Fact Check : ਪ੍ਰਿਅੰਕਾ ਗਾਂਧੀ ਦੇ ਬੈਗ ‘ਤੇ ਨਹੀਂ ਲਿਖਿਆ ਸੀ ਬੰਗਲਾਦੇਸ਼ੀ ਹਿੰਦੂਆਂ ਦੇ ਖਿਲਾਫ, Fake ਤਸਵੀਰ ਕੀਤੀ ਗਈ ਵਾਇਰਲ
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਕਾਂਗਰਸ ਸਾਂਸਦ ਪ੍ਰਿਅੰਕਾ ਗਾਂਧੀ ਦੀ ਵਾਇਰਲ ਤਸਵੀਰ ਫਰਜ਼ੀ ਸਾਬਤ ਹੋਈ। ਉਨ੍ਹਾਂ ਦੀ ਅਸਲੀ ਤਸਵੀਰ ਨਾਲ ਛੇੜਛਾੜ ਕਰਕੇ ਤਿਆਰ ਕੀਤਾ ਗਿਆ ਹੈ।
- By: Ashish Maharishi
- Published: Dec 19, 2024 at 01:58 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਕਾਂਗਰਸ ਸਾਂਸਦ ਪ੍ਰਿਅੰਕਾ ਗਾਂਧੀ 16 ਦਸੰਬਰ ਨੂੰ ਸੰਸਦ ਵਿੱਚ ਫਲਸਤੀਨ ਦੇ ਸਮਰਥਨ ਵਾਲਾ ਬੈਗ ਲੈ ਕੇ ਪਹੁੰਚੀ ਸੀ। ਇਸ ਤੋਂ ਬਾਅਦ 17 ਦਸੰਬਰ ਨੂੰ ਪ੍ਰਿਅੰਕਾ ਇੱਕ ਨਵਾਂ ਬੈਗ ਲੈ ਕੇ ਪਹੁੰਚੀ, ਜਿਸ ‘ਚ ਬੰਗਲਾਦੇਸ਼ ਦੇ ਅਲਪਸੰਖਿਅਕ ਦੇ ਸਮਰਥਨ ‘ਚ ਨਾਅਰਾ ਲਿਖਿਆ ਹੋਇਆ ਸੀ। ਬੈਗ ‘ਤੇ ਲਿਖਿਆ ਸੀ, ‘ਬੰਗਲਾਦੇਸ਼ ਦੇ ਹਿੰਦੂਆਂ ਅਤੇ ਈਸਾਈਆਂ ਦੇ ਨਾਲ ਖੜ੍ਹੇ ਹੋ। ਹੁਣ ਪ੍ਰਿਅੰਕਾ ਗਾਂਧੀ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ‘ਚ ਉਨ੍ਹਾਂ ਦੇ ਬੈਗ ‘ਤੇ I don’t care about Bangladesh Hindus ਲਿਖਿਆ ਦਿਖਾਇਆ ਗਿਆ ਹੈ।
ਵਿਸ਼ਵਾਸ ਨਿਊਜ਼ ਨੇ ਵਾਇਰਲ ਤਸਵੀਰ ਦੀ ਜਾਂਚ ਕੀਤੀ। ਇਹ ਫਰਜ਼ੀ ਸਾਬਤ ਹੋਇਆ। ਪ੍ਰਿਅੰਕਾ ਗਾਂਧੀ ਦੀ ਅਸਲ ਤਸਵੀਰ ਨਾਲ ਛੇੜਛਾੜ ਕਰਕੇ ਜਾਣਬੁੱਝ ਕੇ ਵਾਇਰਲ ਤਸਵੀਰ ਬਣਾਈ ਗਈ ਹੈ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ ਮਨੋਜ ਸ਼ਰਮਾ ਨੇ ਪ੍ਰਿਅੰਕਾ ਗਾਂਧੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ,”ਮੈਨੂੰ ਬੰਗਲਾਦੇਸ਼ੀ ਹਿੰਦੂਆਂ ਦੀ ਕੋਈ ਪਰਵਾਹ ਨਹੀਂ ਹੈ।”
