X
X

Fact Check: ਸੀ.ਐਮ. ਯੋਗੀ ਦਾ ਆਪਣੀ ਮਾਂ ਨੂੰ ਮਿਲਣ ਵਾਲਾ 2024 ਦਾ ਵੀਡੀਓ ਹੁਣ ਦਾ ਦੱਸ ਕੇ ਵਾਇਰਲ ਕੀਤਾ ਗਿਆ ਹੈ।

ਵੀਡੀਓ ਨੂੰ ਹੁਣ ਦਾ ਸਮਝ ਕੇ ਕਈ ਯੂਜ਼ਰ ਸਾਂਝਾ ਅਤੇ ਕਮੈਂਟ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਸੋਸ਼ਲ ਮੀਡੀਆ ਪੋਸਟ ਭ੍ਰਮਕ ਹੈ। ਵੀਡੀਓ 2024 ਦੇ ਜੂਨ ਮਹੀਨੇ ਦਾ ਹੈ, ਜਦੋਂ ਸੀ.ਐਮ. ਯੋਗੀ ਆਪਣੀ ਮਾਂ ਨੂੰ ਦੇਖਣ ਲਈ ਰਿਸ਼ਿਕੇਸ਼ ਦੇ ਐਮਸ ਹਸਪਤਾਲ ਪਹੁੰਚੇ ਸਨ। ਉਸੇ ਸਮੇਂ ਦੇ ਪੁਰਾਣੇ ਵੀਡੀਓ ਨੂੰ ਹੁਣ ਦਾ ਦੱਸ ਕੇ ਭ੍ਰਮ ਫੈਲਾਇਆ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਇਸੇ ਮਹੀਨੇ ਉੱਤਰਾਖੰਡ ਦੇ ਯਮਕੇਸ਼ਵਰ ਖੇਤਰ ਵਿੱਚ ਸਥਿਤ ਆਪਣੇ ਪੈਤ੍ਰਿਕ ਪਿੰਡ ਪੰਚੂਰ ਵਿੱਚ ਦੋ  ਦਿਨਾਂ ਦੇ ਕਾਰਜਕ੍ਰਮ ਲਈ ਪਹੁੰਚੇ ਸਨ। ਹੁਣ ਇਸੀ ਦੌਰੇ ਨਾਲ ਜੋੜ ਕੇ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਸੀ.ਐਮ. ਯੋਗੀ ਨੂੰ ਆਪਣੀ ਮਾਂ ਨਾਲ ਮਿਲਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਹਾਲੀਆ ਦੱਸ ਕੇ ਲਿਖਿਆ ਜਾ ਰਿਹਾ ਹੈ ਕਿ ਪੌੜੀ ਗੜਵਾਲ ਵਿੱਚ ਜਦੋਂ ਸੀ.ਐਮ. ਯੋਗੀ ਆਪਣੀ ਮਾਂ ਨੂੰ ਮਿਲਣ ਪਹੁੰਚੇ, ਤਾਂ ਉਹ ਭਾਵੁਕ ਹੋ ਗਈਆਂ।

ਵੀਡੀਓ ਨੂੰ ਹੁਣ ਦਾ ਸਮਝ ਕੇ ਕਈ ਯੂਜ਼ਰ ਸਾਂਝਾ ਅਤੇ ਕਮੈਂਟ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਸੋਸ਼ਲ ਮੀਡੀਆ ਪੋਸਟ ਭ੍ਰਮਕ ਹੈ। ਵੀਡੀਓ 2024 ਦੇ ਜੂਨ ਮਹੀਨੇ ਦਾ ਹੈ, ਜਦੋਂ ਸੀ.ਐਮ. ਯੋਗੀ ਆਪਣੀ ਮਾਂ ਨੂੰ ਦੇਖਣ ਲਈ ਰਿਸ਼ਿਕੇਸ਼ ਦੇ ਐਮਸ ਹਸਪਤਾਲ ਪਹੁੰਚੇ ਸਨ। ਉਸੇ ਸਮੇਂ ਦੇ ਪੁਰਾਣੇ ਵੀਡੀਓ ਨੂੰ ਹੁਣ ਦਾ ਦੱਸ ਕੇ ਭ੍ਰਮ ਫੈਲਾਇਆ ਜਾ ਰਿਹਾ ਹੈ।

ਕੀ ਵਾਇਰਲ ਹੋ ਰਿਹਾ ਹੈ?

