X
X

Fact Check: ਵਿਆਹ ‘ਚ ਕਾਰ ਮਿਲਣ ਵਿੱਚ ਦੇਰੀ ਤੋਂ ਬਾਅਦ ਹੰਗਾਮੇ ਦੇ ਦਾਅਵੇ ਤੋਂ ਵਾਇਰਲ ਵੀਡੀਓ ਸੀਰੀਅਲ ਦਾ ਸੀਨ ਹੈ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਿਆਹ ਦੇ ਟੈਂਟ ਵਿੱਚ ਹੰਗਾਮਾ ਕਰਦੇ ਮੁੰਡੇ ਦੇ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਇਹ ਵੀਡੀਓ ਕਿਸੇ ਅਸਲ ਘਟਨਾ ਦਾ ਨਹੀਂ, ਸਗੋਂ ਸਟਾਰ ਪਲੱਸ ‘ਤੇ ਆ ਰਹੇ ਸੀਰੀਅਲ ‘ਐਡਵੋਕੇਟ ਅੰਜਲੀ ਅਵਸਥੀ’ ਦੀ ਸ਼ੂਟਿੰਗ ਦਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਕ ਮੁੰਡੇ ਨੂੰ ਵਿਆਹ ਦੇ ਟੈਂਟ ‘ਚ ਹੰਗਾਮਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ‘ਚ ਕਈ ਲੋਕ ਮੁੰਡੇ ਨੂੰ ਹੰਗਾਮਾ ਕਰਨ ਤੋਂ ਰੋਕ ਰਹੇ ਹਨ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਅਸਲੀ ਮੰਨ ਕੇ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਦਾਜ ‘ਚ ਮਿਲੀ ਕਾਰ ਦੀ ਡਿਲੀਵਰੀ ‘ਚ ਦੇਰੀ ਹੋਣ ਕਾਰਨ ਇਸ ਮੁੰਡੇ ਨੇ ਗੁੱਸੇ ‘ਚ ਹੰਗਾਮਾ ਕਰ ਦਿੱਤਾ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਇਹ ਵੀਡੀਓ ਕਿਸੇ ਅਸਲ ਘਟਨਾ ਦਾ ਨਹੀਂ ਹੈ, ਸਗੋਂ ਸੀਰੀਅਲ ‘ਐਡਵੋਕੇਟ ਅੰਜਲੀ ਅਵਸਥੀ’ ਦੀ ਸ਼ੂਟਿੰਗ ਦੌਰਾਨ ਦਾ ਹੈ। ਕੁਝ ਲੋਕ ਵੀਡੀਓ ਨੂੰ ਸੱਚੀ ਘਟਨਾ ਦਾ ਦੱਸ ਕੇ ਫਰਜੀ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ‘Therapperrohit’ ਨੇ (ਆਰਕਾਈਵ ਲਿੰਕ) 8 ਦਸੰਬਰ 2025 ਨੂੰ ਵਾਇਰਲ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ, “दहेज़ की कार की देरी की वजह से दूल्हे ने फेकि पूजा की थाली और किया ड्रामा….बारात वापसी”

ਸੋਸ਼ਲ ਮੀਡਿਆ ‘ਤੇ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਅਸਲੀ ਮੰਨ ਕੇ ਸ਼ੇਅਰ ਕੀਤਾ ਹੈ।

ਪੜਤਾਲ

ਵਾਇਰਲ ਵੀਡੀਓ ਦੀ ਸੱਚਾਈ ਜਾਣਨ ਲਈ ਅਸੀਂ ਇਨਵਿਡ ਟੂਲ ਦੀ ਮਦਦ ਨਾਲ ਇਸ ਦੇ ਕਈ ਕੀਫ੍ਰੇਮ ਕੱਢੇ ਅਤੇ ਗੂਗਲ ਲੈਂਸ ਦੀ ਮਦਦ ਨਾਲ ਉਨ੍ਹਾਂ ਨੂੰ ਸਰਚ ਕੀਤਾ। ਸਾਨੂੰ ਅਸਲੀ ਵੀਡੀਓ ‘ਸਟਾਰ ਪਲੱਸ’ ਦੇ ਵੈਰੀਫਾਈਡ ਫੇਸਬੁੱਕ ਪੇਜ ‘ਤੇ ਮਿਲਿਆ ਹੈ। ਇਸ ਵੀਡੀਓ ਨੂੰ 15 ਫਰਵਰੀ 2025 ਨੂੰ ਅਪਲੋਡ ਕੀਤਾ ਗਿਆ ਸੀ। ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਵੀਡੀਓ ਸੀਰੀਅਲ ‘ਐਡਵੋਕੇਟ ਅੰਜਲੀ ਅਵਸਥੀ’ ਦਾ ਹੈ।

