X
X

Fact Check: ਸੁਖਬੀਰ ਸਿੰਘ ਬਾਦਲ ਦੀ ਰੈਲੀ ਦਾ ਐਡੀਟੇਡ ਵੀਡੀਓ ਗਲਤ ਦਾਅਵੇ ਨਾਲ ਵਾਇਰਲ

ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਸੁਖਬੀਰ ਸਿੰਘ ਬਾਦਲ ਦਾ ਵਾਇਰਲ ਵੀਡੀਓ ਸਾਲ 2024 ਵਿੱਚ ਤਲਵੰਡੀ ਸਾਬੋ ਵਿੱਚ ਹੋਈ ਰੈਲੀ ਦਾ ਹੈ। ਜਿਸ ਵਿੱਚ ਉਹ ਆਮ ਆਦਮੀ ਪਾਰਟੀ ਬਾਰੇ ਗੱਲ ਕਰ ਰਹੇ ਹਨ, ਜਿਸਨੂੰ ਐਡਿਟ ਕਰ ਕੇ ਹੁਣ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

  • By: Jyoti Kumari
  • Published: Nov 11, 2025 at 04:59 PM
  • Updated: Nov 11, 2025 at 05:38 PM

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਉਨ੍ਹਾਂ ਨੂੰ ਕਥਿਤ ਤੌਰ ‘ਤੇ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ, “ਨਸ਼ਾ ਘਰ-ਘਰ ਪਹੁੰਚਾਉਣ ਵਾਲਾ ਅਕਾਲੀ ਦਲ ਹੈ”। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਸਚ ਮੰਨ ਕੇ ਸ਼ੇਅਰ ਕਰ ਰਹੇ ਹਨ।

ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਦਾਅਵੇ ਨੂੰ ਗਲਤ ਪਾਇਆ। ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਿਹਾ ਸੁਖਬੀਰ ਸਿੰਘ ਬਾਦਲ ਦਾ ਇਹ ਵੀਡੀਓ ਐਡੀਟੇਡ ਹੈ। ਅਸਲੀ ਵੀਡੀਓ ਸਾਲ 2024 ਦਾ ਤਲਵੰਡੀ ਸਾਬੋ ਦੀ ਇੱਕ ਰੈਲੀ ਦਾ ਹੈ। ਜਿਸ ਵਿੱਚ ਉਨ੍ਹਾਂ ਨੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਿਆ ਸੀ। ਉਸੇ ਵੀਡੀਓ ਨੂੰ ਹੁਣ ਹਾਲੀਆ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਵੀਡੀਓ ਵਿੱਚ?

ਫੇਸਬੁੱਕ ਯੂਜ਼ਰ Rajinder Singh Chhanna ਨੇ 7 ਨਵੰਬਰ 2025 ਨੂੰ ਵੀਡੀਓ (ਆਰਕਾਈਵ ਲਿੰਕ) ਨੂੰ ਸਾਂਝਾ ਕੀਤਾ ਹੈ। ਇਸ ‘ਤੇ ਲਿਖਿਆ ਹੋਇਆ ਹੈ, “ਰੱਬ ਡਾਂਗ ਨੀ ਮਾਰਦਾ, ਮੱਤ ਮਾਰਦੈ। ਸੁੱਖੇ ਕਿ ਮੱਤ ਮਰਗੀ, ਹੁਣ ਗੁਨਾਹ ਆਪੇ ਕਬੂਲੀ ਜਾਂਦੈ”

ਪੜਤਾਲ

ਵੀਡੀਓ ਦੀ ਪੜਤਾਲ ਲਈ ਅਸੀਂ ਸੰਬੰਧਤ ਕੀਵਰਡ ਨਾਲ ਗੂਗਲ ‘ਤੇ ਸਰਚ ਕੀਤਾ। ਸਾਨੂੰ ਵੀਡੀਓ ਸ਼ਿਰੋਮਣੀ ਅਕਾਲੀ ਦਲ ਦੇ ਅਧਿਕਾਰਕ ਯੂਟਿਊਬ ਚੈਨਲ ‘ਤੇ ਮਿਲਾ। ਵੀਡੀਓ ਨੂੰ 28 ਮਈ 2024 ਨੂੰ ਅਪਲੋਡ ਕੀਤਾ ਗਿਆ ਹੈ। ਵੀਡੀਓ ਵਿੱਚ ਵਾਇਰਲ ਵੀਡੀਓ ਦੇ ਹਿੱਸੇ ਨੂੰ 50:58 ਤੋਂ ਸੁਣਿਆ ਜਾ ਸਕਦਾ ਹੈ। ਜਿਸ ਵਿੱਚ ਸੁਖਬੀਰ ਸਿੰਘ ਬਾਦਲ ਕਹਿ ਰਹੇ ਹਨ ਕਿ, ਨਸ਼ਾ ਘਰ-ਘਰ ਪਹੁੰਚਾਉਣ ਵਾਲੀ ਆਮ ਆਦਮੀ ਪਾਰਟੀ ਹੈ।

