X
X

Fact Check : ਗਾਇਕ ਅਤੇ ਐਕਟਰ ਐੱਮੀ ਵਿਰਕ ਨੇ CM ਭਗਵੰਤ ਮਾਨ ਨੂੰ ਨਹੀਂ ਕਿਹਾ ਸ਼ਰਾਬੀ,ਵੀਡੀਓ ਐਡੀਟੇਡ ਹੈ

ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਸਿੰਗਰ ਅਤੇ ਐਕਟਰ ਐੱਮੀ ਵਿਰਕ ਨੇ ਸੀਐਮ ਭਗਵੰਤ ਮਾਨ ਨੂੰ ਸ਼ਰਾਬੀ ਨਹੀਂ ਕਿਹਾ ਹੈ। ਲੋਕ ਐਮੀ ਵਿਰਕ ਦੇ ਪੁਰਾਣੇ ਸ਼ੋ ਦੇ ਵੀਡੀਓ ਨੂੰ ਐਡਿਟ ਕਰ ਗਲਤ ਇਰਾਦੇ ਨਾਲ ਸ਼ੇਅਰ ਕਰ ਹਨ। ਵੀਡੀਓ ਦਾ ਹਾਲ-ਫਿਲਹਾਲ ਨਾਲ ਕੋਈ ਸੰਬਧ ਨਹੀਂ ਹੈ।

  • By: Jyoti Kumari
  • Published: Apr 9, 2025 at 04:13 PM
  • Updated: Apr 9, 2025 at 04:44 PM

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮ ‘ਤੇ ਗਾਇਕ ਅਤੇ ਐਕਟਰ ਐੱਮੀ ਵਿਰਕ ਦਾ ਇੱਕ ਕਥਿਤ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਐੱਮੀ ਵਿਰਕ ਨੂੰ ਸਟੇਜ ਸ਼ੋ ਦੌਰਾਨ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਸ਼ਰਾਬੀ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ। ਕੁਝ ਯੂਜ਼ਰਸ ਇਸ ਵੀਡੀਓ ਨੂੰ ਅਸਲ ਮੰਨ ਕੇ ਸ਼ੇਅਰ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਐੱਮੀ ਵਿਰਕ ਨੇ ਸ਼ੋ ਦੌਰਾਨ ਭਗਵੰਤ ਮਾਨ ਨੂੰ ਸ਼ਰਾਬੀ ਕਿਹਾ ਹੈ।

ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗਲਤ ਪਾਇਆ। ਐੱਮੀ ਵਿਰਕ ਦਾ ਵਾਇਰਲ ਕੀਤਾ ਜਾ ਰਿਹਾ ਵੀਡੀਓ ਐਡੀਟੇਡ ਹੈ। ਕੁਝ ਲੋਕ ਪੁਰਾਣੇ ਸ਼ੋ ਦੇ ਵੀਡੀਓ ਨੂੰ ਐਡਿਟ ਕਰ ਗਲਤ ਇਰਾਦੇ ਨਾਲ ਵਾਇਰਲ ਕਰ ਰਹੇ ਹਨ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ Manish Mehra ਨੇ 7 ਅਪ੍ਰੈਲ 2025 ਨੂੰ ਵਾਇਰਲ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਹੈ,”ਕਲਾਕਾਰ, ਅਦਾਕਾਰ ਐਮੀ ਵਿਰਕ ਵੀ ਸੱਚ ਬੋਲ ਗਿਆ”

ਸੋਸ਼ਲ ਮੀਡਿਆ ‘ਤੇ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਸਮਾਨ ਦਾਅਵੇ ਨਾਲ ਸ਼ੇਅਰ ਕੀਤਾ ਹੈ। ਵੀਡੀਓ ਦਾ ਆਰਕਾਈਵ ਲਿੰਕ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਾਇਰਲ ਦਾਅਵੇ ਦੀ ਸੱਚਾਈ ਜਾਨਣ ਲਈ ਅਸੀਂ ਸੰਬੰਧਿਤ ਕੀਵਰਡ ਨਾਲ ਗੂਗਲ ‘ਤੇ ਸਰਚ ਕੀਤੀ। ਸਾਨੂੰ ਵਾਇਰਲ ਦਾਅਵੇ ਦੀ ਪੁਸ਼ਟੀ ਕਰਦੀ ਕੋਈ ਵੀ ਮੀਡਿਆ ਰਿਪੋਰਟ ਨਹੀਂ ਮਿਲੀ।

