X
X

Fact Check: CM ਫੜਨਵੀਸ ਨੂੰ ਪੈਰਾਂ ਤੋਂ ਤਿਲਕ ਲਗਾਉਂਦੀ ਕੁੜੀ ਦਾ ਵੀਡੀਓ ਪੁਰਾਣਾ,ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਦਿਵਿਆਂਗ ਲੜਕੀ ਤੋਂ ਤਿਲਕ ਕਰਾਉਂਦੇ ਦੇਵੇਂਦਰ ਫੜਨਵੀਸ ਦੇ ਵਾਇਰਲ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਵਾਇਰਲ ਵੀਡੀਓ ਹਾਲ ਦੀ ਨਹੀਂ, ਸਗੋਂ ਕਰੀਬ ਡੇਢ ਸਾਲ ਪੁਰਾਣੀ ਹੈ। ਉਸ ਸਮੇਂ ਉਹ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸਨ। ਦਰਅਸਲ, ਦੇਵੇਂਦਰ ਫੜਨਵੀਸ ਜਲਗਾਓਂ ‘ਚ ਦੀਪ ਸਤੰਭ ਫਾਊਂਡੇਸ਼ਨ ਦੇ ਇਕ ਪ੍ਰੋਗਰਾਮ ‘ਚ ਪਹੁੰਚੇ ਸਨ। ਉੱਥੇ ਇੱਕ ਦਿਵਿਆਂਗ ਲੜਕੀ ਨੇ ਉਨ੍ਹਾਂ ਨੂੰ ਪੈਰਾਂ ਤੋਂ ਤਿਲਕ ਲਗਾਇਆ ਸੀ ਅਤੇ ਆਰਤੀ ਕੀਤੀ ਸੀ।

  • By: Pragya Shukla
  • Published: Dec 17, 2024 at 05:43 PM
  • Updated: Dec 17, 2024 at 05:52 PM

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਇਕ ਦਿਵਿਆਂਗ ਕੁੜੀ, ਜਿਸ ਦੇ ਦੋਵੇਂ ਹੱਥ ਨਹੀਂ ਹਨ, ਉਨ੍ਹਾਂ ਨੂੰ ਫੜਨਵੀਸ ਨੂੰ ਪੈਰਾਂ ਤੋਂ ਤਿਲਕ ਲਗਾਉਂਦੇ ਅਤੇ ਆਰਤੀ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਦੇਵੇਂਦਰ ਫੜਨਵੀਸ ਦੀ ਸਰਾਹਨਾ ਕਰਦੇ ਹੋਏ ਹਾਲੀਆ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਵਾਇਰਲ ਵੀਡੀਓ ਹਾਲੀਆ ਨਹੀਂ, ਸਗੋਂ ਕਰੀਬ ਡੇਢ ਸਾਲ ਪੁਰਾਣੀ ਹੈ। ਉਸ ਦੌਰਾਨ ਉਹ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸਨ। ਦਰਅਸਲ, ਦੇਵੇਂਦਰ ਫੜਨਵੀਸ ਜਲਗਾਓਂ ‘ਚ ਦੀਪ ਸਤੰਭ ਫਾਊਂਡੇਸ਼ਨ ਦੇ ਇਕ ਪ੍ਰੋਗਰਾਮ ‘ਚ ਪਹੁੰਚੇ ਸਨ। ਉੱਥੇ ਇੱਕ ਦਿਵਿਆਂਗ ਕੁੜੀ ਨੇ ਉਨ੍ਹਾਂ ਦੇ ਪੈਰਾਂ ਤੋਂ ਤਿਲਕ ਲਗਾਇਆ ਅਤੇ ਆਰਤੀ ਕੀਤੀ ਸੀ।

ਕੀ ਹੋ ਰਿਹਾ ਹੈ ਵਾਇਰਲ ?

