X
X

Fact Check: ਪਰਾਲੀ ਜਲਾਉਣ ਦਾ ਵਾਇਰਲ ਇਹ ਵੀਡੀਓ ਇੱਕ ਸਾਲ ਪੁਰਾਣਾ, ਗੁਮਰਾਹਕੁੰਨ ਦਾਅਵੇ ਨਾਲ ਹੋਇਆ ਵਾਇਰਲ

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਵਾਇਰਲ ਦਾਅਵੇ ਨੂੰ ਗੁਮਰਾਹਕੁੰਨ ਪਾਇਆ। ਅਸਲ ਵਿੱਚ ਵਾਇਰਲ ਵੀਡੀਓ ਹਾਲੀਆ ਨਹੀਂ, ਬਲਕਿ ਸਾਲ 2024 ਦਾ ਹੈ। ਲੋਕ ਪੁਰਾਣੇ ਵੀਡੀਓ ਨੂੰ ਗੁਮਰਾਹਕੁੰਨ ਦਾਅਵੇ ਨਾਲ ਸਾਂਝਾ ਕਰ ਰਹੇ ਹਨ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡੀਆ ‘ਤੇ ਪਰਾਲੀ ਜਲਾਉਣ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਸਾਂਝਾ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲੀਆ ਹੈ ਅਤੇ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਪਰਾਲੀ ਜਲਾਈ ਜਾ ਰਹੀ ਹੈ। ਜਿਸਦਾ ਅਸਰ ਦਿੱਲੀ ਦੇ ਵਾਤਾਵਰਣ ‘ਤੇ ਦੇਖਣ ਨੂੰ ਮਿਲ ਰਿਹਾ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਵਾਇਰਲ ਦਾਅਵੇ ਨੂੰ ਗੁਮਰਾਹਕੁੰਨ ਪਾਇਆ। ਅਸਲ ਵਿੱਚ ਵਾਇਰਲ ਵੀਡੀਓ ਹਾਲੀਆ ਨਹੀਂ, ਬਲਕਿ ਸਾਲ 2024 ਦਾ ਹੈ। ਪੁਰਾਣੇ ਵੀਡੀਓ ਨੂੰ ਗੁਮਰਾਹਕੁੰਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ ‘Dheeraj Kumar’ ਨੇ 22 ਅਕਤੂਬਰ 2025 ਨੂੰ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, “पंजाब में बड़ी संख्या में पराली जलाई जा रही है। इसका सीधा असर दिल्ली पर पड़ रहा है और लगातार दिल्ली की वायु गुणवत्ता खराब हो रही है। पंजाब में आम आदमी पार्टी की सरकार है, पंजाब सरकार पराली जलाए जाने की घटना पर नियंत्रण करने में विफल दिख रही है।”

ਵਾਇਰਲ ਵੀਡੀਓ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖੋ।

ਪੜਤਾਲ

ਵਾਇਰਲ ਵੀਡੀਓ ਦੀ ਸੱਚਾਈ ਜਾਣਨ ਲਈ ਅਸੀਂ ਵੀਡੀਓ ‘ਤੇ ਗੌਰ ਕੀਤਾ। ਅਸੀਂ ਪਾਇਆ ਕਿ ਵੀਡੀਓ ‘ਤੇ ਨਿਊਜ਼ ਏਜੰਸੀ ਏਐਨਆਈ ਦਾ ਲੋਗੋ ਲੱਗਿਆ ਹੋਇਆ ਹੈ। ਅਸੀਂ ਏਐਨਆਈ ਦੇ ਅਧਿਕਾਰਤ ਐਕਸ ਅਕਾਉਂਟ ‘ਤੇ ਵਾਇਰਲ ਵੀਡੀਓ ਨੂੰ ਸਰਚ ਕੀਤਾ। ਸਾਨੂੰ ਵੀਡੀਓ 1 ਨਵੰਬਰ 2024 ਨੂੰ ਸ਼ੇਅਰ ਕੀਤਾ ਹੋਇਆ ਮਿਲਿਆ। ਮੌਜੂਦ ਜਾਣਕਾਰੀ ਦੇ ਮੁਤਾਬਕ, ਵੀਡੀਓ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਡੱਗਰੂ ਪਿੰਡ ਵਿੱਚ ਜਲਾਈ ਗਈ ਪਰਾਲੀ ਦਾ ਹੈ।

ਪ੍ਰਾਪਤ ਜਾਣਕਾਰੀ ਦੇ ਆਧਾਰ ‘ਤੇ ਅਸੀਂ ਗੂਗਲ ‘ਤੇ ਸੰਬੰਧਿਤ ਕੀਵਰਡਸ ਦੀ ਮਦਦ ਨਾਲ ਸਰਚ ਕੀਤਾ। ਸਾਨੂੰ ਵੀਡੀਓ ‘NEWS9 Live’ ਨਾਮ ਦੇ ਯੂਟਿਊਬ ਚੈਨਲ ‘ਤੇ 1 ਨਵੰਬਰ 2024 ਨੂੰ ਅਪਲੋਡ ਮਿਲਿਆ। ਇੱਥੇ ਵੀ ਵੀਡੀਓ ਨੂੰ ਮੋਗਾ ਜ਼ਿਲ੍ਹੇ ਦਾ ਹੀ ਦੱਸਿਆ ਗਿਆ ਹੈ।