ਫੇਸਬੁੱਕ ਪੇਜ਼ ‘Politicswala’ ਨੇ 9 ਫ਼ਰਵਰੀ 2026 ਨੂੰ ਸੀ.ਐਮ. ਯੋਗੀ ਅਤੇ ਉਨ੍ਹਾਂ ਦੀ ਮਾਂ ਦੇ ਪੁਰਾਣੇ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ, “ਆਪਣੀ ਮਾਂ ਨੂੰ ਮਿਲਣ ਪਹੁੰਚੇ ਸੀ.ਐਮ. ਯੋਗੀ ਆਦਿਤਿਆਨਾਥ।”

ਵਾਇਰਲ ਪੋਸਟ ਦਾ ਕੰਟੇਂਟ ਇੱਥੇ ਜਿਉਂ ਦਾ ਤਿਉਂ ਲਿਖਿਆ ਗਿਆ ਹੈ। ਇਸ ਨੂੰ ਸੱਚ ਮੰਨ ਕੇ ਕਈ ਯੂਜ਼ਰ ਸਾਂਝਾ ਕਰ ਰਹੇ ਹਨ। ਪੋਸਟ ਦਾ ਆਰਕਾਈਵ ਵਰਜਨ ਇੱਥੇ ਵੇਖੋ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੇ ਆਧਾਰ ‘ਤੇ ਕੁਝ ਕੀਵਰਡ ਬਣਾ ਕੇ ਗੂਗਲ ਓਪਨ ਸਰਚ ਟੂਲ ‘ਤੇ ਸਰਚ ਕੀਤੀ। ਸਾਨੂੰ ਟਾਈਮਜ਼ ਨਾਊ ਨਵਭਾਰਤ ਦੇ ਯੂਟਿਊਬ ਚੈਨਲ ‘ਤੇ ਵਾਇਰਲ ਵੀਡੀਓ ਦਾ ਵੱਡਾ ਵਰਜਨ ਮਿਲਿਆ। 16 ਜੂਨ 2024 ਨੂੰ ਅਪਲੋਡ ਇਸ ਵੀਡੀਓ ਨਾਲ ਦੱਸਿਆ ਗਿਆ ਕਿ ਸੀ.ਐਮ. ਯੋਗੀ ਨੇ ਆਪਣੀ ਮਾਂ ਸਾਵਿਤਰੀ ਦੇਵੀ ਨਾਲ ਰਿਸ਼ਿਕੇਸ਼ ਦੇ ਐਮਸ ਵਿੱਚ ਮੁਲਾਕਾਤ ਕੀਤੀ।

ਸਰਚ ਦੌਰਾਨ ਅੱਜ ਤਕ ਦੀ ਵੈਬਸਾਈਟ ‘ਤੇ ਸਾਨੂੰ ਇੱਕ ਇੱਕ ਖਬਰ ਮਿਲੀ। ਇਸ ਵਿੱਚ ਦੱਸਿਆ ਗਿਆ ਕਿ ਸੀ.ਐਮ. ਯੋਗੀ ਦੀ ਮਾਂ ਕੁਝ ਦਿਨ ਪਹਿਲਾਂ ਵੀ ਐਮਸ ਵਿੱਚ ਇਲਾਜ ਲਈ ਆਈ ਸੀ। ਉਸ ਸਮੇਂ ਜਾਂਚ ਦੇ ਬਾਅਦ ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਫਿਰ ਉਨ੍ਹਾਂ ਦੀਆਂ ਅੱਖਾਂ ਦੀ ਜਾਂਚ ਲਈ ਉਨ੍ਹਾਂ ਨੂੰ ਐਮਸ ਵਿੱਚ ਭਰਤੀ ਕੀਤਾ ਗਿਆ। ਇਸੀ ਕ੍ਰਮ ਵਿੱਚ ਉੱਤਰ ਪ੍ਰਦੇਸ਼ ਦੇ ਸੀ.ਐਮ. ਅਤੇ ਉਨ੍ਹਾਂ ਦੇ ਪੁੱਤਰ ਯੋਗੀ ਆਦਿਤਿਆਨਾਥ ਆਪਣੀ ਮਾਂ ਨਾਲ ਮਿਲਣ ਪਹੁੰਚੇ ਸਨ। ਇਹ ਖਬਰ 16 ਜੂਨ 2024 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ।

