Fact Check : ਵਿਰਾਟ ਕੋਹਲੀ ਦੀ ਰੋਂਦੇ ਹੋਏ ਇਹ ਤਸਵੀਰ AI ਨਿਰਮਿਤ ਹੈ
ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਿਰਾਟ ਕੋਹਲੀ ਦੇ ਰੋਂਦੇ ਹੋਏ ਦੀ ਤਸਵੀਰ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਤੋਂ ਬਣਾਈ ਗਈ ਹੈ, ਜਿਸ ਨੂੰ ਲੋਕ ਅਸਲ ਸਮਝ ਕੇ ਵਾਇਰਲ ਕਰ ਹਨ।
- By: Pallavi Mishra
- Published: Mar 10, 2025 at 05:06 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਟੀਮ ਇੰਡੀਆ ਨੇ ਚੈਂਪੀਅਨਜ਼ ਟਰਾਫੀ 2025 ਦਾ ਖਿਤਾਬ ਜਿੱਤ ਲਿਆ ਹੈ। ਇਸ ਦੌਰਾਨ ਸੋਸ਼ਲ ਮੀਡਿਆ ‘ਤੇ ਵਿਰਾਟ ਕੋਹਲੀ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਨ੍ਹਾਂ ਨੂੰ ਰੋਂਦੇ ਹੋਏ ਦੇਖਿਆ ਜਾ ਸਕਦਾ ਹੈ। ਪੋਸਟ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੈਚ ਤੋਂ ਬਾਅਦ ਵਿਰਾਟ ਕੋਹਲੀ ਇਸ ਤਰ੍ਹਾਂ ਰੋਂਦੇ ਦਿਖੇ।
ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਦਾਅਵਾ ਗਲਤ ਪਾਇਆ। ਅਸਲ ਵਿੱਚ ਇਹ ਤਸਵੀਰ ਏਆਈ ਟੂਲਜ਼ ਦੀ ਸਹਾਇਤਾ ਨਾਲ ਬਣਾਈ ਗਈ ਹੀ।
ਕੀ ਹੋ ਰਿਹਾ ਹੈ ਵਾਇਰਲ ?
ਫੇਸਬੁੱਕ ਯੂਜ਼ਰ Cric lover ਨੇ 4 ਮਾਰਚ 2025 ਨੂੰ ਵਾਇਰਲ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ, “ਅਨੁਸ਼ਕਾ ਸ਼ਰਮਾ ਨੇ ਹੱਥ ਜੋੜਦੇ ਹੋਏ ਭਾਰਤੀ ਪ੍ਰਸ਼ੰਸਕਾਂ ਨੂੰ ਕਿਹਾ ਅੱਜ ਮੁਸ਼ਕਿਲ ਸਮੇਂ ਵਿੱਚ ਵਿਰਾਟ ਨੇ ਟੀਮ ਦੇ ਲਈ ਅਰਧ ਸ਼ਤਕ ਲਗਾਇਆ ਹੈ ਹੰਝੂ ਵਹਾਅ ਰਹੇ ਹਨ ਪਰ ਕੋਈ ਵਧਾਈ ਨਹੀਂ ਦੇ ਰਿਹਾ ਹੈ।”
ਵਾਇਰਲ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਪੋਸਟ ਦੀ ਸੱਚਾਈ ਜਾਣਨ ਲਈ, ਅਸੀਂ ਤਸਵੀਰ ਨੂੰ ਧਿਆਨ ਨਾਲ ਵੇਖਿਆ। ਤਸਵੀਰ ਵਿਚ ਵਿਰਾਟ ਕੋਹਲੀ ਦੇ ਚਿਹਰੇ ਦੀ ਬਨਾਵਟ ਅਸਲ ਨਹੀਂ ਲੱਗ ਰਹੀ ਸੀ। ਅਜਿਹੇ ਵਿੱਚ ਸਾਨੂੰ ਤਸਵੀਰ ਦੇ ਏਆਈ ਤੋਂ ਬਣੇ ਹੋਣ ਦਾ ਸ਼ੱਕ ਹੋਇਆ।
