Fact Check: ਪਟਨਾ ਵਿੱਚ ਟਰੇਨ ਦੇ ਨਦੀ ਵਿੱਚ ਡਿੱਗਣ ਦੇ ਦਾਅਵੇ ਨਾਲ ਵਾਇਰਲ ਵੀਡੀਓ ਅਸਲੀ ਨਹੀਂ ਹੈ, AI ਜਨਰੇਟਡ ਹੈ
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਪਟਨਾ ‘ਚ ਨਦੀ ਵਿੱਚ ਟਰੇਨ ਡਿੱਗਣ ਦੇ ਦਾਅਵੇ ਨਾਲ ਵਾਇਰਲ ਵੀਡੀਓ ਅਸਲੀ ਨਹੀਂ ਹੈ, ਸਗੋਂ ਏਆਈ ਦੁਆਰਾ ਬਣਾਇਆ ਗਿਆ ਹੈ। ਵੀਡੀਓ ਨੂੰ ਅਸਲੀ ਸਮਝ ਕੇ ਗਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
- By: Jyoti Kumari
- Published: Aug 25, 2025 at 05:22 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਬਾਰਿਸ਼ ਕਾਰਨ ਲੋਕ ਪਰੇਸ਼ਾਨ ਹਨ। ਬਾਰਿਸ਼ ਕਾਰਨ ਕਈ ਥਾਵਾਂ ‘ਤੇ ਹਾਦਸਿਆਂ ਦੇ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਦੋ ਰੇਲਗੱਡੀਆਂ ਨੂੰ ਨਦੀ ਵਿੱਚ ਵੇਖੀਆਂ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪਟਨਾ ਦਾ ਹੈ, ਜਿੱਥੇ ਟਰੇਨ ਗੰਗਾ ਨਦੀ ਵਿੱਚ ਡਿੱਗ ਗਈ ਹੈ। ਵੀਡੀਓ ਵਿੱਚ ਕੁਝ ਲੋਕਾਂ ਨੂੰ ਪੁਲ ‘ਤੇ ਅਤੇ ਕੁਝ ਨੂੰ ਨਦੀ ਕਿਨਾਰੇ ਖੜ੍ਹੇ ਦੇਖਿਆ ਜਾ ਸਕਦਾ ਹੈ। ਕਈ ਲੋਕਾਂ ਨੇ ਹੱਥ ਵਿੱਚ ਮਾਈਕ ਫੜਿਆ ਹੋਇਆ ਹੈ।
ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਦਾਅਵੇ ਨੂੰ ਫਰਜ਼ੀ ਪਾਇਆ। ਜਾਂਚ ਵਿੱਚ ਪਤਾ ਲੱਗਿਆ ਕਿ ਪਟਨਾ ਵਿੱਚ ਟ੍ਰੇਨ ਡਿੱਗਣ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਵੀਡੀਓ ਏਆਈ ਦੁਆਰਾ ਬਣਾਇਆ ਗਿਆ ਹੈ। ਇਹ ਅਸਲੀ ਨਹੀਂ ਹੈ।
ਵਾਇਰਲ ਪੋਸਟ ਵਿੱਚ ਕੀ ਹੈ?
ਫੇਸਬੁੱਕ ਯੂਜ਼ਰ anish.raza.7906 ਨੇ 21 ਅਗਸਤ ਨੂੰ ਵੀਡੀਓ (ਆਰਕਾਈਵ ਲਿੰਕ) ਸ਼ੇਅਰ ਕੀਤਾ ਹੈ। ਕੈਪਸ਼ਨ ਵਿੱਚ ਲਿਖਿਆ ਹੈ, “ਪਟਨਾ ਵਿੱਚ ਗੰਗਾ ਨਦੀ ਵਿੱਚ ਡਿੱਗੀ ਟਰੇਨ”

ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਇਸੇ ਦਾਅਵੇ ਨਾਲ ਸ਼ੇਅਰ ਕੀਤਾ ਹੈ।
ਪੜਤਾਲ
ਵਾਇਰਲ ਵੀਡੀਓ ਦੀ ਜਾਂਚ ਕਰਨ ਲਈ, ਅਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਆ। ਇਸ ਵਿੱਚ ਲੋਕਾਂ ਦੇ ਹੱਥਾਂ ਵਿੱਚ ਦਿਖਾਈ ਦੇ ਰਹੇ ਮਾਈਕ ਦੀ ਭਾਸ਼ਾ ਅਜੀਬ ਹੈ। ਟ੍ਰੇਨ ‘ਤੇ ਲਿਖੀ ਗਈ ਭਾਸ਼ਾ ਵੀ ਸਪੱਸ਼ਟ ਨਹੀਂ ਹੈ ਅਤੇ ਟ੍ਰੇਨ ਵੀ ਅਸਲੀ ਨਹੀਂ ਲੱਗਦੀ। ਦੂਜੇ ਵੀਡੀਓ ਵਿੱਚ, ਪਾਣੀ ਦਾ ਵਹਾਅ ਅਜੀਬ ਹੈ। ਜਿਸ ਕਰਕੇ ਇਸ ਵੀਡੀਓ ਦੇ ਏਆਈ ਦੁਆਰਾ ਬਣੇ ਹੋਣ ਦਾ ਸ਼ੱਕ ਹੋਇਆ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਪਟਨਾ ਰੇਲ ਹਾਦਸੇ ਬਾਰੇ ਗੂਗਲ ‘ਤੇ ਸਰਚ ਕੀਤੀ। ਸਾਨੂੰ ਵਾਇਰਲ ਵੀਡੀਓ ਨਾਲ ਜੁੜੇ ਕਈ ਸਾਰੇ ਵੀਡੀਓ ਮਿਲੇ, ਪਰ ਦਾਅਵੇ ਦੀ ਪੁਸ਼ਟੀ ਕਰਦੀ ਕੋਈ ਵੀ ਭਰੋਸੇਯੋਗ ਮੀਡਿਆ ਰਿਪੋਰਟ ਨਹੀਂ ਮਿਲੀ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਵੀਡੀਓ ਦੇ ਕੁਝ ਸਕ੍ਰੀਨਸ਼ੌਟ ਕੱਢੇ ਅਤੇ ਏਆਈ ਡਿਟੈਕਸ਼ਨ ਟੂਲ wasitai.com ਦੀ ਮਦਦ ਨਾਲ ਇਸਦੀ ਜਾਂਚ ਕੀਤੀ। ਇਸ ਟੂਲ ਨੇ ਇਸ ਨੂੰ ਏਆਈ ਤੋਂ ਬਣੇ ਹੋਣ ਦੀ ਸੰਭਾਵਨਾ ਦੱਸੀ ਹੈ।

ਅਸੀਂ ਇਸਨੂੰ ਇੱਕ ਹੋਰ ਟੂਲ decopy.ai ਟੂਲ ਦੀ ਮਦਦ ਨਾਲ ਵੀ ਚੈੱਕ ਕੀਤਾ। ਇਸ ਟੂਲ ਨੇ ਵੀਡੀਓ ਨੂੰ 78.86 ਪ੍ਰਤੀਸ਼ਤ ਅਤੇ 99.21 ਪ੍ਰਤੀਸ਼ਤ ਏਆਈ ਤੋਂ ਬਣੀ ਦੱਸਿਆ ਹੈ।


ਹੋਰ ਜਾਣਕਾਰੀ ਲਈ, ਅਸੀਂ ਵੀਡੀਓ ਨੂੰ ਏਆਈ ਮਾਹਰ ਅਜ਼ਹਰ ਮਾਚਵੇ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵੀਡੀਓ ਵਿੱਚ ਟਰੇਨ ਅਤੇ ਨਦੀ ਨੂੰ ਦੇਖ ਕੇ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਵੀਡੀਓ ਅਸਲੀ ਨਹੀਂ ਹੈ। ਇਸਨੂੰ ਏਆਈ ਨਾਲ ਬਣਾਇਆ ਗਿਆ ਹੈ। ਵੀਡੀਓ ਵਿੱਚ ਦਿੱਖ ਰਹੀ ਭਾਸ਼ਾ ਅਜੀਬ ਹੈ। ਏਆਈ ਦੀ ਮਦਦ ਨਾਲ ਬਣਾਏ ਗਏ ਵੀਡੀਓ ਵਿੱਚ ਅਜਿਹੀਆਂ ਕਮੀਆਂ ਦਿਖਾਈ ਦਿੰਦੀਆਂ ਹਨ।
ਹੜ੍ਹਾਂ ਅਤੇ ਆਪਦਾ ਨਾਲ ਸਬੰਧਤ ਕਈ ਏਆਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ, ਜਿਨ੍ਹਾਂ ਦੀ ਜਾਂਚ ਵਿਸ਼ਵਾਸ ਨਿਊਜ਼ ਨੇ ਕੀਤੀ ਹੈ। ਫੈਕਟ ਚੈੱਕ ਰਿਪੋਰਟਾਂ ਵਿਸ਼ਵਾਸ ਨਿਊਜ਼ ਦੀ ਵੈੱਬਸਾਈਟ ‘ਤੇ ਪੜ੍ਹੀਆਂ ਜਾ ਸਕਦੀਆਂ ਹਨ।
ਅੰਤ ਵਿੱਚ, ਅਸੀਂ ਵੀਡੀਓ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ 1 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਪਟਨਾ ‘ਚ ਨਦੀ ਵਿੱਚ ਟਰੇਨ ਡਿੱਗਣ ਦੇ ਦਾਅਵੇ ਨਾਲ ਵਾਇਰਲ ਵੀਡੀਓ ਅਸਲੀ ਨਹੀਂ ਹੈ, ਸਗੋਂ ਏਆਈ ਦੁਆਰਾ ਬਣਾਇਆ ਗਿਆ ਹੈ। ਵੀਡੀਓ ਨੂੰ ਅਸਲੀ ਸਮਝ ਕੇ ਗਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
- Claim Review : ਪਟਨਾ 'ਚ ਗੰਗਾ ਨਦੀ ਵਿੱਚ ਡਿੱਗੀ ਟਰੇਨ
- Claimed By : FB User--anish.raza.7906
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











