X
X

Fact Check: ਲੈਂਬਰਗਿਨੀ ਕਾਰ ‘ਤੇ ਛਾਲ ਮਾਰਦੇ ਸਾਂਡ ਦੀ ਇਹ ਵੀਡੀਓ ਅਸਲੀ ਨਹੀਂ,AI ਨਿਰਮਿਤ ਹੈ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਲੈਂਬਰਗਿਨੀ ਕਾਰ ਉੱਤੇ ਛਾਲ ਮਾਰਦੇ ਸਾਂਡ ਦਾ ਵਾਇਰਲ ਵੀਡੀਓ ਅਸਲੀ ਨਹੀਂ ਹੈ। ਇਸ ਵੀਡੀਓ ਨੂੰ ਏਆਈ ਟੂਲ ਦੀ ਮਦਦ ਨਾਲ ਬਣਾਇਆ ਗਿਆ ਹੈ। ਜਿਸਨੂੰ ਅਸਲੀ ਸਮਝ ਕੇ ਵੱਖ-ਵੱਖ ਥਾਵਾਂ ਦੇ ਨਾਮ ‘ਤੇ ਵਾਇਰਲ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇਕ ਸਾਂਡ ਨੂੰ ਦੌੜ ਕੇ ਲੈਂਬਰਗਿਨੀ ਕਾਰ ਉਤੇ ਛਾਲ ਮਾਰ ਕੇ ਉਸਨੂੰ ਭੰਨਦੇ ਹੋਏ ਦੇਖਿਆ ਜਾ ਸਕਦਾ ਹੈ। ਲੋਕ ਇਸ ਵੀਡੀਓ ਨੂੰ ਅਸਲੀ ਸਮਝ ਕੇ ਸ਼ੇਅਰ ਕਰ ਰਹੇ ਹਨ। ਵੀਡੀਓ ਨੂੰ ਵੱਖ-ਵੱਖ ਥਾਵਾਂ ਦੇ ਨਾਮ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ।

ਵਿਸ਼ਵਾਸ਼ ਨਿਊਜ ਨੇ ਆਪਣੀ ਜਾਂਚ ਵਿਚ ਪਾਇਆ ਕਿ ਵਾਇਰਲ ਵੀਡੀਓ ਅਸਲੀ ਨਹੀਂ ਹੈ। ਇਸ ਵੀਡੀਓ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਬਣਾਇਆ ਗਿਆ ਹੈ। ਵੀਡੀਓ ਨੂੰ ਅਸਲੀ ਸਮਝ ਕੇ ਗਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।

ਕੀ ਹੈ ਵਾਇਰਲ ਪੋਸਟ ਵਿੱਚ?

ਫੇਸਬੁੱਕ ਯੂਜ਼ਰ Lakhwinder Bajwa ਨੇ 5 ਅਕਤੂਬਰ ਨੂੰ ਵੀਡੀਓ ਸ਼ੇਅਰ ਕੀਤੀ ਹੈ ਅਤੇ ਲਿਖਿਆ ਹੈ,”ਅਵਾਰਾ ਪਸੂਆਂ ਦਾ ਕਹਿਰ।”

ਵਾਇਰਲ ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖੋ।

ਇਹ ਵੀਡੀਓ ਹਿੰਦੀ ਭਾਸ਼ਾ ਵਿੱਚ ਵਾਇਰਲ ਹੈ।

ਪੜਤਾਲ

ਆਪਣੀ ਪੜਤਾਲ ਸ਼ੁਰੂ ਕਰਦਿਆਂ, ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਵਿਚ ਸਾਨੂੰ ਬਹੁਤ ਸਾਰੀਆਂ ਕਮੀਆਂ ਨਜਰ ਆਈ, ਜਿਵੇਂ ਸੜਕ ਦੇ ਕਿਨਾਰੇ ਲੱਗੇ ਬੋਰਡ ‘ਤੇ ਕੁਝ ਵੀ ਸਪੱਸ਼ਟ ਤੌਰ ਤੇ ਲਿਖਿਆ ਨਹੀਂ ਹੋਇਆ ਹੈ। ਇਸ ਦੇ ਨਾਲ ਹੀ ਸਾਂਡ ਦੇ ਹਮਲੇ ਤੋਂ ਬਾਅਦ ਵੀ ਆਲੇ-ਦੁਆਲੇ ਖੜ੍ਹੇ ਲੋਕ ਸ਼ਾਂਤ ਹਨ। ਸਾਨੂੰ ਸ਼ੱਕ ਹੋਇਆ ਕਿ ਇਸ ਵੀਡੀਓ ਨੂੰ ਏਆਈ ਨਾਲ ਬਣਾਇਆ ਹੋ ਸਕਦਾ ਹੈ।

ਅਸੀਂ ਵੀਡੀਓ ਦੇ ਸਕ੍ਰੀਨਸ਼ੋਟ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਲੈਂਸ ਰਾਹੀਂ ਸਰਚ ਕੀਤਾ। ਸਾਨੂੰ ਵੀਡੀਓ aikalaakari ਨਾਮ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਮਿਲਿਆ। ਵੀਡੀਓ ਨੂੰ 4 ਅਕਤੂਬਰ 2025 ਨੂੰ ਸ਼ੇਅਰ ਕੀਤਾ ਗਿਆ ਹੈ। ਇੱਥੇ ਵੀਡੀਓ ਨੂੰ ਏਆਈ ਤੋਂ ਬਣੀ ਦੱਸਿਆ ਹੈ।

