X
X

Fact Check: ਰੋਨਾਲਡੋ ਦੇ ਮੱਕਾ ਵਿੱਚ ਨਮਾਜ਼ ਪੜਣ ਦੀ ਇਹ ਤਸਵੀਰ ਅਸਲ ਨਹੀਂ, AI ਕ੍ਰੀਏਟੇਡ ਹੈ

ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੀ ਤਸਵੀਰਾਂ ਨੂੰ ਅਸਲੀ ਸਮਝ ਕੇ ਸ਼ੇਅਰ ਕੀਤਾ ਗਿਆ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਫੋਟੋ ਅਸਲੀ ਨਹੀਂ ਹੈ। ਇਹਨਾਂ ਤਸਵੀਰਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਬਣਾਇਆ ਗਿਆ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੀਆਂ ਕੁਝ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਸ ‘ਚ ਉਨ੍ਹਾਂ ਨੂੰ ਮੱਕਾ ‘ਚ ਦੇਖਿਆ ਜਾ ਸਕਦਾ ਹੈ। ਯੂਜ਼ਰਸ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਰੋਨਾਲਡੋ ਦੀਆਂ ਇਹ ਤਸਵੀਰਾਂ ਮੱਕਾ ਦੀਆਂ ਹਨ। ਯੂਜ਼ਰਸ ਇਨ੍ਹਾਂ ਤਸਵੀਰਾਂ ਨੂੰ ਅਸਲੀ ਸਮਝ ਕੇ ਸ਼ੇਅਰ ਕਰ ਰਹੇ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਕ੍ਰਿਸਟੀਆਨੋ ਰੋਨਾਲਡੋ ਦੀਆਂ ਵਾਇਰਲ ਤਸਵੀਰਾਂ ਅਸਲੀ ਨਹੀਂ ਹੈ, ਬਲਕਿ AI ਯਾਨੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੁਆਰਾ ਬਣਾਈਆਂ ਗਈਆਂ ਹਨ। ਜਿਸ ਨੂੰ ਸੱਚ ਮੰਨ ਕੇ ਫਰਜੀ ਦਾਅਵਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ ‘ਚ ਕੀ ਹੈ?

ਫੇਸਬੁੱਕ ਯੂਜ਼ਰ ‘ਕੈਫ ਖਾਨ’ (ਆਰਕਾਈਵ ਲਿੰਕ) ਨੇ 20 ਦਸੰਬਰ 2024 ਨੂੰ ਇਸ ਕੋਲਾਜ ਨੂੰ ਸਾਂਝਾ ਕੀਤਾ ਅਤੇ ਲਿਖਿਆ, “ਮਾਸ਼ਅੱਲਾ ਰੋਨਾਲਡੋ ਦੀ ਬੇਹੱਦ ਖੂਬਸੂਰਤ ਸਾਹਮਣੇ ਆਈ ਹੈ ਮੱਕਾ ਤੋਂ…”

ਇਸੇ ਤਰ੍ਹਾਂ ਇਕ ਹੋਰ ਇੰਸਟਾਗ੍ਰਾਮ ਯੂਜ਼ਰ dilshad_khan_chanden ਨੇ ਵੀ ਇਹ ਤਸਵੀਰਾਂ ਸ਼ੇਅਰ ਕੀਤੀਆਂ ਹਨ। 19 ਦਸੰਬਰ 2024 ਨੂੰ ਸ਼ੇਅਰ ਕੀਤਾ ਗਿਆ ਹੈ।

ਪੜਤਾਲ

ਵਾਇਰਲ ਦਾਅਵੇ ਦੀ ਜਾਂਚ ਕਰਨ ਲਈ, ਅਸੀਂ ਪਹਿਲਾਂ ਸੰਬੰਧਿਤ ਕੀਵਰਡਸ ਨਾਲ ਖੋਜ ਕੀਤੀ। ਸਾਨੂੰ ਵਾਇਰਲ ਦਾਅਵੇ ਨਾਲ ਸਬੰਧਤ ਕੋਈ ਭਰੋਸੇਯੋਗ ਮੀਡਿਆ ਰਿਪੋਰਟ ਨਹੀਂ ਮਿਲੀ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਫੋਟੋਆਂ ਨੂੰ ਧਿਆਨ ਨਾਲ ਦੇਖਿਆ। ਇਹਨਾਂ ਫੋਟੋਆਂ ਵਿੱਚ ਰੋਸ਼ਨੀ ਅਤੇ ਰੰਗ ਹਰ ਜਗ੍ਹਾ ਇੱਕ ਸਮਾਨ ਨਹੀਂ ਦਿਖ ਰਿਹਾ, ਜੋ ਕਿ ਅਸਲ ਫੋਟੋਆਂ ਵਿੱਚ ਆਮ ਤੌਰ ‘ਤੇ ਅਜਿਹਾ ਨਹੀਂ ਹੁੰਦਾ। ਇੱਕ ਫੋਟੋ ਵਿੱਚ ਰੋਨਾਲਡੋ ਦੀਆਂ 6 ਉਂਗਲਾਂ ਦਿਖਾਈ ਦੇ ਰਹੀਆਂ ਹਨ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਹ ਫੋਟੋਆਂ ਏ ਆਈ ਦੁਆਰਾ ਬਣਾਈ ਗਈ ਹੈ।

