Fact Check: ਸਟ੍ਰੈਚਰ ਸਮੇਤ ਸੜਕ ‘ਤੇ ਡਿੱਗੇ ਮਰੀਜ਼ ਦੀ ਇਹ ਫੋਟੋ ਅਸਲੀ ਨਹੀਂ, AI ਨਿਰਮਿਤ ਹੈ
ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਸਟ੍ਰੈਚਰ ਸਮੇਤ ਸੜਕ ‘ਤੇ ਡਿੱਗੇ ਮਰੀਜ ਦੀ ਵਾਇਰਲ ਤਸਵੀਰ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਇਹ ਫੋਟੋ ਅਸਲੀ ਨਹੀਂ ਹੈ, ਸੰਗੋ ਇਸਨੂੰ ਏਆਈ ਦੁਆਰਾ ਬਣਾਇਆ ਗਿਆ ਹੈ। ਜਿਸਨੂੰ ਹੁਣ ਤਾਮਿਲਨਾਡੂ ਦੇ ਕੂਨੂਰ ਦੀ ਘਟਨਾ ਦੱਸ ਕੇ ਗਲਤ ਦਾਅਵਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
- By: Jyoti Kumari
- Published: Nov 20, 2025 at 05:39 PM
- Updated: Nov 20, 2025 at 06:04 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡਿਆ ‘ਤੇ ਇੱਕ ਤਸਵੀਰ ਤੇਜੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਐਮਬੂਲੈਂਸ ਅਤੇ ਇੱਕ ਮਰੀਜ਼ ਨੂੰ ਸੜਕ ‘ਤੇ ਡਿੱਗੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਘਟਨਾ ਤਾਮਿਲਨਾਡੂ ਦੇ ਕੂਨੂਰ ਦੀ ਹੈ।
ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗਲਤ ਪਾਇਆ। ਇਹ ਤਸਵੀਰ ਨਾ ਤਾਂ ਤਾਮਿਲਨਾਡੂ ਦੀ ਹੈ ਅਤੇ ਨਾ ਹੀ ਇਹ ਅਸਲੀ ਹੈ। ਫੋਟੋ ਨੂੰ ਏਆਈ ਦੀ ਮਦਦ ਨਾਲ ਬਣਾਇਆ ਗਿਆ ਹੈ। ਜਿਸ ਨੂੰ ਹੁਣ ਫਰਜੀ ਦਾਅਵਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ?
ਫੇਸਬੁੱਕ ਯੂਜ਼ਰ ਸੰਧੂ ਰੱਤੇਥੇੜ ਵਾਲਾ/sandhu ratekhera wela ਨੇ (ਆਰਕਾਈਵ ਲਿੰਕ ) 20 ਨਵੰਬਰ 2025 ਨੂੰ ਫੋਟੋ ਸ਼ੇਅਰ ਕੀਤੀ ਹੈ। ਕੈਪਸ਼ਨ ਵਿੱਚ ਲਿਖਿਆ ਹੈ, “ਤਾਮਿਲਨਾਡੂ ਦੇ ਕੰਨੂਰ ਇਲਾਕੇ ਦੇ ਹਾਈਵੇ ਉੱਤੇ ਮਰੀਜ਼ ਲੈ ਕੇ ਜਾ ਰਹੀ ਇੱਕ ਤੇਜ਼ ਰਫਤਾਰ ਜਾ ਰਹੀ ਐਂਬੂਲੈਂਸ ਦਾ ਦਰਵਾਜ਼ਾ ਖੁੱਲ੍ਹ ਗਿਆ ਅਤੇ ਮਰੀਜ਼ ਸਟਰੈਚਰ ਸਮੇਤ ਸੜਕ ਉੱਤੇ ਆ ਗਿਆ । ਗਨੀਮਤ ਇਹ ਰਹੀ ਕਿ ਆਸਪਾਸ ਜ਼ਿਆਦਾ ਆਵਾਜਾਈ ਨਾ ਹੋਣ ਕਰ ਕੇ ਕੋਈ ਭਿਆਨਕ ਹਾਦਸਾ ਨਹੀ ਹੋਇਆ ।
ਵਾਇਰਲ ਹੋਈ ਵੀਡੀਓ ਵੇਖ ਕੇ ਲੋਕ ਡਰਾਈਵਰ ਨੂੰ ਬੁਰਾ ਭਲਾ ਕਹਿ ਰਹੇ ਹਨ , ਪਰ ਮੇਰੇ ਮੁਤਾਬਕ ਡਰਾਈਵਰ ਦਾ ਕੰਮ ਗੱਡੀ ਚਲਾਉਣਾ ਹੈ ਨਾ ਕਿ ਮਰੀਜ਼ ਨੂੰ ਸੰਭਾਲਣਾ । ਮਰੀਜ਼ ਨੂੰ ਸੰਭਾਲਣ ਵਾਲਾ ਮੁਲਾਜ਼ਮ ਵੀ ਡਰਾਈਵਰ ਨਾਲ ਅੱਗੇ ਬੈਠ ਗਿਆ ਹੋਏਗਾ , ਜਿਸ ਕਰਨ ਇਹ ਹਾਦਸਾ ਵਾਪਰਿਆ ।″
ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਸ ਨੇ ਇਸ ਵੀਡੀਓ ਕੋ ਸੱਚ ਸਮਝ ਕੇ ਸ਼ੇਅਰ ਕੀਤਾ ਹੈ।

ਪੜਤਾਲ
ਵਾਇਰਲ ਦਾਅਵੇ ਦੀ ਜਾਂਚ ਲਈ ਅਸੀਂ ਸਭ ਤੋਂ ਪਹਿਲਾ ਗੂਗਲ ‘ਤੇ ਸੰਬੰਧਤ ਕੀਵਰਡ ਨਾਲ ਸਰਚ ਕੀਤਾ। ਸਾਨੂੰ 30 ਜੂਨ 2025 ਨੂੰ ਅਜਿਹੀ ਹੀ ਇੱਕ ਘਟਨਾ ਦੀ ਖਬਰ ਮਿਲੀ। freepressjournal.in ਦੀ ਵੈਬਸਾਈਟ ‘ਤੇ 30 ਜੂਨ 2025 ਨੂੰ ਪ੍ਰਕਾਸ਼ਤ ਖਬਰ ਵਿੱਚ ਦੱਸਿਆ ਗਿਆ ਕਿ,”ਤਾਮਿਲਨਾਡੂ ਦੇ ਨੀਲਗਿਰੀ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਮਰੀਜ਼ ਚੱਲਦੀ ਐਂਬੂਲੈਂਸ ਤੋਂ ਡਿੱਗ ਗਿਆ।” ਪਰ ਇਹ ਵੀਡੀਓ ਵਾਇਰਲ ਵੀਡੀਓ ਤੋਂ ਵੱਖ ਹੈ।
ਜਾਂਚ ਵਿੱਚ ਅੱਗੇ ਅਸੀਂ ਫੋਟੋ ਨੂੰ ਧਿਆਨ ਨਹੀਂ ਦੇਖਿਆ। ਇਸ ਵਿੱਚ ਸਟ੍ਰੈਚਰ ‘ਤੇ ਲੇਟੇ ਮਰੀਜ ਦਾ ਚਿਹਰਾ ਸਾਫ ਨਹੀਂ ਦਿਖਾਈ ਦੇ ਰਿਹਾ ਅਤੇ ਹੱਥ-ਪੈਰ ਦੀ ਬਣਾਵਟ ਵੀ ਸਹੀ ਨਹੀਂ ਹੈ। ਇਸ ਵਿੱਚ ਦਿੱਖ ਰਹੀ ਭਾਸ਼ਾ ਵਿੱਚ ਵੱਖ ਹੈ। ਜਿਸ ਤੋਂ ਸਾਨੂੰ ਫੋਟੋ ਦੇ ਏਆਈ ਤੋਂ ਬਣੇ ਹੋਣ ਦਾ ਸ਼ੱਕ ਹੋਇਆ।
ਅਸੀਂ ਏਆਈ ਡਿਟੇਕਸ਼ਨ ਟੂਲ Hive Moderation ਦੀ ਮਦਦ ਨਾਲ ਤਸਵੀਰ ਨੂੰ ਸਕੈਨ ਕੀਤਾ। ਹਾਈਵ ਮੌਡਰੇਸ਼ਨ ਟੂਲ ਨੇ 86.3 ਪ੍ਰਤੀਸ਼ਤ ਤੱਕ ਫੋਟੋ ਦੇ ਏਆਈ ਤੋਂ ਬਣੇ ਹੋਣ ਦੀ ਸੰਭਾਵਨਾ ਦੱਸੀ ਹੈ।

ਅਸੀਂ ਤਸਵੀਰ ਨੂੰ ਇੱਕ ਹੋਰ ਟੂਲ Wasitai ਦੀ ਮਦਦ ਨਾਲ ਸਰਚ ਕੀਤਾ। ਇਸ ਟੂਲ ਨੇ ਵੀ ਫੋਟੋ ਨੂੰ ਏਆਈ ਦੁਆਰਾ ਬਣੀ ਦੱਸਿਆ ਹੈ।