ਇਸ ਅਕਾਊਂਟ ‘ਤੇ ਸਾਨੂੰ ਬਹੁਤ ਸਾਰੇ ਅਜਿਹੇ ਵੀਡੀਓ ਮਿਲੇ, ਜਿਸ ਵਿੱਚ ਜਾਨਵਰਾਂ ਨੂੰ ਗੱਡੀਆਂ ‘ਤੇ ਹਮਲਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ।

ਅਸੀਂ ਵੀਡੀਓ ਨੂੰ hivemoderation ਟੂਲ ਰਾਹੀਂ ਸਰਚ ਕੀਤਾ। ਇਸ ਟੂਲ ਨੇ ਵੀਡੀਓ ਨੂੰ 95.2 ਪ੍ਰਤੀਸ਼ਤ ਤੱਕ ਏਆਈ ਦੀ ਮਦਦ ਨਾਲ ਬਣਾਏ ਜਾਣ ਦੀ ਸੰਭਾਵਨਾ ਦੱਸੀ ਹੈ।

ਅਸੀਂ ਵੀਡੀਓ ਦੇ ਸਕ੍ਰੀਨਸ਼ੋਟ ਨੂੰ wasitai ਟੂਲ ਰਾਹੀਂ ਵੀ ਸਰਚ ਕੀਤਾ। ਇਸ ਟੂਲ ਨੇ ਵੀ ਫੋਟੋ ਦੇ ਏਆਈ ਤੋਂ ਬਣੇ ਹੋਣ ਦੀ ਸੰਭਾਵਨਾ ਦੱਸੀ ਹੈ।

ਅਸੀਂ ਪੁਸ਼ਟੀ ਲਈ ਸਾਡੇ ਸਹਿਯੋਗੀ ਐਮਸੀਏ ਦੀ ਪਹਿਲ ਡੀਪਫੇਕਸ ਏਨਾਲਿਸਿਸ ਯੂਨਿਟ (ਡੀਏਯੂ) ਨਾਲ ਸੰਪਰਕ ਕੀਤਾ। ਡੀਏਯੂ ਨੇ Ai or not ਟੂਲ ਦੀ ਏਨਾਲਿਸਿਸ ਨੂੰ ਸਾਡੇ ਨਾਲ ਸ਼ੇਅਰ ਕੀਤਾ, ਜਿਸ ਵਿੱਚ ਇਸ ਵੀਡੀਓ ਨੂੰ ਏਆਈ ਦੁਆਰਾ ਬਣਾਏ ਜਾਣ ਦੀ ਸੰਭਾਵਨਾ ਦੀ ਪੁਸ਼ਟੀ ਹੁੰਦੀ ਹੈ।

ਹੋਰ ਜਾਣਕਾਰੀ ਲਈ, ਅਸੀਂ ਵੀਡੀਓ ਨੂੰ ਏਆਈ ਮਾਹਰ ਅਜ਼ਹਰ ਮਾਚਵੇ ਨਾਲ ਵੀ ਸਾਂਝਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵੀਡੀਓ ਵਿੱਚ ਬੈਨਰਾਂ ‘ਤੇ ਲਿਖੀ ਭਾਸ਼ਾ ਸਪਸ਼ਟ ਨਹੀਂ ਹੈ ਅਤੇ ਲੋਕ ਵੀ ਸਾਂਡ ਦੇ ਹਮਲੇ ਤੋਂ ਬਾਅਦ ਭੱਜ ਨਹੀਂ ਰਹੇ। ਆਸ-ਪਾਸ ਦੇਖ ਕੇ ਸਾਫ ਪਤਾ ਲਗਦਾ ਹੈ ਕਿ ਵੀਡੀਓ ਨੂੰ ਏਆਈ ਦੀ ਮਦਦ ਨਾਲ ਬਣਾਇਆ ਗਿਆ ਹੈ।

ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ ਇੱਕ ਲੱਖ 40 ਹਜਾਰ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਲੈਂਬਰਗਿਨੀ ਕਾਰ ਉੱਤੇ ਛਾਲ ਮਾਰਦੇ ਸਾਂਡ ਦਾ ਵਾਇਰਲ ਵੀਡੀਓ ਅਸਲੀ ਨਹੀਂ ਹੈ। ਇਸ ਵੀਡੀਓ ਨੂੰ ਏਆਈ ਟੂਲ ਦੀ ਮਦਦ ਨਾਲ ਬਣਾਇਆ ਗਿਆ ਹੈ। ਜਿਸਨੂੰ ਅਸਲੀ ਸਮਝ ਕੇ ਵੱਖ-ਵੱਖ ਥਾਵਾਂ ਦੇ ਨਾਮ ‘ਤੇ ਵਾਇਰਲ ਕੀਤਾ ਜਾ ਰਿਹਾ ਹੈ।

  • Claim Review : ਲੈਂਬਰਗਿਨੀ ਕਾਰ 'ਤੇ ਛਾਲ ਮਾਰਦੇ ਸਾਂਡ ਦਾ ਵੀਡੀਓ ਅਸਲੀ ਹੈ।
  • Claimed By : ਫੇਸਬੁੱਕ ਯੂਜ਼ਰ -Lakhwinder Bajwa
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later