ਫੇਸਬੁੱਕ ਯੂਜ਼ਰ ‘ਦੀਨਬੰਧੂ ਮਲਿਕ’ ਨੇ 16 ਦਸੰਬਰ 2024 ਨੂੰ ਵਾਇਰਲ ਵੀਡੀਓ ਨੂੰ ਸਾਂਝਾ ਕਰਦੇ ਹੋਏ, ਕੈਪਸ਼ਨ ਵਿੱਚ ਲਿਖਿਆ ਹੈ, “ਸਨਾਧਨਾ ਧਰਮ ਸੰਸਕ੍ਰਿਤੀ ਦੀ ਅਲੌਕਿਕ ਸ਼ਕਤੀ। ਇੱਕ ਸਰੀਰਕ ਤੌਰ ‘ਤੇ ਵਿਕਲਾਂਗ ਲੜਕੀ, ਜਿਸ ਦੇ ਦੋਵੇਂ ਹੱਥ ਨਹੀਂ ਹੈ, ਆਪਣੇ ਪੈਰਾਂ ਦੀਆਂ ਉਂਗਲਾਂ ਨਾਲ ਮੱਥੇ ‘ਤੇ ਤਿਲਕ ਲਗਾ ਕੇ, ਆਪਣੇ ਪੈਰਾਂ ਅਤੇ ਸ਼੍ਰੀ ਨਾਲ ਮਹਾਰਾਸ਼ਟਰ ਦੇ ਮੁੱਖ ਮੰਤਰੀ ਚੁਣੇ ਗਏ ਦੇਵੇਂਦਰ ਫੜਨਵੀਸ ਦੇ ਲਈ ਆਰਤੀ ਲੇ ਰਹੀ ਹੈ। ਨਿਮਰਤਾ, ਮਾਣ ਅਤੇ ਚਿਹਰੇ ‘ਤੇ ਖੁਸ਼ੀ ਨਾਲ ਇਸਨੂੰ ਸਵੀਕਾਰ ਕਰਦੇ ਹੋਏ ਦੇਵੇਂਦਰ ਫਟਨਵੀਸ। ਦੇਖਣ ਲਾਇਕ ਅਦਭੁਤ ਰੂਪ ਅਤੇ ਮਾਰਮਿਕ ਦ੍ਰਿਸ਼! ਦੋਵੇਂ ਵਾਸਤਵ ਵਿੱਚ ਮਹਾਨ ਹਨ।”

ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।

ਪੜਤਾਲ

ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਸੰਬੰਧਿਤ ਕੀਵਰਡਸ ਦੀ ਮਦਦ ਨਾਲ ਗੂਗਲ ‘ਤੇ ਸਰਚ ਕੀਤਾ। ਸਾਨੂੰ ਨਿਊਜ਼ 18 ਦੇ ਅਧਿਕਾਰਤ ਯੂਟਿਊਬ ਅਕਾਊਂਟ ‘ਤੇ ਵਾਇਰਲ ਵੀਡੀਓ ਮਿਲਿਆ। ਵੀਡੀਓ 28 ਜੂਨ 2023 ਨੂੰ ਅਪਲੋਡ ਕੀਤਾ ਗਿਆ ਸੀ।

ਜਾਂਚ ਦੌਰਾਨ ਸਾਨੂੰ ਜਨਸੱਤਾ ਦੀ ਵੈੱਬਸਾਈਟ ‘ਤੇ ਦਾਅਵੇ ਨਾਲ ਜੁੜੀ ਰਿਪੋਰਟ ਮਿਲੀ। ਇਹ ਰਿਪੋਰਟ 29 ਜੂਨ 2023 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਖਬਰ ਮੁਤਾਬਕ, ਦੇਵੇਂਦਰ ਫੜਨਵੀਸ ਜਲਗਾਓਂ ‘ਚ ਦੀਪ ਸਤੰਭ ਫਾਊਂਡੇਸ਼ਨ ਦੇ ਇਕ ਪ੍ਰੋਗਰਾਮ ‘ਚ ਪਹੁੰਚੇ ਸਨ। ਉੱਥੇ ਇੱਕ ਵਿਕਲਾਂਗ ਲੜਕੀ ਨੇ ਪੈਰਾਂ ਤੋਂ ਤਿਲਕ ਲਗਾਇਆ ਅਤੇ ਆਰਤੀ ਕੀਤੀ ਸੀ।