ਦੈਨਿਕ ਜਾਗਰਣ ਦੀ ਵੈੱਬਸਾਈਟ ‘ਤੇ 24 ਅਕਤੂਬਰ 2024 ਨੂੰ ਪ੍ਰਕਾਸ਼ਿਤ ਖਬਰ ਵਿੱਚ ਦੱਸਿਆ ਗਿਆ, “ਪੰਜਾਬ ਵਿੱਚ ਪਰਾਲੀ ਜਲਾਉਣ ਦੇ ਕੇਸਾਂ ਵਿੱਚ ਵਾਧਾ ਹੋਣਾ ਜਾਰੀ ਹੈ। ਰਾਜ ਵਿੱਚ ਪਰਾਲੀ ਜਲਾਉਣ ਦੀਆਂ 79 ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਤੋਂ ਪਹਿਲਾਂ ਰਾਜ ਵਿੱਚ 62 ਥਾਵਾਂ ‘ਤੇ ਪਰਾਲੀ ਜਲਾਈ ਗਈ ਸੀ। ਬੁੱਧਵਾਰ ਨੂੰ ਪਰਾਲੀ ਜਲਾਉਣ ਦੀਆਂ ਘਟਨਾਵਾਂ ਮਿਲਾਕੇ ਮੌਜੂਦਾ ਸੀਜ਼ਨ ਵਿੱਚ ਬੀਤੀ 15 ਸਤੰਬਰ ਤੋਂ ਹੁਣ ਤੱਕ ਰਾਜ ਵਿੱਚ 484 ਥਾਵਾਂ ‘ਤੇ ਪਰਾਲੀ ਜਲਾਈ ਜਾ ਚੁੱਕੀ ਹੈ। ਦੱਸ ਦੇਈਏ ਕਿ ਪਰਾਲੀ ਨੂੰ ਅੱਗ ਲਗਾਉਣ ਦਾ ਇਹ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ ਕਰੀਬ 70 ਫੀਸਦੀ ਤੱਕ ਘੱਟ ਹੈ। ਬੀਤੇ ਸਾਲ 22 ਅਕਤੂਬਰ ਤੱਕ ਰਾਜ ਵਿੱਚ 1581 ਥਾਵਾਂ ‘ਤੇ ਪਰਾਲੀ ਜਲਾਈ ਗਈ ਸੀ। ਇਸ ਵਾਰ ਪਰਾਲੀ ਜਲਾਉਣ ਵਾਲਿਆਂ ਦੇ ਖਿਲਾਫ ਰਾਜ ਸਰਕਾਰ ਦੀ ਸਖ਼ਤੀ ਦੇ ਚਲਦੇ ਪਰਾਲੀ ਜਲਾਉਣ ਦੀਆਂ ਘਟਨਾਵਾਂ ਵਿੱਚ ਇਹ ਕਮੀ ਦਰਜ ਕੀਤੀ ਜਾ ਰਹੀ ਹੈ।”

ਹੋਰ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਦੇ ਮੋਗਾ ਜ਼ਿਲ੍ਹੇ ਦੇ ਸੰਵਾਦਦਾਤਾ ਮਨਪ੍ਰੀਤ ਮਲਿਆਣਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਵੀਡੀਓ ਪੁਰਾਣਾ ਹੈ।

ਅੰਤ ਵਿੱਚ ਅਸੀਂ ਵੀਡੀਓ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੇ ਅਕਾਉਂਟ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਇੱਕ ਵਿਚਾਰਧਾਰਾ ਨਾਲ ਜੁੜੀ ਪੋਸਟ ਨੂੰ ਸਾਂਝਾ ਕਰਦਾ ਹੈ। ਯੂਜ਼ਰ ਨੂੰ ਕਰੀਬ 62 ਹਜ਼ਾਰ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਵਾਇਰਲ ਦਾਅਵੇ ਨੂੰ ਗੁਮਰਾਹਕੁੰਨ ਪਾਇਆ। ਅਸਲ ਵਿੱਚ ਵਾਇਰਲ ਵੀਡੀਓ ਹਾਲੀਆ ਨਹੀਂ, ਬਲਕਿ ਸਾਲ 2024 ਦਾ ਹੈ। ਲੋਕ ਪੁਰਾਣੇ ਵੀਡੀਓ ਨੂੰ ਗੁਮਰਾਹਕੁੰਨ ਦਾਅਵੇ ਨਾਲ ਸਾਂਝਾ ਕਰ ਰਹੇ ਹਨ।

  • Claim Review : ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਪਰਾਲੀ ਜਲਾਉਣ ਦਾ ਵੀਡੀਓ।
  • Claimed By : FB User Dhiraj Kumar
  • Fact Check : ਭ੍ਰਮਕ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later