Fact Check: ਕੀ CM ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਕੀਤਾ ਧੰਨਵਾਦ? ਵਾਇਰਲ ਵੀਡੀਓ ਐਡੀਟੇਡ ਹੈ
ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਸੁਖਬੀਰ ਸਿੰਘ ਬਾਦਲ ਨਾਲ ਗੱਲ ਕਰਦੇ ਸੀਐਮ ਭਗਵੰਤ ਮਾਨ ਦਾ ਵਾਇਰਲ ਵੀਡੀਓ ਐਡੀਟੇਡ ਹੈ। ਅਸਲ ਵੀਡੀਓ ਵਿੱਚ ਉਹ ਗਾਇਕ ਮਨਕਿਰਤ ਔਲਖ ਨਾਲ ਗੱਲ ਕਰ ਰਹੇ ਹਨ। ਸੁਖਬੀਰ ਸਿੰਘ ਬਾਦਲ ਦੇ ਵੱਖ-ਵੱਖ ਕਲਿਪਸ ਨੂੰ ਜੋੜ ਕੇ ਵਾਇਰਲ ਵੀਡੀਓ ਬਣਾਇਆ ਗਿਆ ਹੈ। ਜਿਸਨੂੰ ਸੱਚ ਮੰਨ ਕੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
- By: Jyoti Kumari
- Published: Sep 15, 2025 at 04:54 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡਿਆ ‘ਤੇ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਇੱਕ ਵੀਡੀਓ ਕਲਿੱਪ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਦੋਨਾਂ ਨੂੰ ਔਨਲਾਈਨ ਪੰਜਾਬ ਹੜ੍ਹ ਅਤੇ ਹੜ੍ਹ ਪੀੜਿਤਾਂ ਬਾਰੇ ਗੱਲ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਕੁਝ ਯੂਜ਼ਰਸ ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਸੀਐਮ ਭਗਵੰਤ ਮਾਨ ਨੇ ਹੜ੍ਹ ਪੀੜਿਤਾਂ ਦੀ ਮਦਦ ਕਰਨ ਸੁਖਬੀਰ ਸਿੰਘ ਬਾਦਲ ਦਾ ਵੀਡੀਓ ਕਾਲ ਕਰ ਧੰਨਵਾਦ ਕੀਤਾ ਹੈ।
ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵੇ ਨੂੰ ਗਲਤ ਪਾਇਆ। ਅਸਲ ਵਿੱਚ ਵਾਇਰਲ ਵੀਡੀਓ ਵੱਖ-ਵੱਖ ਵੀਡੀਓ ਨੂੰ ਜੋੜ ਕੇ ਬਣਿਆ ਗਿਆ ਹੈ। ਅਸਲੀ ਵੀਡੀਓ ਵਿੱਚ ਭਗਵੰਤ ਮਾਨ ਨੇ ਵੀਡੀਓ ਕਾਲ ‘ਤੇ ਪੰਜਾਬੀ ਗਾਇਕ ਮਨਕੀਰਤ ਔਲਖ ਨਾਲ ਗੱਲ ਕੀਤੀ ਸੀ। ਇਸ ਦੌਰਾਨ ਭਗਵੰਤ ਮਾਨ ਨੇ ਪੰਜਾਬ ਵਿਚ ਹੜ੍ਹਾਂ ਦੌਰਾਨ ਉਨ੍ਹਾਂ ਵਲੋਂ ਕੀਤੇ ਜਾ ਰਹੇ ਬਚਾਅ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਵਾਇਰਲ ਵੀਡੀਓ ਕਲਿੱਪ ਵਿੱਚ ਸੁਖਬੀਰ ਸਿੰਘ ਬਾਦਲ ਦੇ ਵੱਖ-ਵੱਖ ਕਲਿੱਪ ਨੂੰ ਵੱਖ ਤੋਂ ਜੋੜਿਆ ਗਿਆ ਹੈ। ਲੋਕ ਐਡੀਟੇਡ ਵੀਡੀਓ ਨੂੰ ਸੱਚ ਮੰਨ ਕੇ ਗਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
ਕੀ ਹੋ ਰਿਹਾ ਹੈ ਵਾਇਰਲ?
