X
X

Fact Check: IPL ਫਾਈਨਲ ਮੈਚ ਦੇ ਬਾਅਦ ਦਾ ਨਹੀਂ ਹੈ ਪ੍ਰੀਤੀ ਜ਼ਿੰਟਾ ਦਾ ਇਹ ਟਵੀਟ

ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁਮਰਾਹਕੁੰਨ ਪਾਇਆ। ਸੋਸ਼ਲ ਮੀਡਿਆ ‘ਤੇ ਵਾਇਰਲ ਕੀਤਾ ਜਾ ਰਿਹਾ ਪ੍ਰੀਤੀ ਜ਼ਿੰਟਾ ਦੇ ਟਵੀਟ ਦਾ ਸਕ੍ਰੀਨਸ਼ੋਟ ਆਈਪੀਐਲ ਦੇ ਫਾਈਨਲ ਮੁਕਾਬਲੇ ਦਾ ਨਹੀਂ ਹੈ। ਅਸਲ ਵਿਚ ਇਹ ਟਵੀਟ ਪ੍ਰੀਤੀ ਨੇ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਦੇ ਮੈਚ ਤੋਂ ਬਾਅਦ ਕੀਤਾ ਸੀ, ਜਿਸਨੂੰ ਹੁਣ ਫਾਈਨਲ ਵਿੱਚ ਪੰਜਾਬ ਕਿੰਗਜ਼ ਅਤੇ ਆਰਸੀਬੀ ਦੇ ਮੁਕਾਬਲੇ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡਿਆ ‘ਤੇ ਅਦਾਕਾਰ ਪ੍ਰੀਤੀ ਜ਼ਿੰਟਾ ਨੂੰ ਲੈ ਕੇ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਨ੍ਹਾਂ ਦੇ ਇੱਕ ਟਵੀਟ ਦਾ ਸਕ੍ਰੀਨਸ਼ੋਟ ਲੱਗਾ ਹੋਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਟਵੀਟ ਫਾਈਨਲ ਮੈਚ ਤੋਂ ਬਾਅਦ ਦਾ ਹੈ ਅਤੇ ਫਾਈਨਲ ‘ਚ ਹਾਰ ਤੋਂ ਬਾਅਦ ਪ੍ਰੀਤੀ ਜ਼ਿੰਟਾ ਨੇ ਜਾਣਬੁਝ ਕੇ ਮੈਚ ਹਰਾਉਣ ਦਾ ਇਲਜਾਮ ਲਗਾਇਆ ਹੈ।

ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਇਹ ਟਵੀਟ ਪ੍ਰੀਤੀ ਨੇ 25 ਮਈ 2025 ਨੂੰ ਪੰਜਾਬ ਕਿੰਗਜ ਅਤੇ ਦਿੱਲੀ ਕੈਪੀਟਲ ਵਿੱਚਕਾਰ ਹੋਏ ਮੈਚ ਤੋਂ ਬਾਅਦ ਕੀਤਾ ਸੀ, ਜਿਸਨੂੰ ਹੁਣ ਰਾਇਲ ਚੈਲੇਂਜ਼ਰ ਬੈਂਗਲੋਰ ਅਤੇ ਪੰਜਾਬ ਕਿੰਗਜ਼ ਵਿੱਚਕਾਰ ਹੋਏ ਫਾਈਨਲ ਮੈਚ ਨਾਲ ਜੋੜ ਕੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ News21Record ਨੇ 4 ਜੂਨ 2025 ਨੂੰ ਵਾਇਰਲ ਪੋਸਟ ਨੂੰ ਸ਼ੇਅਰ ਕਰ ਲਿਖਿਆ ਹੈ,”IPL 2025 KingsX1Punjab ਦੀ ਮਾਲਕਨ ਪ੍ਰੀਤੀ ਜ਼ਿੰਟਾ ਫਾਈਨਲ ਮੈਚ ‘ਚ ਹਾਰ ਨੂੰ ਲੈ ਕੇ ਛਲਕਿਆ ਦਰਦ ! ਟਵੀਟ ਕਰਕੇ ਜਾਣ ਬੁੱਝ ਕੇ ਹਰਾਉਣ ਦੇ ਲਗਾਏ ਇਲਜ਼ਾਮ”

ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਸ ਨੇ ਇਸ ਪੋਸਟ ਨੂੰ ਸਮਾਨ ਦਾਅਵੇ ਨਾਲ ਸ਼ੇਅਰ ਕੀਤਾ ਹੈ। ਵਾਇਰਲ ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।

ਪੜਤਾਲ

ਵਾਇਰਲ ਦਾਅਵੇ ਦੀ ਪੜਤਾਲ ਲਈ ਅਸੀਂ ਸੰਬੰਧਤ ਕੀਵਰਡ ਨਾਲ ਗੂਗਲ ‘ਤੇ ਸਰਚ ਕੀਤੀ। ਸਾਨੂੰ thedailyjagran.com ਦੀ ਵੈਬਸਾਈਟ ‘ਤੇ ਵਾਇਰਲ ਟਵੀਟ ਨਾਲ ਜੁੜੀ ਖਬਰ ਮਿਲੀ। 25 ਮਈ 2025 ਨੂੰ ਪ੍ਰਕਾਸ਼ਤ ਖਬਰ ਵਿੱਚ ਦੱਸਿਆ ਗਿਆ,”ਪ੍ਰੀਤੀ ਜ਼ਿੰਟਾ ਨੇ ਪੰਜਾਬ ਕਿੰਗਜ ਅਤੇ ਦਿੱਲੀ ਕੈਪੀਟਲਜ਼ ਵਿੱਚਕਾਰ ਹੋਏ ਮੈਚ ਤੋਂ ਬਾਅਦ ਆਪਣੇ ਐਕਸ ਹੈਂਡਲ ‘ਤੇ ਇੱਕ ਪੋਸਟ ਟਵੀਟ ਕੀਤਾ। ਜਿਸ ਵਿੱਚ ਉਨ੍ਹਾਂ ਨੇ ਮੈਚ ਵਿੱਚ ਤੀਜੇ ਅੰਪਾਇਰ ਦੇ ਫੈਸਲੇ ਨੂੰ ਗੁੱਸਾ ਜਾਹਿਰ ਕੀਤਾ। ਇਹ ਉਸ ਸਮੇਂ ਹੋਇਆ ਜਦੋਂ ਸ਼ਸ਼ਾਂਕ ਸਿੰਘ ਨੇ 15 ਵੇਂ ਓਵਰ ਦੀ ਆਖਰੀ ਗੇਂਦ ‘ਤੇ ਮੋਹਿਤ ਸ਼ਰਮਾ ਦੀ ਗੇਂਦ ‘ਤੇ ਛੱਕਾ ਲਗਾਇਆ ਸੀ। ਜਦੋਂ ਤੀਜੇ ਅੰਪਾਇਰ ਨੂੰ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਇਸ ਤੋਂ ਵੱਖ ਫੈਸਲਾ ਸੁਣਾਇਆ, ਜਿਸ ਨਾਲ ਲੋਕਾਂ ਵਿਚ ਨਾਰਾਜ਼ਗੀ ਫੈਲ ਗਈ। ਇਸ ਤੋਂ ਬਾਅਦ ਪ੍ਰੀਤਿ ਜ਼ਿੰਟਾ ਨੇ ਇਹ ਟਵੀਟ ਕੀਤਾ ਸੀ।”

ਸਰਚ ਦੌਰਾਨ ਸਾਨੂੰ ਵਾਇਰਲ ਟਵੀਟ ਨਾਲ ਜੁੜੀ ਖਬਰ ਕਈ ਨਿਊਜ ਵੈਬਸਾਈਟ ‘ਤ ਮਿਲੀ। ਜਿਸ ਵਿਚ ਦਸਿਆ ਗਿਆ ਕਿ ਪੰਜਾਬ ਕਿੰਗਜ ਅਤੇ ਦਿੱਲੀ ਕੈਪੀਟਲਜ਼ ਵਿੱਚਕਾਰ ਹੋਏ ਮੈਚ ਤੋਂ ਬਾਅਦ ਪ੍ਰੀਤੀ ਜ਼ਿੰਟਾ ਨੇ ਇਹ ਟਵੀਟ ਕੀਤਾ ਸੀ।

