X
X

Fact Check : ਰਤਨ ਟਾਟਾ ਨੇ ਆਧਾਰ ਕਾਰਡ ਜਰੀਏ ਸ਼ਰਾਬ ਦੀ ਬਿਕਰੀ ਹੋਣ ਨੂੰ ਲੇ ਕੇ ਨਹੀਂ ਦਿੱਤਾ ਇਹ ਬਿਆਨ, ਫਰਜੀ ਦਾਅਵਾ ਵਾਇਰਲ

ਵਿਸ਼ਵਾਸ ਨਿਊਜ ਨੇ ਪੜਤਾਲ ਵਿਚ ਪਾਇਆ ਕਿ ਰਤਨ ਟਾਟਾ ਦੇ ਨਾਮ ‘ਤੇ ਵਾਇਰਲ ਕੀਤਾ ਜਾ ਰਿਹਾ ਕਥਿਤ ਬਿਆਨ ਫਰਜੀ ਹੈ। ਉਨ੍ਹਾਂ ਨੇ ਅਜਿਹਾ ਕੋਈ ਬਿਆਨ ਨਹੀਂ ਕੀਤਾ ਹੈ। ਲੋਕ ਵਾਇਰਲ ਪੋਸਟ ਨੂੰ ਸੱਚ ਮੰਨ ਕੇ ਗਲਤ ਦਾਅਵੇ ਨਾਲ ਸਾਂਝਾ ਕਰ ਰਹੇ ਹਨ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡਿਆ ਦੇ ਵੱਖ-ਵੱਖ ਪਲੇਟਫਾਰਮ ‘ਤੇ ਉਦਯੋਗਪਤੀ ਰਤਨ ਟਾਟਾ ਦੇ ਨਾਮ ‘ਤੇ ਇੱਕ ਕਥਿਤ ਪੋਸਟ ਵਾਇਰਲ ਹੋ ਰਹੀ ਹੈ। ਪੋਸਟ ਨੂੰ ਸਾਂਝਾ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਤਨ ਟਾਟਾ ਨੇ ਆਪਣੇ ਟਵੀਟ ਵਿੱਚ ਕਿਹਾ ਹੈ ਕਿ “ਸ਼ਰਾਬ ਦੀ ਬਿਕਰੀ ਆਧਾਰ ਕਾਰਡ ‘ਤੇ ਹੋਣੀ ਚਾਹੀਦੀ ਅਤੇ ਜੋ ਸ਼ਰਾਬ ਖਰੀਦੇ ਉਸਦੀ ਸਬਸਿਡੀ ਬੰਦ ਕਰ ਦੇਣੀ ਚਾਹੀਦੀ। ਕਿਉਂਕਿ ਜੋ ਸ਼ਰਾਬ ਖਰੀਦ ਸਕਦਾ ਹੈ, ਉਹ ਅਨਾਜ ਵੀ ਖਰੀਦ ਸਕਦਾ ਹੈ।” ਯੂਜ਼ਰਸ ਇਸ ਦਾਅਵੇ ਨੂੰ ਸੱਚ ਮੰਨ ਕੇ ਵਾਇਰਲ ਕਰ ਰਹੇ ਹਨ।

