X
X

Fact Check: ਤੇਲੰਗਾਨਾ ਦਾ ਪੁਰਾਣਾ ਵੀਡੀਓ ਬਿਹਾਰ ਵਿੱਚ ਬੀਜੇਪੀ ਨੇਤਾ ਦੀ ਕੁੱਟਮਾਰ ਦੇ ਦਾਅਵੇ ਨਾਲ ਵਾਇਰਲ

ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਤੇਲੰਗਾਨਾ ਦੇ ਸਾਲ 2018 ਦੇ ਵੀਡੀਓ ਨੂੰ ਬਿਹਾਰ ਚੋਣਾਂ ਨਾਲ ਜੋੜਦੇ ਗਲਤ ਦਾਅਵੇ ਨਾਲ ਸਾਂਝਾ ਕੀਤਾ ਗਿਆ। ਇਹ ਵੀਡੀਓ ਜ਼ਮੀਨੀ ਵਿਵਾਦ ਨਾਲ ਜੁੜਿਆ ਹੈ। ਜਿਸਨੂੰ ਬਿਹਾਰ ‘ਚ ਭਾਜਪਾ ਨੇਤਾ ਦੀ ਕੁੱਟਮਾਰ ਦੇ ਦਾਅਵੇ ਨਾਲ ਸਾਂਝਾ ਕੀਤਾ ਗਿਆ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋਇਆ। ਜਿਸ ਵਿੱਚ ਇੱਕ ਔਰਤ ਨੂੰ ਇੱਕ ਆਦਮੀ ਨੂੰ ਚੱਪਲ ਨਾਲ ਮਾਰਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ‘ਚ ਅੱਗੇ ਔਰਤ ਨੂੰ ਆਦਮੀ ਲੱਤ ਮਾਰਦੇ ਨਜ਼ਰ ਆ ਰਿਹਾ ਹੈ। ਕੁਝ ਯੂਜ਼ਰਸ ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਬਿਹਾਰ ਦਾ ਹੈ, ਜਿੱਥੇ ਪ੍ਰਚਾਰ ਕਰਨ ਆਏ ਭਾਜਪਾ ਨੇਤਾ ਦੀ ਕੁੱਟਮਾਰ ਕੀਤੀ ਗਈ।

ਵਿਸ਼ਵਾਸ ਨਿਊਜ਼ ਦੀ ਜਾਂਚ ‘ਚ ਸੱਚਾਈ ਕੁਝ ਹੋਰ ਹੀ ਨਿਕਲੀ। ਦਰਅਸਲ, ਇਹ ਵੀਡੀਓ ਸਾਲ 2018 ਦਾ ਤੇਲੰਗਾਨਾ ਦਾ ਹੈ। ਉੱਥੇ ਟੀਆਰਐਸ ਦੇ ਇੱਕ ਜਨ ਪ੍ਰਤੀਨਿਧੀ ਨੇ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਔਰਤ ਨੂੰ ਲੱਤ ਮਾਰੀ ਸੀ। ਵੀਡੀਓ ਉਸੇ ਘਟਨਾ ਦਾ ਹੈ, ਜਿਸ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਵਾਇਰਲ ਕੀਤਾ ਗਿਆ।

ਕੀ ਹੈ ਵਾਇਰਲ ਵੀਡੀਓ ਵਿੱਚ?

ਇੰਸਟਾਗ੍ਰਾਮ ਯੂਜ਼ਰ sunil.kj.5811 ਨੇ ਵੀਡੀਓ (ਆਰਕਾਈਵ ਲਿੰਕ) ਨੂੰ ਸਾਂਝਾ ਕੀਤਾ ਹੈ। ਇਸ ‘ਤੇ ਲਿਖਿਆ ਹੋਇਆ ਹੈ, “ਪਿੰਡ ‘ਚ ਘੁਸਿਆ ਭਾਜਪਾ ਦੇ ਨੇਤਾ ਚੱਪਲ ਸੇਵਾ ਸਵਾਗਤ। ਇਹ ਬਿਹਾਰ ਹੈ, ਭਾਈ, ਇੱਥੇ ਕੁਝ ਵੀ ਹੋ ਸਕਦਾ ਹੈ।”

ਪੜਤਾਲ

ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਵੀਡੀਓ ਦੇ ਕੀਫਰੇਮ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਲੈਂਸ ਦੀ ਮੱਦਦ ਨਾਲ ਸਰਚ ਕੀਤਾ। ਸਾਨੂੰ ਵੀਡੀਓ ਨਾਲ ਜੁੜੀ ਖਬਰ 18 ਜੂਨ 2018 ਨੂੰ ਲੋਕਮਤ ਹਿੰਦੀ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਮਿਲੀ। ਇਸ ਵਿਚ ਵਾਇਰਲ ਕਲਿੱਪ ਨੂੰ ਦੇਖਿਆ ਜਾ ਸਕਦਾ ਹੈ। ਇਸ ਦੇ ਮੁਤਾਬਕ, “टीआरएस मंडल परिषद के अध्यक्ष इम्मादी गोपी ने एक महिला को लात मारी। तेलंगाना के निजामाबाद जिले में संपत्ति विवाद को लेकर उन्होंने महिला पर हमला किया। महिला की शिकायत के आधार पर, गोपी के खिलाफ विभिन्न धाराओं के तहत मामला दर्ज किया गया है।घटना का वीडियो सोशल मीडिया पर वायरल हो गया है।”

