Fact Check: ਕਾਰ ਹਾਦਸੇ ਦਾ ਇਹ ਵੀਡੀਓ ਅਸਲੀ ਨਹੀਂ,ਗੇਮਿੰਗ ਫੁਟੇਜ ਹੈ
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਭਿਆਨਕ ਹਾਦਸੇ ਦਾ ਇਹ ਵੀਡੀਓ ਅਸਲੀ ਘਟਨਾ ਦਾ ਨਹੀਂ, ਸਗੋਂ ਗੇਮਿੰਗ ਫੁਟੇਜ ਦਾ ਹੈ। ਵੀਡੀਓ ਨੂੰ ਫਰਜੀ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
- By: Jyoti Kumari
- Published: Oct 16, 2025 at 03:34 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਤੇਜ ਰਫਤਾਰ ਵਿੱਚ ਚਲਦੀ ਕਾਰ ਦਾ ਐਕਸੀਡੈਂਟ ਹੁੰਦੇ ਹੋਏ ਦੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਅਸਲੀ ਸਮਝਕਾਰ ਸ਼ੇਅਰ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਕਿ ਸਪੀਡ ਵਿੱਚ ਗੱਡੀ ਚਲਾਉਣ ਕਾਰਨ ਆਦਮੀ ਦਾ ਐਕਸੀਡੈਂਟ ਹੋ ਗਿਆ ਅਤੇ ਉਹ ਖੰਭੇ ਨਾਲ ਟੱਕਰਾ ਗਿਆ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗਲਤ ਪਾਇਆ। ਦਰਅਸਲ ਵਾਇਰਲ ਕੀਤਾ ਜਾ ਰਿਹਾ ਵੀਡੀਓ ਕਿਸੇ ਅਸਲੀ ਘਟਨਾ ਦਾ ਨਹੀਂ ਹੈ, ਸਗੋਂ ਇੱਕ ਗੇਮਿੰਗ ਫੁਟੇਜ ਹੈ। ਜਿਸਨੂੰ ਅਸਲੀ ਸਮਝ ਕੇ ਸਾਂਝਾ ਕੀਤਾ ਜਾ ਰਿਹਾ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ Sidhu Shamir wala ਸਿੱਧੂ ਸ਼ਮੀਰ ਵਾਲਾ ਨੇ 13 ਅਕਤੂਬਰ 2025 ਨੂੰ ਵਾਇਰਲ ਵੀਡੀਓ ਨੂੰ ਸ਼ੇਅਰ ਕਰ ਲਿਖਿਆ ਹੈ,”ਗੱਡੀ ਦੇ ਇਨੇ ਜਿਆਦਾ ਸਪੀਡ ਕੀ ਬੰਦਾ ਖੰਭੇ ਤੇ ਟੰਗਿਆ ਗਿਆ।”
ਸੋਸ਼ਲ ਮੀਡਿਆ ‘ਤੇ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਸਮਾਨ ਦਾਅਵੇ ਨਾਲ ਸ਼ੇਅਰ ਕੀਤਾ ਹੈ।

ਪੜਤਾਲ
ਜਾਂਚ ਸ਼ੁਰੂ ਕਰਨ ਤੋਂ ਪਹਿਲਾਂ, ਅਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਆ। ਵੀਡੀਓ ਦੇਖਣ ਵਿੱਚ ਅਸਲੀ ਨਹੀਂ ਲੱਗ ਰਹੀ। ਵੀਡੀਓ ਵਿੱਚ ਆਲੇ ਦੁਆਲੇ ਦੀ ਥਾਂ ਅਤੇ ਗੱਡੀ ਨੂੰ ਦੇਖ ਕੇ ਸਾਫ਼ ਪਤਾ ਲੱਗਦਾ ਹੈ ਕਿ ਇਹ ਨਕਲੀ ਹੈ।
