X
X

Fact Check: ਰਾਹੁਲ-ਪ੍ਰਿਯੰਕਾ ਨੇ ਨਹੀਂ ਫੜਿਆ ‘ਆਈ ਲਵ ਮੁਹੰਮਦ’ ਦਾ ਪੋਸਟਰ, AI ਨਾਲ ਬਣਾਈ ਗਈ Fake ਫੋਟੋ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਤਸਵੀਰ ਫਰਜ਼ੀ ਸਾਬਤ ਹੋਈ। ਇਸਨੂੰ ਏਆਈ ਟੂਲ ਦੀ ਮਦਦ ਨਾਲ ਬਣਾਇਆ ਗਿਆ ਹੈ। ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੇ ਕੋਈ ਪੋਸਟਰ ਨਹੀਂ ਫੜਿਆ ਸੀ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਯੂਪੀ ਦੇ ਕਾਨਪੁਰ, ਉਨਾਉ ਅਤੇ ਬਰੇਲੀ ਵਿੱਚ ‘ਆਈ ਲਵ ਮੁਹੰਮਦ’ ਦੇ ਪੋਸਟਰ ਦੇ ਕਾਰਨ ਹਿੰਸਾ ਹੋਈ। ਜਿਸ ਦੇ ਬਾਅਦ, ਪੂਰੇ ਪ੍ਰਦੇਸ਼ ਵਿੱਚ ਹਾਈ ਅਲਰਟ ਹੈ। ਇਸ ਦੌਰਾਨ, ਸੋਸ਼ਲ ਮੀਡੀਆ ‘ਤੇ ਕਾਂਗਰਸ ਸਾਂਸਦ ਰਾਹੁਲ ਗਾਂਧੀ ਅਤੇ ਉਹਨਾਂ ਦੀ ਭੈਣ ਤੇ ਪਾਰਟੀ ਦੀ ਰਾਸ਼ਟਰੀ ਮਹਾਸਚਿਵ ਪ੍ਰਿਯੰਕਾ ਗਾਂਧੀ ਦੀ ਇੱਕ ਫੋਟੋ ਵਾਇਰਲ ਹੋ ਰਹੀ ਹੈ। ਇਸ ਵਿੱਚ ਦੋਂਨਾਂ ਨੂੰ ‘ਆਈ ਲਵ ਮੁਹੰਮਦ’ ਦਾ ਪੋਸਟਰ ਫੜੇ ਦਿਖਾਇਆ ਗਿਆ ਹੈ। ਇਸ ਤਸਵੀਰ ਨੂੰ ਸੱਚ ਮੰਨ ਕੇ ਕਈ ਯੂਜ਼ਰ ਸ਼ੇਅਰ ਕਰ ਰਹੇ ਹਨ।

ਵਿਸ਼ਵਾਸ ਨਿਊਜ ਨੇ ਵਾਇਰਲ ਤਸਵੀਰ ਦੀ ਵਿਸਥਾਰ ਨਾਲ ਜਾਂਚ ਕੀਤੀ। ਤਸਵੀਰ ਅਸਲੀ ਨਹੀਂ ਹੈ। ਇਹ ਫੇਕ ਹੈ। ਇਸਨੂੰ ਏਆਈ ਟੂਲਜ਼ ਦੀ ਮਦਦ ਨਾਲ ਬਣਾਇਆ ਗਿਆ ਹੈ।

ਕੀ ਹੋ ਰਿਹਾ ਹੈ ਵਾਇਰਲ?

Alam_tanweer_62 ਨਾਮ ਦੇ ਇੱਕ ਇੰਸਟਾਗ੍ਰਾਮ ਯੂਜ਼ਰ ਨੇ 29 ਸਤੰਬਰ ਨੂੰ ਇੱਕ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿੱਚ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ‘ਆਈ ਲਵ ਮੁਹੰਮਦ’ ਦਾ ਪੋਸਟਰ ਫੜੇ ਹੋਏ ਦੇਖਿਆ ਜਾ ਸਕਦਾ ਹੈ।

