X
X

Fact Check: ਵ੍ਹੇਲ ਦੇ ਹਮਲੇ ਦਾ ਇਹ ਵੀਡੀਓ ਅਸਲੀ ਨਹੀਂ ਹੈ,ਵੀਡੀਓ ਨੂੰ AI ਨਾਲ ਬਣਾਇਆ ਗਿਆ ਹੈ

ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਵ੍ਹੇਲ ਦੇ ਹਮਲੇ ਦਾ ਇਹ ਵੀਡੀਓ ਅਸਲੀ ਨਹੀਂ ਹੈ, ਬਲਕਿ ਇਸਨੂੰ ਏਆਈ ਦੁਆਰਾ ਬਣਾਇਆ ਗਿਆ ਹੈ। ਨਿਊਜ ਰਿਪੋਰਟਸ ਮੁਤਾਬਕ, ਜੈਸਿਕਾ ਰੈਡਕਲਿਫ ਦੀ ਕਹਾਣੀ ਪੂਰੀ ਤਰ੍ਹਾਂ ਮਨਘੜਤ ਹੈ। ਲੋਕ ਏਆਈ ਵੀਡੀਓ ਨੂੰ ਅਸਲੀ ਸਮਝ ਕੇ ਗਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮ ‘ਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਔਰਤ ਨੂੰ ਸ਼ੋਅ ਦੌਰਾਨ ਪਾਣੀ ਵਿੱਚ ਇੱਕ ਵ੍ਹੇਲ ਦੇ ਉੱਪਰ ਬੈਠੇ ਦੇਖਿਆ ਜਾ ਸਕਦਾ ਹੈ। ਦੂੱਜੇ ਵੀਡੀਓ ਵਿੱਚ ਔਰਤ ਨੂੰ ਵ੍ਹੇਲ ਦੇ ਮੂੰਹ ਵਿੱਚ ਦੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਅਸਲੀ ਦੱਸ ਕੇ ਸ਼ੇਅਰ ਕਰ ਹਨ। ਦਾਅਵਾ ਕੀਤਾ ਜਾ ਰਿਹਾ ਇਸ ਔਰਤ ਦਾ ਨਾਮ ‘ਜੈਸਿਕਾ ਰੈਡਕਲਿਫ’ ਹੈ, ਜਿਸਨੂੰ ਸ਼ੋ ਦੌਰਾਨ ਓਰਕਾ (ਕਿਲਰ ਵ੍ਹੇਲ) ਨੇ ਮਾਰ ਦਿੱਤਾ।

ਵਿਸ਼ਵਾਸ ਨਿਊਜ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਦਾਅਵਾ ਗਲਤ ਸਾਬਤ ਹੋਇਆ। ਵਾਇਰਲ ਵੀਡੀਓ ਅਸਲੀ ਨਹੀਂ ਹੈ। ਇਸ ਵੀਡੀਓ ਨੂੰ ਏਆਈ ਤਕਨਾਲੋਜੀ ਦੀ ਮਦਦ ਨਾਲ ਬਣਾਇਆ ਗਿਆ ਹੈ। ਜਿਸਨੂੰ ਸੱਚ ਮੰਨ ਕੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ਪੰਜਾਬ ਸਿਆਂ ਨੇ (ਆਰਕਾਈਵ ਲਿੰਕ) ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਹੈ,“ਸ਼ਾਕਾਹਾਰੀ ਕਿੱਸੇ ਦੇ ਮਿੱਤ ਨਹੀਂ ਹੁੰਦੇ ਓਰਕਾ ਟ੍ਰੇਨਰ ਜੈਸਿਕਾ ਰੈਡਕਲਿਫ ਦੇ ਡਰਾਉਣੇ ਅੰਤਿਮ ਪਲ – ਵੀਡੀਓ ਵਿੱਚ ਕੈਦ।”

ਇਹ ਵੀਡੀਓ ਪੰਜਾਬੀ ਭਾਸ਼ਾ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਵੀ ਵਾਇਰਲ ਹੈ।

ਪੜਤਾਲ

ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਸੰਬੰਧਿਤ ਕੀਵਰਡ ਨਾਲ ਸਰਚ ਕੀਤਾ। ਸਾਨੂੰ ਵਾਇਰਲ ਦਾਅਵੇ ਨਾਲ ਜੁੜੀ ਕਈ ਖਬਰਾਂ ਮਿਲਿਆ, ਜਿਸ ਵਿੱਚ ਵੀਡੀਓ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਬਣੀ ਦੱਸਿਆ ਹੈ। ਸਾਨੂੰ ਦੈਨਿਕ ਜਾਗਰਣ ਦੀ ਵੈਬਸਾਈਟ ‘ਤੇ ਵੀਡੀਓ ਨਾਲ ਜੁੜੀ ਖਬਰ ਮਿਲੀ। 13 ਅਗਸਤ 2025 ਨੂੰ ਪ੍ਰਕਾਸ਼ਤ ਖਬਰ ਵਿੱਚ ਦੱਸਿਆ ਗਿਆ ਕਿ,”ਇਹ ਵੀਡੀਓ ਏਆਈ ਨਿਰਮਿਤ ਹੈ ਅਤੇ ਵੀਡੀਓ ਨੂੰ ਮਨਘੜੰਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।”

