Fact Check: ਬੰਗਲਾਦੇਸ਼ ਵਿੱਚ ਹਿੰਦੂ ਬੱਚਿਆਂ ਦੇ ਨਾਮ ‘ਤੇ ਸ਼ੇਅਰ ਕੀਤੀ ਜਾ ਰਹੀ ਇਹ ਤਸਵੀਰ AI ਦੁਆਰਾ ਬਣਾਈ ਗਈ ਹੈ
ਬੰਗਲਾਦੇਸ਼ ਵਿੱਚ ਚੱਲ ਰਹੀ ਹਿੰਸਾ ਵਿਚਕਾਰ ਸ਼ੇਅਰ ਕੀਤੀ ਜਾ ਰਹੀ ਬੱਚਿਆਂ ਦੀ ਇਹ ਤਸਵੀਰ AI ਦੁਆਰਾ ਬਣਾਈ ਗਈ ਹੈ।
- By: Pallavi Mishra
- Published: Dec 10, 2024 at 04:27 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼) : ਬੰਗਲਾਦੇਸ਼ ਵਿੱਚ ਪੁਜਾਰੀ ਚਿਨਮਏ ਦਾਸ ਦੀ ਗ੍ਰਿਫਤਾਰੀ ਅਤੇ ਉਥੇ ਦੇ ਅਲਪਸੰਖਿਅਕ ਸਮੁਦਾਇ ਦੇ ਖਿਲਾਫ ਹੋਣ ਵਾਲੇ ਸ਼ੋਸ਼ਣ ਅਤੇ ਹਿੰਸਾ ਦੀਆਂ ਘਟਨਾਵਾਂ ਦੇ ਵਿਚਕਾਰ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ‘ਚ ਦੋ ਰੋਂਦੇ ਹੋਏ ਬੱਚਿਆਂ ਨੂੰ ਦੇਖਿਆ ਜਾ ਸਕਦਾ ਹੈ। ਤਸਵੀਰ ਵਿੱਚ ਬੱਚਿਆਂ ਨੇ ਇੱਕ ਤਖ਼ਤੀ ਫੜੀ ਹੋਈ ਹੈ ਜਿਸ ਉੱਤੇ ਲਿਖਿਆ ਹੈ, “SAVE BANGLIADEKHI HINSDUS”। ਯੂਜ਼ਰਸ ਇਸ ਨੂੰ ਬੰਗਲਾਦੇਸ਼ ‘ਚ ਅਲਪਸੰਖਿਆਕਾਂ ਨਾਲ ਜੋੜ ਕੇ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਇਹ ਅਸਲ ਤਸਵੀਰ ਨਹੀਂ ਹੈ, ਸਗੋਂ ਇਸ ਨੂੰ AI ਟੂਲ ਦੀ ਮਦਦ ਨਾਲ ਬਣਾਇਆ ਗਿਆ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਇੰਸਟਾਗ੍ਰਾਮ ਯੂਜ਼ਰ narendramodi1777 (ਆਰਕਾਇਵ ਲਿੰਕ) ਨੇ 3 ਦਸੰਬਰ 2024 ਨੂੰ ਇਸ ਫੋਟੋ ਨੂੰ ਸਾਂਝਾ ਕੀਤਾ ਅਤੇ ਲਿਖਿਆ ਹੈ, “ਬੰਗਲਾਦੇਸ਼ ਵਿੱਚ “ਹਿੰਦੂਆਂ” ਦੀ ਸਥਿਤੀ ਦੇਖੀ ਨਹੀਂ ਜਾ ਰਹੀ ਹੈ।”

