X

Fact Check: ਤਿਰੰਗਾ ਫੜ ਕੇ ਯੂਕਰੇਨ ਤੋਂ ਆਉਣ ਵਾਲੇ ਸਟੂਡੈਂਟਸ ਦੀ ਇਹ ਫੋਟੋ ਭਾਰਤੀ ਵਿਦਿਆਰਥੀਆਂ ਦੀ ਹੈ, ਪਾਕਿਸਤਾਨੀਆਂ ਦੀ ਨਹੀਂ

ਫੋਟੋ ਵਿੱਚ ਦਿੱਖ ਰਹੇ ਤਿਰੰਗਾ ਫੜੇ ਵਿਦਿਆਰਥੀ ਭਾਰਤ ਦੇ ਹਨ। ਫੋਟੋ ਨੂੰ ਹੰਗਰੀ ਦੇ ਭਾਰਤੀ ਉੱਚਅਯੋਗ ਨੇ ਟਵੀਟ ਕੀਤਾ ਸੀ। ਯੁੱਧ ਦੇ ਵਿਚਕਾਰ ਯੂਕਰੇਨ ਤੋਂ ਨਿਕਲ ਕੇ ਹੰਗਰੀ ਪਹੁੰਚੇ ਭਾਰਤੀ ਵਿਦਿਆਰਥੀਆਂ ਦੀ ਫੋਟੋ ਨੂੰ ਗ਼ਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

  • By Vishvas News
  • Updated: March 8, 2022

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਓਪਰੇਸ਼ਨ ਗੰਗਾ ਦੇ ਤਹਿਤ ਰੂਸ-ਯੂਕਰੇਨ ਯੁੱਧ ਦੌਰਾਨ ਯੂਕਰੇਨ ਤੋਂ ਭਾਰਤੀ ਵਿਦਿਆਰਥੀਆਂ ਨੂੰ ਆਪਣੇ ਦੇਸ਼ ਵਾਪਸ ਲਿਆਉਣ ਦੇ ਯਤਨ ਜਾਰੀ ਹਨ। ਭਾਰਤ ਤੋਂ ਇਲਾਵਾ ਤੁਰਕੀ ਅਤੇ ਪਾਕਿਸਤਾਨ ਦੇ ਨਾਗਰਿਕ ਵੀ ਤਿਰੰਗੇ ਨੂੰ ਢਾਲ ਬਣਾ ਕੇ ਯੂਕਰੇਨ ਤੋਂ ਨਿਕਲ ਰਹੇ ਹਨ। ਇਸ ਦੌਰਾਨ ਸੋਸ਼ਲ ਮੀਡੀਆ ਤੇ ਤਿਰੰਗਾ ਫੜੇ ਕਈ ਵਿਦਿਆਰਥੀਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਫੋਟੋ ‘ਚ ਦਿੱਖ ਰਹੇ ਤਿਰੰਗਾ ਫੜੇ ਹੋਏ ਵਿਦਿਆਰਥੀ ਪਾਕਿਸਤਾਨ ਦੇ ਹਨ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਫੋਟੋ ‘ਚ ਨਜ਼ਰ ਆ ਰਹੇ ਵਿਦਿਆਰਥੀ ਭਾਰਤੀ ਹਨ। ਹੰਗਰੀ ਦੇ ਇੰਡੀਅਨ ਐਂਬੈਸੀ ਨੇ ਖੁਦ ਇਸ ਫੋਟੋ ਨੂੰ ਟਵੀਟ ਕੀਤਾ ਸੀ।

ਕੀ ਹੈ ਵਾਇਰਲ ਪੋਸਟ ਵਿੱਚ

ਫੇਸਬੁੱਕ ਪੇਜ Zee news fans club ਨੇ 3 ਮਾਰਚ 2022 ਨੂੰ ਫੋਟੋ ਪੋਸਟ ਕਰਦੇ ਹੋਏ ਲਿਖਿਆ,
मुसीबत में #पिताजी ही याद आते हैं।

ਪੜਤਾਲ

ਵਾਇਰਲ ਫੋਟੋ ਦੀ ਪੜਤਾਲ ਦੇ ਲਈ ਅਸੀਂ ਗੂਗਲ ਰਿਵਰਸ ਟੂਲ ਨਾਲ ਇਸਨੂੰ ਖੋਜਿਆ। ਇਸ ਵਿੱਚ ਸਾਨੂੰ 26 ਫਰਵਰੀ 2022 ਨੂੰ tribuneindia ਵਿੱਚ ਛਪੀ ਖਬਰ ਦਾ ਲਿੰਕ ਮਿਲਿਆ। ਇਸ ‘ਚ ਵਾਇਰਲ ਫੋਟੋ ਵੀ ਦਿੱਤੀ ਗਈ ਹੈ। ਖਬਰਾਂ ਮੁਤਾਬਿਕ ਸ਼ਨੀਵਾਰ ਨੂੰ ਭਾਰਤੀ ਵਿਦਿਆਰਥੀਆਂ ਦਾ ਪਹਿਲਾ ਜੱਥਾ ਜਹੋਨੀ ਕ੍ਰੋਸਿੰਗ ਦੇ ਰਸਤੇ ਯੂਕਰੇਨ ਤੋਂ ਹੰਗਰੀ ਪਹੁੰਚਿਆ। ਹੰਗਰੀ ਦੀ ਇੰਡੀਅਨ ਐਂਬੈਸੀ ਦੇ ਅਨੁਸਾਰ, ਉਨ੍ਹਾਂ ਨੂੰ ਇੱਥੋਂ ਬੁਡਾਪੇਸਟ ਲਿਜਾਇਆ ਗਿਆ, ਜਿੱਥੋਂ ਏਅਰ ਇੰਡੀਆ ਦੀ ਫਲਾਈਟ ਰਾਹੀਂ ਭਾਰਤ ਭੇਜਿਆ ਗਿਆ।