ਇੰਸਟਾਗ੍ਰਾਮ ਯੂਜ਼ਰ tinka__jargari ਨੇ 12 ਸਤੰਬਰ 2025 ਨੂੰ ਵਾਇਰਲ ਵੀਡੀਓ ਨੂੰ ਸ਼ੇਅਰ ਕਰ ਲਿਖਿਆ ਹੈ,”ਭਗਵੰਤ ਮਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰ।”
ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਪੰਜਾਬ ਦਾ ਦੱਸ ਕੇ ਸ਼ੇਅਰ ਕੀਤਾ ਹੈ। ਵਾਇਰਲ ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।

ਪੜਤਾਲ
ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਵੀਡੀਓ ਨੂੰ ਵੱਖ-ਵੱਖ ਕਰਕੇ ਸਰਚ ਕੀਤਾ। ਸਭ ਤੋਂ ਪਹਿਲਾਂ ਅਸੀਂ ਸੀਐਮ ਭਗਵੰਤ ਮਾਨ ਦੇ ਵੀਡੀਓ ਨੂੰ ਸੰਬੰਧਤ ਕੀਵਰਡ ਨਾਲ ਸਰਚ ਕੀਤਾ। ਸਾਨੂੰ ਵੀਡੀਓ ਸੀਐਮ ਭਗਵੰਤ ਮਾਨ ਦੇ ਅਧਿਕਾਰਕ ਸੋਸ਼ਲ ਮੀਡਿਆ ਹੈਂਡਲ ‘ਤੇ ਮਿਲਿਆ। ਵੀਡੀਓ ਨੂੰ 11 ਸਤੰਬਰ 2025 ਨੂੰ ਸ਼ੇਅਰ ਕੀਤਾ ਗਿਆ ਹੈ। ਵੀਡੀਓ ਵਿੱਚ ਭਗਵੰਤ ਮਾਨ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਪੰਜਾਬੀ ਗਾਇਕ ਮਨਕੀਰਤ ਔਲਖ ਦਾ ਧੰਨਵਾਦ ਕਰ ਰਹੇ ਹਨ।
ਸਾਨੂੰ ਵੀਡੀਓ ਨਾਲ ਜੁੜੀ ਖਬਰ ਪੰਜਾਬੀ ਜਾਗਰਣ ਦੀ ਵੈਬਸਾਈਟ ‘ਤੇ ਮਿਲੀ। 10 ਸਤੰਬਰ 2025 ਨੂੰ ਪ੍ਰਕਾਸ਼ਤ ਖਬਰ ਵਿੱਚ ਦੱਸਿਆ ਗਿਆ,”ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਪ੍ਰਸਿੱਧ ਪੰਜਾਬੀ ਗਾਇਕ ਮਨਕੀਰਤ ਔਲਖ ਅਤੇ ਉੱਘੇ ਉਦਯੋਗਪਤੀ ਪ੍ਰਿਤਪਾਲ ਸਿੰਘ ਦਾ ਧੰਨਵਾਦ ਕੀਤਾ। ਮੁੱਖ ਮੰਤਰੀ ਨੇ ਹਸਪਤਾਲ ’ਚੋਂ ਸਮਾਜ ਸੇਵੀ ਲੋਕਾਂ ਨਾਲ ਟੈਲੀਫੋਨ ’ਤੇ ਗੱਲਬਾਤ ਦੌਰਾਨ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸੰਕਟ ਵਿੱਚੋਂ ਕੱਢਣ ਲਈ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦੁਹਰਾਇਆ।”
ਵੀਡੀਓ ਨਾਲ ਜੁੜੀ ਹੋਰ ਰਿਪੋਰਟ ਇੱਥੇ ਵੇਖੋ।
ਪੜਤਾਲ ਵਿੱਚ ਅੱਗੇ ਅਸੀਂ ਸੁਖਬੀਰ ਸਿੰਘ ਬਾਦਲ ਦੇ ਵੀਡੀਓ ਨੂੰ ਸਰਚ ਕੀਤਾ। ਸਾਨੂੰ ਸੁਖਬੀਰ ਬਾਦਲ ਦੇ ਵੀਡੀਓ ਕਲਿਪਸ ਵੱਖ-ਵੱਖ ਨਿਊਜ ਚੈਨਲ ‘ਤੇ ਅਪਲੋਡ ਮਿਲੇ। ਜਿਹਨਾਂ ਨੂੰ ਇੱਥੇ, ਇਥੇ, ਇਥੇ, ਇਥੇ ਵੇਖਿਆ ਜਾ ਸਕਦਾ ਹੈ।
