X
X

Fact Check: ਫੇਕ ਹੈ ਪਾਕਿਸਤਾਨ ਦੇ ਝੰਡੇ ‘ਤੇ ਔਟੋਗ੍ਰਾਫ ਦਿੰਦੇ ਵਿਰਾਟ ਕੋਹਲੀ ਦੀ ਵਾਇਰਲ ਤਸਵੀਰ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਔਟੋਗ੍ਰਾਫ ਦਿੰਦੇ ਵਿਰਾਟ ਕੋਹਲੀ ਦੀ ਵਾਇਰਲ ਤਸਵੀਰ ਏਆਈ ਟੂਲ ਦੀ ਮਦਦ ਨਾਲ ਬਣਾਈ ਗਈ ਹੈ। ਅਸਲੀ ਫੋਟੋ ਵਿੱਚ ਵਿਰਾਟ ਕੋਹਲੀ ਪ੍ਰਸ਼ੰਸਕ ਨੂੰ ਆਰਸੀਬੀ ਦੀ ਜਰਸੀ ‘ਤੇ ਔਟੋਗ੍ਰਾਫ ਦੇ ਰਹੇ ਹਨ। ਲੋਕ ਤਸਵੀਰ ਨੂੰ ਅਸਲੀ ਸਮਝ ਕੇ ਗਲਤ ਦਾਅਵੇ ਨਾਲ ਸਾਂਝਾ ਕਰ ਰਹੇ ਹਨ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਭਾਰਤ ਅਤੇ ਆਸਟਰੇਲੀਆ ਵਿਚਕਾਰ ਵਨਡੇ ਸੀਰੀਜ਼ 19 ਅਕਤੂਬਰ ਤੋਂ ਸ਼ੁਰੂ ਹੋ ਗਈ ਹੈ। ਵਿਰਾਟ ਕੋਹਲੀ ਵੀ ਵਨਡੇ ਸੀਰੀਜ਼ ਲਈ ਆਸਟਰੇਲੀਆ ਪਹੁੰਚ ਗਏ ਹਨ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਵਿਰਾਟ ਕੋਹਲੀ ਦੀ ਇੱਕ ਫੋਟੋ ਵਾਇਰਲ ਹੋ ਰਹੀ ਹੈ। ਇਸ ਵਿੱਚ ਉਹਨਾਂ ਨੂੰ ਇੱਕ ਪ੍ਰਸ਼ੰਸਕ ਨੂੰ ਪਾਕਿਸਤਾਨ ਦੀ ਜਰਸੀ ‘ਤੇ ਔਟੋਗ੍ਰਾਫ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਰਾਟ ਕੋਹਲੀ ਪਾਕਿਸਤਾਨ ਦੇ ਝੰਡੇ ‘ਤੇ ਔਟੋਗ੍ਰਾਫ ਦੇ ਰਹੇ ਹਨ। ਫੋਟੋ ਨੂੰ ਅਸਲੀ ਸਮਝ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਵਾਇਰਲ ਦਾਅਵਾ ਗਲਤ ਹੈ। ਅਸਲ ਵਿੱਚ ਵਾਇਰਲ ਤਸਵੀਰ ਨੂੰ ਏਆਈ ਟੂਲ ਦੀ ਮਦਦ ਨਾਲ ਬਣਾਇਆ ਗਿਆ ਹੈ। ਅਸਲੀ ਫੋਟੋ ਵਿੱਚ ਵਿਰਾਟ ਕੋਹਲੀ ਨੇ ਰਾਇਲ ਚੈਲੰਜਰਜ਼ ਬੰਗਲੌਰ (RCB) ਦੀ ਜਰਸੀ ‘ਤੇ ਔਟੋਗ੍ਰਾਫ ਕੀਤੇ ਸਨ। ਫੋਟੋ ਨੂੰ ਹੁਣ ਗਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁਕ ਯੂਜ਼ਰ ‘Manoj Kumar’ ਨੇ 16 ਅਕਤੂਬਰ ਨੂੰ ਵਾਇਰਲ ਤਸਵੀਰ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ, “विराट कोहली पाकिस्तान के झंडा पर आटोग्राफ दिया #indiavaustrelia #fblifestyle #TeamIndia”

ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਦੇਖਿਆ ਜਾ ਸਕਦਾ ਹੈ।

ਪੜਤਾਲ

ਵਾਇਰਲ ਦਾਅਵੇ ਦੀ ਜਾਂਚ ਲਈ ਅਸੀਂ ਸਭ ਤੋਂ ਪਹਿਲਾਂ ਗੂਗਲ ਰਿਵਰਸ ਇਮੇਜ ਦਾ ਇਸਤੇਮਾਲ ਕੀਤਾ। ਸਾਨੂੰ ਤਸਵੀਰ ਨਾਲ ਜੁੜੀ ਖਬਰ cricketcountry.com ਦੀ ਵੈੱਬਸਾਈਟ ‘ਤੇ ਮਿਲੀ। 17 ਅਕਤੂਬਰ 2025 ਨੂੰ ਪ੍ਰਕਾਸ਼ਿਤ ਖਬਰ ਵਿੱਚ ਦੱਸਿਆ ਗਿਆ, “ਪਰਥ ਵਿੱਚ ਇੱਕ ਪਾਕਿਸਤਾਨੀ ਪ੍ਰਸ਼ੰਸਕ ਨੂੰ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੇ ਔਟੋਗ੍ਰਾਫ ਦਿੱਤੇ। ਕੋਹਲੀ ਨੇ ਆਰਸੀਬੀ ਅਤੇ ਟੀਮ ਇੰਡੀਆ ਦੀ ਜਰਸੀ ‘ਤੇ ਦਸਤਖਤ ਕੀਤੇ ਅਤੇ ਰੋਹਿਤ ਸ਼ਰਮਾ ਨੇ ਵੀ ਔਟੋਗ੍ਰਾਫ ਦਿੱਤਾ।”

ਸਾਨੂੰ ਫੋਟੋ ਨਾਲ ਜੁੜੀ ਖਬਰ ਦੈਨਿਕ ਜਾਗਰਣ ਦੀ ਵੈੱਬਸਾਈਟ ‘ਤੇ ਮਿਲੀ। 17 ਅਕਤੂਬਰ 2025 ਨੂੰ ਪ੍ਰਕਾਸ਼ਿਤ ਖਬਰ ਵਿੱਚ ਦੱਸਿਆ ਗਿਆ, “ਵਿਰਾਟ ਕੋਹਲੀ ਵਨਡੇ ਸੀਰੀਜ਼ ਲਈ ਆਸਟਰੇਲੀਆ ਪਹੁੰਚ ਗਏ ਹਨ। ਉਹਨਾਂ ਨੇ ਉੱਥੇ ਅਭਿਆਸ ਵੀ ਸ਼ੁਰੂ ਕਰ ਦਿੱਤਾ। ਕੋਹਲੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਔਟੋਗ੍ਰਾਫ ਵੀ ਦਿੱਤਾ।”

ਸਾਨੂੰ ਵੀਡੀਓ RevSportz Global ਦੇ ਵੈਰੀਫਾਈਡ ਐਕਸ ਹੈਂਡਲ ‘ਤੇ ਵੀ ਮਿਲਿਆ। 16 ਅਕਤੂਬਰ 2025 ਨੂੰ ਸ਼ੇਅਰ ਕੀਤੇ ਗਏ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਵਿਰਾਟ ਕੋਹਲੀ ਆਰਸੀਬੀ ਦੀ ਜਰਸੀ ‘ਤੇ ਔਟੋਗ੍ਰਾਫ ਦੇ ਰਹੇ ਹਨ।

