Fact Check: ਮੋਦੀ ਸਰਕਾਰ ਨੇ ਨਹੀਂ ਕੀਤਾ 2000 ਅਤੇ 500 ਰੁਪਏ ਦੇ ਨਵੇਂ ਨੋਟ ਦਾ ਐਲਾਨ, ਪੁਰਾਣੀ ਵੀਡੀਓ ਕਲਿੱਪ ਵਾਇਰਲ
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗਲਤ ਸਾਬਤ ਹੋਈ। ਨੋਟਬੰਦੀ ਦੌਰਾਨ ਦੇ ਵੀਡੀਓ ਨੂੰ ਐਡਿਟ ਕਰਕੇ ਹੁਣ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
- By: Ashish Maharishi
- Published: Dec 24, 2024 at 04:39 PM
ਨਵੀਂ ਦਿੱਲੀ (ਵਿਸ਼ਵ ਵਾਰਤਾ)। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਵੀਡੀਓ ਕਲਿੱਪ ਵਾਇਰਲ ਹੋ ਰਹੀ ਹੈ। ਇਸ ਵਿੱਚ ਉਨ੍ਹਾਂ ਨੂੰ ਦੋ ਹਜ਼ਾਰ ਅਤੇ ਪੰਜ ਸੌ ਰੁਪਏ ਦੇ ਨਵੇਂ ਨੋਟ ਜਾਰੀ ਕਰਨ ਬਾਰੇ ਗੱਲ ਕਰਦੇ ਸੁਣਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ‘ਤੇ ਕੁਝ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਮੋਦੀ ਸਰਕਾਰ ਨੇ ਇਕ ਵਾਰ ਫਿਰ ਤੋਂ 2000 ਅਤੇ 500 ਰੁਪਏ ਦੇ ਨਵੇਂ ਨੋਟਾਂ ਦਾ ਐਲਾਨ ਕੀਤਾ ਹੈ।
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਇਹ ਫਰਜ਼ੀ ਸਾਬਤ ਹੋਇਆ। ਪੀਐਮ ਮੋਦੀ ਦੇ 2016 ਦੇ ਵੀਡੀਓ ਦੇ ਇੱਕ ਹਿੱਸੇ ਨੂੰ ਐਡਿਟ ਕਰਕੇ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਹ ਕਲਿੱਪ ਉਸ ਸਮੇਂ ਦੀ ਹੈ, ਜਦੋਂ ਪੀਐਮ ਮੋਦੀ ਨੇ ਨੋਟਬੰਦੀ ਦੀ ਘੋਸ਼ਣਾ ਕਰਦੇ ਹੋਏ 2000 ਅਤੇ 500 ਰੁਪਏ ਦੇ ਨਵੇਂ ਨੋਟਾਂ ਦੇ ਬਾਰੇ ਦੇਸ਼ ਨੂੰ ਜਾਣਕਾਰੀ ਦਿੱਤੀ ਸੀ। ਹੁਣ ਉਸੇ ਹਿੱਸੇ ਨੂੰ ਵਾਇਰਲ ਕਰਕੇ ਭ੍ਰਮ ਫੈਲਾਇਆ ਜਾ ਰਿਹਾ ਹੈ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ ਰੁਪਿੰਦਰ ਪਰਿਹਾਰ ਨੇ 19 ਦਸੰਬਰ ਨੂੰ ਪੀਐਮ ਮੋਦੀ ਦੀ ਇੱਕ ਵੀਡੀਓ ਕਲਿੱਪ ਪੋਸਟ ਕਰਦਿਆਂ ਦਾਅਵਾ ਕੀਤਾ ਕਿ ਮੋਦੀ ਸਰਕਾਰ ਨੇ ਕੀਤਾ 2000 ਅਤੇ 500 ਰੁਪਏ ਦੇ ਨਵੇਂ ਨੋਟਾਂ ਦਾ ਐਲਾਨ।
ਕਈ ਯੂਜ਼ਰਸ ਇਸ ਨੂੰ ਸੱਚ ਮੰਨ ਕੇ ਸ਼ੇਅਰ ਕਰ ਰਹੇ ਹਨ। ਪੋਸਟ ਦਾ ਆਰਕਾਈਵ ਲਿੰਕ ਨੂੰ ਇੱਥੇ ਦੇਖੋ।

ਪੜਤਾਲ
ਵਾਇਰਲ ਕਲਿੱਪ ਦੀ ਸੱਚਾਈ ਜਾਣਨ ਲਈ, ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਇਸ ਦੇ ਕਈ ਕੀ ਫਰੇਮ ਕੱਢੇ। ਫਿਰ ਉਨ੍ਹਾਂ ਨੂੰ ਗੂਗਲ ਲੈਂਸ ਟੂਲ ਰਾਹੀਂ ਸਰਚ ਕੀਤਾ। ਸਾਨੂੰ ਕਈ ਥਾਵਾਂ ‘ਤੇ ਪੀਐਮ ਮੋਦੀ ਦਾ ਪੁਰਾਣਾ ਭਾਸ਼ਣ ਮਿਲਿਆ।
