X
X

Fact Check : ਚੈਂਪੀਅਨਜ਼ ਟਰਾਫੀ ਵਿਚ ਭਾਰਤ ਤੋਂ ਹਾਰਨ ਤੋਂ ਬਾਅਦ ਰੋਣ ਦੇ ਦਾਅਵੇ ਨਾਲ ਵਾਇਰਲ ਟ੍ਰੈਵਿਸ ਹੇਡ ਦੀ ਇਹ ਤਸਵੀਰ AI ਨਿਰਮਿਤ ਹੈ

ਵਿਸ਼ਵਾਸ ਨੇ ਆਪਣੀ ਜਾਂਚ ਵਿਚ ਪਾਇਆ ਕਿ ਆਸਟਰੇਲੀਆਈ ਖਿਡਾਰੀ ਟ੍ਰੈਵਿਸ ਹੇਡ ਅਤੇ ਉਨ੍ਹਾਂ ਦੀ ਪਤਨੀ ਦੀਆਂ ਵਾਇਰਸ ਤਸਵੀਰਾਂ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਤੋਂ ਬਣਾਈ ਗਈ ਹੈ, ਜਿਨ੍ਹਾਂ ਨੂੰ ਲੋਕ ਅਸਲ ਸਮਝ ਕੇ ਸ਼ੇਅਰ ਕਰ ਰਹੇ ਹਨ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। 4 ਮਾਰਚ 2025 ਨੂੰ ਹੋਏ ਮੈਚ ਵਿੱਚ ਭਾਰਤੀ ਟੀਮ ਨੇ ਆਸਟਰੇਲੀਆ ਦੀ ਟੀਮ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਇਸ ਦੌਰਾਨ ਸੋਸ਼ਲ ਮੀਡਿਆ ‘ਤੇ ਆਸਟਰੇਲੀਆਈ ਖਿਡਾਰੀ ਦੀ ਟ੍ਰੈਵਿਸ ਹੇਡ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਨ੍ਹਾਂ ਨੂੰ ਭਾਵੁਕ ਹੁੰਦੇ ਹੋਏ ਵੇਖਿਆ ਜਾ ਸਕਦਾ ਹੈ। ਯੂਜ਼ਰਸ ਇਨ੍ਹਾਂ ਤਸਵੀਰਾਂ ਨੂੰ ਅਸਲ ਸਮਝ ਕੇ ਦਾਅਵਾ ਕਰ ਰਹੇ ਹਨ ਕਿ ਮੈਚ ਹਾਰਨ ਤੋਂ ਟ੍ਰੈਵਿਸ ਹੇਡ ਆਪਣੀ ਪਤਨੀ ਦੇ ਸਾਹਮਣੇ ਭਾਵੁਕ ਹੋ ਕੇ ਰੋਣ ਲੱਗ ਗਏ।

ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਦਾਅਵਾ ਗਲਤ ਪਾਇਆ। ਟ੍ਰੈਵਿਸ ਹੇਡ ਨਾਲ ਉਨ੍ਹਾਂ ਦੀ ਪਤਨੀ ਦੀਆਂ ਇਹ ਤਸਵੀਰਾਂ ਅਸਲ ਨਹੀਂ, ਫਰਜੀ ਹੈ, ਜੋ ਏਆਈ ਟੂਲਜ਼ ਦੀ ਸਹਾਇਤਾ ਨਾਲ ਬਣਾਈ ਗਈ ਹੈ। ਯੂਜ਼ਰਸ ਇਨ੍ਹਾਂ ਤਸਵੀਰਾਂ ਨੂੰ ਸੱਚ ਸਮਝ ਕੇ ਗਲਤ ਦਾਅਵੇ ਨਾਲ ਸਾਂਝਾ ਕਰ ਰਹੇ ਹਨ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ ‘ਦੇਸ਼ਰਾਜ ਮੀਨਾ ਅਜਬਗੜ੍ਹ’ ਨੇ 5 ਮਾਰਚ 2025 ਨੂੰ ਵਾਇਰਸ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ,ਕੱਲ ਸੇਮੀਫਾਈਨਲ ਮੈਚ ਤੋਂ ਬਾਅਦ, ਟ੍ਰੇਵਿਸ ਹੇਡ ਕਾਫੀ ਭਾਵੁਕ ਹੋ ਗਏ ਸਨ ਅਤੇ ਆਪਣੀ ਪਤਨੀ ਦੇ ਸਾਹਮਣੇ ਮੈਦਾਨ ਵਿੱਚ ਹੀ ਰੋਂ ਲੱਗੇ ਸੀ, ਇਹ ਫੋਟੋ ਕੱਲ ਤੋਂ ਕਾਫੀ ਵਾਇਰਲ ਹੋ ਰਹੀ ਹੈ। ਇਸਨੂੰ ਇਹ ਪਤਾ ਨਹੀਂ ਹੈ ਕਿ ਭਾਰਤ ਨੂੰ ਇਸਨੇ ਕਿੰਨਾ ਰੁਲਾਇਆ ਹੈ, ਇੱਕ ਬਾਰ ਖੁਦ ਵੀ ਉਪਰ ਪੜਾ ਤਾਂ ਰੋਣ ਲੱਗਾ ਖੜਾ ਖੜਾ। ਇਹ ਫੋਟੋ ਦੇਖ ਕੇ ਮੈਨੂੰ ਤਾਂ ਬਹੁਤ ਹੀ ਸੁਕੂਨ ਮਿਲ ਰਿਹਾ ਹੈ,ਇਹ ਹੇਡ ਨਹੀਂ ਸਦਾ ਹੇਡੇਕ ਰਿਹਾ ਹੈ ਹਮੇਸ਼ਾ”