https://twitter.com/RevSportzGlobal/status/1978737920648302670

ਅਸੀਂ ਫੋਟੋ ਬਾਰੇ ਦੈਨਿਕ ਜਾਗਰਣ ਦੇ ਸਪੋਰਟਸ ਐਡੀਟਰ ਅਭਿਸ਼ੇਕ ਤ੍ਰਿਪਾਠੀ ਨਾਲ ਸੰਪਰਕ ਕੀਤਾ। ਉਹਨਾਂ ਨੇ ਸਾਨੂੰ ਦੱਸਿਆ ਕਿ ਇਹ ਫੇਕ ਹੈ। ਵਿਰਾਟ ਕੋਹਲੀ ਨੇ ਆਰਸੀਬੀ ਦੀ ਜਰਸੀ ‘ਤੇ ਔਟੋਗ੍ਰਾਫ ਦਿੱਤੇ ਸਨ।

ਜਾਂਚ ਵਿੱਚ ਅੱਗੇ ਅਸੀਂ ਏਆਈ ਡਿਟੈਕਸ਼ਨ ਟੂਲ ਦੀ ਮਦਦ ਨਾਲ ਫੋਟੋ ਨੂੰ ਸਰਚ ਕੀਤਾ। ਸਭ ਤੋਂ ਪਹਿਲਾਂ ਅਸੀਂ Hive Moderation ਟੂਲ ਦੀ ਵਰਤੋਂ ਕੀਤੀ ਅਤੇ ਫੋਟੋ ਨੂੰ ਖੋਜਿਆ। ਇਸ ਟੂਲ ਨੇ ਫੋਟੋ ਦੇ 99.7 ਫੀਸਦੀ ਤੱਕ ਏਆਈ ਨਾਲ ਬਣੇ ਹੋਣ ਦੀ ਸੰਭਾਵਨਾ ਜਤਾਈ ਹੈ।

ਅਸੀਂ ਫੋਟੋ ਨੂੰ ਇੱਕ ਹੋਰ ਟੂਲ ਸਾਈਟ ਇੰਜਨ ਦੀ ਮਦਦ ਨਾਲ ਸਰਚ ਕੀਤਾ। ਇਸ ਟੂਲ ਨੇ ਵੀ ਫੋਟੋ ਦੇ 99 ਫੀਸਦੀ ਤੱਕ ਏਆਈ ਦੀ ਮਦਦ ਨਾਲ ਬਣੇ ਹੋਣ ਦੀ ਸੰਭਾਵਨਾ ਦੱਸੀ ਹੈ।

ਅੰਤ ਵਿੱਚ ਅਸੀਂ ਫੋਟੋ ਨੂੰ ਗਲਤ ਦਾਅਵੇ ਨਾਲ ਸਾਂਝਾ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ 5 ਲੱਖ 54 ਹਜ਼ਾਰ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਔਟੋਗ੍ਰਾਫ ਦਿੰਦੇ ਵਿਰਾਟ ਕੋਹਲੀ ਦੀ ਵਾਇਰਲ ਤਸਵੀਰ ਏਆਈ ਟੂਲ ਦੀ ਮਦਦ ਨਾਲ ਬਣਾਈ ਗਈ ਹੈ। ਅਸਲੀ ਫੋਟੋ ਵਿੱਚ ਵਿਰਾਟ ਕੋਹਲੀ ਪ੍ਰਸ਼ੰਸਕ ਨੂੰ ਆਰਸੀਬੀ ਦੀ ਜਰਸੀ ‘ਤੇ ਔਟੋਗ੍ਰਾਫ ਦੇ ਰਹੇ ਹਨ। ਲੋਕ ਤਸਵੀਰ ਨੂੰ ਅਸਲੀ ਸਮਝ ਕੇ ਗਲਤ ਦਾਅਵੇ ਨਾਲ ਸਾਂਝਾ ਕਰ ਰਹੇ ਹਨ।

  • Claim Review : ਵਿਰਾਟ ਕੋਹਲੀ ਨੇ ਪਾਕਿਸਤਾਨ ਦੇ ਝੰਡੇ 'ਤੇ ਔਟੋਗ੍ਰਾਫ ਦਿੱਤਾ
  • Claimed By : FB User- Manoj Kumar
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later