X
X

Fact Check: ‘ਓਪਰੇਸ਼ਨ ਸਿੰਦੂਰ’ ਵਿੱਚ ਭਾਰਤ ਨੂੰ ਹੋਏ ‘ਭਾਰੀ’ ਨੁਕਸਾਨ ਦੇ ਦਾਅਵੇ ਨਾਲ ਵਾਇਰਲ CNN ਦਾ ਇਨਫੋਗ੍ਰਾਫਿਕਸ FAKE ਹੈ

ਅਮਰੀਕੀ ਨਿਊਜ ਚੈਨਲ ਸੀਐਨਐਨ ਦੇ ਨਾਮ ‘ਤੇ ਵਾਇਰਲ ਹੋ ਰਿਹਾ ਇਨਫੋਗ੍ਰਾਫਿਕਸ ਫੇਕ ਅਤੇ ਕ੍ਰੀਏਟੇਡ ਹੈ, ਜਿਸ ਨੂੰ ਪਾਕਿਸਤਾਨ ਦੇ ਮੁਕਾਬਲੇ ਭਾਰਤ ਨੂੰ ਲੜਾਕੂ ਵਿਮਾਨਾਂ, ਏਅਰ ਬੇਸ, ਡਰੋਨ, ਟੈਂਕ ਅਤੇ ਏਅਰ ਡਿਫੈਂਸ ਦੇ ਮਾਮਲੇ ਵਿੱਚ ਹੋਏ ਭਾਰੀ ਨੁਕਸਾਨ ਦਾ ਦਾਅਵਾ ਕੀਤਾ ਗਿਆ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਜੰਮੂ-ਕਸ਼ਮੀਰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ‘ਓਪਰੇਸ਼ਨ ਸਿੰਦੂਰ’ ਦੇ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਕਈ ਅੱਤਵਾਦੀ ਸ਼ਿਵਿਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ‘ਤੇ ਏਅਰ ਸਟ੍ਰਾਇਕ ਕੀਤੀ। ਰੱਖਿਆ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਦੀ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਸਾਰੇ ਠਿਕਾਣਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜਿਸਨੂੰ ਭਾਰਤ ਨੇ ਨਿਸ਼ਾਨਾ ਬਣਾਇਆ। ਇਸ ਸੰਦਰਭ ਵਿੱਚ, ਸੋਸ਼ਲ ਮੀਡੀਆ ਯੂਜ਼ਰਸ ਅਮਰੀਕੀ ਟੀਵੀ ਚੈਨਲ ਸੀਐਨਐਨ ਦੇ ਨਾਮ ‘ਤੇ ਵਾਇਰਲ ਇੱਕ ਇਨਫੋਗ੍ਰਾਫਿਕਸ ਨੂੰ ਸ਼ੇਅਰ ਕਰ ਰਹੇ ਹਨ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸੈਨਾ, ਟੈਂਕ,ਲੜਾਕੂ ਜਹਾਜ਼, ਡਰੋਨ ਅਤੇ ਏਅਰ ਡਿਫੈਂਸ ਸਿਸਟਮ ਦੇ ਮਾਮਲੇ ਵਿੱਚ ਭਾਰਤ ਦਾ ਕਥਿਤ ਨੁਕਸਾਨ ਪਾਕਿਸਤਾਨ ਦੇ ਮੁਕਾਬਲੇ ਵੱਧ ਹੈ।

ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਇਸ ਦਾਅਵੇ ਨੂੰ ਫੇਕ ਅਤੇ ਦੁਰਪ੍ਰਚਾਰ ਪਾਇਆ। ਸੀਐਨਐਨ ਦੇ ਨਾਮ ਤੇ ਵਾਇਰਲ ਕੀਤਾ ਜਾ ਰਿਹਾ ਹੈ ਇਨਫੋਗ੍ਰਾਫਿਕਸ ਫੇਕ ਹੈ। ਸੀਐਨਐਨ ਨੇ ਇਸਦਾ ਖੰਡਨ ਕੀਤਾ ਹੈ। ਨਾਲ ਹੀ ਇਸ ਵਿੱਚ ਕੀਤੇ ਗਏ ਦਾਅਵੇ ਨੂੰ ਸਰਕਾਰ ਨੇ ਫੇਕ ਦੱਸਿਆ ਹੈ। ਦੱਸ ਦੱਸੀਏ ਕਿ ਭਾਰਤ ਸਰਕਾਰ ਵਲੋਂ ਆਪ੍ਰੇਸ਼ਨ ਸਿੰਦੂਰ ਦੇ ਓਪ੍ਰੇਸ਼ਨਲ ਵੇਰਵਿਆਂ ਨੂੰ ਅਜੇ ਜਾਰੀ ਨਹੀਂ ਕੀਤਾ ਗਿਆ ਹੈ।

ਨਾਲ ਹੀ ਪਾਕਿਸਤਾਨ ਨੇ ਆਪਣੇ ਪ੍ਰੋਪੇਗੈਂਡਾ ਦੇ ਤਹਿਤ ਜਿਸ ਆਦਮਪੁਰ ਏਅਰ ਬੇਸ ਨੂੰ ਤਬਾਹ ਕੀਤੇ ਜਾਣ ਦਾ ਦਾਅਵਾ ਕੀਤਾ ਸੀ, ਅੱਜ ਉੱਥੇ ਪ੍ਰਧਾਨਮੰਤਰੀ ਨੇ ਜਾ ਕੇ ਜਵਾਨਾਂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੀ ਜਾਰੀ ਤਸਵੀਰਾਂ ਵਿੱਚ ਸਾਫ-ਸਾਫ ਦੇਖਿਆ ਜਾ ਸਕਦਾ ਹੈ ਕਿ ਏਅਰ ਬੇਸ ਦੇ ਨਾਲ-ਨਾਲ ਉੱਥੇ ਲੜਾਕੂ ਵਿਮਾਨ ਅਤੇ ਏਅਰ ਡਿਫੈਂਸ ਸਿਸਟਮ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਕੀ ਹੈ ਵਾਇਰਲ ਪੋਸਟ ਵਿੱਚ ?

ਸੋਸ਼ਲ ਮੀਡੀਆ ਯੂਜ਼ਰ ‘Harsh Chhikara’ ਨੇ ਵਾਇਰਲ ਇਨਫੋਗ੍ਰਾਫਿਕਸ (ਆਰਕਾਈਵ ਲਿੰਕ) ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ, “ਜੇ ਇਹ ਸੱਚ ਹੈ ਤਾਂ ਬਹੁਤ ਬੁਰਾ ਹੈ, ਜੇਕਰ ਇਹ ਝੂਠ ਹੈ ਤਾਂ ਸਰਕਾਰ ਨੂੰ ਇਸ ਚੈਨਲ ਨੂੰ ਬੈਨ ਕਰਨਾ ਚਾਹੀਦਾ ਹੈ। ਜੇਕਰ ਬੈਨ ਨਹੀਂ ਕਰਦੀ ਤਾਂ ਲੋਕ ਸੱਚ ਮਨਣਗੇ”

ਸੋਸ਼ਲ ਮੀਡਿਆ ‘ਤੇ ਕਈ ਯੂਜ਼ਰਸ ਨੇ ਇਸ ਪੋਸਟ ਨੂੰ ਸੱਚ ਮੰਨ ਕੇ ਸ਼ੇਅਰ ਕੀਤਾ ਹੈ।

ਪੜਤਾਲ

ਕੀਵਰਡ ਸਰਚ ਅਤੇ ਨਿਊਜ ਸਰਚ ਵਿੱਚ ਸਾਨੂੰ ਸੀਐਨਐਨ ਦੇ ਕਿਸੇ ਵੀ ਅਧਿਕਾਰਤ ਹੈਂਡਲ ਤੇ ਅਜਿਹਾ ਕੋਈ ਵੀ ਇਨਫੋਗ੍ਰਾਫਿਕਸ ਨਹੀਂ ਮਿਲਾ। ਇਸ ਤੋਂ ਬਾਅਦ, ਅਸੀਂ ਇਸ ਗ੍ਰਾਫਿਕਸ ਬਾਰੇ ਸੀਐਨਐਨ ਨਾਲ ਈ-ਮੇਲ ਰਾਹੀਂ ਸੰਪਰਕ ਕੀਤਾ।

