X
X

Fact Check: ਰਾਤ ਨੂੰ ਰੋਡ ‘ਤੇ ਸੁੱਤੇ ਵਿਅਕਤੀ ਦੇ ਨੇੜੇ ਲੰਘਦੀ ਸ਼ੇਰਨੀ ਦਾ ਵੀਡੀਓ AI ਜਨਰਟੇਡ

ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਪਾਇਆ ਕਿ ਸੜਕ ਤੇ ਸੁੱਤੇ ਵਿਅਕਤੀ ਦੇ ਨੇੜੇ ਤੋਂ ਜਾਂਦੀ ਸ਼ੇਰਨੀ ਦੇ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਸ਼ੇਰਨੀ ਦਾ ਵਾਇਰਲ ਵੀਡੀਓ ਅਸਲ ਨਹੀਂ ਹੈ, ਏਆਈ ਤੋਂ ਬਣਾਇਆ ਗਿਆ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਇਕ ਸ਼ੇਰਨੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਸੜਕ ਤੇ ਸੌਂ ਰਿਹਾ ਹੁੰਦਾ ਹੈ। ਸ਼ੇਰਨੀ ਉਸ ਦੇ ਨੇੜੇ ਜਾਂਦੀ ਹੈ ਅਤੇ ਉਸਨੂੰ ਸੁੰਘਦੀ ਹੈ ਅਤੇ ਫਿਰ ਉੱਥੋਂ ਵਾਪਸ ਚਲੀ ਜਾਂਦੀ ਹੈ। ਵੀਡੀਓ ਨੂੰ ਅਸਲੀ ਘਟਨਾ ਦਾ ਦੱਸ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ੇਰਨੀ ਨੇ ਵਿਅਕਤੀ ‘ਤੇ ਹਮਲਾ ਨਹੀਂ ਕੀਤਾ ਅਤੇ ਉਸਦੀ ਜਾਨ ਬਚ ਗਈ।

ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਸ਼ੇਰਨੀ ਦਾ ਵਾਇਰਲ ਵੀਡੀਓ ਅਸਲ ਨਹੀਂ ਹੈ, ਬਲਕਿ ਏਆਈ ਨਾਲ ਬਣਾਇਆ ਗਿਆ ਹੈ।

ਕੀ ਹੈ ਵਾਇਰਲ ਪੋਸਟ ਵਿੱਚ?

ਫੇਸਬੁੱਕ ਯੂਜ਼ਰ ‘ਅਮਨ ਸਿੰਘ ਨੇ 7 ਜੂਨ 2025 ਨੂੰ ਵਾਇਰਲ ਵੀਡੀਓ ਨੂੰ ਸ਼ੇਅਰ ਕਰ ਲਿਖਿਆ ਹੈ,”ਸੜਕ ‘ਤੇ ਸੋ ਰਿਹਾ ਇੱਕ ਵਿਅਕਤੀ ਸ਼ੇਰ ਦਾ ਸ਼ਿਕਾਰ ਹੋਣ ਤੋਂ ਬਚ ਗਿਆ, ਜਦੋਂ ਸ਼ੇਰ ਉਸ ਕੋਲ ਆਇਆ, ਉਸਨੂੰ ਸੁੰਘਿਆ ਅਤੇ ਫਿਰ ਉਥੋਂ ਚੱਲ ਗਿਆ।” ਬੇਸ਼ਕ ਜਦੋਂ ਤੱਕ ਜ਼ਿੰਦਗੀ ਲਿਖੀ ਹੈ, ਕੋਈ ਕੁਝ ਨਹੀਂ ਵਿਗਾੜ ਸਕਦਾ… !! “

ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।

ਪੜਤਾਲ

ਵਾਇਰਲ ਦਾਅਵੇ ਦੀ ਸੱਚਾਈ ਨੂੰ ਜਾਣਨ ਲਈ ਅਸੀਂ ਵੀਡੀਓ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਵੀਡੀਓ ਵਿੱਚ ਬਹੁਤ ਸਾਰੀਆਂ ਕਮੀਆਂ ਹਨ। ਵੀਡੀਓ ਵਿਚ ਨਜਰ ਆ ਰਹੀ ਦੁਕਾਨ ਦੇ ਸਾਈਨ ਬੋਰਡ ‘ਤੇ ਲਿਖੀ ਭਾਸ਼ਾ ਅਤੇ ਲਿਖਤ ਕਾਫ਼ੀ ਅਜੀਬ ਹੈ। ਵਿਅਕਤੀ ਦੇ ਸਰੀਰ ਦੀ ਬਣਾਵਟ ਅਜੀਬ ਹੈ। ਵਿਅਕਤੀ ਦੇ ਪੈਰ ਅਤੇ ਹੱਥ ਠੀਕ ਤੋਂ ਬਣੇ ਨਜਰ ਨਹੀਂ ਆ ਰਹੇ ਹਨ। ਵੀਡੀਓ ਦੇ ਅਖੀਰਲੇ ਕੁਝ ਸਕਿੰਟਾਂ ਵਿੱਚ, ਮਿਰਰ ਵੀਡੀਓ ਦੀ ਤਰ੍ਹਾਂ ਚਲਣ ਲਗਦਾ ਹੈ।

ਜਾਂਚ ਵਿੱਚ ਅੱਗੇ ਅਸੀਂ ਇਨਵਿਡ ਟੂਲ ਦੀ ਸਹਾਇਤਾ ਨਾਲ ਇਸਦੇ ਕੀਫਰੇਮ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਦੀ ਸਹਾਇਤਾ ਨਾਲ ਸਰਚ ਕੀਤਾ। ਸਾਨੂੰ ਵਾਇਰਲ ਵੀਡੀਓ  The world of beasts ਨਾਮ ਦੇ ਇਕ ਯੂਟਿਊਬ ਚੈਨਲ ‘ਤੇ ਅਪਲੋਡ ਹੋਇਆ ਮਿਲਾ। ਪੋਸਟ ਨੂੰ 6 ਜੂਨ 2025 ਨੂੰ ਸ਼ੇਅਰ ਕੀਤਾ ਗਿਆ ਸੀ। ਮੌਜੂਦ ਜਾਣਕਾਰੀ ਦੇ ਅਨੁਸਾਰ, ਵੀਡੀਓ ਏਆਈ ਟੂਲਜ਼ ਦੀ ਵਰਤੋਂ ਕਰਕੇ ਬਣਾਇਆ ਗਿਆ ਸੀ।

The world of beasts ਦੇ ਯੂਟਿਊਬ ਚੈਨਲ ਨੂੰ ਚੈੱਕ ਕਰਨ ‘ਤੇ ਅਸੀਂ ਪਾਇਆ ਕਿ ਇਹ ਏਆਈ ਦੀ ਮਦਦ ਨਾਲ ਵੀਡੀਓ ਨੂੰ ਬਣਾਉਂਦਾ ਹੈ। ਚੈਨਲ ਤੇ ਹੋਰ ਵੀ ਬਹੁਤ ਸਾਰੇ ਵੀਡੀਓ ਹਨ।


ਅਸੀਂ ਏਆਈ ਡਿਟੈਕਸ਼ਨ ਟੂਲ Cantilux ਦੀ ਸਹਾਇਤਾ ਨਾਲ ਵੀਡੀਓ ਦੀ ਜਾਂਚ ਕੀਤੀ। ਟੂਲ ਨੇ ਵੀਡੀਓ ਦੇ 86 ਪ੍ਰਤੀਸ਼ਤ ਤੱਕ ਏਆਈ ਤੋਂ ਬਣੇ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ।

