X
X

Fact Check: ਪੁੱਲ ਨਾਲ ਟਕਰਾਉਂਦੇ ਦਰਖੱਤ ਦਾ ਇਹ ਵੀਡੀਓ ਨੰਗਲ ਡੈਮ ਦਾ ਨਹੀਂ ਹੈ

ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ। ਚੀਨ ਦੇ ਗੁਆਂਗਸੀ ਪ੍ਰਾਂਤ ਵਿੱਚ ਆਏ ਹੜ ਦੇ ਵੀਡੀਓ ਨੂੰ ਹੁਣ ਨੰਗਲ ਡੈਮ ਦਾ ਦੱਸ ਕੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਦਾ ਭਾਰਤ ਨਾਲ ਕੋਈ ਸੰਬੰਧ ਨਹੀਂ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਭਾਰਤ ਦੇ ਕਈ ਹਿਸਿਆਂ ਵਿੱਚ ਭਾਰੀ ਮੀਂਹ ਕਾਰਨ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਹੁਣ ਇਸ ਨਾਲ ਜੋੜਦੇ ਹੋਏ ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਵੱਡੇ ਦਰਖੱਤ ਨੂੰ ਪੁੱਲ ਨਾਲ ਟਕਰਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਨੰਗਲ ਡੈਮ ਦਾ ਦੱਸ ਕੇ ਸ਼ੇਅਰ ਕਰ ਰਹੇ ਹਨ।

ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਵਾਇਰਲ ਦਾਅਵੇ ਨੂੰ ਗਲਤ ਪਾਇਆ। ਅਸਲ ਵਿੱਚ ਇਹ ਵੀਡੀਓ ਚੀਨ ਦੇ ਗੁਆਂਗਸੀ ਪ੍ਰਾਂਤ ਦਾ ਹੈ, ਜਿਸਨੂੰ ਹੁਣ ਨੰਗਲ ਡੈਮ ਦਾ ਦੱਸ ਕੇ ਸ਼ੇਅਰ ਕੀਤਾ ਜਾ ਰਿਆ ਹੈ। ਵੀਡੀਓ ਦਾ ਭਾਰਤ ਨਾਲ ਕੋਈ ਸੰਬੰਧ ਨਹੀਂ ਹੈ।

ਕੀ ਹੈ ਵਾਇਰਲ ਪੋਸਟ ਵਿੱਚ?

ਫੇਸਬੁੱਕ ਯੂਜ਼ਰ Brar Tinkoni Aala ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ,”ਉਹ ਤੇਰੀ ਨੂੰ ਗੱਲ ਸੱਚੀ ਆ ਕੀ ਕੁਝ ਲਗਾਂ ਤਾਂ ਪੁਲਾ ਥਾਈ ਡੈਮ ਜਾਣਦਾ ਨੰਗਲ ਦਾ।”

ਸੋਸ਼ਲ ਮੀਡਿਆ ‘ਤੇ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਨੰਗਲ ਦਾ ਦੱਸ ਕੇ ਸ਼ੇਅਰ ਕੀਤਾ ਹੈ।ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।

ਪੜਤਾਲ

ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ, ਅਸੀਂ ਵੀਡੀਓ ਦੇ ਕੀਫਰੇਮ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਲੈਂਸ ਰਾਹੀਂ ਸਰਚ ਕੀਤਾ। ਸਾਨੂੰ ਵੀਡੀਓ Jim ਨਾਮ ਦੇ ਇੱਕ ਐਕਸ ਹੈਂਡਲ ‘ਤੇ ਮਿਲਿਆ। ਵੀਡੀਓ ਨੂੰ 16 ਜੂਨ 2025 ਨੂੰ ਸ਼ੇਅਰ ਕੀਤਾ ਗਿਆ ਹੈ। ਵੀਡੀਓ ਨਾਲ ਦਿੱਤੇ ਕੈਪਸ਼ਨ ਮੁਤਾਬਕ,”(Guangxi floods, a group of bamboos crashed into the bridge) ਪੰਜਾਬੀ ਅਨੁਵਾਦ: ਗੁਆਂਗਸੀ ਹੜ੍ਹ, ਬਾਂਸਾਂ ਦਾ ਇੱਕ ਸਮੂਹ ਪੁਲ ਨਾਲ ਟਕਰਾ ਗਿਆ।”