ਸੀਐਨਐਨ ਦੇ ਪ੍ਰਵਕਤਾ ਨੇ ਇਸ ਇਨਫੋਗ੍ਰਾਫਿਕਸ ਨੂੰ ‘ਫਰਜੀ’ ਦੱਸ ਦੇ ਹੋਏ ਕਿਹਾ, “ਸੀਐਨਐਨ ਨੇ ਕਿਸੇ ਵੀ ਸਮੇਂ ਇਸ ਤਰ੍ਹਾਂ ਦੇ ਇਨਫੋਗ੍ਰਾਫਿਕਸ ਨੂੰ ਪ੍ਰਸਾਰਿਤ ਨਹੀਂ ਕੀਤਾ ਹੈ।”

ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਵਾਇਰਲ ਇਨਫੋਗ੍ਰਾਫਿਕਸ ਨਕਲੀ ਅਤੇ ਕ੍ਰੀਏਟੇਡ ਹੈ। ਪੀਆਈਬੀ ਨੇ ਇਸ ਇਨਫੋਗ੍ਰਾਫਿਕਸ ਨੂੰ ਕ੍ਰੀਏਟੇਡ ਅਤੇ ਫਰਜੀ ਦੱਸਿਆ ਹੈ।

ਗੌਰਤਲਬ ਹੈ ਕਿ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਬਾਅਦ ਭਾਰਤ ਸਰਕਾਰ ਨੇ ਪਹਾੜੀ ਹਮਲੇ ਦੇ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਸਰਕਾਰ ਨੇ ‘ਓਪਰੇਸ਼ਨ ਸਿੰਦੂਰ’ ਤਹਿਤ ਕਾਰਵਾਈ ਕਰਦੇ ਹੋਏ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜੇ ਵਾਲੀ ਕਸ਼ਮੀਰ ਵਿਚ ਕੁੱਲ ਨੌਂ ਅੱਤਵਾਦੀ ਸ਼ਿਵਿਰਾਂ ਨੂੰ ਨਿਸ਼ਾਨਾ ਬਣਾਇਆ ਸੀ।

ਭਾਰਤ ਸਰਕਾਰ ਵੱਲੋਂ ਜਾਰੀ ਅਧਿਕਾਰਤ ਬਿਆਨ ਵਿੱਚ ਇਨ੍ਹਾਂ ਠਿਕਾਣਿਆਂ ਦਾ ਜ਼ਿਕਰ ਹੈ।

ਸੋਮਵਾਰ ਨੂੰ ਡਾਇਰੈਕਟਰ ਜਨਰਲ ਆਫ਼ ਮਿਲੀਟ੍ਰੀ ਇੰਟੈਲੀਜੈਂਸ (ਡੀਜੀਐਮਓ) ਦੀ ਪ੍ਰੈਸ ਕਾਨਫਰੰਸ ਦੌਰਾਨ, ਏਅਰ ਮਾਰਸ਼ਲ ਏ ਕੇ ਭਾਰਤੀ ਨੇ ਇਹ ਸਪੱਸ਼ਟ ਕੀਤਾ ਕਿ ਭਾਰਤ ਦੇ ਸਾਰੇ ਮਿਲੀਟ੍ਰੀ ਬੇਸ ਪੂਰੀ ਤਰ੍ਹਾਂ ਸਕ੍ਰਿਯ ਅਤੇ ਸੁਚਾਰੂ ਰੂਪ ਨਾਲ ਪਰਿਚਾਲਨ ਵਿੱਚ ਹੈ।