ਜਾਂਚ ਵਿੱਚ ਅੱਗੇ ਅਸੀਂ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਵਿੱਚ ਮਾਲਵਾ ਟੀਵੀ ਲਿਖਿਆ ਨਜਰ ਆਇਆ। ਅਸੀਂ ਗੂਗਲ ‘ਤੇ ਮਾਲਵਾ ਟੀਵੀ ਬਾਰੇ ਸਰਚ ਕੀਤਾ। ਸਾਨੂੰ ਮਾਲਵਾ ਟੀਵੀ ਦੇ ਯੂਟਿਊਬ ਚੈਨਲ ‘ਤੇ ਵਾਇਰਲ ਵੀਡੀਓ ਮਿਲਾ। ਵੀਡੀਓ ਨੂੰ 5 ਜੂਨ 2020 ਨੂੰ ਅਪਲੋਡ ਕੀਤਾ ਗਿਆ ਹੈ। ਅਸੀਂ ਇਸ ਵੀਡੀਓ ਨੂੰ ਪੂਰਾ ਸੁਣਿਆ, ਸਾਨੂੰ ਕੀਤੇ ਵੀ ਵਾਇਰਲ ਵੀਡੀਓ ਵਾਲਾ ਹਿੱਸਾ ਨਹੀਂ ਮਿਲਿਆ।

https://www.youtube.com/watch?v=DHcgInkT5KE

ਵਾਇਰਲ ਵੀਡੀਓ Malwa Punjabi Cultural LIVE Frames ਦੇ ਫੇਸਬੁੱਕ ਪੇਜ ‘ਤੇ ਮਿਲਾ। 25 ਜੂਨ 2020 ਨੂੰ ਸ਼ੇਅਰ ਕੀਤੇ ਵੀਡੀਓ ਨਾਲ ਲਿਖਿਆ ਗਿਆ ਹੈ,”ਪੰਜਾਬੀ ਬੋਲੀਆਂ” ਨਵੇਂ ਅੰਦਾਜ’ਚ AMMY VIRK Latest New Punjabi Songs”

ਸਾਨੂੰ ਵਾਇਰਲ ਵੀਡੀਓ ਪੰਜਾਬੀ ਲਾਈਵ ਨਾਮ ਦੇ ਯੂਟਿਊਬ ਚੈਨਲ ‘ਤੇ ਵੀ ਮਿਲਾ। ਵੀਡੀਓ ਨੂੰ 16 ਮਾਰਚ 2018 ਨੂੰ ਅਪਲੋਡ ਕੀਤਾ ਗਿਆ ਹੈ। ਇਸ ਵੀਡੀਓ ਵਿੱਚ ਐਮੀ ਵਿਰਕ ਨੇ ਕੀਤੇ ਵੀ ਭਗਵੰਤ ਮਾਨ ਦਾ ਜਿਕਰ ਨਹੀਂ ਕੀਤਾ ਹੈ।

ਅਸੀਂ ਵੀਡੀਓ ਨੂੰ ਲੈ ਕੇ ਪੰਜਾਬੀ ਜਾਗਰਣ ਬਰਨਾਲਾ ਦੇ ਰਿਪੋਰਟਰ ਯਾਦਵਿੰਦਰ ਸਿੰਘ ਭੁੱਲਰ ਨਾਲ ਗੱਲ ਕੀਤੀ। ਉਨ੍ਹਾਂ ਨੇ ਵਾਇਰਲ ਦਾਅਵੇ ਨੂੰ ਗਲਤ ਦੱਸਿਆ ਹੈ।

ਅਸੀਂ ਵੀਡੀਓ ਨੂੰ ਲੈ ਕੇ ਮਾਲਵਾ ਟੀਵੀ ਨਾਲ ਵੀ ਗੱਲ ਕੀਤੀ। ਸਾਡੇ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਵੀਡੀਓ ਐਡੀਟੇਡ ਹੈ, ਅਸਲ ਵੀਡੀਓ ਵਿੱਚ ਅਜਿਹਾ ਕੁਝ ਨਹੀਂ ਹੈ।

ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ ਕਰੀਬ 1 ਹਜਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਯੂਜ਼ਰ ਅਮ੍ਰਿਤਸਰ ਦਾ ਰਹਿਣ ਵਾਲਾ ਹੈ।

ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਸਿੰਗਰ ਅਤੇ ਐਕਟਰ ਐੱਮੀ ਵਿਰਕ ਨੇ ਸੀਐਮ ਭਗਵੰਤ ਮਾਨ ਨੂੰ ਸ਼ਰਾਬੀ ਨਹੀਂ ਕਿਹਾ ਹੈ। ਲੋਕ ਐਮੀ ਵਿਰਕ ਦੇ ਪੁਰਾਣੇ ਸ਼ੋ ਦੇ ਵੀਡੀਓ ਨੂੰ ਐਡਿਟ ਕਰ ਗਲਤ ਇਰਾਦੇ ਨਾਲ ਸ਼ੇਅਰ ਕਰ ਹਨ। ਵੀਡੀਓ ਦਾ ਹਾਲ-ਫਿਲਹਾਲ ਨਾਲ ਕੋਈ ਸੰਬਧ ਨਹੀਂ ਹੈ।

  • Claim Review : ਐੱਮੀ ਵਿਰਕ ਨੇ ਸ਼ੋ ਦੌਰਾਨ CM ਭਗਵੰਤ ਮਾਨ ਨੂੰ ਸ਼ਰਾਬੀ ਕਿਹਾ ਹੈ।
  • Claimed By : FB User-Manish Mehra
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later