Fact Check: ਹਿਮਾਚਲ ਵਿੱਚ ਬੱਦਲ ਫਟਣ ਦੇ ਨਾਮ ‘ਤੇ ਵਾਇਰਲ ਵੀਡੀਓ AI-ਜਨਰੇਟਡ ਹੈ
ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਪਾਇਆ ਕਿ ਹਿਮਾਚਲ ਵਿੱਚ ਬੱਦਲ ਫਟਣ ਦੇ ਦਾਅਵੇ ਨਾਲ ਵਾਇਰਲ ਵੀਡੀਓ ਅਸਲੀ ਨਹੀਂ ਹੈ। ਵੀਡੀਓ ਨੂੰ ਏਆਈ ਤੋਂ ਬਣਾਇਆ ਗਿਆ ਹੈ। ਹਾਲਾਂਕਿ ਹਿਮਾਚਲ ਪ੍ਰਦੇਸ਼ ਵਿੱਚ ਕਈ ਥਾਵਾਂ ‘ਤੇ ਬੱਦਲ ਫਟਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ।
- By: Jyoti Kumari
- Published: Jun 28, 2025 at 04:38 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਬੱਦਲ ਫਟਣ ਨਾਲ ਜੁੜੀਆਂ ਕਈ ਖਬਰਾਂ ਸਾਹਮਣੇ ਆ ਰਹੀਆਂ ਹਨ। ਭਾਰੀ ਬਾਰਿਸ਼ ਕਾਰਣ ਕਈ ਇਲਾਕਿਆਂ ਵਿਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਹੁਣ ਇਸ ਨਾਲ ਜੋੜਦੇ ਹੋਏ ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਨਦੀ ‘ਚ ਕਈ ਸਾਰੀਆਂ ਗੱਡੀਆਂ ਨੂੰ ਫਸੇ ਦੇਖਿਆ ਜਾ ਸਕਦਾ ਹੈ। ਕੁਝ ਯੂਜ਼ਰਸ ਇਸ ਵੀਡੀਓ ਅਸਲੀ ਸਮਝ ਕੇ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਵਾਇਰਲ ਕੀਤਾ ਜਾ ਰਿਹਾ ਵੀਡੀਓ ਅਸਲੀ ਨਹੀਂ ਹੈ, ਬਲਕਿ ਏਆਈ ਨਾਲ ਬਣਾਇਆ ਗਿਆ ਹੈ। ਹਾਲਾਂਕਿ ਹਿਮਾਚਲ ਵਿੱਚ ਕਈ ਥਾਵਾਂ ‘ਤੇ ਬੱਦਲ ਫੱਟਣ ਦੀਆਂ ਖਬਰਾਂ ਆਈਆਂ ਹਨ।
ਕੀ ਹੈ ਵਾਇਰਲ ਪੋਸਟ ਵਿੱਚ?
ਫੇਸਬੁੱਕ ਪੇਜ Pendu Nuskhe Tv ਨੇ 26 ਜੂਨ 2025 ਨੂੰ ਵਾਇਰਲ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ, “ਹਿਮਾਚਲ ਵਿੱਚ ਬੱਦਲ ਫਟਣ ਨਾਲ ਭਾਰੀ ਨੁਕਸਾਨ”
ਵੀਡੀਓ ਉੱਤੇ ਲਿਖਿਆ ਹੋਇਆ ਹੈ : ਹਿਮਾਚਲ ਵਿੱਚ ਬੱਦਲ ਫਟਣ ਨਾਲ ਹੋਇਆ ਭਾਰੀ ਨੁਕਸਾਨ, ਰਾਸਤੇ ਬਲੋਕ। ਵੀਡੀਓ ਨੂੰ ਸ਼ੇਅਰ ਕਰ ਦੀਓ।
ਸੋਸ਼ਲ ਮੀਡੀਆ ‘ਤੇ ਬਹੁਤ ਸਾਰੇ ਯੂਜ਼ਰਸ ਨੇ ਇਸ ਦਾਅਵੇ ਨੂੰ ਸੱਚ ਮੰਨ ਕੇ ਸਾਂਝਾ ਕੀਤਾ ਹੈ। ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।

