X
X

Fact Check : ਉੱਤਰਾਖੰਡ ਹੜ੍ਹ ਦੇ ਨਾਮ ‘ਤੇ ਸ਼ੇਅਰ ਕੀਤਾ ਜਾ ਰਿਹਾ ਇਹ ਵੀਡੀਓ ਮੈਕਸੀਕੋ ਦਾ ਹੈ

ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਉੱਤਰਾਖੰਡ ਦੇ ਨਾਮ ‘ਤੇ ਵਾਇਰਲ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਹੜ੍ਹ ਵਿੱਚ ਰੁੜਦੀ ਗੱਡੀਆਂ ਦਾ ਇਹ ਵੀਡੀਓ ਮੈਕਸੀਕੋ ਦਾ ਸਾਲ 2025 ਦਾ ਹੈ। ਜਿਸਨੂੰ ਹੁਣ ਭਾਰਤ ਦਾ ਦੱਸ ਕੇ ਗੁਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਪਾਣੀ ਦੇ ਤੇਜ ਬਹਾਵ ਵਿੱਚ ਗੱਡੀਆਂ ਨੂੰ ਰੁੜਦੇ ਹੋਏ ਦੇਖਿਆ ਜਾ ਸਕਦਾ ਹੈ। ਕੁਝ ਯੂਜ਼ਰਸ ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਉੱਤਰਾਖੰਡ ਦਾ ਹੈ।

ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਵਾਇਰਲ ਵੀਡੀਓ ਮੈਕਸੀਕੋ ਦਾ ਹੈ। ਵੀਡੀਓ ਨੂੰ ਉੱਤਰਾਖੰਡ ਦਾ ਦੱਸ ਕੇ ਗੁਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਦਾ ਭਾਰਤ ਨਾਲ ਕੋਈ ਸੰਬੰਧ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ Lakhwinder Alamwala ਨੇ 18 ਜੁਲਾਈ 2025 ਨੂੰ ਵਾਇਰਲ ਪੋਸਟ ਕਰਦੇ ਹੋਏ ਲਿਖਿਆ ਹੈ,”ਉੱਤਰਾਖੰਡ ਅੱਪਡੇਟ #facebookreel #facebookreelsviral #trendingreel #fbviralreels #fbreelsvideo”

ਵੀਡੀਓ ਵਿੱਚ ਯੂਜ਼ਰ ਇਸਨੂੰ ਉੱਤਰਾਖੰਡ ਦਾ ਦੱਸ ਕੇ ਸ਼ੇਅਰ ਕਰ ਰਿਹਾ ਹੈ। ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।

ਪੜਤਾਲ

ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਵਿੱਚ ਸਾਨੂੰ ਕੋਈ ਹੋਰ ਭਾਸ਼ਾ ਲਿਖੀ ਹੋਈ ਦਿਖੀ। ਜਿਸ ਤੋਂ ਸਾਨੂੰ ਸ਼ੱਕ ਹੋਇਆ ਕੀ ਇਹ ਵੀਡੀਓ ਉੱਤਰਾਖੰਡ ਦਾ ਨਹੀਂ ਹੈ।

ਜਾਂਚ ਵਿੱਚ ਅੱਗੇ ਅਸੀਂ ਵੀਡੀਓ ਦੇ ਸਕ੍ਰੀਨਸ਼ੋਟ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਲੈਂਸ ਰਾਹੀਂ ਸਰਚ ਕੀਤਾ। ਸਾਨੂੰ ਵੀਡੀਓ
¡QUÉ POCA MADRE! ਨਾਮ ਦੇ ਐਕਸ ਹੈਂਡਲ ‘ਤੇ ਮਿਲਾ। 12 ਮਈ 2025 ਨੂੰ ਅਪਲੋਡ ਵੀਡੀਓ ਵਿੱਚ ਇਸਨੂੰ ਮੈਕਸੀਕੋ ਸ਼ਹਿਰ ਦੇ ਨਗਰ ਟੁਲਟੇਪੇਕ ਦਾ ਦੱਸਿਆ ਗਿਆ ਹੈ।

https://twitter.com/QuePocaMadre_Mx/status/1921655861216211105

ਸਾਨੂੰ ਵੀਡੀਓ Historias Impactantes ਨਾਮ ਦੇ ਯੂਟਿਊਬ ਚੈਨਲ ‘ਤੇ ਵੀ ਮਿਲਾ। ਵੀਡੀਓ ਨੂੰ 11 ਮਈ 2025 ਨੂੰ ਅਪਲੋਡ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ,”ਮੈਕਸੀਕੋ ਸ਼ਹਿਰ ਦੇ ਨਗਰ ਟੁਲਟੇਪੇਕ ਵਿੱਚ ਆਏ ਹੜ੍ਹ ਨੇ ਸਭ ਕੁਝ ਬਰਬਾਦ ਕਰ ਦਿੱਤਾ।”

ਸਰਚ ