Fact Check: ਸੈਫ ਅਲੀ ਖ਼ਾਨ ਨੂੰ ਹਸਪਤਾਲ ਮਿਲਣ ਪਹੁੰਚੇ ਸਲਮਾਨ ਖਾਨ ਦੀ ਵਾਇਰਲ ਤਸਵੀਰਾਂ AI ਜਨਰੇਟੇਡ ਹੈ
ਸੈਫ ਅਲੀ ਖਾਨ ਨੂੰ ਹਸਪਤਾਲ ਮਿਲਣ ਦੇ ਦਾਅਵੇ ਨਾਲ ਵਾਇਰਲ ਸਲਮਾਨ ਖਾਨ ਦੀਆਂ ਤਸਵੀਰਾਂ ਅਸਲੀ ਨਹੀਂ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹਨਾਂ ਤਸਵੀਰਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਬਣਾਇਆ ਗਿਆ ਹੈ। ਜਿਨ੍ਹਾਂ ਨੂੰ ਹੁਣ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
- By: Jyoti Kumari
- Published: Jan 20, 2025 at 06:31 PM
- Updated: Jan 21, 2025 at 04:28 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਪਿਛਲੇ ਦਿਨਾਂ ਵਿੱਚ ਸੈਫ ਅਲੀ ਖਾਨ ‘ਤੇ ਹੋਏ ਹਮਲੇ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਹੁਣ ਕੁਝ ਲੋਕ ਇਸ ਨਾਲ ਜੋੜਦੇ ਹੋਏ ਇੱਕ ਕੋਲਾਜ ਵਾਇਰਲ ਕਰ ਰਹੇ ਹਨ, ਜਿਸ ਵਿੱਚ ਸੈਫ ਅਲੀ ਖਾਨ ਦੇ ਨਾਲ ਕਰੀਨਾ ਕਪੂਰ ਅਤੇ ਸਲਮਾਨ ਖਾਨ ਨੂੰ ਦੇਖਿਆ ਜਾ ਸਕਦਾ ਹੈ। ਯੂਜ਼ਰਸ ਇਸ ਫੋਟੋ ਨੂੰ ਅਸਲੀ ਸਮਝ ਕੇ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਸੈਫ ਨੂੰ ਮਿਲਣ ਲਈ ਸਲਮਾਨ ਖਾਨ ਹਸਪਤਾਲ ਪਹੁੰਚੇ ਹੈ।
ਸੋਸ਼ਲ ਮੀਡਿਆ ‘ਤੇ ਸ਼ਾਹਰੁਖ ਖਾਨ ,ਵਿਰਾਟ ਕੋਹਲੀ ‘ਤੇ ਅਨੁਸ਼ਕਾ ਸ਼ਰਮਾ ਦੀਆਂ ਤਸਵੀਰਾਂ ਨੂੰ ਵੀ ਸਮਾਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਵਾਇਰਲ ਤਸਵੀਰਾਂ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਬਣਾਈ ਗਈ ਹੈ, ਜਿਸ ਨੂੰ ਹੁਣ ਅਸਲੀ ਸਮਝ ਕੇ ਗਲਤ ਦਾਅਵਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ ਖ਼ਬਰ ਪੰਜਾਬ ਨੇ (ਆਰਕਾਈਵ ਲਿੰਕ ) ਵਾਇਰਲ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ, “ਸੈਫ ਅਲੀ ਖ਼ਾਨ ਦੀਆਂ ਹਸਪਤਾਲ ਤੋਂ ਤਸਵੀਰਾਂ ਆਈਆਂ ਸਾਹਮਣੇ ਸਲਮਾਨ ਖਾਨ ਵੀ ਪਹੁੰਚੇ ਹਸਪਤਾਲ.. #BollywoodActor #SaifAliKhan #PicturesViral #HospitalSurface #KareenaKapoorKhan #salmankhan”
Mufeed Khan ਨਾਮ ਦੇ ਫੇਸਬੁੱਕ ਯੂਜ਼ਰ ਨੇ ਸ਼ਾਹਰੁਖ ਖਾਨ ਦੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, “सैफ अली खान से मिलने अस्पताल पहुंचे #suhanakhan Suhanakhan के साथ”
ਖਬਰ ਪੰਜਾਬ ਪੇਜ ਨੇ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਤ੍ਸਵੀਆਂ ਨੂੰ ਸ਼ੇਅਰ ਕਰ ਦਾਅਵਾ ਕੀਤਾ ਹੈ ਕਿ,”ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਸੈਫ ਅਲੀ ਖਾਨ ਨੂੰ ਹਸਪਤਾਲ ਮਿਲਣ ਪਹੁੰਚੇ ਹੈ।”