ਇਸ ਦਾ ਆਰਕਾਈਵ ਵਰਜ਼ਨ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਾਇਰਲ ਪੋਸਟ ਦੀ ਸੱਚਾਈ ਨੂੰ ਜਾਣਨ ਲਈ, ਅਸੀਂ ਤਸਵੀਰ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਤਸਵੀਰ ਵਿਚ ਬਹੁਤ ਸਾਰੀਆਂ ਕਮੀਆਂ ਹਨ। ਦੋਵਾਂ ਫੋਟੋਆਂ ਦੇ ਪੀਛੇ ਧੁੰਦਲਾਪਨ ਅਤੇ ਤਸਵੀਰਾਂ ਵਿਚ ਚਿਹਰੇ ਦੀ ਬਨਾਵਟ ਵਿੱਚ ਅੰਤਰ ਹੈ। ਟ੍ਰੈਵਿਸ ਹੇਡ ਦੀ ਟੀ-ਸ਼ਰਟ ਵਿਚ ਇੱਕ ‘ਤੇ ਆਸਟਰੇਲੀਆ ਲਿਖਿਆ ਹੋਇਆ ਹੈ, ਜਦੋਂ ਕਿ ਦੁੱਜੀ ਟੀ-ਸ਼ਰਟ ਵਿਚ ਅਜਿਹਾ ਕੁਝ ਨਹੀਂ ਹੈ। ਅਜਿਹੇ ਵਿਚ ਸਾਨੂੰ ਤਸਵੀਰ ਦੇ ਏਆਈ ਹੋਣ ਦਾ ਸ਼ੱਕ ਹੋਇਆ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਏਆਈ ਦੀ ਮਦਦ ਨਾਲ ਬਣੇ ਮਲਟੀ ਮੀਡਿਆ ਦੀ ਜਾਂਚ ਕਰਨ ਵਾਲੇ ਟੂਲਸ ਦੀ ਮਦਦ ਨਾਲ ਸਰਚ ਕੀਤਾ। ਅਸੀਂ hivemoderation.com ਦੀ ਮਦਦ ਨਾਲ ਫੋਟੋ ਨੂੰ ਸਰਚ ਕੀਤਾ। ਇਸ ਟੂਲ ਨੇ ਫੋਟੋ ਨੂੰ 88.7 ਫੀਸਦੀ ਤੱਕ ਏਆਈ ਤੋਂ ਬਣੀ ਹੋਣ ਦੀ ਸੰਭਾਵਨਾ ਦੱਸੀ ਹੈ।