ਵਾਇਰਲ ਵੀਡੀਓ ਦਾ ਇੱਕ ਛੋਟਾ ਵਰਜਨ ਸਾਨੂੰ ਏ.ਐਨ.ਆਈ. ਦੇ ਯੂਟਿਊਬ ਚੈਨਲ ‘ਤੇ ਵੀ ਮਿਲਿਆ। 17 ਜੂਨ 2024 ਨੂੰ ਅਪਲੋਡ ਹੋਏ ਇਸ ਵੀਡੀਓ ਨਾਲ ਦੱਸਿਆ ਗਿਆ ਕਿ 16 ਜੂਨ ਨੂੰ ਮੁੱਖ ਮੰਤਰੀ ਯੋਗੀ ਨੇ ਰਿਸ਼ਿਕੇਸ਼ ਦੇ ਐਮਸ ਵਿੱਚ ਆਪਣੀ ਮਾਂ ਨਾਲ ਮੁਲਾਕਾਤ ਕੀਤੀ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ‘ਦੈਨਿਕ ਜਾਗਰਨ’, ਰਿਸ਼ਿਕੇਸ਼ ਦੇ ਈ-ਪੇਪਰ ਨੂੰ ਸਕੈਨ ਕੀਤਾ। ਸਾਨੂੰ 8 ਫ਼ਰਵਰੀ ਨੂੰ ਪ੍ਰਕਾਸ਼ਿਤ ਇੱਕ ਖਬਰ ਮਿਲੀ। ਇਸ ਵਿੱਚ ਦੱਸਿਆ ਗਿਆ ਕਿ ਸੀ.ਐਮ. ਯੋਗੀ ਨੇ 6 ਫ਼ਰਵਰੀ ਨੂੰ ਆਪਣੇ ਪੈਤ੍ਰਿਕ ਪਿੰਡ ਪੰਚੂਰ ਵਿੱਚ ਰਾਤਰੀ ਵਿਸ਼ਰਾਮ ਕੀਤਾ। ਉੱਥੇ ਉਨ੍ਹਾਂ ਨੇ ਆਪਣੀ ਮਾਂ ਸਾਵਿਤਰੀ ਦੇਵੀ ਦਾ ਆਸ਼ੀਰਵਾਦ ਵੀ ਲਿਆ। ਸੀ.ਐਮ. ਆਪਣੇ ਪੈਤ੍ਰਿਕ ਘਰ ਵਿੱਚ ਹੀ ਰਹੇ ਸਨ।

ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੇ ਸਬੰਧ ਵਿੱਚ ਭਾਜਪਾ ਦੀ ਸੋਸ਼ਲ ਮੀਡੀਆ ਟੀਮ ਦੇ ਮੈਂਬਰ ਸ਼ਸ਼ੀ ਕੁਮਾਰ ਨਾਲ ਵੀ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਆਪਣੀ ਮਾਂ ਨਾਲ ਮੁਲਾਕਾਤ ਦਾ ਵਾਇਰਲ ਵੀਡੀਓ ਪੁਰਾਣਾ ਹੈ।

ਪੜਤਾਲ ਦੇ ਅੰਤ ਵਿੱਚ ਪੁਰਾਣੇ ਵੀਡੀਓ ਨੂੰ ਹੁਣ ਦਾ ਦੱਸ ਕੇ ਵਾਇਰਲ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ ਗਈ। ਪਤਾ ਲੱਗਾ ਕਿ ਇਹ ਫੇਸਬੁੱਕ ਪੇਜ਼ ਭੋਪਾਲ ਤੋਂ ਚਲਾਇਆ ਜਾਂਦਾ ਹੈ। ਇਸਨੂੰ 67 ਹਜ਼ਾਰ ਤੋਂ ਵੱਧ ਲੋਕ ਫਾਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਪਾਇਆ ਗਿਆ ਕਿ ਸੀ.ਐਮ. ਯੋਗੀ ਅਤੇ ਉਨ੍ਹਾਂ ਦੀ ਮਾਂ ਦਾ ਵਾਇਰਲ ਵੀਡੀਓ 16 ਜੂਨ 2024 ਦਾ ਹੈ। ਉਸ ਸਮੇਂ ਸੀ.ਐਮ. ਆਪਣੀ ਮਾਂ ਨੂੰ ਮਿਲਣ ਲਈ ਰਿਸ਼ਿਕੇਸ਼ ਦੇ ਐਮਸ ਹਸਪਤਾਲ ਗਏ ਸਨ। ਉਸੇ ਸਮੇਂ ਦੇ ਵੀਡੀਓ ਨੂੰ ਹੁਣ ਦਾ ਦੱਸ ਕੇ ਭ੍ਰਮ ਫੈਲਾਇਆ ਜਾ ਰਿਹਾ ਹੈ।

  • Claim Review: ਹਾਲ ਹੀ ਵਿੱਚ ਆਪਣੀ ਮਾਂ ਨੂੰ ਮਿਲਣ ਪਹੁੰਚੇ ਸੀ.ਐਮ. ਯੋਗੀ ਆਦਿਤਿਆਨਾਥ
  • Claimed By : FB Page Politicswala
  • Fact Check: ਭ੍ਰਮਕ
  • Claim Review : ਹਾਲ ਹੀ ਵਿੱਚ ਆਪਣੀ ਮਾਂ ਨੂੰ ਮਿਲਣ ਪਹੁੰਚੇ ਸੀ.ਐਮ. ਯੋਗੀ ਆਦਿਤਿਆਨਾਥ
  • Claimed By : FB Page Politicswala
  • Fact Check : ਭ੍ਰਮਕ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later