X
X

Fact Check: ਅੰਡਰਗਾਰਮੈਂਟਸ ਪਹਿਨੇ ਲਾੜੀ ਦੀ ਇਹ ਤਸਵੀਰ AI ਜਨਰੇਟੇਡ ਹੈ, ਫਿਰਕੂ ਦਾਅਵੇ ਨਾਲ ਕੀਤੀ ਜਾ ਰਹੀ ਵਾਇਰਲ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਿਆਹ ਵਿੱਚ ਆਪੱਤੀਜਨਕ ਕੱਪੜੇ ਪਹਿਨੇ ਲਾੜੀ ਦੀ ਵਾਇਰਲ ਤਸਵੀਰ ਅਸਲੀ ਨਹੀਂ ਹੈ, ਸਗੋਂ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਟੂਲ ਦੀ ਮਦਦ ਨਾਲ ਬਣਾਈ ਗਈ ਹੈ। ਸਮੁਦਾਇ ਵਿਸ਼ੇਸ਼ ਦੇ ਖਿਲਾਫ ਇਸ ਫੇਕ ਤਸਵੀਰ ਨੂੰ ਫਿਰਕੂ ਰੰਗ ਦੇ ਕੇ ਸਾਂਝਾ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਇਕ ਵਿਆਹ ਦੀ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਲਾੜੀ ਨੂੰ ਆਪੱਤੀਜਨਕ ਕੱਪੜੇ ਪਹਿਨੇ ਦੇਖਿਆ ਜਾ ਸਕਦਾ ਹੈ। ਇਸ ਫੋਟੋ ਨੂੰ ਸ਼ੇਅਰ ਕਰਕੇ ਹਿੰਦੂ ਭਾਈਚਾਰੇ ‘ਤੇ ਤਾਅਨੇ ਮਾਰੇ ਜਾ ਰਹੇ ਹਨ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਜਿਹੇ ਵਿਆਹਾਂ ਨੂੰ ਉਤਸ਼ਾਹਿਤ ਕਰਨ ਲਈ ਹਿਜਾਬ ਅਤੇ ਬੁਰਕੇ ‘ਤੇ ਪਾਬੰਦੀ ਦਾ ਸਮਰਥਨ ਕੀਤਾ ਜਾ ਰਿਹਾ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਵਾਇਰਲ ਤਸਵੀਰ ਅਸਲੀ ਨਹੀਂ, ਬਲਕਿ ਫੇਕ ਹੈ, ਜਿਸ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਟੂਲ ਦੀ ਮਦਦ ਨਾਲ ਬਣਾਇਆ ਗਿਆ ਹੈ। ਸਮੁਦਾਇ ਵਿਸ਼ੇਸ਼ ਦੇ ਖਿਲਾਫ ਇਸ ਫੇਕ ਤਸਵੀਰ ਨੂੰ ਫਿਰਕੂ ਰੰਗ ਦੇ ਕੇ ਸਾਂਝਾ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ ‘ਅੰਧਭਕਤ ਧੁਲਾਈ ਸੈਂਟਰ’ ਨੇ 26 ਨਵੰਬਰ 2024 ਨੂੰ ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ”ਬੁਰਕਾ ਅਤੇ ਹਿਜਾਬ ‘ਤੇ ਪਾਬੰਦੀ ਸਿਰਫ ਇਸ ਸੰਸਕ੍ਰਿਤੀ ਨੂੰ ਬਚਾਉਣ ਲਈ ਹੈ… ਅੰਧਭਕਤਾਂ ਦੀ ਭੈਣ ਹੁਣ ਖੁਸ਼ ਹਨ!

ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖੋ।

ਪੜਤਾਲ

ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਗੂਗਲ ਰਿਵਰਸ ਇਮੇਜ ਰਾਹੀਂ ਫੋਟੋ ਨੂੰ ਸਰਚ ਕੀਤਾ। ਸਾਨੂੰ Reddit ‘ਤੇ ਇੱਕ ਬਾਲਗ ਪੇਜ ‘ਤੇ ਫੋਟੋ ਮਿਲੀ। ਫੋਟੋ ਨੂੰ 18 ਨਵੰਬਰ 2024 ਨੂੰ ਸ਼ੇਅਰ ਕੀਤਾ ਗਿਆ ਹੈ। ਫੋਟੋ ਨੂੰ ਨੂੰ ਕਮੈਂਟਸ ਵਿੱਚ AI ਦੱਸਿਆ ਗਿਆ ਹੈ।