ਸਾਨੂੰ ibtimes.co.uk ਦੀ ਵੈਬਸਾਈਟ ‘ਤੇ 11 ਅਗਸਤ 2025 ਨੂੰ ਇੱਕ ਖਬਰ ਵਿੱਚ ਮਿਲੀ। ਜਿਸ ਵਿੱਚ ਦੱਸਿਆ ਗਿਆ ਕਿ ਨਾ ਤਾਂ ਅਜਿਹੀ ਕੋਈ ਘਟਨਾ ਵਾਪਰੀ ਹੈ ਅਤੇ ਨਾ ਹੀ ਕਿਸੇ ਅਧਿਕਾਰਕ ਮੀਡਿਆ ਰਿਪੋਰਟ ਵਿੱਚ ਇਸ ਤਰ੍ਹਾਂ ਦੀ ਕਿਸੀ ਘਟਨਾ ਦਾ ਜਿਕਰ ਹੈ। ਏਆਈ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

economictimes ਦੀ ਵੈਬਸਾਈਟ ‘ਤੇ ਵੀਡੀਓ ਨਾਲ ਜੁੜੀ ਖਬਰ ਮਿਲੀ। 14 ਅਗਸਤ 2025 ਨੂੰ ਪ੍ਰਕਾਸ਼ਤ ਖਬਰ ਵਿੱਚ ਦੱਸਿਆ ਗਿਆ ਕਿ,”ਇਹ ਵੀਡੀਓ ਪੂਰੀ ਤਰ੍ਹਾਂ ਮਨਘੜਤ ਹੈ, ਨਾ ਤਾਂ ਜੈਸਿਕਾ ਰੈਡਕਲਿਫ ਨਾਮ ਦੀ ਕੋਈ ਟ੍ਰੇਨਰ ਹੈ ਅਤੇ ਨਾ ਹੀ ਅਜਿਹੀ ਕਿਸੇ ਘਟਨਾ ਬਾਰੇ ਕੋਈ ਸਬੂਤ ਮਿਲਾ ਹੈ। ਇਹ ਫੁਟੇਜ ਏਆਈ ਦੁਆਰਾ ਤਿਆਰ ਕੀਤੀ ਗਈ ਹੈ, ਜਿਸਨੂੰ ਗਲਤ ਜਾਣਕਾਰੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਇਆ ਅਤੇ ਵੀਡੀਓ ਦੇ ਸਕ੍ਰੀਨਸ਼ੋਟ ਨੂੰ wasitai.com ਟੂਲ ਰਾਹੀਂ ਸਰਚ ਕੀਤਾ। ਇਸ ਟੂਲ ਨੇ ਵੀਡੀਓ ਨੂੰ ਏਆਈ ਤੋਂ ਬਣੀ ਦੱਸਿਆ ਹੈ।

ਅਸੀਂ ਵੀਡੀਓ ਨੂੰ cantilux ਟੂਲ ਰਾਹੀਂ ਈ ਸਰਚ ਕੀਤਾ। ਇਸ ਟੂਲ ਨੇ ਵੀਡੀਓ ਨੂੰ 66 ਫੀਸਦੀ ਏਆਈ ਦੱਸਿਆ ਹੈ।

ਅਸੀਂ ਵੀਡੀਓ ਨੂੰ hivemoderation ਅਤੇ decopy.ai ਟੂਲ ‘ਤੇ ਵੀ ਚੈੱਕ ਕੀਤਾ। ਇਹਨਾਂ ਵਿੱਚ ਵੀ ਇਸਨੂੰ ਏਆਈ ਤੋਂ ਬਣੀ ਦੱਸਿਆ ਹੈ।

ਅਸੀਂ ਵੀਡੀਓ ਨੂੰ ਏਆਈ ਮਾਹਰ ਅਜਹਰ ਮਾਚਵੇ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਸ ਵੀਡੀਓ ਵਿੱਚ ਦਿੱਖ ਰਹੀ ਵ੍ਹੇਲ ਦੇਖਣ ਵਿੱਚ ਹੀ ਨਕਲੀ ਲੱਗ ਰਹੀ ਹੈ। ਔਰਤ ਦੇ ਹੱਥ ਅਤੇ ਉਂਗਲਾਂ ਸਹੀ ਨਹੀਂ ਹੈ। ਪੀਛੇ ਲੋਕ ਧੁੰਧਲੇ ਨਜਰ ਆ ਰਹੇ ਹਨ, ਅਜਿਹਾ ਏਆਈ ਤੋਂ ਬਣੀ ਵੀਡੀਓ ਅਤੇ ਤਸਵੀਰਾਂ ਵਿੱਚ ਹੀ ਹੁੰਦਾ ਹੈ।

ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ ਤਿੰਨ ਹਜਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਵ੍ਹੇਲ ਦੇ ਹਮਲੇ ਦਾ ਇਹ ਵੀਡੀਓ ਅਸਲੀ ਨਹੀਂ ਹੈ, ਬਲਕਿ ਇਸਨੂੰ ਏਆਈ ਦੁਆਰਾ ਬਣਾਇਆ ਗਿਆ ਹੈ। ਨਿਊਜ ਰਿਪੋਰਟਸ ਮੁਤਾਬਕ, ਜੈਸਿਕਾ ਰੈਡਕਲਿਫ ਦੀ ਕਹਾਣੀ ਪੂਰੀ ਤਰ੍ਹਾਂ ਮਨਘੜਤ ਹੈ। ਲੋਕ ਏਆਈ ਵੀਡੀਓ ਨੂੰ ਅਸਲੀ ਸਮਝ ਕੇ ਗਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।

  • Claim Review : ਟ੍ਰੇਨਰ 'ਜੈਸਿਕਾ ਰੈਡਕਲਿਫ' ਨੂੰ ਸ਼ੋ ਦੌਰਾਨ ਵ੍ਹੇਲ ਨੇ ਮਾਰ ਦਿੱਤਾ।
  • Claimed By : ਫੇਸਬੁੱਕ ਯੂਜ਼ਰ -ਪੰਜਾਬ ਸਿਆਂ
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later