https://twitter.com/PIB_India/status/1921853930251645210

ਇਸ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਨੇ ਇੱਕ ਪੱਤਰਕਾਰ ਦੁਆਰਾ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਸ ਲੜਾਈ ਦੇ ਵੇਰਵੇ ਨੂੰ ਅਜੇ ਸਾਂਝਾ ਨਹੀਂ ਕੀਤਾ ਜਾ ਸਕਦਾ ਹੈ, ਕਿਉਂਕਿ ਇਸ ਵਿੱਚ ਓਪਰੇਸ਼ਨ ਵੇਰਵੇ ਸ਼ਾਮਲ ਹਨ।

ਇਸ ਮਾਮਲੇ ਵਿੱਚ ਇੱਕ ਹੋਰ ਪ੍ਰਸ਼ਨ ਦਾ ਜਵਾਬ ਦਿੰਦੇ ਹੋਏ, ਏਅਰ ਮਾਰਸ਼ਲ ਏ ਕੇ ਭਾਰਤੀ ਨੇ ਕਿਹਾ ਕਿ,”ਅਸੀਂ ਲੜਾਈ ਦੀ ਸਥਿਤੀ ਵਿੱਚ ਹਾਂ ਅਤੇ ਇਸ ਵਿੱਚ ਨੁਕਸਾਨ ਹੁੰਦਾ ਹੈ। ਹਾਲਾਂਕਿ, ਅਸੀਂ ਸਾਡੇ ਸਾਰੇ ਉਦੇਸ਼ਾਂ ਨੂੰ ਪੂਰਾ ਕੀਤਾ ਸਾਡੇ ਸਾਰੇ ਪਾਇਲਟ ਸੁਰੱਖਿਅਤ ਘਰ ਲੌਟ ਆਏ ਹਨ।”

https://twitter.com/i/status/1921615605028749391

ਸਾਡੀ ਪੜਤਾਲ ਵਿੱਚ ਸਾਫ ਹੋਇਆ ਕਿ ਵਾਇਰਲ ਇਨਫੋਗ੍ਰਾਫਿਕਸ ਵਿਚ ਕੀਤਾ ਗਿਆ ਦਾਅਵਾ ਗ਼ਲਤ ਹੈ, ਕਿਉਂਕਿ ਸਰਕਾਰ ਵਲੋਂ ਅਜਿਹੇ ਕੋਈ ਅਧਿਕਾਰਤ ਵੇਰਵਾ ਜਾਰੀ ਨਹੀਂ ਕੀਤਾ ਗਿਆ ਹੈ।

12 ਮਈ ਨੂੰ ਰਾਸ਼ਟਰ ਦੇ ਨਾਮ ਸੰਬੋਧਨ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਨੇ ਆਦਮਪੁਰ ਏਅਰ ਬੇਸ ‘ਤੇ ਜਾ ਕੇ ਸੈਨਿਕਾਂ ਨਾਲ ਮੁਲਾਕਾਤ ਕੀਤੀ। ਪਾਕਿਸਤਾਨ ਨੇ ਪ੍ਰੋਪੇਗੈਂਡਾ ਤਹਿਤ ਇਹ ਦਾਅਵਾ ਕੀਤਾ ਸੀ ਕਿ ਉਸ ਨੇ ਆਦਮਪੁਰ ਏਅਰਪੁਰ ਨੂੰ ਤਬਾਹ ਕਰ ਦਿੱਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਧਿਕਾਰਤ ਐਕਸ ਹੈਂਡਲ ਤੋਂ ਇਸ ਦੌਰੇ ਦੀ ਤਸਵੀਰਾਂ ਨੂੰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਬੈਕਗਰਾਉਂਡ ਵਿੱਚ ਬਿਲਕੁਲ ਸਰਗਰਮ ਏਅਰ ਬੇਸ, ਉੱਥੇ ਤਾਇਨਾਤ ਏਅਰ ਡਿਫੈਂਸ ਸਿਸਟਮ ਅਤੇ ਲੜਾਕੂ ਵਿਮਾਨਾਂ ਨੂੰ ਵੇਖਿਆ ਜਾ ਸਕਦਾ ਹੈ।