ਪ੍ਰੀਤੀ ਜ਼ਿੰਟਾ ਦੇ ਵੇਰੀਫਾਈਡ ਐਕਸ ਹੈਂਡਲ ‘ਤੇ ਵੀ ਇਹ ਟਵੀਟ ਮਿਲਾ। 25 ਮਈ 2025 ਨੂੰ ਕੀਤੇ ਗਏ ਟਵੀਟ ਵਿੱਚ ਲਿਖਿਆ ਹੋਇਆ ਹੈ,”In a such a high profile tournament with so much technology at the Third Umpire’s disposal such mistakes are unacceptable & simply shouldn’t happen. I spoke To Karun after the game & he confirmed it was DEFINITELY a 6 ! I rest my case ! #PBKSvsDC #IPL2025″

ਪ੍ਰੀਤਿ ਜ਼ਿੰਟਾ ਦੇ ਐਕਸ ਹੈਂਡਲ ‘ਤੇ 6 ਮਈ 2025 ਨੂੰ ਇੱਕ ਹੋਰ ਟਵੀਟ ਕੀਤਾ ਹੋਇਆ ਮਿਲਾ। ਜਿਸ ਵਿੱਚ ਉਨ੍ਹਾਂ ਨੇ ਆਪਣੀ ਟੀਮ ਦੀ ਤਰੀਫ ਕੀਤੀ ਅਤੇ ਲਿਖਿਆ ਕਿ ਉਨ੍ਹਾਂ ਨੂੰ ਆਪਣੀ ਟੀਮ ਦੇ ਸਾਰੇ ਖਿਲਾੜੀਆਂ ‘ਤੇ ਗਰਵ ਹੈ।

ਅਸੀਂ ਪੋਸਟ ਨੂੰ ਲੈ ਕੇ ਦੈਨਿਕ ਜਾਗਰਣ ਦੇ ਸਪੋਰਟਸ ਐਡੀਟਰ ਅਭਿਸ਼ੇਕ ਤ੍ਰਿਪਾਠੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਪੋਸਟ ਫਾਈਨਲ ਮੈਚ ਦੇ ਬਾਅਦ ਦੀ ਨਹੀਂ ਹੈ। ਟਵੀਟ ਮਈ ਨੂੰ ਕੀਤਾ ਗਿਆ ਹੈ, ਜਦਕਿ ਫਾਈਨਲ ਮੈਚ ਜੂਨ ਵਿੱਚ ਹੋਇਆ ਹੈ।

ਅੰਤ ਵਿੱਚ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਪਤਾ ਲੱਗਿਆ ਕਿ ਯੂਜ਼ਰ ਨੂੰ 109K ਲੋਗ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁਮਰਾਹਕੁੰਨ ਪਾਇਆ। ਸੋਸ਼ਲ ਮੀਡਿਆ ‘ਤੇ ਵਾਇਰਲ ਕੀਤਾ ਜਾ ਰਿਹਾ ਪ੍ਰੀਤੀ ਜ਼ਿੰਟਾ ਦੇ ਟਵੀਟ ਦਾ ਸਕ੍ਰੀਨਸ਼ੋਟ ਆਈਪੀਐਲ ਦੇ ਫਾਈਨਲ ਮੁਕਾਬਲੇ ਦਾ ਨਹੀਂ ਹੈ। ਅਸਲ ਵਿਚ ਇਹ ਟਵੀਟ ਪ੍ਰੀਤੀ ਨੇ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਦੇ ਮੈਚ ਤੋਂ ਬਾਅਦ ਕੀਤਾ ਸੀ, ਜਿਸਨੂੰ ਹੁਣ ਫਾਈਨਲ ਵਿੱਚ ਪੰਜਾਬ ਕਿੰਗਜ਼ ਅਤੇ ਆਰਸੀਬੀ ਦੇ ਮੁਕਾਬਲੇ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

  • Claim Review : ਪ੍ਰੀਤੀ ਜ਼ਿੰਟਾ ਫਾਈਨਲ ਮੈਚ 'ਚ ਹਾਰ ਨੂੰ ਲੈ ਕੇ ਛਲਕਿਆ ਦਰਦ ! ਟਵੀਟ ਕਰਕੇ ਜਾਣ ਬੁੱਝ ਕੇ ਹਰਾਉਣ ਦੇ ਲਗਾਏ ਇਲਜ਼ਾਮ
  • Claimed By : FB User-News21Record
  • Fact Check : ਭ੍ਰਮਕ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later