ਸਾਨੂੰ ndtv.in ਦੀ ਇੱਕ ਖਬਰ ਵਿੱਚ ਵੀਡੀਓ ਨਾਲ ਜੁੜੀ ਖਬਰ ਮਿਲੀ। 18 ਜੂਨ 2018 ਨੂੰ ਪ੍ਰਕਾਸ਼ਤ ਰਿਪੋਰਟ ਵਿੱਚ ਦੱਸਿਆ ਗਿਆ, “ਤੇਲੰਗਾਨਾ ਵਿੱਚ ਸੱਤਾਧਾਰੀ ਟੀਆਰਐਸ ਦੇ ਇੱਕ ਜਨ ਪ੍ਰਤੀਨਿਧੀ ਨੇ ਨਿਜ਼ਾਮਾਬਾਦ ਜ਼ਿਲ੍ਹੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਕਥਿਤ ਤੌਰ ‘ਤੇ ਇੱਕ ਔਰਤ ਨੂੰ ਬੁਰੀ ਤਰ੍ਹਾਂ ਕੁੱਟਿਆ।”

ਵੀਡੀਓ ਨਾਲ ਜੁੜੀ ਖ਼ਬਰ ibtimes.co.in ਦੀ ਵੈੱਬਸਾਈਟ ‘ਤੇ ਵੀ ਮਿਲੀ। ਖ਼ਬਰ 18 ਜੂਨ 2018 ਨੂੰ ਪ੍ਰਕਾਸ਼ਤ ਕੀਤੀ ਗਈ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਵੀਡੀਓ ਤੇਲੰਗਾਨਾ ਦਾ ਹੈ। ਮਾਮਲਾ ਜ਼ਮੀਨੀ ਵਿਵਾਦ ਨਾਲ ਸਬੰਧਤ ਹੈ, ਜਿੱਥੇ ਤੇਲੰਗਾਨਾ ਰਾਸ਼ਟਰ ਸਮਿਤੀ (ਟੀਆਰਐਸ) ਦੇ ਇੱਕ ਜਨ ਪ੍ਰਤੀਨਿਧੀ ਨੇ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਔਰਤ ਨੂੰ ਲੱਤ ਮਾਰ ਦਿੱਤੀ ਸੀ। ਪਹਿਲਾਂ ਔਰਤ ਨੇ ਆਦਮੀ ਨੂੰ ਚੱਪਲ ਨਾਲ ਮਾਰਿਆ ਸੀ। ਵੀਡੀਓ ਉਸੇ ਘਟਨਾ ਦਾ ਹੈ।”

ਵੀਡੀਓ ਨਾਲ ਜੁੜੀ ਹੋਰ ਖਬਰਾਂ ਇੱਥੇ ਪੜ੍ਹੋ।

ਵੀਡੀਓ ਨੂੰ ਅਸੀਂ ਤੇਲੰਗਾਨਾ ਦੇ ਇੱਕ ਸਥਾਨਕ ਪੱਤਰਕਾਰ ਸ਼੍ਰੀ ਹਰਸ਼ਾ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਦੱਸਿਆ,”ਇਹ ਵੀਡੀਓ ਤੇਲੰਗਾਨਾ ਦਾ ਹੈ ਅਤੇ ਬਹੁਤ ਪੁਰਾਣਾ ਹੈ।”

ਤੇਲੰਗਾਨਾ ਦਾ ਪੁਰਾਣਾ ਵੀਡੀਓ ਸਾਂਝਾ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ 1 ਹਜ਼ਾਰ ਤੋਂ ਜ਼ਿਆਦਾ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਤੇਲੰਗਾਨਾ ਦੇ ਸਾਲ 2018 ਦੇ ਵੀਡੀਓ ਨੂੰ ਬਿਹਾਰ ਚੋਣਾਂ ਨਾਲ ਜੋੜਦੇ ਗਲਤ ਦਾਅਵੇ ਨਾਲ ਸਾਂਝਾ ਕੀਤਾ ਗਿਆ। ਇਹ ਵੀਡੀਓ ਜ਼ਮੀਨੀ ਵਿਵਾਦ ਨਾਲ ਜੁੜਿਆ ਹੈ। ਜਿਸਨੂੰ ਬਿਹਾਰ ‘ਚ ਭਾਜਪਾ ਨੇਤਾ ਦੀ ਕੁੱਟਮਾਰ ਦੇ ਦਾਅਵੇ ਨਾਲ ਸਾਂਝਾ ਕੀਤਾ ਗਿਆ।

  • Claim Review : ਬਿਹਾਰ 'ਚ ਚੋਣ ਪ੍ਰਚਾਰ ਕਰਨ ਆਏ ਭਾਜਪਾ ਨੇਤਾ ਨੂੰ ਚੱਪਲਾਂ ਨਾਲ ਕੁੱਟਿਆ।
  • Claimed By : ਇੰਸਟਾਗ੍ਰਾਮ ਯੂਜ਼ਰ -sunil.kj.5811
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later