ਇਸ ਤਸਵੀਰ ਵਿੱਚ ਪ੍ਰਿਯੰਕਾ ਗਾਂਧੀ ਦੇ ਬੈਗ ਵਿੱਚ ਅੰਗਰੇਜ਼ੀ ਵਿੱਚ I don’t care about Bangladesh Hindus ਲਿਖਿਆ ਹੋਇਆ ਦਿਖਾਇਆ ਗਿਆ ਹੈ।

ਕਈ ਯੂਜ਼ਰਸ ਇਸ ਨੂੰ ਸੱਚ ਮੰਨ ਕੇ ਸ਼ੇਅਰ ਕਰ ਰਹੇ ਹਨ। ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖੋ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਕਾਂਗਰਸ ਸਾਂਸਦ ਪ੍ਰਿਯੰਕਾ ਗਾਂਧੀ ਦੀ ਵਾਇਰਲ ਤਸਵੀਰ ਦੀ ਸੱਚਾਈ ਜਾਨਣ ਲਈ ਗੂਗਲ ਲੈਂਸ ਟੂਲ ਦੀ ਵਰਤੋਂ ਕੀਤੀ। ਸਰਚ ਦੌਰਾਨ, ਸਾਨੂੰ Jagran.com ‘ਤੇ ਅਸਲੀ ਤਸਵੀਰ ਮਿਲੀ। 17 ਦਸੰਬਰ ਦੀ ਇਸ ਖ਼ਬਰ ਵਿੱਚ ਵਿਸਤਾਰ ਵਿੱਚ ਪ੍ਰਿਅੰਕਾ ਗਾਂਧੀ ਦੇ ਸੰਸਦ ਵਿੱਚ ਬੈਗ ਲੈ ਕੇ ਜਾਣ ਬਾਰੇ ਦੱਸਿਆ ਗਿਆ।

ਖਬਰ ਮੁਤਾਬਕ, ”ਕਾਂਗਰਸ ਸਾਂਸਦ ਪ੍ਰਿਅੰਕਾ ਗਾਂਧੀ ਸੋਮਵਾਰ ਨੂੰ ਸੰਸਦ ਵਿੱਚ ਫਲਸਤੀਨ ਦੇ ਸਮਰਥਨ ਵਾਲਾ ਬੈਗ ਲੈ ਕੇ ਪਹੁੰਚੀ ਸੀ, ਜਿਸ ਤੋਂ ਬਾਅਦ ਭਾਜਪਾ ਨੇ ਉਨ੍ਹਾਂ ਦੀ ਕਾਫੀ ਆਲੋਚਨਾ ਕੀਤੀ ਸੀ। ਪਾਕਿਸਤਾਨ ‘ਚ ਇਮਰਾਨ ਖਾਨ ਦੇ ਕਰੀਬੀ ਨੇਤਾ ਨੇ ਵੀ ਇਸਨੂੰ ਲੈ ਕੇ ਪ੍ਰਿਯੰਕਾ ਦੀ ਤਾਰੀਫ ਕੀਤੀ ਸੀ, ਜਿਸ ਤੋਂ ਬਾਅਦ ਲੱਗ ਰਿਹਾ ਸੀ ਕਿ ਕਾਂਗਰਸ ਦੇ ਸਾਂਸਦ ਇਸ ਮੁੱਦੇ ‘ਤੇ ਘਿਰ ਜਾਣਗੇ। ਪਰ ਪ੍ਰਿਯੰਕਾ ਨੇ ਬੈਗ ਦਾ ਜਵਾਬ ਬੈਗ ਨਾਲ ਦਿੱਤਾ ਹੈ। ਪ੍ਰਿਅੰਕਾ ਅੱਜ ਇੱਕ ਨਵਾਂ ਬੈਗ ਲੈ ਕੇ ਪਹੁੰਚੀ, ਜਿਸ ਵਿੱਚ ਬੰਗਲਾਦੇਸ਼ ਦੇ ਹਿੰਦੂਆਂ ਦੇ ਸਮਰਥਨ ਵਿੱਚ ਨਾਅਰਾ ਲਿਖਿਆ ਹੋਇਆ ਸੀ। ਪ੍ਰਿਅੰਕਾ ਦੇ ਨਾਲ ਕਈ ਕਾਂਗਰਸੀ ਸਾਂਸਦਾਂ ਨੇ ਮੰਗਲਵਾਰ ਨੂੰ ਸੰਸਦ ਪਰਿਸਰ ਵਿੱਚ ਪ੍ਰਦਰਸ਼ਨ ਕੀਤਾ ਅਤੇ ਬੰਗਲਾਦੇਸ਼ ਵਿੱਚ ਅੱਤਿਆਚਾਰਾਂ ਦਾ ਸਾਹਮਣਾ ਕਰ ਰਹੇ ਹਿੰਦੂਆਂ ਅਤੇ ਈਸਾਈਆਂ ਲਈ ਨਿਆਂ ਦੀ ਮੰਗ ਕੀਤੀ। ਇੱਥੇ ਪੂਰੀ ਖ਼ਬਰ ਪੜ੍ਹੋ।