ਪੜਤਾਲ
ਇਸ ਪੋਸਟ ਦੀ ਜਾਂਚ ਕਰਨ ਲਈ ਅਸੀਂ ਪਹਿਲਾਂ ਤਸਵੀਰ ਨੂੰ ਧਿਆਨ ਨਾਲ ਦੇਖਿਆ। ਤਸਵੀਰ ਵਿੱਚ ਕਈ ਕਮੀਆਂ ਸਨ। ਜਿਵੇਂ ਬੱਚੇ ਦੇ ਇੱਕ ਹੱਥ ਦੀਆਂ 6 ਉਂਗਲਾਂ ਹੈ। ਨਾਲ ਹੀ, ਪਲੇਕਾਰਡ ‘ਤੇ ਬੰਗਲਾਦੇਸ਼ੀ ਅਤੇ ਹਿੰਦੂਜ ਦੋਵਾਂ ਦੇ ਸਪੈਲਿੰਗ ਗਲਤ ਲਿਖੇ ਹਨ। ਬੱਚਿਆਂ ਦੇ ਚਿਹਰੇ ਵੀ ਨਕਲੀ ਲੱਗਦੇ ਹਨ। ਸਾਨੂੰ ਹੋਇਆ ਕਿ ਇਹ ਫੋਟੋ AI ਦੁਆਰਾ ਤਿਆਰ ਕੀਤੀ ਹੋ ਸਕਦੀ ਹੈ।

ਅਸੀਂ ਇਸ ਤਸਵੀਰ ਨੂੰ AI ਇਮੇਜ ਡਿਟੈਕਸ਼ਨ ਟੂਲ Hive Moderation ਨਾਲ ਚੈੱਕ ਕੀਤਾ, ਜਿਸ ਵਿੱਚਇਸ ਤਸਵੀਰ ਦੇ AI ਦੁਆਰਾ ਬਣਾਏ ਜਾਣ ਦੀ ਸੰਭਾਵਨਾ 99.9 ਫੀਸਦੀ ਦੱਸੀ ਗਈ ਹੈ।

ਅਸੀਂ ਇਸ ਤਸਵੀਰ ਨੂੰ AI ਇਮੇਜ ਡਿਟੈਕਸ਼ਨ ਟੂਲ ਸਾਈਟ ਇੰਜਣ ਨਾਲ ਵੀ ਚੈੱਕ ਕੀਤਾ। ਇੱਥੇ ਇਸ ਤਸਵੀਰ ਦੇ AI ਦੁਆਰਾ ਬਣਾਏ ਜਾਣ ਦੀ ਸੰਭਾਵਨਾ 99 ਪ੍ਰਤੀਸ਼ਤ ਦੱਸੀ ਗਈ ਸੀ।

ਏਆਈ ਮਾਹਿਰ ਅੰਸ਼ ਮਹਿਰਾ ਨੇ ਵੀ ਵਾਇਰਲ ਤਸਵੀਰ ਨੂੰ ਏਆਈ ਦੁਆਰਾ ਬਣਾਈ ਗਈ ਹੋਣ ਦੀ ਆਸ਼ੰਕਾ ਜਤਾਈ।
ਬੰਗਲਾਦੇਸ਼ ਹਿੰਸਾ ‘ਤੇ ਹੋਰ ਫੈਕਟ ਚੈੱਕ ਇੱਥੇ ਪੜ੍ਹੇ ਜਾ ਸਕਦੇ ਹਨ।
ਬੰਗਲਾਦੇਸ਼ ਹਿੰਸਾ ‘ਤੇ ਮੌਜੂਦਾ ਸਥਿਤੀ ਬਾਰੇ ਵਧੇਰੇ ਜਾਣਕਾਰੀ ਲਈ ਇਹ ਖ਼ਬਰਾਂ ਪੜ੍ਹੀਆਂ ਜਾ ਸਕਦੀਆਂ ਹਨ।
ਇੰਸਟਾਗ੍ਰਾਮ ਯੂਜ਼ਰ narendramodi1777 ਦੇ ਕਰੀਬ 4 ਲੱਖ ਲੋਕ ਫੋਲੋ ਕਰਦੇ ਹਨ।
ਨਤੀਜਾ: ਬੰਗਲਾਦੇਸ਼ ਵਿੱਚ ਚੱਲ ਰਹੀ ਹਿੰਸਾ ਵਿਚਕਾਰ ਸ਼ੇਅਰ ਕੀਤੀ ਜਾ ਰਹੀ ਬੱਚਿਆਂ ਦੀ ਇਹ ਤਸਵੀਰ AI ਦੁਆਰਾ ਬਣਾਈ ਗਈ ਹੈ।
- Claim Review : ਬੰਗਲਾਦੇਸ਼ ਵਿੱਚ ਹਿੰਦੂ ਬੱਚਿਆਂ ਦੀ ਸਥਿਤੀ
- Claimed By : Instagram user narendramodi1777
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