ਅਸੀਂ ਵੀਡੀਓ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸਾਂਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ,”ਇਹ ਦਾਅਵਾ ਪੂਰੀ ਤਰ੍ਹਾਂ ਗਲਤ ਹੈ। ਸੀਐਮ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਲਈ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਵੀਡੀਓ ਐਡਿਟ ਕੀਤਾ ਗਿਆ ਹੈ।”
ਸਰਚ ਕਰਨ ‘ਤੇ ਸਾਨੂੰ ਜਗਬਾਣੀ ਦੇ ਅਧਿਕਾਰਕ ਫੇਸਬੁੱਕ ਪੇਜ ‘ਤੇ ਇੱਕ ਵੀਡੀਓ ਮਿਲਾ। 13 ਸਤੰਬਰ 2025 ਨੂੰ ਸ਼ੇਅਰ ਵੀਡੀਓ ਰਿਪੋਰਟ ਵਿੱਚ ਦੱਸਿਆ ਗਿਆ,”ਸੀਐਮ ਭਗਵੰਤ ਮਾਨ ਨੇ ਸੁਖਬੀਰ ਬਾਦਲ ਦੇ ਪੈਸੇ ਵੰਡਣ ਬਾਰੇ ਕਿਹਾ ਕਿ ਇਹ ਲੋਕ TRP ਵੇਚਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੁਖਬੀਰ ਬਾਦਲ ਨੇ ਕਿਹਾ ਕਿ ਉਹ 1 ਲੱਖ ਏਕੜ ਦਾ ਬੀਜ ਦੇਣਗੇ, ਮੈਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਇਹ ਬੀਜ ਵੀ ਨਕਲੀ ਦੇਣਗੇ।”
ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ 1,735 ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਸੁਖਬੀਰ ਸਿੰਘ ਬਾਦਲ ਨਾਲ ਗੱਲ ਕਰਦੇ ਸੀਐਮ ਭਗਵੰਤ ਮਾਨ ਦਾ ਵਾਇਰਲ ਵੀਡੀਓ ਐਡੀਟੇਡ ਹੈ। ਅਸਲ ਵੀਡੀਓ ਵਿੱਚ ਉਹ ਗਾਇਕ ਮਨਕਿਰਤ ਔਲਖ ਨਾਲ ਗੱਲ ਕਰ ਰਹੇ ਹਨ। ਸੁਖਬੀਰ ਸਿੰਘ ਬਾਦਲ ਦੇ ਵੱਖ-ਵੱਖ ਕਲਿਪਸ ਨੂੰ ਜੋੜ ਕੇ ਵਾਇਰਲ ਵੀਡੀਓ ਬਣਾਇਆ ਗਿਆ ਹੈ। ਜਿਸਨੂੰ ਸੱਚ ਮੰਨ ਕੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
- Claim Review : ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ।
- Claimed By : Insta User- tinka__jargari
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