ਅਸੀਂ ਇਸ ਤਸਵੀਰ ਨੂੰ ਏਆਈ ਦੀ ਮਦਦ ਨਾਲ ਬਣੇ ਮਲਟੀਮੀਡੀਆ ਦੀ ਜਾਂਚ ਕਰਨੇ ਵਾਲੇ ਟੂਲਸ ਦੀ ਮਦਦ ਨਾਲ ਸਰਚ ਕੀਤਾ। ਅਸੀਂ hivemoderation ਦੀ ਮਦਦ ਨਾਲ ਫੋਟੋ ਨੂੰ ਸਰਚ ਕੀਤਾ। ਇਸ ਟੂਲ ‘ਚ ਫੋਟੋ ਦੇ ਏਆਈ ਦੁਆਰਾ ਬਣਾਏ ਜਾਣ ਦੀ ਸੰਭਾਵਨਾ 93.6 ਫੀਸਦੀ ਦੱਸੀ ਗਈ।

ਅਸੀਂ ਕੋਲਾਜ ਵਿੱਚ ਮੌਜੂਦ ਦੂਜੀ ਤਸਵੀਰ ਨੂੰ decopy.ai ਟੂਲ ਦੀ ਮਦਦ ਨਾਲ ਖੋਜਿਆ । ਇਸ ਟੂਲ ‘ਚ ਤਸਵੀਰ ਨੂੰ 99.9 ਫੀਸਦੀ ਏਆਈ ਦੱਸਿਆ ਗਿਆ ਹੈ।

ਕ੍ਰਿਸਟੀਆਨੋ ਰੋਨਾਲਡੋ ਨਾਲ ਜੁੜੇ ਕਈ ਦਾਅਵੇ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕੇ ਹਨ। ਜਿਸ ਨੂੰ ਰੋਨਾਲਡੋ ਦੇ ਇਸਲਾਮ ਕਬੂਲ ਕਰਨ ਦੇ ਦਾਅਵੇ ਨਾਲ ਸਾਂਝਾ ਕੀਤਾ ਗਿਆ ਸੀ। ਇਨ੍ਹਾਂ ਸਾਰੇ ਦਾਅਵਿਆਂ ਦੀ ਫੈਕਟ ਚੈੱਕ ਰਿਪੋਰਟ ਇੱਥੇ ਪੜ੍ਹੀ ਜਾ ਸਕਦੀ ਹੈ।

ਅਸੀਂ ਵਾਇਰਲ ਪੋਸਟ ਏਆਈ ਮਾਹਰ ਅਜ਼ਹਰ ਮਾਚਵੇ ਨੂੰ ਭੇਜੀ। ਉਨ੍ਹਾਂ ਨੇ ਤਸਵੀਰਾਂ ਨੂੰ ਏਆਈ ਤੋਂ ਬਣੀ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਤਸਵੀਰਾਂ ‘ਚ ਲਾਈਟਿੰਗ ਠੀਕ ਨਹੀਂ ਹੈ ਅਤੇ ਹੱਥਾਂ ਦੀ ਬਣਾਵਟ ਵੀ ਅਜੀਬ ਹੈ। ਜਿਸ ਤੋਂ ਸਾਫ਼ ਹੈ ਕਿ ਇਹ ਤਸਵੀਰਾਂ AI ਦੀ ਮਦਦ ਨਾਲ ਬਣਾਈਆਂ ਗਈਆਂ ਹਨ।

ਅੰਤ ਵਿੱਚ, ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਪਤਾ ਲੱਗਾ ਕਿ ਫੇਸਬੁੱਕ ‘ਤੇ ਯੂਜ਼ਰ ਨੂੰ 13 ਹਜ਼ਾਰ ਲੋਕ ਫੋਲੋ ਕਰਦੇ ਹਨ। ਯੂਜ਼ਰ ਨੇ ਆਪਣੇ ਆਪ ਨੂੰ ਰਾਜਸਥਾਨ, ਭਿਵੰਡੀ ਦਾ ਰਹਿਣ ਵਾਲਾ ਦੱਸਿਆ ਹੈ।

ਨਤੀਜਾ: ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੀ ਤਸਵੀਰਾਂ ਨੂੰ ਅਸਲੀ ਸਮਝ ਕੇ ਸ਼ੇਅਰ ਕੀਤਾ ਗਿਆ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਫੋਟੋ ਅਸਲੀ ਨਹੀਂ ਹੈ। ਇਹਨਾਂ ਤਸਵੀਰਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਬਣਾਇਆ ਗਿਆ ਹੈ।

  • Claim Review : ਮਾਸ਼ਅੱਲਾ ਰੋਨਾਲਡੋ ਦੀ ਬੇਹੱਦ ਖੂਬਸੂਰਤ ਸਾਹਮਣੇ ਆਈ ਹੈ ਮੱਕਾ ਤੋਂ
  • Claimed By : FB User-ਕੈਫ ਖਾਨ
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later