ਪੜਤਾਲ
ਸਲਮਾਨ ਖਾਨ ਦੇ ਹਸਪਤਾਲ ਜਾਣ ਦੇ ਦਾਅਵੇ ਦੀ ਸੱਚਾਈ ਜਾਨਣ ਲਈ ਅਸੀਂ ਸੰਬੰਧਿਤ ਕੀਵਰਡਸ ਨਾਲ ਗੂਗਲ ‘ਤੇ ਸਰਚ ਕੀਤਾ। ਸਾਨੂੰ ਵਾਇਰਲ ਦਾਅਵੇ ਨਾਲ ਸਬੰਧਤ ਕੋਈ ਭਰੋਸੇਯੋਗ ਮੀਡਿਆ ਰਿਪੋਰਟ ਨਹੀਂ ਮਿਲੀ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਫੋਟੋਆਂ ਨੂੰ ਧਿਆਨ ਨਾਲ ਦੇਖਿਆ। ਤਸਵੀਰਾਂ ਵਿੱਚ ‘Grok’ ਨਾਮ ਦਾ ਇੱਕ ਲੋਗੋ ਨਜਰ ਆਇਆ। ਗੂਗਲ ‘ਤੇ ਸਰਚ ‘ਤੇ ਸਾਨੂੰ ਪਤਾ ਲੱਗਾ ਕਿ GRok XAI ਦੁਆਰਾ ਤਿਆਰ ਕੀਤਾ ਗਿਆ ਇੱਕ AI ਟੂਲ ਹੈ। ਇਸ ਟੂਲ ਨਾਲ AI ਇਮੇਜ ਵੀ ਬਣਾਏ ਜਾ ਸਕਦੇ ਹਨ।
ਅਸੀਂ ਇਸ ਤਸਵੀਰ ਨੂੰ ਏਆਈ ਦੀ ਮਦਦ ਨਾਲ ਬਣੇ ਮਲਟੀਮੀਡੀਆ ਦੀ ਜਾਂਚ ਕਰਨੇ ਵਾਲੇ ਟੂਲਸ ਰਾਹੀਂ ਸਰਚ ਕੀਤਾ। ਅਸੀਂ ਤਸਵੀਰਾਂ ਨੂੰ hivemoderation ‘ਤੇ ਅਪਲੋਡ ਕੀਤਾ। ਇਸ ਟੂਲ ਨੇ ਪਹਿਲੀ ਫੋਟੋ ਦੇ 67, ਦੁੱਜੀ ਫੋਟੋ 54, ਤੀਜੀ ਫੋਟੋ 99 ਅਤੇ ਚੌਥੀ ਫੋਟੋ ਦੇ 90 ਫੀਸਦੀ ਤੱਕ ਏਆਈ ਦੁਆਰਾ ਬਣਾਏ ਜਾਣ ਦੀ ਸੰਭਾਵਨਾ ਜਤਾਈ ਹੈ।

ਅਸੀਂ ਇੱਕ ਹੋਰ ਟੂਲ, ਏਆਈ ਸਾਈਟ ਇੰਜਣ ਦੁਆਰਾ ਸਰਚ ਕੀਤਾ। ਟੂਲ ਨੇ ਕੋਲਾਜ ਨੂੰ 90 ਪ੍ਰਤੀਸ਼ਤ ਏਆਈ ਜਨਰੇਟੇਡ ਹੋਣ ਦੀ ਸੰਭਾਵਨਾ ਜਤਾਈ।

