Fact Check: ਯੂਪੀ ਦੀ ਅਧਿਕਾਰੀ ਦਾ ਵੀਡੀਓ ਪੰਜਾਬ ਵਿੱਚ ਬੱਚੇ ਦੀ ਹਤਿਆ ਦੇ ਮਾਮਲੇ ਨਾਲ ਜੋੜ ਕੇ ਵਾਇਰਲ
ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਗੋਂਡਾ ਦੀ ਸੀਐਮਓ ਰਸ਼ਮੀ ਵਰਮਾ ਦੇ ਵਾਇਰਲ ਵੀਡੀਓ ਦਾ ਹੁਸ਼ਿਆਰਪੁਰ ਵਿੱਚ ਵਾਪਰੀ ਘਟਨਾ ਨਾਲ ਕੋਈ ਸੰਬੰਧ ਨਹੀਂ ਹੈ। ਰਸ਼ਮੀ ਵਰਮਾ ਨੇ ਇਹ ਵਿਵਾਦਤ ਬਿਆਨ ਗੋਂਡਾ ਦੇ ਇੱਕ ਗੈਰ-ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਹਸਪਤਾਲ ਵਿੱਚ ਦੋ ਨਵਜੰਮੇ ਬੱਚਿਆਂ ਦੀ ਮੌਤ ਨੂੰ ਲੈ ਕੇ ਦਿੱਤਾ ਸੀ। ਵੀਡੀਓ ਨੂੰ ਹੁਣ ਹੁਸ਼ਿਆਰਪੁਰ ਦੀ ਘਟਨਾ ਨਾਲ ਜੋੜ ਕੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
- By: Jyoti Kumari
- Published: Sep 24, 2025 at 01:20 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਪੰਜਾਬ ਦੇ ਹੁਸ਼ਿਆਰਪੁਰ ਵਿੱਚ 5 ਸਾਲ ਦੇ ਬੱਚੇ ਦੀ ਹਤਿਆ ਤੋਂ ਬਾਅਦ ਸੋਸ਼ਲ ਮੀਡਿਆ ‘ਤੇ ਕੁਝ ਪੋਸਟ ਵਾਇਰਲ ਹੋ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਵੀਡੀਓ ‘ਚ ਇੱਕ ਮਹਿਲਾ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ,ਇੱਕ ਬੱਚਾ ਮਰ ਗਿਆ ਸਾਰੇ ਆ ਗਏ। ਹਜ਼ਾਰ ਬੱਚੇ ਜ਼ਿੰਦਾ ਹਨ,ਜਾਓ ਲੱਡੂ ਖਾਓ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਬਿਹਾਰ ਦੀ ਸੀਐਮਓ ਨੇ ਇਹ ਬਿਆਨ ਹੁਸ਼ਿਆਰਪੁਰ ਦੀ ਘਟਨਾ ਤੋਂ ਬਾਅਦ ਦਿੱਤਾ ਹੈ। ਵੀਡੀਓ ਨੂੰ ਪੰਜਾਬ ਵਿੱਚ ਵਾਪਰੀ ਘਟਨਾ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਇਸ ਵੀਡੀਓ ਦਾ ਹੁਸ਼ਿਆਰਪੁਰ ਵਿੱਚ ਵਾਪਰੀ ਘਟਨਾ ਨਾਲ ਕੋਈ ਸੰਬੰਧ ਨਹੀਂ ਹੈ। ਅਸਲ ਵਿੱਚ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਦੀ ਸੀਐਮਓ ਡਾ. ਰਸ਼ਿਮ ਵਰਮਾ ਨੇ ਇਹ ਵਿਵਾਦਤ ਬਿਆਨ ਇੱਕ ਗੈਰ-ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਹਸਪਤਾਲ ਵਿੱਚ ਦੋ ਨਵਜੰਮੇ ਬੱਚਿਆਂ ਦੀ ਮੌਤ ਨੂੰ ਲੈ ਕੇ ਦਿੱਤਾ ਸੀ। ਉਸੇ ਵੀਡੀਓ ਨੂੰ ਹੁਣ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਵਾਪਰੀ ਘਟਨਾ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ Kamal Kohli ਨੇ 14 ਸਤੰਬਰ 2025 ਨੂੰ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ,“ਭਈਆ ਨੀ ਪੰਜਾਬ ਵਿੱਚੋ ਕੱਢਣ ਨੂੰ ਲੈਕੇ ਬਿਹਾਰ ਦੀ cmo ਕਹਿੰਦੀ ਕੇ ਕੀ ਹੋ ਗਿਆ ਜੇਕਰ ਇੱਕ ਬੱਚਾ ਮਰ ਗਿਆ ਏਥੇ ਰੋਜ ਹਜ਼ਾਰਾ ਬੱਚੇ ਜੰਮਦੇ ਮਰਦੇ ਨੇ । ਕਿਰਪਾ ਕਰਕੇ ਇਹਨਾ ਦੀ ਕਰਤੂਤ ਜੱਗ ਜਾਹਰ ਕਰੋ ਹਰੇਕ ਪੰਜਾਬ ਨੂੰ ਪਿਆਰ ਕਰਨ ਵਾਲੇ ਦੇ ਫੋਨ ਵਿੱਚ ਇਹ ਵੀਡਿਓ ਜਰੂਰ ਜਾਣੀ ਚਾਹੀਦੀ ਹੈ pllease ਸ਼ੇਅਰ ਕਰੋ ਦੱਬ ਕੇ #savepunjab2025 HoshiarpurNews”
ਵਾਇਰਲ ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖੋ।
ਪੜਤਾਲ
ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਸੰਬੰਧਤ ਕੀਵਰਡ ਨਾਲ ਗੂਗਲ ‘ਤੇ ਸਰਚ ਕੀਤਾ। ਸਾਨੂੰ ਵੀਡੀਓ ਨਾਲ ਜੁੜੀ ਖਬਰ news18.com ਦੀ ਵੈਬਸਾਈਟ ‘ਤੇ ਮਿਲੀ। ਰਿਪੋਰਟ ਨੂੰ 13 ਸਤੰਬਰ 2025 ਨੂੰ ਪ੍ਰਕਾਸ਼ਤ ਕੀਤਾ ਗਿਆ ਹੈ। ਖਬਰ ਵਿੱਚ ਦੱਸਿਆ ਕਿ,“ਗੋਂਡਾ ਜ਼ਿਲ੍ਹੇ ਵਿੱਚ ਮੁਖ ਮੈਡੀਕਲ ਅਧਿਕਾਰੀ (ਸੀ.ਐੱਮ.