ਪੇਜ ਨੂੰ ਸਕੈਨ ਕਰਨ ‘ਤੇ ਅਸੀਂ ਪਾਇਆ ਕਿ ਪੇਜ ‘ਤੇ ਅਡਲਟ AI ਤਸਵੀਰਾਂ ਨੂੰ ਸ਼ੇਅਰ ਕੀਤਾ ਗਿਆ ਹੈ।

ਜਾਂਚ ਵਿੱਚ ਅੱਗੇ ਅਸੀਂ ਫੋਟੋ ਨੂੰ ਏਆਈ ਦੀ ਮਦਦ ਨਾਲ ਬਣੇ ਮਲਟੀਮੀਡੀਆ ਦੀ ਜਾਂਚ ਕਰਨ ਵਾਲੇ ਟੂਲਸ ਦੀ ਮਦਦ ਨਾਲ ਸਰਚ ਕੀਤਾ। ਅਸੀਂ ਡੀਕੋਪੀ ਦੀ ਮਦਦ ਨਾਲ ਫੋਟੋ ਦੀ ਜਾਂਚ ਕੀਤੀ। ਇਸ ਟੂਲ ਨੇ ਵੀ ਤਸਵੀਰ ਨੂੰ AI ਦੀ ਮਦਦ ਨਾਲ ਬਣਾਇਆ ਹੋਇਆ ਦੱਸਿਆ ਹੈ। ਟੂਲ ਨੇ ਫੋਟੋ ਨੂੰ 90 ਪ੍ਰਤੀਸ਼ਤ ਏਆਈ ਦੱਸਿਆ ਹੈ।

ਅਸੀਂ ਇੱਕ ਹੋਰ ਟੂਲ ਏਆਈ ਇਮੇਜ ਡਿਟੈਕਟਰ ਦੁਆਰਾ ਫੋਟੋ ਦੀ ਜਾਂਚ ਕੀਤੀ। ਟੂਲ ਨੇ ਫੋਟੋ ਨੂੰ 71 ਫੀਸਦੀ AI ਜਨਰੇਟ ਦੱਸਿਆ ਹੈ।

ਅਸੀਂ AI ਪ੍ਰੋਜੈਕਟਾਂ ‘ਤੇ ਕੰਮ ਕਰ ਰਹੇ ਏਆਈ ਮਾਹਿਰ ਅੰਸ਼ ਮਹਿਰਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਇਸ ਤਸਵੀਰ ਨੂੰ ਏਆਈ ਟੂਲਸ ਦੀ ਮਦਦ ਨਾਲ ਬਣਾਈ ਗਈ ਦੱਸਿਆ ਹੈ।

ਅੰਤ ਵਿੱਚ ਅਸੀਂ ਗਲਤ ਦਾਅਵੇ ਨਾਲ ਫੋਟੋ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਕਿਸੇ ਵਿਚਾਰਧਾਰਾ ਨਾਲ ਸਬੰਧਤ ਪੋਸਟ ਨੂੰ ਸਾਂਝਾ ਕਰਦਾ ਹੈ। ਯੂਜ਼ਰ ਨੂੰ 63 ਹਜ਼ਾਰ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਿਆਹ ਵਿੱਚ ਆਪੱਤੀਜਨਕ ਕੱਪੜੇ ਪਹਿਨੇ ਲਾੜੀ ਦੀ ਵਾਇਰਲ ਤਸਵੀਰ ਅਸਲੀ ਨਹੀਂ ਹੈ, ਸਗੋਂ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਟੂਲ ਦੀ ਮਦਦ ਨਾਲ ਬਣਾਈ ਗਈ ਹੈ। ਸਮੁਦਾਇ ਵਿਸ਼ੇਸ਼ ਦੇ ਖਿਲਾਫ ਇਸ ਫੇਕ ਤਸਵੀਰ ਨੂੰ ਫਿਰਕੂ ਰੰਗ ਦੇ ਕੇ ਸਾਂਝਾ ਕੀਤਾ ਜਾ ਰਿਹਾ ਹੈ।

  • Claim Review : ਅੰਡਰਗਾਰਮੈਂਟਸ ਪਹਿਨੇ ਲਾੜੀ ਦੀ ਤਸਵੀਰ
  • Claimed By : ਫੇਸਬੁੱਕ ਯੂਜ਼ਰ -ਅੰਧਭਕਤ ਧੁਲਾਈ ਸੈਂਟਰ'
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later