Fact Check: ਇਹ ਤਸਵੀਰਾਂ ਸ਼ਿਮਲਾ ਵਿੱਚ ਬਰਫਬਾਰੀ ਦੇ ਬਾਅਦ ਦੀ ਨਹੀਂ, AI ਨਿਰਮਿਤ ਹੈ
ਤਸਵੀਰ ਸ਼ੇਅਰ ਕਰਕੇ ਦਾਅਵਾ ਕੀਤਾ ਗਿਆ ਹੈ ਕਿ ਇਹ ਫੋਟੋ ਸ਼ਿਮਲਾ ਵਿੱਚ ਹੋਈ ਬਰਫ਼ਬਾਰੀ ਦੀ ਹੈ। ਜਾਂਚ ਵਿਚ ਇਹ ਫਰਜ਼ੀ ਸਾਬਤ ਹੋਈ। ਫੋਟੋ ਅਸਲੀ ਨਹੀਂ ਹੈ,ਬਲਕਿ ਇਸਨੂੰ AI ਟੂਲਸ ਦੀ ਮਦਦ ਨਾਲ ਬਣਾਇਆ ਗਿਆ ਹੈ।
- By: Jyoti Kumari
- Published: Dec 16, 2024 at 05:26 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਬਰਫ਼ਬਾਰੀ ਹੋਈ ਹੈ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਦੋ ਵੱਖ-ਵੱਖ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ, ਜਿਸ ‘ਚ ਬਰਫਬਾਰੀ ਵਿਚਾਲੇ ਸੜਕ ‘ਤੇ ਵਾਹਨਾਂ ਦੀ ਭੀੜ ਅਤੇ ਬਰਫ ਨਾਲ ਢੱਕੇ ਘਰਾਂ ਨੂੰ ਦੇਖਿਆ ਜਾ ਸਕਦਾ ਹੈ। ਯੂਜ਼ਰਸ ਇਸ ਫੋਟੋ ਨੂੰ ਅਸਲੀ ਮੰਨ ਕੇ ਸ਼ੇਅਰ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸ਼ਿਮਲਾ ‘ਚ ਬਰਫਬਾਰੀ ਤੋਂ ਬਾਅਦ ਲਈ ਗਈ ਫੋਟੋ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਵਾਇਰਲ ਤਸਵੀਰ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਟੂਲ ਦੀ ਮਦਦ ਨਾਲ ਬਣਾਈ ਗਈ ਹੈ। ਹਾਲਾਂਕਿ ਹਿਮਾਚਲ ਦੇ ਕਈ ਹਿੱਸਿਆਂ ‘ਚ ਬਰਫਬਾਰੀ ਹੋਈ ਹੈ। ਪਰ ਵਾਇਰਲ ਤਸਵੀਰ ਅਸਲੀ ਨਹੀਂ ਹੈ।
ਕੀ ਹੋ ਰਿਹਾ ਹੈ ਵਾਇਰਲ ?
ਫੇਸਬੁੱਕ ਯੂਜ਼ਰ ‘ਸੁਨੀਲ ਸੈਣੀ’ ਨੇ ਵਾਇਰਲ ਫੋਟੋ (ਆਰਕਾਈਵ ਲਿੰਕ) ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ, ”ਤਾਜ਼ਾ ਬਰਫਬਾਰੀ ਤੋਂ ਬਾਅਦ ਹਿਮਾਚਲ ਦੀ ਰਾਜਧਾਨੀ ਸ਼ਿਮਲਾ ‘ਚ ਬਰਫਬਾਰੀ ਦਾ ਆਨੰਦ ਲੈ ਰਹੇ ਸੈਲਾਨੀ…shimla #2024trends #trendingpost #facts #gkindia #naturelovers #villagelife #kisan #HarGharTiranga #devbhoomi।
ਫੇਸਬੁੱਕ ਯੂਜ਼ਰ ਲਾਲ ਚੰਦ ਰਾਜਪੂਤ (ਆਰਕਾਈਵ ਲਿੰਕ) ਨੇ ਵੀ ਵਾਇਰਲ ਪੋਸਟ ਨੂੰ ਸਾਂਝਾ ਕੀਤਾ ਅਤੇ ਲਿਖਿਆ, “ਤਾਜ਼ਾ ਬਰਫ਼ਬਾਰੀ ਤੋਂ ਬਾਅਦ ਹਿਮਾਚਲ ਦੀ ਰਾਜਧਾਨੀ ਸ਼ਿਮਲਾ ਦਾ ਸੁੰਦਰ ਦ੍ਰਿਸ਼।”
ਪੜਤਾਲ
ਵਾਇਰਲ ਤਸਵੀਰ ਦੀ ਜਾਂਚ ਕਰਨ ਲਈ, ਅਸੀਂ ਫੋਟੋ ਨੂੰ ਏਆਈ ਟੂਲਸ ਦੁਆਰਾ ਸਰਚ ਕੀਤਾ। ਅਸੀਂ ਫੋਟੋ ਨੂੰ hivemoderation ਟੂਲ ‘ਤੇ ਅਪਲੋਡ ਕੀਤਾ। ਇਸ ਟੂਲ ਨੇ ਫੋਟੋ ਦੇ 99.9 ਪ੍ਰਤੀਸ਼ਤ AI ਦੁਆਰਾ ਬਣਾਏ ਜਾਣ ਦੀ ਸੰਭਾਵਨਾ ਜਤਾਈ ਹੈ।