ਵੀਡੀਓ ਬਾਰੇ ਜਾਣਨ ਲਈ ਅਸੀਂ ਡੀਪਫੇਕ ਵਿਸ਼ਲੇਸ਼ਣ ਯੂਨਿਟ (ਡੀਏਯੂ) ਨਾਲ ਵੀ ਸੰਪਰਕ ਕੀਤਾ।  ਉਨ੍ਹਾਂ ਨੇ ਬਹੁਤ ਸਾਰੇ ਏਆਈ ਡਿਟੈਕਸ਼ਨ ਟੂਲ ਦੀ ਵਰਤੋਂ ਕਰਕੇ ਵੀਡੀਓ ਦਾ ਵਿਸ਼ਲੇਸ਼ਣ ਕੀਤਾ। ਰਿਪੋਰਟ ਦੇ ਅਨੁਸਾਰ, ਏਆਈ ਇਮੇਜ ਡਿਟੈਕਸ਼ਨ ਟੂਲ  Was it ai ਨੇ ਵੀਡੀਓ ਦੇ ਕਈ ਫਰੇਮਾਂ ਦੇ ਏਆਈ ਦੀ ਮਦਦ ਨਾਲ ਬਣੇ ਹੋਣ ਦੀ ਸੰਭਾਵਨਾ ਦੱਸੀ ਹੈ।  

AI or Not  ਟੂਲ ਵੀ ਵੀਡੀਓ ਦੇ ਏਆਈ ਦੀ ਮਦਦ ਨਾਲ ਬਣੇ ਹੋਣ ਦੀ ਸੰਭਾਵਨਾ ਜਤਾਈ ਹੈ।

ਵਧੇਰੇ ਜਾਣਕਾਰੀ ਲਈ ਅਸੀਂ ਏਆਈ ਮਾਹਰ ਅਜਹਰ ਮਾਚਵੇ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵੀਡੀਓ ਵਿੱਚ ਬਹੁਤ ਸਾਰੇ ਅਜਿਹੇ ਪਲ ਹਨ, ਜਿਨ੍ਹਾਂ ਨੂੰ ਦੇਖ ਕੇ ਸਮਝਿਆ ਜਾ ਸਕਦਾ ਹੈ ਕਿ ਇਹ ਏਆਈ ਤੋਂ ਬਣਾਇਆ ਗਿਆ ਹੈ। ਵੀਡੀਓ ਵਿੱਚ ਵਿਅਕਤੀ ਦਾ ਹੱਥ ਅਜੀਬ ਹੈ। ਸਰੀਰ ਦੀ ਬਣਾਵਟ ਵੀ ਕਾਫ਼ੀ ਅਜੀਬ ਹੈ। ਦੁਕਾਨ ‘ਤੇ ਲੱਗੇ ਬੋਰਡ ਦੀ ਭਾਸ਼ਾ ਵੀ ਕਾਫ਼ੀ ਅਜੀਬ ਹੈ। ਜਦੋਂ ਵੀਡੀਓ ਏਆਈ ਦੀ ਮਦਦ ਨਾਲ ਬਣਾਈ ਜਾਂਦੀ ਹੈ, ਤਾਂ ਅਜਿਹੀਆਂ ਕਮੀਆਂ ਵੇਖੀਆਂ ਜਾਂਦੀਆਂ ਹਨ।

ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਯੂਜ਼ਰ ਨੇ ਆਪਣੇ ਆਪ ਨੂੰ ਅੰਬਾਲਾ ਦਾ ਰਹਿਣ ਵਾਲਾ ਦੱਸਿਆ ਹੈ।

ਨਤੀਜਾ: ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਪਾਇਆ ਕਿ ਸੜਕ ਤੇ ਸੁੱਤੇ ਵਿਅਕਤੀ ਦੇ ਨੇੜੇ ਤੋਂ ਜਾਂਦੀ ਸ਼ੇਰਨੀ ਦੇ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਸ਼ੇਰਨੀ ਦਾ ਵਾਇਰਲ ਵੀਡੀਓ ਅਸਲ ਨਹੀਂ ਹੈ, ਏਆਈ ਤੋਂ ਬਣਾਇਆ ਗਿਆ ਹੈ।

  • Claim Review : ਸੜਕ 'ਤੇ ਸੁੱਤੇ ਪਏ ਵਿਅਕਤੀ ਦੇ ਨੇੜੇ ਜਾਂਦੀ ਸ਼ੇਰਨੀ।
  • Claimed By : FB User Aman Singh
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later