ਸਾਨੂੰ ਵੀਡੀਓ ‘aman_anjali135’ ਨਾਮ ਦੇ ਇੰਸਟਾਗ੍ਰਾਮ ਹੈਂਡਲ ‘ਤੇ ਵੀ ਮਿਲਿਆ ਹੈ। 2 ਫਰਵਰੀ 2025 ਨੂੰ ਅਪਲੋਡ ਕੀਤੇ ਗਏ ਵੀਡੀਓ ਵਿੱਚ, ਇਸ ਨੂੰ ਸੀਰੀਅਲ ‘ਐਡਵੋਕੇਟ ਅੰਜਲੀ ਅਵਸਥੀ’ ਦੇ ਬਿਹਾਈਂਡ ਦ ਸੀਨ ਦਾ ਦੱਸਿਆ ਗਿਆ ਹੈ। ਇਸ ਅਕਾਊਂਟ ‘ਤੇ ਵਾਇਰਲ ਵੀਡੀਓ ਨਾਲ ਜੁੜੀਆਂ ਤਸਵੀਰਾਂ ਵੀ ਸ਼ੇਅਰ ਕੀਤੀ ਗਈ ਹੈ।

ਇੱਥੇ ਵੀਡੀਓ ‘ਚ ਦਿਖਾਈ ਦੇਣ ਵਾਲੇ ਯੁਵਕ ਦਾ ਨਾਂ ਅੰਕਿਤ ਰਾਏਜ਼ਾਦਾ ਦੱਸਿਆ ਗਿਆ ਹੈ। ਅੱਗੇ ਜਾਂਚ ਵਿੱਚ ਅਸੀਂ ਅੰਕਿਤ ਰਾਏਜ਼ਾਦਾ ਬਾਰੇ ਸਰਚ ਕੀਤੀ। ਪਤਾ ਲੱਗਿਆ ਕਿ ਅੰਕਿਤ ਨੇ ਇਸ ਸੀਰੀਅਲ ‘ਚ ਅਮਨ ਸਿੰਘ ਰਾਜਪੂਤ ਦਾ ਕਿਰਦਾਰ ਨਿਭਾਇਆ ਸੀ। ਅੰਕਿਤ ਨੇ ਕਈ ਸ਼ੋਅਜ਼ ‘ਚ ਕੰਮ ਕੀਤਾ ਹੈ।

ਅਸੀਂ ਵੀਡੀਓ ਨੂੰ ਦੈਨਿਕ ਜਾਗਰਣ ਦੀ ਸੀਨੀਅਰ ਪੱਤਰਕਾਰ ਸਮਿਤਾ ਸ਼੍ਰੀਵਾਸਤਵ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਵੀਡੀਓ ਸੀਰੀਅਲ ਦੀ ਸ਼ੂਟਿੰਗ ਦਾ ਹੈ ਅਤੇ ਪੁਰਾਣਾ ਵੀ ਹੈ।

ਜਾਂਚ ਦੇ ਅੰਤ ਵਿੱਚ, ਅਸੀਂ ਵੀਡੀਓ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਫੇਸਬੁੱਕ ‘ਤੇ ਯੂਜ਼ਰ ਨੂੰ 1 ਲੱਖ 11 ਹਜ਼ਾਰ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਿਆਹ ਦੇ ਟੈਂਟ ਵਿੱਚ ਹੰਗਾਮਾ ਕਰਦੇ ਮੁੰਡੇ ਦੇ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਇਹ ਵੀਡੀਓ ਕਿਸੇ ਅਸਲ ਘਟਨਾ ਦਾ ਨਹੀਂ, ਸਗੋਂ ਸਟਾਰ ਪਲੱਸ ‘ਤੇ ਆ ਰਹੇ ਸੀਰੀਅਲ ‘ਐਡਵੋਕੇਟ ਅੰਜਲੀ ਅਵਸਥੀ’ ਦੀ ਸ਼ੂਟਿੰਗ ਦਾ ਹੈ।

  • Claim Review : ਦਾਜ 'ਚ ਮਿਲੀ ਕਾਰ ਦੀ ਡਿਲਿਵਰੀ 'ਚ ਦੇਰੀ ਹੋਣ ਕਾਰਨ ਲਾੜੇ ਨੇ ਕੀਤਾ ਹੰਗਾਮਾ।
  • Claimed By : FB User- Therapperrohit
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later