ਵਿਸ਼ਵਾਸ ਨੇ ਆਪਣੀ ਜਾਂਚ ਵਿਚ ਪਾਇਆ ਕਿ ਰਤਨ ਟਾਟਾ ਦੇ ਨਾਮ ‘ਤੇ ਸ਼ੇਅਰ ਕੀਤਾ ਜਾ ਰਿਹਾ ਬਿਆਨ ਫਰਜੀ ਹੈ। ਉਨ੍ਹਾਂ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਕੁਝ ਯੂਜ਼ਰਸ ਫਰਜੀ ਬਿਆਨ ਨੂੰ ਸੱਚ ਮੰਨ ਕੇ ਗਲਤ ਦਾਅਵੇ ਨਾਲ ਵਾਇਰਲ ਕਰ ਰਹੇ ਹਨ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ Pankaj Pkm Kumar ਨੇ 24 ਮਾਰਚ 2025 ਨੂੰ ਵਾਇਰਸ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ, “ਉਦਯੋਗਪਤੀ ਸ਼੍ਰੀ ਰਤਨ ਟਾਟਾ ਦਾ ਟਵੀਟ ਪੜ੍ਹਾ, ਉਨ੍ਹਾਂ ਨੇ ਲਿਖਿਆ ਸ਼ਰਾਬ ਦੀ ਬਿਕਰੀ ਆਧਾਰ ਕਾਰਡ ਜਰੀਏ ਹੋਣੀ ਚਾਹੀਦੀ ਜੋ ਸ਼ਰਾਬ ਖਰੀਦਤਾ ਹੈ ਉਸਦੀ ਖਾਦ ਸਬਸਿਡੀ ਬੰਦ ਕਰ ਦੇਣੀ ਚਾਹੀਦੀ ਕਿਉਂਕਿ ਜੋ ਸ਼ਰਾਬ ਖਰੀਦ ਸਕਦਾ ਹੈ ਉਹ ਅਨਾਜ ਵੀ ਖਰੀਦ ਸਕਦਾ ਹੈ ਮੈਂ ਇਸਦਾ ਪੂਰਨ ਸਮਰਥਨ ਕਰਦਾ ਹਾਂ sher ਰੁਕਣੀ ਨਹੀਂ ਚਾਹੀਦੀ”

ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।

ਪੜਤਾਲ

ਇਸ ਤੋਂ ਪਹਿਲਾਂ ਇਹ ਪੋਸਟ ਸੋਸ਼ਲ ਮੀਡੀਆ ‘ਤੇ ਸਮਾਨ ਸੰਦਰਭ ਨਾਲ ਸਾਲ 2023 ਵਿਚ ਵਾਇਰਲ ਹੋਈ ਸੀ। ਅਸੀਂ ਆਪਣੀ ਜਾਂਚ ਵਿਚ ਪੋਸਟ ਵਿੱਚ ਕੀਤੇ ਗਏ ਦਾਅਵੇ ਨੂੰ ਗਲਤ ਪਾਇਆ ਸੀ, ਜਿਸਦੀ ਫੈਕਟ ਚੈੱਕ ਰਿਪੋਰਟ ਇੱਥੇ ਪੜ੍ਹੀ ਜਾ ਸਕਦੀ ਹੈ।

ਪੋਸਟ ਨੂੰ ਲੈ ਕੇ ਅਸੀਂ ਟਾਟਾ ਦੇ ਪ੍ਰਵਕਤਾ ਦੇਬਾਸ਼ੀਸ਼ ਰੇ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਨੇ ਵਾਇਰਲ ਬਿਆਨ ਦਾ ਖੰਡਨ ਕਰਦਿਆਂ ਕਿਹਾ, “ਇਹ ਪੋਸਟ ਫਰਜੀ ਹੈ। ਰਤਨ ਟਾਟਾ ਵਲੋਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ।”

ਸਾਲ 2021 ਵਿਚ ਰਤਨ ਟਾਟਾ ਦੇ ਨਾਮ ‘ਤੇ ਇਹ ਕਥਿਤ ਬਿਆਨ ਵਾਇਰਲ ਹੋਇਆ ਸੀ। ਅਸੀਂ ਉਸ ਸਮੇਂ ਪੋਸਟ ਨੂੰ ਲੈ ਕੇ ਟਾਟਾ ਸਮੂਹ ਦੇ ਕਾਰਪੋਰੇਟ ਕਮਿਊਨੀਕੇਸ਼ਨ ਬੌਬ ਜੌਨ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਨੇ ਵਾਇਰਸ ਪੋਸਟ ਨੂੰ ਨਕਾਰਦੇ ਹੋਏ ਸਾਡੇ ਨਾਲ ਰਤਨ ਟਾਟਾ ਦੇ ਇੰਸਟ੍ਰਾਗਰਾਮ ਸਟੇਟਸ ਦਾ ਸਕਰੀਨ ਸ਼ਾਟ ਸਾਂਝਾ ਕੀਤਾ ਸੀ, ਜਿਸ ਵਿੱਚ ਵਾਇਰਲ ਪੋਸਟ ਦੇ ਦਾਅਵੇ ਨੂੰ ਫਰਜੀ ਦੱਸਿਆ ਗਿਆ ਹੈ। ਫੈਕਟ ਚੈੱਕ ਰਿਪੋਰਟ ਇੱਥੇ ਪੜ੍ਹੀ ਜਾ ਸਕਦੀ ਹੈ।

ਸਰਚ ਵਿੱਚ ਸਾਨੂੰ ਐਨਡੀਟੀਵੀ ਦੀ ਵੈਬਸਾਈਟ ‘ਤੇ ਵਾਇਰਲ ਦਾਅਵੇ ਦਾ ਖੰਡਨ ਕਰਦੀ ਨਿਊਜ ਰਿਪੋਰਟ ਮਿਲੀ। 3 ਸਤੰਬਰ 2021 ਨੂੰ ਪ੍ਰਕਾਸ਼ਤ ਰਿਪੋਰਟ ਦੇ ਅਨੁਸਾਰ, ਰਤਨ ਟਾਟਾ ਨੇ ਇੰਸਟਾਗ੍ਰਾਮ ‘ਤੇ ਇੱਕ ਸਟੋਰੀ ਪਾ ਕੇ ਵਾਇਰਲ ਦਾਅਵੇ ਦਾ ਖੰਡਨ ਕੀਤਾ ਸੀ। ਰਿਪੋਰਟ ਵਿੱਚ ਪੋਸਟ ਦਾ ਸਕਰੀਨ ਸ਼ਾਟ ਵੇਖਿਆ ਜਾ ਸਕਦਾ ਹੈ।

ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਰਤਨ ਟਾਟਾ ਦੇ ਨਾਮ ‘ਤੇ ਫਰਜੀ ਪੋਸਟ ਵਾਇਰਲ ਹੋਈ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਨਾਮ ਤੇ ਕਈ ਦਾਅਵੇ ਵਾਇਰਲ ਹੋਏ ਹਨ। ਜਿਹਨਾਂ ਦੀ ਫੈਕਟ ਚੈੱਕ ਰਿਪੋਰਟਾਂ ਨੂੰ ਸਾਡੇ ਕਮਪਾਇਲੇਸ਼ਨ ਵਿੱਚ ਪੜ੍ਹੀਆਂ ਜਾ ਸਕਦਾ ਹੈ।

ਅੰਤ ਵਿੱਚ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ 4 ਹਜ਼ਾਰ ਤੋਂ ਵੱਧ ਲੋਕ ਯੂਜ਼ਰ ਨੂੰ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ ਨੇ ਪੜਤਾਲ ਵਿਚ ਪਾਇਆ ਕਿ ਰਤਨ ਟਾਟਾ ਦੇ ਨਾਮ ‘ਤੇ ਵਾਇਰਲ ਕੀਤਾ ਜਾ ਰਿਹਾ ਕਥਿਤ ਬਿਆਨ ਫਰਜੀ ਹੈ। ਉਨ੍ਹਾਂ ਨੇ ਅਜਿਹਾ ਕੋਈ ਬਿਆਨ ਨਹੀਂ ਕੀਤਾ ਹੈ। ਲੋਕ ਵਾਇਰਲ ਪੋਸਟ ਨੂੰ ਸੱਚ ਮੰਨ ਕੇ ਗਲਤ ਦਾਅਵੇ ਨਾਲ ਸਾਂਝਾ ਕਰ ਰਹੇ ਹਨ।

  • Claim Review : ਰਤਨ ਟਾਟਾ ਨੇ ਕਿਹਾ ਕਿ ਸ਼ਰਾਬ ਦੀ ਬਿਕਰੀ ਆਧਾਰ ਕਾਰਡ 'ਤੇ ਹੋਣੀ ਚਾਹੀਦੀ ਹੈ
  • Claimed By : FB user- Pankaj Pkm Kumar
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later