Fact Check: ਭਗਵਾਨ ਰਾਮ ਦੀ ਤਸਵੀਰ ਵਾਲੀ ਰੇਲ ਗੱਡੀ ਦੀ ਇਹ ਵਾਇਰਲ ਪੋਸਟ AI ਤੋਂ ਬਣਾਈ ਗਈ ਹੈ
ਵਿਸ਼ਵਾਸ ਨਿਊਜ ਨੇ ਜਾਂਚ ਵਿਚ ਪਾਇਆ ਕਿ ਵਾਇਰਲ ਤਸਵੀਰ ਅਸਲ ਨਹੀਂ ਹੈ, ਇਹ ਏਆਈ ਤੋਂ ਬਣਾਈ ਗਈ ਹੈ। ਇਸ ਨੂੰ ਸੱਚ ਮੰਨ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਜਾ ਰਿਹਾ ਹੈ।
- By: Jyoti Kumari
- Published: Jun 2, 2025 at 06:31 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਟਰੇਨ ‘ਤੇ ਭਗਵਾਨ ਰਾਮ ਦੀ ਤਸਵੀਰ ਦੇ ਨਾਲ ‘ਸ਼੍ਰੀ ਰਾਮ’ ਨਾਮ ਲਿਖਿਆ ਹੋਇਆ ਹੈ। ਕੁਝ ਯੂਜ਼ਰਸ ਇਸ ਫੋਟੋ ਨੂੰ ਅਸਲ ਸਮਝ ਕੇ ਸਾਂਝਾ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੰਦੇ ਭਾਰਤ ਟਰੇਨ ਦੀ ਤਸਵੀਰ ਹੈ, ਜਿਸ ਵਿੱਚ “ਸ਼੍ਰੀ ਰਾਮ” ਦਾ ਨਾਮ ਲਿਖਿਆ ਗਿਆ ਹੈ।
ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਪਤਾ ਲਗਿਆ ਕਿ ਵਾਇਰਲ ਤਸਵੀਰ ਆਈ ਦੁਆਰਾ ਬਣਾਈ ਗਈ ਹੈ। ਜਿਸਨੂੰ ਅਸਲੀ ਸਮਝ ਕੇ ਗਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ Swapan Mistry ਨੇ 29 ਮਈ 2025 ਨੂੰ ਵਾਇਰਲ ਫੋਟੋ ਸਾਂਝੀ ਕਰਦੇ ਹੋਏ ਲਿਖਿਆ ਹੈ, “नया भारत, मजबूत भारत
सांस्कृतिक विरासत को सहेजता भारत वंदे भारत ट्रेन पर लिखा गया “श्री राम” #जयश्रीराम “
ਵਾਇਰਲ ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।

ਪੜਤਾਲ
ਵਾਇਰਲ ਤਸਵੀਰ ਵਿਚ ਬਹੁਤ ਸਾਰੀਆਂ ਖਾਮੀਆਂ ਨਜਰ ਆ ਰਹੀ ਹਨ। ਜਿਵੇਂ ਕਿ ਰੇਲ ਗੱਡੀ ਦਾ ਹੈਂਡਲ, ਦਰਵਾਜ਼ਾ ਅਤੇ ਇਸ ਵਿਚ ਲਿਖੀ ਗਈ ਭਾਸ਼ਾ। ਇਸ ਨਾਲ ਸਾਨੂੰ ਫੋਟੋ ਸਿੰਥੈਟਿਕ ਲੱਗੀ।
ਜਾਂਚ ਵਿੱਚ ਅੱਗੇ ਅਸੀਂ ਫੋਟੋ ਨੂੰ ਏਆਈ ਦੀ ਮਦਦ ਨਾਲ ਬਣੇ ਮਲਟੀਮੀਡੀਆ ਦੀ ਜਾਂਚ ਕਰਨ ਵਾਲੇ ਟੂਲ ਦੀ ਸਹਾਇਤਾ ਨਾਲ ਸਰਚ ਕੀਤਾ। ਅਸੀਂ hivemoderation ‘ਤੇ ਫੋਟੋ ਨੂੰ ਅਪਲੋਡ ਕੀਤਾ। ਇਸ ਟੂਲ ਨੇ ਫੋਟੋ ਦੇ 96.1 ਫੀਸਦੀ ਤੱਕ ਏਆਈ ਹੋਣ ਦੀ ਸੰਭਾਵਨਾ ਦੱਸੀ।

