕੰਟੇਂਟ ਕ੍ਰੀਏਟਰ ਹੈ।
ਜਾਂਚ ਦੇ ਅੰਤ ‘ਤੇ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਯੂਜ਼ਰ ਨੂੰ ਪੰਜ ਲੱਖ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਪੁਣੇ ਦੇ ਕੰਟੇਂਟ ਕ੍ਰੀਏਟਰ ਰਾਹੁਲ ਜਗਤਾਪ ਦੀ ਇੱਕ ਰੀਲ ਦੀ ਦੁਰਵਰਤੋਂ ਕਰਕੇ ਇਕ ਵਾਇਰਲ ਪੋਸਟ ਤਿਆਰ ਕੀਤੀ ਗਈ ਹੈ। ਵਾਇਰਲ ਕੋਲਾਜ ਨਾਲ ਲਿਖਿਆ ਗਿਆ ਦਾਅਵਾ ਬਿਲਕੁਲ ਬੇਬੁਨਿਆਦ ਅਤੇ ਫਿਰਕੂ ਹੈ।
- Claim Review : ਹਰਿਆਣਾ ਦੇ ਰਹਿਣ ਵਾਲੇ ਮੁਸ਼ੱਰਫ ਖ਼ਾਨ ਨੇ ਆਪਣੀ ਹੀ ਪੋਤੀ ਨੂੰ ਪ੍ਰੇਗਨੇਂਟ ਕਰ ਦਿੱਤਾ।
- Claimed By : FB User Sakshi Singh
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