ਸਰਚ ਦੌਰਾਨ ਵਾਇਰਲ ਵੀਡੀਓ @viralbearrrr ਨਾਮ ਦੇ ਯੂਟਿਊਬ ਚੈਨਲ ‘ਤੇ ਮਿਲਾ। ਵੀਡੀਓ ਨੂੰ 22 ਜੂਨ 2025 ਨੂੰ ਅਪਲੋਡ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ, “15 ਜੂਨ 2025 ਨੂੰ @ WeiWei_sister_guangxi ਨੇ ਇੱਕ ਵੀਡੀਓ ਸ਼ੇਅਰ ਕੀਤਾ, ਜਿਸ ਵਿੱਚ ਇੱਕ ਰੁੱਖ ਪੁਲ ਵਲ ਜਾਂਦਾ ਦਿੱਖ ਰਿਹਾ ਹੈ। ਵੀਡੀਓ ਨੂੰ ਚੀਨ ਦੇ ਗੁਆਂਗਸੀ ਦਾ ਦੱਸਿਆ ਗਿਆ ਹੈ।

ਵੀਡੀਓ ਨਾਲ ਜੁੜੀ ਜਾਣਕਾਰੀ newsflare.com ਦੀ ਵੈਬਸਾਈਟ ‘ਤੇ ਵੀ ਮਿਲੀ। 15 ਜੂਨ 2025 ਨੂੰ ਸ਼ੇਅਰ ਜਾਣਕਾਰੀ ਅਨੁਸਾਰ, ਇਹ ਵੀਡੀਓ ਚੀਨ ਦਾ ਹੈ।

ਵੀਡੀਓ ਨਾਲ ਜੁੜੀ ਹੋਰ ਰਿਪੋਰਟਸ ਇੱਥੇ ਪੜ੍ਹ ਸਕਦੇ ਹੋ।

ਅਸੀਂ ਵੀਡੀਓ ਨੂੰ ਲੈ ਕੇ ਅਸੀਂ ਪੰਜਾਬੀ ਜਾਗਰਣ ਰੋਪੜ ਦੇ ਇੰਚਾਰਜ ਕੁਲਵਿੰਦਰ ਭਾਟੀਆ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਵੀਡੀਓ ਨੰਗਲ ਦਾ ਨਹੀਂ ਹੈ। ਨੰਗਲ ਡੈਮ ਬਹੁਤ ਵੱਡਾ ਹੈ ਅਤੇ ਇਹ ਇੱਕ ਪੁੱਲ ਦਾ ਵੀਡੀਓ ਹੈ।

ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਸਕੈਨ ਕੀਤਾ। ਯੂਜ਼ਰ ਨੂੰ 235k ਲੋਕ ਫੋਲੋ ਕਰਦੇ ਹਨ। ਯੂਜ਼ਰ ਨੇ ਆਪ ਨੂੰ ਬਠਿੰਡਾ ਦਾ ਰਹਿਣ ਵਾਲਾ ਦੱਸਿਆ ਹੈ।

ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ। ਚੀਨ ਦੇ ਗੁਆਂਗਸੀ ਪ੍ਰਾਂਤ ਵਿੱਚ ਆਏ ਹੜ ਦੇ ਵੀਡੀਓ ਨੂੰ ਹੁਣ ਨੰਗਲ ਡੈਮ ਦਾ ਦੱਸ ਕੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਦਾ ਭਾਰਤ ਨਾਲ ਕੋਈ ਸੰਬੰਧ ਨਹੀਂ ਹੈ।

  • Claim Review : ਇਹ ਵੀਡੀਓ ਨੰਗਲ ਡੈਮ ਦਾ ਹੈ।
  • Claimed By : ਫੇਸਬੁੱਕ ਯੂਜ਼ਰ -Brar Tinkoni Aala
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later