ਅਸੀਂ decopy.ai ਟੂਲ ਰਾਹੀਂ ਫੋਟੋ ਦੀ ਜਾਂਚ ਕੀਤੀ। ਇਸ ‘ਚ ਫੋਟੋ ਨੂੰ ਅਪਲੋਡ ਕਰਨ ਤੋਂ ਬਾਅਦ ਇਸ ਫੋਟੋ ਦੇ 99.9 ਫੀਸਦੀ AI ਤੋਂ ਬਣੇ ਹੋਣ ਦੀ ਸੰਭਾਵਨਾ ਆਈ।

ਜੇਕਰ ਤਸਵੀਰ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਇਸ ‘ਚ ਕਈ ਕਮੀਆਂ ਨਜ਼ਰ ਆਉਂਦੀਆਂ ਹਨ। ਜਿਵੇਂ ਸਕੂਟਰਾਂ ‘ਤੇ ਬੈਠੇ ਲੋਕ ਅਤੇ ਸੜਕ ‘ਤੇ ਦਿਖਾਈ ਦੇਣ ਵਾਲੇ ਲੋਕ ਅਜੀਬ ਹਨ। ਅਜਿਹੇ ‘ਚ ਫੋਟੋ ਦੇ AI ਤੋਂ ਬਣੇ ਹੋਣ ਦਾ ਸ਼ੱਕ ਹੁੰਦਾ ਹੈ।
ਦੂਜੀ ਫੋਟੋ
ਜਾਂਚ ਨੂੰ ਅੱਗੇ ਲੈ ਕੇ ਅਸੀਂ ਦੁੱਜੀ ਫੋਟੋ ਨੂੰ ਸਰਚ ਕੀਤਾ। ਅਸੀਂ ਫੋਟੋ ਨੂੰ hivemoderation ਟੂਲ ‘ਤੇ ਅਪਲੋਡ ਕੀਤਾ ਅਤੇ ਇਸ ਵਿੱਚ ਫੋਟੋ ਨੂੰ 99.8 ਪ੍ਰਤੀਸ਼ਤ AI ਦੱਸਿਆ ਗਿਆ ਹੈ।

ਅਸੀਂ ਇੱਕ ਹੋਰ ਟੂਲ AI ਸਾਈਟ ਇੰਜਣ ਰਾਹੀਂ ਤਸਵੀਰ ਦੀ ਜਾਂਚ ਕੀਤੀ। ਇਸ ਟੂਲ ਮੁਤਾਬਕ ਇਹ ਫੋਟੋ 99 ਪ੍ਰਤੀਸ਼ਤ AI ਤੋਂ ਬਣਾਈ ਗਈ ਹੈ।

ਅਸੀਂ ਏਆਈ ਇਮੇਜ ਬਣਾਉਣ ਵਾਲੇ ਭਾਰਗਵ ਵਲੇਰਾ ਨਾਲ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਤਸਵੀਰਾਂ AI ਦੀ ਮਦਦ ਨਾਲ ਬਣਾਈਆਂ ਗਈਆਂ ਹਨ।
11 ਦਸੰਬਰ 2024 ਨੂੰ ਦੈਨਿਕ ਜਾਗਰਣ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਖਬਰ ‘ਚ ਦੱਸਿਆ ਗਿਆ ਸੀ ਕਿ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ‘ਚ ਬਰਫਬਾਰੀ ਤੋਂ ਬਾਅਦ ਠੰਡ ਵਧ ਗਈ ਹੈ।
ਅੰਤ ਵਿੱਚ ਅਸੀਂ ਫੋਟੋ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਨੂੰ 5 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਯੂਜ਼ਰ ਨੇ ਆਪਣੀ ਪ੍ਰੋਫਾਈਲ ‘ਤੇ ਖੁਦ ਨੂੰ ਹਰਿਆਣਾ ਦਾ ਨਿਵਾਸੀ ਦੱਸਿਆ ਹੈ।
ਨਤੀਜਾ: ਤਸਵੀਰ ਸ਼ੇਅਰ ਕਰਕੇ ਦਾਅਵਾ ਕੀਤਾ ਗਿਆ ਹੈ ਕਿ ਇਹ ਫੋਟੋ ਸ਼ਿਮਲਾ ਵਿੱਚ ਹੋਈ ਬਰਫ਼ਬਾਰੀ ਦੀ ਹੈ। ਜਾਂਚ ਵਿਚ ਇਹ ਫਰਜ਼ੀ ਸਾਬਤ ਹੋਈ। ਫੋਟੋ ਅਸਲੀ ਨਹੀਂ ਹੈ,ਬਲਕਿ ਇਸਨੂੰ AI ਟੂਲਸ ਦੀ ਮਦਦ ਨਾਲ ਬਣਾਇਆ ਗਿਆ ਹੈ।
- Claim Review : ਇਹ ਸ਼ਿਮਲਾ ਵਿੱਚ ਹੋਈ ਬਰਫ਼ਬਾਰੀ ਦੀ ਤਸਵੀਰ ਹੈ।
- Claimed By : Facebook user--Sunil Saini
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