ਜਾਂਚ ਵਿੱਚ ਅੱਗੇ ਅਸੀਂ ਵੀਡੀਓ ਦੇ ਸਕ੍ਰੀਨਸ਼ੋਟ ਕੱਢੇ ਅਤੇ ਗੂਗਲ ਲੈਂਸ ਦੀ ਮਦਦ ਨਾਲ ਸਰਚ ਕੀਤਾ। ਸਾਨੂੰ ਵੀਡੀਓ
@imEGO1 ਨਾਮ ਦੇ ਯੂਟਿਊਬ ਚੈਨਲ ‘ਤੇ ਮਿਲਾ। 12 ਸਤੰਬਰ 2025 ਨੂੰ ਅਪਲੋਡ ਵੀਡੀਓ ਵਿੱਚ ਇਸਨੂੰ ਗੇਮਿੰਗ ਵੀਡੀਓ ਦੱਸਿਆ ਗਿਆ ਹੈ।
GTA V Clips ਨਾਮ ਦੇ ਫੇਸਬੁੱਕ ਪੇਜ ‘ਤੇ ਵੀ ਵੀਡੀਓ ਅਪਲੋਡ ਮਿਲਾ। ਵੀਡੀਓ ਨੂੰ 21 ਸਤੰਬਰ 2025 ਨੂੰ ਸ਼ੇਅਰ ਕੀਤਾ ਗਿਆ ਹੈ। ਵੀਡੀਓ ਨੂੰ GTA ਗੇਮ ਦਾ ਦੱਸਿਆ ਗਿਆ ਹੈ।
ਵਾਇਰਲ ਵੀਡੀਓ ਨਾਲ ਜੁੜੀ ਹੋਰ ਪੋਸਟ ਇੱਥੇ ਵੇਖੋ।
ਅਸੀਂ ਵੀਡੀਓ ਨੂੰ ਗੇਮਿੰਗ ਇੰਫਲੂਏਂਸਰ ਅਤੇ ਡਾਇਨੇਮੋ ਗੇਮ ਦੇ ਸੰਸਥਾਪਕ ਅਨੀਸ਼ ਜੈਨ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਵਾਇਰਲ ਵੀਡੀਓ ਨੂੰ ਇੱਕ ਗੇਮਿੰਗ ਵੀਡੀਓ ਦੱਸਿਆ ਹੈ।
ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲਗਿਆ ਕਿ ਯੂਜ਼ਰ ਨੂੰ ਫੇਸਬੁੱਕ ‘ਤੇ 2 ਲੱਖ 48 ਹਜਾਰ ਲੋਕ ਫੋਲੋ ਕਰਦੇ ਹਨ।
ਇਸ ਤੋਂ ਪਹਿਲਾਂ ਵੀ, ਸੋਸ਼ਲ ਮੀਡੀਆ ‘ਤੇ ਕਈ ਗੇਮਿੰਗ ਵੀਡੀਓਜ਼ ਨੂੰ ਅਸਲ ਘਟਨਾਵਾਂ ਹੋਣ ਦਾ ਦੱਸ ਕੇ ਸਾਂਝਾ ਕੀਤਾ ਗਿਆ ਹੈ। ਵਿਸ਼ਵਾਸ ਨਿਊਜ਼ ਨੇ ਉਨ੍ਹਾਂ ਦੀ ਜਾਂਚ ਕੀਤੀ ਹੈ। ਫੈਕਟ ਚੈੱਕ ਰਿਪੋਰਟਾਂ ਇੱਥੇ ਪੜ੍ਹੋ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਭਿਆਨਕ ਹਾਦਸੇ ਦਾ ਇਹ ਵੀਡੀਓ ਅਸਲੀ ਘਟਨਾ ਦਾ ਨਹੀਂ, ਸਗੋਂ ਗੇਮਿੰਗ ਫੁਟੇਜ ਦਾ ਹੈ। ਵੀਡੀਓ ਨੂੰ ਫਰਜੀ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
- Claim Review : ਕਾਰ ਹਾਦਸੇ ਦਾ ਇਹ ਵੀਡੀਓ ਅਸਲੀ ਹੈ।
- Claimed By : ਫੇਸਬੁੱਕ ਯੂਜ਼ਰ -Sidhu Shamir wala ਸਿੱਧੂ ਸ਼ਮੀਰ ਵਾਲਾ
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