ਓ.) ਡਾ. ਰਸ਼ਮੀ ਵਰਮਾ ਦਾ ਇੱਕ ਵੀਡੀਓ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਨ੍ਹਾਂ ਨੂੰ ਦੋ ਨਵਜੰਮੇ ਬੱਚਿਆਂ ਦੀ ਮੌਤ ਤੇ ਸੰਵੇਦਨਸ਼ੀਲ ਟਿੱਪਣੀ ਕੀਤੀ। ਵੀਡੀਓ ਵਿੱਚ, ਰਸ਼ਮੀ ਵਰਮਾ ਹਸਦੇ ਹੋਏ ਬੋਲ ਰਹੀ ਹਨ, ਇੱਕ ਬੱਚਾ ਮਰ ਗਿਆ ਤਾਂ ਸਾਰੇ ਆ ਗਏ … ਹਜ਼ਾਰਾਂ ਜੀਉਂਦੇ ਹਨ, ਲੱਡੂ ਖਾਣ ਜਾਓ. ਇਹ ਬਿਆਨ ਉਦੋਂ ਸਾਹਮਣੇ ਆਇਆ ਜਦੋਂ ਸ਼ਹਿਰ ਵਿੱਚ ਗੈਰ ਕਾਨੂੰਨੀ ਢੰਗ ਨਾਲ ਸੰਚਾਲਿਤ ਇੱਕ ਨਰਸਿੰਗ ਹੋਮ ਵਿੱਚ ਇੱਕ ਹੀ ਘੰਟੇ ਵਿੱਚ ਦੋ ਮਵਜੱਮੇ ਬੱਚਿਆਂ ਦੀ ਮੌਤ ਹੋ ਗਈ ਸੀ।”
ਸਾਨੂੰ ਵੀਡੀਓ UP Tak ਦੇ ਅਧਿਕਾਰਕ ਯੂਟਿਊਬ ਚੈਨਲ ‘ਤੇ ਮਿਲਿਆ। 14 ਸਤੰਬਰ 2025 ਨੂੰ ਅਪਲੋਡ ਵੀਡੀਓ ਰਿਪੋਰਟ ਵਿੱਚ ਦੱਸਿਆ ਗਿਆ,”ਮਾਮਲਾ ਯੂਪੀ ਦੇ ਗੋਂਡਾ ਵਿੱਚ ਜਾਨਕੀ ਨਗਰ ਮੁੱਹਲੇ ਦਾ ਹੈ, ਜਿੱਥੇ ਬਿਨਾ ਰਜਿਸਟਰੇਸ਼ਨ ਤੋਂ ਇੱਕ ਹਸਪਤਾਲ ਸੰਚਾਲਿਤ ਹੋ ਰਿਹਾ ਸੀ। ਬੀਤੇ 11 ਸਤੰਬਰ ਦੀ ਸ਼ਾਮ ਨੂੰ ਇੱਕ ਬੱਚੇ ਦੀ ਮੌਤ ਹੋਣ ਤੋਂ ਬਾਅਦ ਹਸਪਤਾਲ ਸਟਾਫ 49 ਹਜ਼ਾਰ ਰੁਪਏ ਦਾ ਬਕਾਇਆ ਉਸਦੇ ਪਿਓ ਤੋਂ ਲੈਣ ਤੋਂ ਬਾਅਦ ਬੱਚੇ ਦੀ ਲਾਸ਼ ਘਰ ਵਾਲਿਆਂ ਨੂੰ ਦੇਣ ਦੀ ਗੱਲ ‘ਤੇ ਅੱਡ ਗਿਆ, ਇਸਦੇ ਬਾਅਦ ਬੱਚੇ ਦੇ ਪਿਓ ਦੀ ਸ਼ਿਕਾਇਤ ‘ਤੇ ਪੁਲਿਸ ਅਤੇ ਸਵਾਸਥ ਵਿਭਾਗ ਦੀ ਟੀਮ ਪਹੁੰਚੀ ਅਤੇ ਹਸਪਤਾਲ ਵਿੱਚ ਤਾਲਾ ਲਗਾ ਦਿੱਤਾ ਗਿਆ। ਉਸ ਤੋਂ ਬਾਅਦ ਜਦੋਂ ਪੀੜਿਤ ਪਿਓ ਨੇ ਅੱਗੇ ਮਾਮਲੇ ਦੀ ਸ਼ਿਕਾਇਤ ਕੀਤੀ, ਤਾਂ CMO ਨੇ ਇਸ ਘਟਨਾ ‘ਤੇ ਜੋ ਕਿਹਾ, ਉਸਦੇ ਬਾਅਦ ਬਵਾਲ ਹੋ ਗਿਆ। ਸੀਐੱਮਓ ਨੇ ਕਿਹਾ ਕਿ- ਇੱਕ ਬੱਚਾ ਮਰ ਗਿਆ ਤਾਂ ਉਸ ਲਈ ਸਾਰੇ ਆ ਗਏ, ਹਜਾਰ ਜਿਂਉਦੇ ਹਨ ਤਾਂ ਉੱਥੇ ਲੱਡੂ ਖਾਣ ਵੀ ਜਾਓ ਨਾ..”