ਸਾਨੂੰ ਦੇਵੇਂਦਰ ਫੜਨਵੀਸ ਦੇ ਅਧਿਕਾਰਤ ਐਕਸ ਅਕਾਊਂਟ ‘ਤੇ ਵਾਇਰਲ ਵੀਡੀਓ ਮਿਲੀ। ਵੀਡੀਓ 27 ਜੂਨ 2023 ਨੂੰ ਸਾਂਝਾ ਕੀਤੀ ਗਈ ਸੀ। ਮਰਾਠੀ ‘ਚ ਕੈਪਸ਼ਨ ਲਿਖ ਕੇ ਉਨ੍ਹਾਂ ਨੇ ਦਿਵਿਆਂਗ ਲੜਕੀ ਦੀ ਤਾਰੀਫ ਕੀਤੀ ਸੀ।

ਵਧੇਰੇ ਜਾਣਕਾਰੀ ਲਈ ਅਸੀਂ ਮਿਡ-ਡੇ ਦੇ ਰਿਪੋਰਟਰ ਦੀਵਾਕਰ ਸ਼ਰਮਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਵੀਡੀਓ ਹਾਲ ਦੀ ਨਹੀਂ ਹੈ। ਇਹ ਗੱਲ ਡੇਢ ਸਾਲ ਪੁਰਾਣੀ ਹੈ, ਜਦੋਂ ਉਹ ਡਿਪਟੀ ਸੀ.ਐਮ. ਸਨ।

ਅੰਤ ਵਿੱਚ ਅਸੀਂ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਕਿਸੇ ਵਿਚਾਰਧਾਰਾ ਨਾਲ ਸਬੰਧਤ ਪੋਸਟਾਂ ਨੂੰ ਸਾਂਝਾ ਕਰਦਾ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਦਿਵਿਆਂਗ ਲੜਕੀ ਤੋਂ ਤਿਲਕ ਕਰਾਉਂਦੇ ਦੇਵੇਂਦਰ ਫੜਨਵੀਸ ਦੇ ਵਾਇਰਲ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਵਾਇਰਲ ਵੀਡੀਓ ਹਾਲ ਦੀ ਨਹੀਂ, ਸਗੋਂ ਕਰੀਬ ਡੇਢ ਸਾਲ ਪੁਰਾਣੀ ਹੈ। ਉਸ ਸਮੇਂ ਉਹ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸਨ। ਦਰਅਸਲ, ਦੇਵੇਂਦਰ ਫੜਨਵੀਸ ਜਲਗਾਓਂ ‘ਚ ਦੀਪ ਸਤੰਭ ਫਾਊਂਡੇਸ਼ਨ ਦੇ ਇਕ ਪ੍ਰੋਗਰਾਮ ‘ਚ ਪਹੁੰਚੇ ਸਨ। ਉੱਥੇ ਇੱਕ ਦਿਵਿਆਂਗ ਲੜਕੀ ਨੇ ਉਨ੍ਹਾਂ ਨੂੰ ਪੈਰਾਂ ਤੋਂ ਤਿਲਕ ਲਗਾਇਆ ਸੀ ਅਤੇ ਆਰਤੀ ਕੀਤੀ ਸੀ।

  • Claim Review : ਦਿਵਿਆਂਗ ਲੜਕੀ ਨੇ ਦੇਵੇਂਦਰ ਫੜਨਵੀਸ ਦਾ ਪੈਰਾਂ ਤੋਂ ਤਿਲਕ ਕੀਤਾ।
  • Claimed By : FB User Dinabandhu Mallick
  • Fact Check : ਭ੍ਰਮਕ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later