ਟਾਈਮਜ਼ ਨਾਓ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਅਸਲੀ ਵੀਡੀਓ ਮਿਲਿਆ। ਇਹ 9 ਨਵੰਬਰ 2016 ਨੂੰ ਅਪਲੋਡ ਕੀਤਾ ਗਿਆ ਸੀ। ਵੀਡੀਓ ਦੇ 32:33 ਮਿੰਟ ਦੇ ਬਾਅਦ ਵਾਇਰਲ ਵੀਡੀਓ ਦੀ ਲਾਈਨ ਸੁਣੀ ਜਾ ਸਕਦੀ ਹੈ।
ਇਸੇ ਤਰ੍ਹਾਂ ਅਸਲੀ ਵੀਡੀਓ ਨੂੰ ਪੀਐਮ ਮੋਦੀ ਦੇ ਯੂਟਿਊਬ ਚੈਨਲ ‘ਤੇ ਵੀ ਸੁਣਿਆ ਜਾ ਸਕਦਾ ਹੈ। ਇਹ 8 ਨਵੰਬਰ 2016 ਨੂੰ ਲਾਈਵ ਕੀਤਾ ਗਿਆ ਸੀ। ਵੀਡੀਓ ਵਿੱਚ ਪੀਐਮ ਮੋਦੀ ਨੂੰ ਵਾਇਰਲ ਵੀਡੀਓ ਬਾਰੇ ਗੱਲ ਕਰਦੇ ਸੁਣਿਆ ਜਾ ਸਕਦਾ ਹੈ। 32 ਮਿੰਟ ਦੀ ਟਾਈਮ ਲਾਈਨ ਤੋਂ ਬਾਅਦ ਪੀਐਮ ਮੋਦੀ ਕਹਿੰਦੇ ਹਨ ਕਿ ਰਿਜ਼ਰਵ ਬੈਂਕ ਵਲੋਂ 2000 ਰੁਪਏ ਦੇ ਨਵੇਂ ਨੋਟ ਦੇ ਪ੍ਰਸਤਾਵ ਨੂੰ ਸਵੀਕਾਰ ਕੀਤਾ ਗਿਆ ਹੈ। ਪੂਰੀ ਤਰ੍ਹਾਂ ਤੋਂ ਨਵੇਂ ਡਿਜ਼ਾਈਨ ਕੀਤੇ ਗਏ 500 ਅਤੇ 2000 ਰੁਪਏ ਦੇ ਨਵੇਂ ਨੋਟ ਸਰਕੁਲੇਸ਼ਨ ਵਿੱਚ ਲਾਇਆ ਜਾਵੇਗਾ।
ਰਿਜ਼ਰਵ ਬੈਂਕ ਆਫ ਇੰਡੀਆ ਦੇ 19 ਮਈ 2023 ਨੂੰ ਇੱਕ ਪ੍ਰੈਸ ਨੋਟ ਦੇ ਅਨੁਸਾਰ, ਦੋ ਹਜਾਰ ਰੁਪਏ ਦੇ ਬੈਂਕ ਨੋਟ ਨਵੰਬਰ 2016 ਵਿੱਚ ਆਰਬੀਆਈ ਐਕਟ, 1934 ਦੀ ਧਾਰਾ 24(1) ਦੇ ਤਹਿਤ ਪੇਸ਼ ਕੀਤੇ ਗਏ ਸਨ। 2018-2019 ਵਿੱਚ ਇਸ ਦੀ ਪ੍ਰਿੰਟਿੰਗ ਬੰਦ ਕਰ ਦਿੱਤੀ ਗਈ। ਇਸ ਪ੍ਰੈਸ ਨੋਟ ਵਿੱਚ ਦੋ ਹਜਾਰ ਰੁਪਏ ਦੇ ਨੋਟ ਬੰਦ ਕਰਨ ਬਾਰੇ ਵੀ ਸੂਚਨਾ ਦਿੱਤੀ ਗਈ।
ਵਿਸ਼ਵਾਸ ਨਿਊਜ਼ ਨੇ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਰਿਜ਼ਰਵ ਬੈਂਕ ਆਫ ਇੰਡੀਆ ਦੇ ਪ੍ਰਵਕਤਾ ਪੁਨੀਤ ਪੰਚੋਲੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਾਇਰਲ ਪੋਸਟ ਨੂੰ ਫਰਜ਼ੀ ਦੱਸਿਆ।
ਜਾਂਚ ਦੇ ਅੰਤ ਵਿੱਚ, ਵਾਇਰਲ ਪੋਸਟ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਪਤਾ ਲੱਗਾ ਕਿ ਯੂਜ਼ਰ ਰਾਜਸਥਾਨ ਦਾ ਰਹਿਣ ਵਾਲਾ ਹੈ। ਫੇਸਬੁੱਕ ‘ਤੇ ਯੂਜ਼ਰ ਦੇ ਪੰਜ ਹਜ਼ਾਰ ਤੋਂ ਵੱਧ ਦੋਸਤ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗਲਤ ਸਾਬਤ ਹੋਈ। ਨੋਟਬੰਦੀ ਦੌਰਾਨ ਦੇ ਵੀਡੀਓ ਨੂੰ ਐਡਿਟ ਕਰਕੇ ਹੁਣ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
- Claim Review : ਮੋਦੀ ਸਰਕਾਰ ਨੇ 2000 ਅਤੇ 500 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਦਾ ਐਲਾਨ ਕੀਤਾ ਹੈ।
- Claimed By : FB User Rupendra Parihar
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