ਅਸੀਂ ਇਕ ਹੋਰ ਟੂਲ wasitai ਦੁਆਰਾ ਵੀ ਤਸਵੀਰ ਨੂੰ ਸਰਚ ਕੀਤਾ। ਇਸ ਟੂਲ ‘ਤੇ ਵੀ ਫੋਟੋ ਦੇ ਏਆਈ ਹੋਣ ਦੀ ਸੰਭਾਵਨਾ ਦੱਸੀ ਗਈ ਹੈ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਇਰਲ ਫੋਟੋ ਵੱਲ ਧਿਆਨ ਨਾਲ ਵੇਖਿਆ। ਸਾਨੂ ‘The Rail Pilot’ ਲਿਖਿਆ ਨਜਰ ਆਇਆ। ਅਸੀਂ ਇਸ ਬਾਰੇ ਗੂਗਲ ‘ਤੇ ਸਰਚ ਕੀਤੀ। ਅਸੀਂ the_rail_pilot ਨਾਮ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਪਹੁੰਚੇ। ਇੱਥੇ ਇਸ ਵਾਇਰਲ ਰੇਲ ਦੀ ਫੋਟੋ ਨੂੰ 26 ਮਈ 2025 ਨੂੰ ਸ਼ੇਅਰ ਕੀਤਾ ਗਿਆ ਹੈ। ਫੋਟੋ ਦੇ ਕੈਪਸ਼ਨ ਵਿਚ ਲਿਖਾਈ ਹੋਇਆ ਹੈ,”A life devoted to Lord Ram is a life filled with blessings! “Jay Shree Ram” May the light of righteousness guide your path!How it will be! If Indian Railways make such Livery! These Pictures are Totally made with Artificial Intelligence (AI)”

ਅਸੀਂ ਵਾਇਰਲ ਫੋਟੋ ਨੂੰ ਏਆਈ ‘ਤੇ ਕੰਮ ਕਰਨ ਵਾਲੇ ਏਆਈ ਰਿਸਰਚਰ ਅਜ਼ਹਰ ਮਾਚਵੇ ਨਾਲ ਵਾਇਰਲ ਪੋਸਟ ਸਾਂਝੀ ਕੀਤੀ। ਉਨ੍ਹਾਂ ਨੇ ਫੋਟੋ ਨੂੰ ਏਆਈ ਤੋਂ ਬਣਾਈ ਗਈ ਦੱਸਿਆ ਹੈ। ਰੇਲ ਗੱਡੀ ਦੀ ਬਣਤਰ ਅਜੀਬ ਹੈ। ਇਸ ਦੇ ਸਾਹਮਣੇ ਦਾ ਡਿਜ਼ਾਇਨ ਅਤੇ ਦਰਵਾਜ਼ੇ ਨੂੰ ਦੇਖਣ ਤੋਂ ਸਾਫ ਪਤਾ ਚਲਦਾ ਹੈ ਕਿ ਇਹ ਅਸਲ ਨਹੀਂ ਹੈ।
ਸਰਚ ਕਰਨ ‘ਤੇ ਸਾਨੂੰ udayindia.in ਅਤੇ newsbharati.com ਦੀ ਵੈਬਸਾਈਟ ਤੇ ਮਾਰਚ 2024 ਨੂੰ ਪ੍ਰਕਾਸ਼ਤ ਖਬਰਾਂ ਮਿਲਿਆ, ਜਿਸ ਵਿੱਚ ਦੱਸਿਆ ਗਿਆ,” ਨਿਊ ਗੁਹਾਟੀ ਸ਼ੇਡ 40603 WDP4D ਲੋਕੋਮੋਟਿਵ ‘ਤੇ ਸ਼੍ਰੀ ਰਾਮ ਦੀ ਤਸਵੀਰ ਅੰਕਿਤ ਕੀਤੀ ਗਈ।”
ਅੰਤ ਵਿੱਚ ਅਸੀਂ ਫੋਟੋ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਪਤਾ ਚਲਿਆ ਕਿ ਇੱਕ ਹਜ਼ਾਰ ਤੋਂ ਵੱਧ ਲੋਕ ਯੂਜ਼ਰ ਨੂੰ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿਚ ਪਾਇਆ ਕਿ ਵਾਇਰਲ ਤਸਵੀਰ ਅਸਲ ਨਹੀਂ ਹੈ, ਇਹ ਏਆਈ ਤੋਂ ਬਣਾਈ ਗਈ ਹੈ। ਇਸ ਨੂੰ ਸੱਚ ਮੰਨ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਜਾ ਰਿਹਾ ਹੈ।
- Claim Review : ਵੰਦੇ ਭਾਰਤ ਟਰੇਨ' 'ਤੇ ਸ਼੍ਰੀ ਰਾਮ ਦੀ ਤਸਵੀਰ
- Claimed By : FB User-Swapan Mistry
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