ਵਾਇਰਲ ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖੋ।

ਪੜਤਾਲ

ਵਾਇਰਲ ਦਾਅਵੇ ਦੀ ਪੜਤਾਲ ਲਈ ਅਸੀਂ ਸਭ ਤੋਂ ਪਹਿਲਾਂ ਗੂਗਲ ਓਪਨ ਸਰਚ ਟੂਲ ਦੀ ਮਦਦ ਨਾਲ ਇਹ ਜਾਣਨਾ ਚਾਹਿਆ ਕਿ ਕੀ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੇ ਕਦੇ ‘ਆਈ ਲਵ ਮੁਹੰਮਦ’ ਦਾ ਕੋਈ ਪੋਸਟਰ ਫੜਿਆ ਸੀ। ਇਸ ਨੂੰ ਲੈ ਕੇ ਸਰਚ ਕਰਨ ‘ਤੇ ਸਾਨੂੰ ਕੋਈ ਵੀ ਭਰੋਸੇਯੋਗ ਮੀਡੀਆ ਰਿਪੋਰਟ ਨਹੀਂ ਮਿਲੀ। ਜੇਕਰ ਅਜਿਹਾ ਹੁੰਦਾ ਤਾਂ ਇਹ ਖਬਰਾਂ ਵਿੱਚ ਜ਼ਰੂਰ ਹੁੰਦੀ।

ਜਾਂਚ ਵਿੱਚ ਅੱਗੇ ਅਸੀਂ ਵਾਇਰਲ ਤਸਵੀਰ ਨੂੰ ਏਆਈ ਡਿਟੈਕਸ਼ਨ ਟੂਲ ਰਾਹੀਂ ਸਕੈਨ ਕੀਤਾ। ਸਭ ਤੋਂ ਪਹਿਲਾਂ Hive Moderation ‘ਤੇ ਫੋਟੋ ਨੂੰ ਅਪਲੋਡ ਕੀਤਾ। ਟੂਲ ਨੇ ਫੋਟੋ ਨੂੰ 99.8% ਫੀਸਦੀ ਤਕ ਏਆਈ ਤੋਂ ਬਣੇ ਹੋਣ ਦੀ ਸੰਭਾਵਨਾ ਦੱਸੀ ਹੈ।

ਅਗਲੇ ਪੜਾਅ ਵਿੱਚ, ਸਾਈਟ ਇੰਜਨ ਟੂਲ ਦੇ ਜਰੀਏ ਫੋਟੋ ਨੂੰ ਸਰਚ ਕੀਤਾ। ਇਸ ਟੂਲ ਨੇ ਇਸ ਤਸਵੀਰ ਨੂੰ 99% ਏਆਈ ਨਾਲ ਬਣੀ ਦੱਸਿਆ ਹੈ।

ਅਸੀਂ ਫੋਟੋ ਨੂੰ ਲੈ ਕੇ ਕਾਂਗਰਸ ਦੀ ਸੋਸ਼ਲ ਮੀਡੀਆ ਟੀਮ ਦੇ ਰਾਸ਼ਟਰੀ ਕੋਆਰਡੀਨੇਟਰ ਨਿਤਿਨ ਅਗਰਵਾਲ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਇਸਨੂੰ ਫਰਜ਼ੀ ਦੱਸਿਆ ਅਤੇ ਕਿਹਾ ਕਿ ਇਹ ਤਸਵੀਰ ਏਆਈ ਨਾਲ ਬਣਾਈ ਗਈ ਹੈ।

ਅੰਤ ਵਿੱਚ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਇੰਸਟਾਗ੍ਰਾਮ ‘ਤੇ ਯੂਜ਼ਰ ਨੂੰ 20 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਇਸ ਅਕਾਉਂਟ ਨੂੰ ਜਨਵਰੀ 2024 ਵਿੱਚ ਬਣਾਇਆ ਗਿਆ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਤਸਵੀਰ ਫਰਜ਼ੀ ਸਾਬਤ ਹੋਈ। ਇਸਨੂੰ ਏਆਈ ਟੂਲ ਦੀ ਮਦਦ ਨਾਲ ਬਣਾਇਆ ਗਿਆ ਹੈ। ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੇ ਕੋਈ ਪੋਸਟਰ ਨਹੀਂ ਫੜਿਆ ਸੀ।

  • Claim Review : ਰਾਹੁਲ ਅਤੇ ਪ੍ਰਿਯੰਕਾ ਗਾਂਧੀ ਨੇ ਫੜਿਆ ਹੋਇਆ ਹੈ ‘ਆਈ ਲਵ ਮੁਹੰਮਦ’ ਦਾ ਪੋਸਟਰ
  • Claimed By : IG ਯੂਜ਼ਰ Alam Tanweer 62
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later