ਅਸੀਂ ਇਕ ਹੋਰ ਟੂਲ ਦੀ ਮਦਦ ਨਾਲ ਤਸਵੀਰ ਨੂੰ ਸਰਚ ਕੀਤਾ। ਅਸੀਂ ਸਾਈਟ ਇੰਜਨ ਦੀ ਸਹਾਇਤਾ ਨਾਲ ਤਸਵੀਰ ਨੂੰ ਸਰਚ ਕੀਤਾ। ਇਸ ਟੂਲ ਨੇ ਫੋਟੋ ਨੂੰ 99 ਪ੍ਰਤੀਸ਼ਤ ਏਆਈ ਤੋਂ ਬਣੀ ਹੋਣ ਦੀ ਸੰਭਾਵਨਾ ਦੱਸੀ ਹੈ।

ਅਸੀਂ ਏਆਈ ਫੋਟੋ ਡਿਟੇਕਸ਼ਨ ਟੂਲਜ਼ ਡੀ ਕੋਪੀ ਟੂਲ ਦੀ ਸਹਾਇਤਾ ਨਾਲ ਵੀ ਫੋਟੋ ਨੂੰ ਸਰਚ ਕੀਤਾ। ਟੂਲ ਨੇ ਫੋਟੋ ਨੂੰ 94.03 ਪ੍ਰਤੀਸ਼ਤ ਏਆਈ ਤੋਂ ਬਣੇ ਦੀ ਸੰਭਾਵਨਾ ਜਤਾਈ ਹੈ।

ਅਸੀਂ ਵਾਇਰਲ ਪੋਸਟ ਨੂੰ ਏਆਈ ‘ਤੇ ਕੰਮ ਕਰ ਰਹੇ ਰਿਸਰਚਰ ਅਜ਼ਹਰ ਮਾਚਵੇ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਤਸਵੀਰਾਂ ਨੂੰ ਏਆਈ ਤੋਂ ਬਣੀ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਤਸਵੀਰਾਂ ਵਿਚ ਰੋਸ਼ਨੀ ਅਤੇ ਰੰਗ ਸਹੀ ਨਹੀਂ ਹਨ। ਇਸ ਵਿੱਚ ਦਿੱਖ ਰਿਹਾ ਬੈਕਗਰਾਉਂਡ ਵੀ ਧੁੰਦਲਾ ਹੈ ਅਤੇ ਦੋਵਾਂ ਫੋਟੋਆਂ ਵਿੱਚ ਚਿਹਰੇ ਦੀ ਬਨਾਵਟ ਵੱਖ ਹੈ। ਜਿਸ ਤੋਂ ਸਾਫ ਹੈ ਕਿ ਇਹ ਫੋਟੋਆਂ ਏਆਈ ਦੀ ਵਰਤੋਂ ਕਰਕੇ ਕੀਤੀਆਂ ਗਈਆਂ ਹਨ।

ਅੰਤ ਵਿੱਚ ਅਸੀਂ ਪੋਸਟ ਨੂੰ ਗਲਤ ਦਾਅਵੇ ਨਾਲ ਸਾਂਝਾ ਕਰਨ ਵਾਲੇ ਫੇਸਬੁੱਕ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ।ਪਤਾ ਲੱਗਿਆ ਕਿ ਲਗਭਗ 6 ਹਜ਼ਾਰ ਲੋਕ ਯੂਜ਼ਰ ਨੂੰ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨੇ ਆਪਣੀ ਜਾਂਚ ਵਿਚ ਪਾਇਆ ਕਿ ਆਸਟਰੇਲੀਆਈ ਖਿਡਾਰੀ ਟ੍ਰੈਵਿਸ ਹੇਡ ਅਤੇ ਉਨ੍ਹਾਂ ਦੀ ਪਤਨੀ ਦੀਆਂ ਵਾਇਰਸ ਤਸਵੀਰਾਂ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਤੋਂ ਬਣਾਈ ਗਈ ਹੈ, ਜਿਨ੍ਹਾਂ ਨੂੰ ਲੋਕ ਅਸਲ ਸਮਝ ਕੇ ਸ਼ੇਅਰ ਕਰ ਰਹੇ ਹਨ।

  • Claim Review : ਮੈਚ ਹਾਰਨ ਤੋਂ ਬਾਅਦ ਟ੍ਰੈਵਿਸ ਹੇਡ ਆਪਣੀ ਪਤਨੀ ਦੇ ਸਾਹਮਣੇ ਰੋਣ ਲੱਗੇ।
  • Claimed By : FB User- ਦੇਸ਼ਰਾਜ ਮੀਨਾ ਅਜਬਗੜ੍ਹ
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later