ਸਾਨੂੰ ਵੀਡੀਓ Sikh Democracy News Tv ਦੇ ਯੂਟਿਊਬ ਚੈਨਲ ‘ਤੇ ਵੀ ਮਿਲਾ। 28 ਮਈ 2024 ਨੂੰ ਅਪਲੋਡ ਵੀਡੀਓ ਵਿੱਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਅਤੇ ਸੀਐਮ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਦੇ ਹੋਏ ਇਹ ਗੱਲ ਕਹਿ ਸੀ।

ਵੀਡੀਓ Nasihat Today ਦੇ ਵੇਰੀਫਾਈਡ ਫੇਸਬੁੱਕ ਪੇਜ ‘ਤੇ ਵੀ ਮਿਲੀ। 28 ਮਈ 2024 ਨੂੰ ਸ਼ੇਅਰ ਵੀਡੀਓ ਵਿੱਚ ਦੱਸਿਆ ਗਿਆ, ਇਹ ਵੀਡੀਓ ਤਲਵੰਡੀ ਸਾਬੋ ਵਿਖੇ ਹੋਈ ਵਿਸ਼ਾਲ ਰੈਲੀ ਦਾ ਹੈ। ਵੀਡੀਓ ਵਿੱਚ ਸੁਖਬੀਰ ਬਾਦਲ ਨੂੰ ਆਮ ਆਦਮੀ ਪਾਰਟੀ ਬਾਰੇ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ।

ਅਸੀਂ ਵੀਡੀਓ ਨੂੰ ਬਠਿੰਡਾ ਪੰਜਾਬੀ ਜਾਗਰਣ ਦੇ ਜ਼ਿਲ੍ਹਾ ਇੰਚਾਰਜ ਗੁਰਤੇਜ ਸਿੱਧੂ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਸੁਖਬੀਰ ਬਾਦਲ ਦੀ ਇੱਕ ਰੈਲੀ ਦਾ ਹੈ ਅਤੇ ਪੁਰਾਣਾ ਹੈ। ਇਸ ਵਿੱਚ ਉਹ ਦੁੱਜੀ ਪਾਰਟੀ ਬਾਰੇ ਬੋਲ ਰਹੇ ਹਨ।

ਅੰਤ ਵਿੱਚ ਅਸੀਂ ਐਡੀਟੇਡ ਵੀਡੀਓ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ 34 ਹਜ਼ਾਰ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਸੁਖਬੀਰ ਸਿੰਘ ਬਾਦਲ ਦਾ ਵਾਇਰਲ ਵੀਡੀਓ ਸਾਲ 2024 ਵਿੱਚ ਤਲਵੰਡੀ ਸਾਬੋ ਵਿੱਚ ਹੋਈ ਰੈਲੀ ਦਾ ਹੈ। ਜਿਸ ਵਿੱਚ ਉਹ ਆਮ ਆਦਮੀ ਪਾਰਟੀ ਬਾਰੇ ਗੱਲ ਕਰ ਰਹੇ ਹਨ, ਜਿਸਨੂੰ ਐਡਿਟ ਕਰ ਕੇ ਹੁਣ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

  • Claim Review : ਸੁਖਬੀਰ ਬਾਦਲ ਨੇ ਕਿਹਾ,"ਨਸ਼ਾ ਘਰ-ਘਰ ਪਹੁੰਚਾਉਣ ਵਾਲਾ ਅਕਾਲੀ ਦਲ ਹੈ"।
  • Claimed By : ਫੇਸਬੁੱਕ ਯੂਜ਼ਰ -Rajinder Singh Chhanna
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later