ਵਾਇਰਲ ਵੀਡੀਓ ਨਾਲ ਜੁੜੀ ਹੋਰ ਨਿਊਜ ਰਿਪੋਰਟਸ ਇੱਥੇ ਵੇਖੋ।
ਸਾਨੂੰ ਦੈਨਿਕ ਭਾਸਕਰ ਦੀ ਵੈਬਸਾਈਟ ‘ਤੇ ਵੀਡੀਓ ਨਾਲ ਜੁੜੀ ਖਬਰ ਮਿਲੀ। 13 ਸਤੰਬਰ 2025 ਨੂੰ ਪ੍ਰਕਾਸ਼ਤ ਖਬਰ ਵਿੱਚ ਦੱਸਿਆ ਗਿਆ,”ਆਪਣੇ ਸੰਵੇਦਨਸ਼ੀਲ ਬਿਆਨ ਨੂੰ ਲੈ ਕੇ ਗੋਂਡਾ ਦੀ ਮੁੱਖ ਮੈਡੀਕਲ ਅਧਿਕਾਰੀ, ਰਸ਼ਮੀ ਵਰਮਾ ਨੇ ਸਾਰਵਜਨਿਕ ਰੂਪ ਤੋਂ ਲੋਕਾਂ ਤੋਂ ਮੁਆਫੀ ਮੰਗਦੇ ਹੋਏ ਆਪਣੇ ਬਿਆਨ ‘ਤੇ ਸਫਾਈ ਦਿੱਤੀ ਹੈ। ਉਨ੍ਹਾਂ ਨੇ ਮੁਆਫੀ ਮੰਗਦੇ ਹੋਏ ਕਿਹਾ ਕਿ ਉਨ੍ਹਾਂ ਦਾ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ। ਰਸ਼ਮੀ ਵਰਮਾ ਨੇ ਕਿਹਾ ਕਿ ਸਬੰਧਤ ਪਰਿਵਾਰਾਂ ਨਾਲ ਉਨ੍ਹਾਂ ਦੀ ਪੂਰੀ ਸੰਵੇਦਨਾ ਹੈ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਇਕ ਟੀਮ ਗਠਿਤ ਕੀਤੀ ਗਈ ਹੈ। ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜੋ ਵੀ ਜਾਂਚ ਵਿੱਚ ਦੋਸ਼ੀ ਪਾਇਆ ਜਾਵੇਗਾ, ਉਸਨੂੰ ਬਖਸ਼ਿਆ ਨਹੀਂ ਜਾਵੇਗਾ।”

ਵਾਇਰਲ ਵੀਡੀਓ ਦੀ ਪੁਸ਼ਟੀ ਲਈ ਅਸੀਂ ਗੌਂਡਾ ਜ਼ਿਲ੍ਹੇ ਦੇ ਪ੍ਰਭਾਰੀ ਰਮਨ ਮਿਸ਼ਰਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਵੀਡੀਓ ਗੌਂਡਾ ਨਾਲ ਜੁੜਿਆ ਹੈ। ਵੀਡੀਓ ਦਾ ਪੰਜਾਬ ਵਿੱਚ ਵਾਪਰੀ ਘਟਨਾ ਨਾਲ ਕੋਈ ਸੰਬੰਧ ਨਹੀਂ ਹੈ।
10 ਸਤੰਬਰ ਨੂੰ ਦੈਨਿਕ ਜਾਗਰਣ ਦੀ ਵੈਬਸਾਈਟ ‘ਤੇ ਪ੍ਰਕਾਸ਼ਤ ਖ਼ਬਰ ਅਨੁਸਾਰ, ਹੁਸ਼ਿਆਰਪੁਰ ਵਿੱਚ ਪੰਜ ਸਾਲ ਦੇ ਬੱਚੇ ਨੂੰ ਅਗਵਾ ਕਰ ਕੇ ਉਸ ਦੀ ਹਤਿਆ ਕਰ ਦਿਤੀ ਗਈ। ਮੁਲਜ਼ਮ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।