ਅਸੀਂ ਪੜਤਾਲ ਨੂੰ ਅੱਗੇ ਵੱਧਦਿਆਂ, ਫੋਟੋ ਨੂੰ ਏਆਈ ਦੀ ਮਦਦ ਨਾਲ ਬਣੇ ਮਲਟੀਮੀਡੀਆ ਦੀ ਜਾਂਚ ਕਰਨ ਵਾਲੇ ਟੂਲਸ ਦੀ ਮਦਦ ਨਾਲ ਫੋਟੋ ਸਰਚ ਕੀਤੀ। ਅਸੀਂ hivemoderation ਟੂਲ ਦੀ ਸਹਾਇਤਾ ਨਾਲ ਫੋਟੋ ਸਰਚ ਕੀਤੀ। ਇਸ ਟੂਲ ਨੇ ਫੋਟੋ ਦੇ 97.3 ਫੀਸਦੀ ਤੱਕ ਏਆਈ ਹੋਣ ਦੀ ਸੰਭਾਵਨਾ ਦੱਸੀ।

ਅਸੀਂ ਇੱਕ ਹੋਰ ਟੂਲ ਨਾਲ ਇਸ ਤਸਵੀਰ ਦੀ ਨੂੰ ਸਰਚ ਕੀਤਾ। ਅਸੀਂ ਸਾਈਟ ਇੰਜਨ ਦੀ ਸਹਾਇਤਾ ਨਾਲ ਤਸਵੀਰ ਦੀ ਭਾਲ ਕੀਤੀ। ਇਸ ਟੂਲ ਨੇ ਫੋਟੋ ਨੂੰ 99 ਪ੍ਰਤੀਸ਼ਤ ਤੱਕ ਏਆਈ ਹੋਣ ਦੀ ਸੰਭਾਵਨਾ ਜਤਾਈ।

ਅਸੀਂ ਵਾਇਰਲ ਪੋਸਟ ਨੂੰ ਏਆਈ ਤਕਨਾਲੋਜੀ ਵਿੱਚ ਕੰਮ ਕਰ ਰਹੇ ਐਕਸਪਰਟ ਅਜ਼ਹਰ ਮਾਚਵੇ ਨਾਲ ਗੱਲ ਕੀਤੀ। ਉਨ੍ਹਾਂ ਨੇ ਤਸਵੀਰ ਨੂੰ ਏਆਈ ਦੱਸਿਆ ਹੈ। ਉਨ੍ਹਾਂ ਨੇ ਕਿਹਾ,” ਇਹ ਤਸਵੀਰ ਫਰਜੀ ਹੈ। ਬੀਸੀਸੀਆਈ ਦਾ ਪ੍ਰਤੀਕ ਗਲਤ ਹੈ, ਪੂਮਾ ਦਾ ਲੋਗੋ ਵੀ ਗਲਤ ਹੈ ਅਤੇ ਚਿਹਰਾ ਵੀ ਸਹੀ ਨਹੀਂ ਹੈ।
ਅੰਤ ਵਿੱਚ, ਅਸੀਂ ਫੇਸਬੁੱਕ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ 1.5 ਲੱਖ ਤੋਂ ਵੱਧ ਲੋਕ ਯੂਜ਼ਰ ਨੂੰ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਿਰਾਟ ਕੋਹਲੀ ਦੇ ਰੋਂਦੇ ਹੋਏ ਦੀ ਤਸਵੀਰ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਤੋਂ ਬਣਾਈ ਗਈ ਹੈ, ਜਿਸ ਨੂੰ ਲੋਕ ਅਸਲ ਸਮਝ ਕੇ ਵਾਇਰਲ ਕਰ ਹਨ।
- Claim Review : ਮੈਚ ਤੋਂ ਬਾਅਦ ਕੋਹਲੀ ਇਸ ਤਰ੍ਹਾਂ ਰੋਂਦੇ ਦਿਖੇ।
- Claimed By : FB User Cric lover
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