ਪੜਤਾਲ
ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਆ। ਵੀਡੀਓ ‘ਚ ਨਜਰ ਆ ਰਹੀ ਨਦੀ ਅਤੇ ਗੱਡੀਆਂ ਅਜੀਬ ਲਗ ਰਹੀਆਂ ਹਨ। ਜਿਸ ਨਾਲ ਇਸਦੇ ਏਆਈ ਹੋਣ ਦਾ ਸ਼ੱਕ ਹੁੰਦਾ ਹੈ।
ਜਾਂਚ ਵਿੱਚ ਅੱਗੇ ਅਸੀਂ ਵੀਡੀਓ ਦੇ ਸਕ੍ਰੀਨਸ਼ੋਟ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਲੈਂਸ ਰਾਹੀਂ ਸਰਚ ਕੀਤਾ। ਸਾਨੂੰ ਵੀਡੀਓ
PAVOROSO ਨਾਮ ਦੇ ਯੂਟਿਊਬ ਚੈਨਲ ‘ਤੇ ਮਿਲਾ। ਵੀਡੀਓ ਨੂੰ 28 ਮਈ 2025 ਨੂੰ ਅਪਲੋਡ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਵੀਡੀਓ ਏਆਈ ਜਨਰੇਟਡ ਹੈ। ਵੀਡੀਓ PAVOROSO ਚੈਨਲ ਵਲੋਂ ਬਣਾਇਆ ਗਿਆ ਹੈ।
ਇਸ ਚੈਨਲ ਨੂੰ ਸਕੈਨ ਕਰਨ ‘ਤੇ ਸਾਨੂੰ ਏਆਈ ਦੀ ਮਦਦ ਨਾਲ ਬਣੇ ਕਈ ਵੀਡੀਓ ਮਿਲੇ।
ਅਸੀਂ ਵੀਡੀਓ ਦੇ ਸਕ੍ਰੀਨਸ਼ੋਟ ਨੂੰ decopy.ai ਤੂਲ ਜਰੀਏ ਵੀ ਸਰਚ ਕੀਤਾ। ਇਸ ਟੂਲ ਨੇ ਵੀਡੀਓ ਨੂੰ 99.60 ਪ੍ਰਤੀਸ਼ਤ ਏਆਈ ਤੋਂ ਬਣੀ ਦੱਸਿਆ ਹੈ।

ਅਸੀਂ ਵੀਡੀਓ ਦੇ ਸਕ੍ਰੀਨਸ਼ੋਟ ਨੂੰ wasitai.com ਟੂਲ ‘ਤੇ ਵੀ ਅਪਲੋਡ ਕੀਤਾ। ਇਸ ਟੂਲ ਨੇ ਵੀ ਇਸਨੂੰ ਏਆਈ ਦੱਸਿਆ ਹੈ।

ਅਸੀਂ ਵੀਡੀਓ ਦੀ ਪੁਸ਼ਟੀ ਲਈ ਏਆਈ ਮਾਹਰ ਅਜਹਰ ਮਾਚਵੇ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਏਆਈ ਜਨਰੇਟਡ ਹੈ। ਵੀਡੀਓ ਵਿੱਚ ਨਜ਼ਰ ਆ ਰਹੀ ਕਾਰੇ ਇੱਕ ਦੂਜੇ ਵਿੱਚ ਮਿਲ ਰਹੀ ਹੈ ਅਤੇ ਦੂਜੇ ਪਾਸੇ ਖੜੇ ਟਰੱਕ ਅਤੇ ਕਾਰ ਦੀ ਬਣਾਵਟ ਵੀ ਸਹੀ ਨਹੀਂ ਹੈ। ਵੀਡੀਓ ਵੀ ਧੁੰਧਲੀ ਹੈ, ਜਿਸ ਤੋਂ ਸਾਫ ਹੈ ਕਿ ਇਹ ਵੀਡੀਓ ਏਆਈ ਦੀ ਮਦਦ ਨਾਲ ਬਣਾਇਆ ਗਿਆ ਹੈ।
ਦੱਸ ਦੇਈਏ ਕਿ ਪੰਜਾਬੀ ਜਾਗਰਣ ਦੀ 25 ਜੂਨ 2025 ਦੀ ਖਬਰ ਮੁਤਾਬਕ,”ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਬੱਦਲ ਫਟਣ ਨਾਲ ਸਬੰਧਤ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਭਾਰੀ ਬਾਰਸ਼ ਕਾਰਨ ਨਦੀਆਂ ਅਤੇ ਨਾਲਿਆਂ ਦੇ ਪਾਣੀ ਦਾ ਪੱਧਰ ਵਧ ਗਿਆ ਹੈ, ਜਿਸ ਕਾਰਨ ਇਲਾਕੇ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਇਸ ਘਟਨਾ ਨੇ ਕਈ ਥਾਵਾਂ ‘ਤੇ ਤਬਾਹੀ ਮਚਾਈ ਹੈ। ਇਸ ਸਬੰਧ ਵਿੱਚ ਕੁਝ ਵੀਡੀਓ ਵੀ ਸਾਹਮਣੇ ਆ ਰਹੇ ਹਨ।”
ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਪੇਜ ਨੂੰ ਸਕੈਨ ਕੀਤਾ। ਪਤਾ ਲੱਗਿਆ 101k ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਪਾਇਆ ਕਿ ਹਿਮਾਚਲ ਵਿੱਚ ਬੱਦਲ ਫਟਣ ਦੇ ਦਾਅਵੇ ਨਾਲ ਵਾਇਰਲ ਵੀਡੀਓ ਅਸਲੀ ਨਹੀਂ ਹੈ। ਵੀਡੀਓ ਨੂੰ ਏਆਈ ਤੋਂ ਬਣਾਇਆ ਗਿਆ ਹੈ। ਹਾਲਾਂਕਿ ਹਿਮਾਚਲ ਪ੍ਰਦੇਸ਼ ਵਿੱਚ ਕਈ ਥਾਵਾਂ ‘ਤੇ ਬੱਦਲ ਫਟਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ।
- Claim Review : ਹਿਮਾਚਲ ਵਿੱਚ ਬੱਦਲ ਫਟਣ ਨਾਲ ਭਾਰੀ ਨੁਕਸਾਨ
- Claimed By : ਫੇਸਬੁੱਕ ਪੇਜ -Pendu Nuskhe Tv
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