ਪੜਤਾਲ ਦੌਰਾਨ, ਸਾਨੂੰ ਪ੍ਰਿਅੰਕਾ ਗਾਂਧੀ ਦੇ ਇੰਸਟਾਗ੍ਰਾਮ ਹੈਂਡਲ ‘ਤੇ ਇੱਕ ਰੀਲ ਮਿਲੀ। ਇਸ ਵਿੱਚ ਅਸਲ ਤਸਵੀਰਾਂ ਅਤੇ ਵੀਡੀਓਜ਼ ਦੀ ਵਰਤੋਂ ਕੀਤੀ ਗਈ ਹੈ। ਇਹ ਰੀਲ ਨੂੰ 17 ਦਸੰਬਰ ਨੂੰ ਅਪਲੋਡ ਕੀਤਾ ਗਿਆ।
ਕਾਂਗਰਸ ਦੇ ਮੀਡੀਆ ਪੈਨਲਿਸਟ ਡਾਕਟਰ ਅਜੈ ਉਪਾਧਿਆਏ ਨੇ ਪ੍ਰਿਅੰਕਾ ਗਾਂਧੀ ਦੀ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਬੰਗਲਾਦੇਸ਼ ਦੇ ਅਲਪਸੰਖਿਅਕ ਦਾ ਸਮਰਥਨ ਕਰਨ ਦੀ ਗੱਲ ਕੀਤੀ। ਬੈਗ ‘ਤੇ ਸਾਫ਼ ਲਿਖਿਆ ਹੈ ਕਿ ਬੰਗਲਾਦੇਸ਼ ਦੇ ਹਿੰਦੂਆਂ ਅਤੇ ਈਸਾਈਆਂ ਦੇ ਨਾਲ ਖੜ੍ਹੇ ਹੋਵੋ।
ਹੁਣ ਤੱਕ ਦੀ ਜਾਂਚ ਤੋਂ ਇਹ ਸਪੱਸ਼ਟ ਹੋ ਗਿਆ ਕਿ ਪ੍ਰਿਅੰਕਾ ਗਾਂਧੀ ਦੇ ਫਿਲਸਤੀਨ ਦਾ ਸਮਰਥਨ ਕਰਨ ਵਾਲੀ ਫੋਟੋ ਦੇ ਨਾਲ ਛੇੜਛਾੜ ਕੀਤੀ ਗਈ। ਤਸਵੀਰ ਵਿੱਚ ਜਾਣਬੁੱਝ ਕੇ ਅੰਗਰੇਜ਼ੀ ਵਿੱਚ I don’t care about Bangladesh Hindus ਲਿਖਿਆ ਗਿਆ।

ਕਾਂਗਰਸ ਦੀ ਰਾਸ਼ਟਰੀ ਪ੍ਰਵਕਤਾ ਸੁਪ੍ਰੀਆ ਸ਼੍ਰੀਨੇਤ ਨੇ ਵੀ ਵਾਇਰਲ ਤਸਵੀਰ ਨੂੰ ਫਰਜ਼ੀ ਕਰਾਰ ਦਿੱਤਾ ਹੈ। ਉਨ੍ਹਾਂ ਨੇ ਪ੍ਰਿਅੰਕਾ ਗਾਂਧੀ ਦੀ ਅਸਲ ਤਸਵੀਰ ਸਾਡੇ ਨਾਲ ਸਾਂਝੀ ਕੀਤੀ।
ਜਾਂਚ ਦੇ ਅੰਤ ‘ਤੇ ਵਿੱਚ ਅਸੀਂ ਫਰਜੀ ਤਸਵੀਰ ਸ਼ੇਅਰ ਕਰਨ ਵਾਲੇ ਯੂਜ਼ਰ ਬਾਰੇ ਸਰਚ ਕੀਤੀ। ਯੂਜ਼ਰ ਜਮਸ਼ੇਦਪੁਰ ਵਿੱਚ ਰਹਿੰਦਾ ਹੈ। ਲਗਭਗ ਦੋ ਹਜ਼ਾਰ ਲੋਕ ਇਸਨੂੰ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਕਾਂਗਰਸ ਸਾਂਸਦ ਪ੍ਰਿਅੰਕਾ ਗਾਂਧੀ ਦੀ ਵਾਇਰਲ ਤਸਵੀਰ ਫਰਜ਼ੀ ਸਾਬਤ ਹੋਈ। ਉਨ੍ਹਾਂ ਦੀ ਅਸਲੀ ਤਸਵੀਰ ਨਾਲ ਛੇੜਛਾੜ ਕਰਕੇ ਤਿਆਰ ਕੀਤਾ ਗਿਆ ਹੈ।
- Claim Review : ਪ੍ਰਿਅੰਕਾ ਗਾਂਧੀ ਦੇ ਬੈਗ 'ਤੇ ਲਿਖਿਆ ਹੈ ਕਿ ਮੈਨੂੰ ਬੰਗਲਾਦੇਸ਼ੀ ਹਿੰਦੂਆਂ ਦੀ ਕੋਈ ਪਰਵਾਹ ਨਹੀਂ ਹੈ।
- Claimed By : FB User : ਮਨੋਜ ਸ਼ਰਮਾ
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