ਸ਼ਾਹਰੁਖ ਖਾਨ
ਅਸੀਂ ਸ਼ਾਹਰੁਖ ਖਾਨ ਦੀ ਫੋਟੋ ਨੂੰ ਸਾਈਟ ਇੰਜਣ ਰਾਹੀਂ ਸਰਚ ਕੀਤਾ। ਇਸ ਟੂਲ ਨੇ ਫੋਟੋ ਨੂੰ 87 ਫੀਸਦੀ ਏਆਈ ਤੋਂ ਬਣੀ ਦੱਸਿਆ ਹੈ।

ਵਿਰਾਟ ਕੋਹਲੀ ‘ਤੇ ਅਨੁਸ਼ਕਾ ਸ਼ਰਮਾ
ਅਸੀਂ ਤਸਵੀਰਾਂ ਨੂੰ hivemoderation.com ਟੂਲ ਰਾਹੀਂ ਸਰਚ ਕੀਤਾ। ਟੂਲ ਨੇ ਪਹਿਲੀ ਫੋਟੋ ਨੂੰ 99 , ਦੁੱਜੀ ਫੋਟੋ ਨੂੰ 99 ਅਤੇ ਤੀਜੀ ਫੋਟੋ ਨੂੰ 97 ਫੀਸਦੀ ਏਆਈ ਤੋਂ ਬਣੀ ਦੱਸਿਆ ਹੈ।

ਅਸੀਂ ਵਾਇਰਲ ਪੋਸਟ ਏਆਈ ਮਾਹਰ ਅਜ਼ਹਰ ਮਾਚਵੇ ਨੂੰ ਭੇਜੀ। ਉਨ੍ਹਾਂ ਨੇ ਤਸਵੀਰਾਂ ਨੂੰ ਏਆਈ ਦੁਆਰਾ ਬਣਾਏ ਜਾਣ ਦੀ ਪੁਸ਼ਟੀ ਕਰਦੇ ਹੋਏ ਦੱਸਿਆ, “ਇਹ ਤਸਵੀਰਾਂ ਅਸਲ ਨਹੀਂ ਹੈ ਅਤੇ ਇਸ ਵਿਚ ਏਆਈ ਦੀ ਮਦਦ ਨਾਲ ਬਣਾਈ ਗਈ ਤਸਵੀਰਾਂ ਦੀ ਅਸਮਾਨਤਾ ਨੂੰ ਸਾਫ਼ ਦੇਖਿਆ ਜਾ ਸਕਦਾ ਹੈ।”
ਅੰਤ ਵਿੱਚ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਪੇਜ ਦੀ ਜਾਂਚ ਕੀਤੀ। ਪਤਾ ਲੱਗਾ ਕਿ ਇਸ ਪੇਜ ਨੂੰ ਇੱਕ ਹਜਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਸੈਫ ਅਲੀ ਖਾਨ ਨੂੰ ਹਸਪਤਾਲ ਮਿਲਣ ਦੇ ਦਾਅਵੇ ਨਾਲ ਵਾਇਰਲ ਸਲਮਾਨ ਖਾਨ ਦੀਆਂ ਤਸਵੀਰਾਂ ਅਸਲੀ ਨਹੀਂ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹਨਾਂ ਤਸਵੀਰਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਬਣਾਇਆ ਗਿਆ ਹੈ। ਜਿਨ੍ਹਾਂ ਨੂੰ ਹੁਣ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
- Claim Review : ਸੈਫ ਅਲੀ ਖਾਨ ਨੂੰ ਮਿਲਣ ਹਸਪਤਾਲ ਪਹੁੰਚੇ ਸਲਮਾਨ ਖਾਨ।
- Claimed By : ਫੇਸਬੁੱਕ ਪੇਜ- ਖ਼ਬਰ ਪੰਜਾਬ
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