ਗੌਰਤਲਬ ਹੈ ਕਿ ਪਹਿਲਗਾਮ ਅੱਤਵਾਦੀ ਹਮਲੇ ਦੇ 15 ਦਿਨਾਂ ਬਾਅਦ ‘ਆਪ੍ਰੇਸ਼ਨ ਸਿੰਦੂਰ’ ਦੇ ਤਹਿਤ ਭਾਰਤ ਨੇ ਪਾਕਿਸਤਾਨ ਅਤੇ ਪਾਕ ਅਧਿਕ੍ਰਿਤ ਕਸ਼ਮੀਰ ਵਿੱਚ ਏਅਰ ਸਟ੍ਰਾਇਕ ਕੀਤਾ ਹੈ। ਵਿਦੇਸ਼ ਮੰਤਰਾਲੇ ਵਲੋਂ ਜਾਰੀ ਬਿਆਨ ਨੂੰ ਇੱਥੇ ਪੜ੍ਹ ਜਾ ਸਕਦਾ ਹੈ। ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜੇ ਵਾਲੀ ਕਸ਼ਮੀਰ ਵਿੱਚ ਅੱਤਵਾਦੀ ਸ਼ਿਵਿਰਾਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਪਾਕਿਸਤਾਨ ਲਗਾਤਾਰ ਭਾਰਤ ਦੇ ਸੈਨਿਕ ਅਤੇ ਨਾਗਰਿਕ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕਰ ਰਿਹਾ ਹੈ।

ਸੈਨਾ ਵਲੋਂ ਜਾਰੀ ਬਿਆਨ ਦੇ ਮੁਤਾਬਕ, ਪਾਕਿਸਤਾਨ ਨੇ ਅੱਠ ਅਤੇ ਨੌ ਮਈ ਨੂੰ ਭਾਰਤ ਦੇ ਵੱਖ-ਵੱਖ ਇਲਾਕਿਆਂ ‘ਤੇ ਹਮਲਾ ਕੀਤਾ, ਜਿਸਨੂੰ ਸੈਨਾ ਨੇ ਵਿਫਲ ਕਰ ਦਿੱਤਾ।

ਨਤੀਜਾ: ਅਮਰੀਕੀ ਨਿਊਜ ਚੈਨਲ ਸੀਐਨਐਨ ਦੇ ਨਾਮ ‘ਤੇ ਵਾਇਰਲ ਹੋ ਰਿਹਾ ਇਨਫੋਗ੍ਰਾਫਿਕਸ ਫੇਕ ਅਤੇ ਕ੍ਰੀਏਟੇਡ ਹੈ, ਜਿਸ ਨੂੰ ਪਾਕਿਸਤਾਨ ਦੇ ਮੁਕਾਬਲੇ ਭਾਰਤ ਨੂੰ ਲੜਾਕੂ ਵਿਮਾਨਾਂ, ਏਅਰ ਬੇਸ, ਡਰੋਨ, ਟੈਂਕ ਅਤੇ ਏਅਰ ਡਿਫੈਂਸ ਦੇ ਮਾਮਲੇ ਵਿੱਚ ਹੋਏ ਭਾਰੀ ਨੁਕਸਾਨ ਦਾ ਦਾਅਵਾ ਕੀਤਾ ਗਿਆ ਹੈ।

  • Claim Review : CNN ਦਾ ਦਾਅਵਾ, ਆਪ੍ਰੇਸ਼ਨ ਸਿੰਦੂਰ ਵਿੱਚ ਪਾਕਿਸਤਾਨ ਦੇ ਮੁਕਾਬਲੇ ਭਾਰਤ ਨੂੰ ਹੋਇਆ ਭਾਰੀ ਨੁਕਸਾਨ।
  • Claimed By : X User-Harsh Chhikara
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later