28 ਫਰਵਰੀ ਨੂੰ deccanchronicle ਵਿੱਚ ਛਪੀ ਖਬਰ ਵਿੱਚ ਇਸ ਫੋਟੋ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਕੈਪਸ਼ਨ ਵਿੱਚ ਲਿਖਿਆ ਹੈ, More batches of Indian students enter Hungary from Ukrainian side at Zahony crossing, travelling onward to Budapest for return to India by AI flight. (ਭਾਰਤੀ ਵਿਦਿਆਰਥੀਆਂ ਦੇ ਕੁਝ ਹੋਰ ਬੈਚ ਜਹੋਨੀ ਕ੍ਰੋਸਿੰਗ ਰਾਹੀਂ ਯੂਕਰੇਨ ਤੋਂ ਹੰਗਰੀ ਵਿੱਚ ਦਾਖਲ ਹੋਏ। ਏਅਰ ਇੰਡੀਆ ਦੀ ਫਲਾਈਟ ਰਾਹੀਂ ਭਾਰਤ ਜਾਣ ਦੇ ਲਈ ਬੁਡਾਪੇਸਟ ਦੇ ਵੱਲ ਰਵਾਨਾ ਹੋ ਰਹੇ ਹਨ।)

26 ਫਰਵਰੀ 2022 ਨੂੰ Indian Embassy in Hungary ਨੇ ਤਿਰੰਗਾ ਫੜੇ ਵਿਦਿਆਰਥੀਆਂ ਦੀ ਇੱਕ ਵੀਡੀਓ ਟਵੀਟ ਕਰਦੇ ਹੋਏ ਇਨ੍ਹਾਂ ਨੂੰ ਭਾਰਤੀ ਦੱਸਿਆ ।

ਇਸ ਬਾਰੇ ਵਧੇਰੇ ਜਾਣਕਾਰੀ ਲਈ ‘ਵਿਸ਼ਵਾਸ ਨਿਊਜ਼’ ਨੇ ਹੰਗਰੀ ਸਥਿਤ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ। ਦੂਤਾਵਾਸ ਦੀ ਡਾਇਰੈਕਟਰ ਐਂਡ ਫਰਸਟ ਸੇਕ੍ਰੇਟਰੀ (ਪ੍ਰੈਸ) ਤਨੁਜਾ ਸ਼ੰਕਰ ਦਾ ਕਹਿਣਾ ਹੈ ,The attached picture has been taken by the Embassy team at the border and is from the bus that evacuated them. According to the information in their passports, they are all verified Indian nationals and were evacuated by Budapest team. The rumour can stop. (ਵਾਇਰਲ ਫੋਟੋ ਨੂੰ ਬਾਰਡਰ ਤੇ ਦੂਤਾਵਾਸ ਦੀ ਟੀਮ ਨੇ ਕਲਿੱਕ ਕੀਤਾ ਸੀ। ਇਸ ਬੱਸ ਤੋਂ ਸਟੂਡੈਂਟਸ ਨੂੰ ਲੈ ਜਾਇਆ ਗਿਆ ਹੈ। ਉਨ੍ਹਾਂ ਦੇ ਪਾਸਪੋਰਟਾਂ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਸਾਰੇ ਭਾਰਤੀ ਹਨ। ਉਨ੍ਹਾਂ ਨੂੰ ਬੁਡਾਪੇਸਟ ਟੀਮ ਵੱਲੋਂ ਕੱਢਿਆ ਗਿਆ ਹੈ। ਇਨ੍ਹਾਂ ਅਫਵਾਹਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ।)

ਫੋਟੋ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕਰਨ ਵਾਲੇ ਫੇਸਬੁੱਕ ਪੇਜ Zee news fans club ਨੂੰ ਅਸੀਂ ਸਕੈਨ ਕੀਤਾ। 20 ਜਨਵਰੀ 2017 ਨੂੰ ਬਣੇ ਇਸ ਪੇਜ ਨੂੰ 7 ਲੱਖ 37 ਹਜ਼ਾਰ ਲੋਕ ਫੋਲੋ ਕਰਦੇ ਹਨ।

ਨਤੀਜਾ: ਫੋਟੋ ਵਿੱਚ ਦਿੱਖ ਰਹੇ ਤਿਰੰਗਾ ਫੜੇ ਵਿਦਿਆਰਥੀ ਭਾਰਤ ਦੇ ਹਨ। ਫੋਟੋ ਨੂੰ ਹੰਗਰੀ ਦੇ ਭਾਰਤੀ ਉੱਚਅਯੋਗ ਨੇ ਟਵੀਟ ਕੀਤਾ ਸੀ। ਯੁੱਧ ਦੇ ਵਿਚਕਾਰ ਯੂਕਰੇਨ ਤੋਂ ਨਿਕਲ ਕੇ ਹੰਗਰੀ ਪਹੁੰਚੇ ਭਾਰਤੀ ਵਿਦਿਆਰਥੀਆਂ ਦੀ ਫੋਟੋ ਨੂੰ ਗ਼ਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

  • Claim Review : ਫੋਟੋ ਵਿੱਚ ਦਿੱਖ ਰਹੇ ਤਿਰੰਗਾ ਫੜੇ ਹੋਏ ਵਿਦਿਆਰਥੀ ਪਾਕਿਸਤਾਨ ਦੇ ਹਨ
  • Claimed By : FB Page- Zee news fans club
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later