news18.com ਦੀ ਵੈਬਸਾਈਟ ‘ਤੇ 19 ਸਤੰਬਰ 2025 ਨੂੰ ਪ੍ਰਕਾਸ਼ਤ ਖਬਰ ਵਿੱਚ ਦੱਸਿਆ ਗਿਆ, “ਪੰਜਾਬ ਦੇ ਹੁਸ਼ਿਆਰਪੁਰ ਵਿਚ ਵਾਪਰੀ ਘਟਨਾ ਤੋਂ ਬਾਅਦ ਕਈ ਜ਼ਿਲ੍ਹਿਆਂ ਵਿਚ ਯੂਪੀ ਅਤੇ ਬਿਹਾਰ ਦੇ ਮਜ਼ਦੂਰਾਂ ਨੂੰ ਲੈ ਕੇ ਤਣਾਅ ਭੜਕ ਗਿਆ ਹੈ।ਹੁਸ਼ਿਆਰਪੁਰ ਜ਼ਿਲੇ ਦੇ ਲਗਭਗ 20 ਸਰਪੰਚਾਂ ਨੇ ਸਾਫ ਕਿਹਾ ਹੈ ਕਿ ਉਹ ਬਾਹਰੋਂ ਆਏ ਲੋਕਾਂ ਨੂੰ ਰਿਹਾਇਸ਼ੀ ਪ੍ਰਮਾਣ ਪੱਤਰ ਨਹੀਂ ਦੇਣਗੇ। ਅਜਿਹੇ ਮਾਹੌਲ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਸਾਫ ਸੰਦੇਸ਼ ਦਿੱਤਾ ਹੈ ਕਿ ਕਿਸੇ ਨੂੰ ਵੀ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਜਾ ਕੇ ਕੰਮ ਕਰਨ ਅਤੇ ਰਹਿਣ ਦਾ ਅਧਿਕਾਰ ਹੈ। ਉਨ੍ਹਾਂ ਨੇ ਕਿਹਾ ਕਿ ਗੁੱਸੇ ਵਿੱਚ ਦਿੱਤੇ ਗਏ ਬਿਆਨ ਲੰਬੇ ਸਮੇਂ ਤਕ ਟਿਕ ਨਹੀਂ ਸਕਦੇ। ਪੰਜਾਬ ਹਮੇਸ਼ਾਂ ਤੋਂ ਕੰਮ ਕਰਨ ਵਾਲੇ ਲੋਕਾਂ ਦੀ ਧਰਤੀ ਰਿਹਾ ਹੈ ਅਤੇ ਅਸੀਂ ਸੁਰੱਖਿਆ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਾਂ।”
ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੀ ਫੇਸਬੁੱਕ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ 2 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਗੋਂਡਾ ਦੀ ਸੀਐਮਓ ਰਸ਼ਮੀ ਵਰਮਾ ਦੇ ਵਾਇਰਲ ਵੀਡੀਓ ਦਾ ਹੁਸ਼ਿਆਰਪੁਰ ਵਿੱਚ ਵਾਪਰੀ ਘਟਨਾ ਨਾਲ ਕੋਈ ਸੰਬੰਧ ਨਹੀਂ ਹੈ। ਰਸ਼ਮੀ ਵਰਮਾ ਨੇ ਇਹ ਵਿਵਾਦਤ ਬਿਆਨ ਗੋਂਡਾ ਦੇ ਇੱਕ ਗੈਰ-ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਹਸਪਤਾਲ ਵਿੱਚ ਦੋ ਨਵਜੰਮੇ ਬੱਚਿਆਂ ਦੀ ਮੌਤ ਨੂੰ ਲੈ ਕੇ ਦਿੱਤਾ ਸੀ। ਵੀਡੀਓ ਨੂੰ ਹੁਣ ਹੁਸ਼ਿਆਰਪੁਰ ਦੀ ਘਟਨਾ ਨਾਲ ਜੋੜ ਕੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
- Claim Review : ਬਿਹਾਰ ਦੀ ਸੀਐਮਓ ਨੇ ਇਹ ਬਿਆਨ ਹੁਸ਼ਿਆਰਪੁਰ ਦੀ ਘਟਨਾ ਤੋਂ ਬਾਅਦ ਦਿੱਤਾ ਹੈ।
- Claimed By : ਫੇਸਬੁੱਕ ਯੂਜ਼ਰ -Kamal Kohli
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