decopy.ai ਦੀ ਏਨਾਲਿਸਿਸ ਦਸਦੀ ਹੈ ਕਿ ਇਹ ਤਸਵੀਰ 100 ਪ੍ਰਤੀਸ਼ਤ ਏਆਈ ਦੀ ਮਦਦ ਨਾਲ ਬਣਾਈ ਗਈ ਹੈ।

ਅਸੀਂ ਤਸਵੀਰ ਦੇ ਸਕ੍ਰੀਨਸ਼ੋਟ ਨੂੰ ਗੂਗਲ ਲੈਂਸ ਰਾਹੀਂ ਸਰਚ ਕੀਤਾ। ਸਾਨੂੰ ਵੀਡੀਓ aicriollapr ਨਾਮ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਮਿਲਿਆ। ਵੀਡੀਓ ਨੂੰ 3 ਨਵੰਬਰ 2025 ਨੂੰ ਸ਼ੇਅਰ ਕੀਤਾ ਗਿਆ ਹੈ। ਇਸ ਵਿੱਚ ਅਜਿਹੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ,ਜਿਵੇਂ ਕੀ ਵਾਇਰਲ ਪੋਸਟ ਨਾਲ ਦਾਅਵਾ ਕੀਤਾ ਗਿਆ ਹੈ।
ਅਸੀਂ ਇਸ ਅਕਾਊਂਟ ਨੂੰ ਪੂਰਾ ਚੈੱਕ ਕੀਤਾ। ਅਕਾਊਂਟ ‘ਤੇ ਏਆਈ ਨਾਲ ਬਣੇ ਕਈ ਵੀਡੀਓ ਮਿਲੇ। ਬਾਇਓ ਦੇ ਮੁਤਾਬਕ, ਇਹ ਪੇਜ “AI-ਸੰਚਾਲਿਤ ਪੈਰੋਡੀ” ਬਣਾਉਂਦਾ ਹੈ।
ਅਸੀਂ ਫੋਟੋ ਨੂੰ ਏਆਈ ਮਾਹਰ ਅਜ਼ਹਰ ਮਾਚਵੇ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਫੋਟੋ ਏਆਈ ਨਾਲ ਬਣਾਈ ਗਈ ਹੈ। ਇਸ ਵਿੱਚ ਜੋ ਆਦਮੀ ਸਟ੍ਰੈਚਰ ‘ਤੇ ਪਿਆ ਹੈ, ਉਸਨੂੰ ਦੇਖ ਕੇ ਪਤਾ ਚਲਦਾ ਹੈ ਕਿ ਇਹ ਅਸਲੀ ਨਹੀਂ ਹੈ।
ਅੰਤ ਵਿੱਚ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ 6 ਹਜਾਰ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਸਟ੍ਰੈਚਰ ਸਮੇਤ ਸੜਕ ‘ਤੇ ਡਿੱਗੇ ਮਰੀਜ ਦੀ ਵਾਇਰਲ ਤਸਵੀਰ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਇਹ ਫੋਟੋ ਅਸਲੀ ਨਹੀਂ ਹੈ, ਸੰਗੋ ਇਸਨੂੰ ਏਆਈ ਦੁਆਰਾ ਬਣਾਇਆ ਗਿਆ ਹੈ। ਜਿਸਨੂੰ ਹੁਣ ਤਾਮਿਲਨਾਡੂ ਦੇ ਕੂਨੂਰ ਦੀ ਘਟਨਾ ਦੱਸ ਕੇ ਗਲਤ ਦਾਅਵਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
- Claim Review : ਤਾਮਿਲਨਾਡੂ 'ਚ ਇੱਕ ਮਰੀਜ਼ ਸਟ੍ਰੈਚਰ ਸਮੇਤ ਸੜਕ ਉੱਤੇ ਆ ਗਿਆ।
- Claimed By : FB User-ਸੰਧੂ ਰੱਤੇਥੇੜ ਵਾਲਾ
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











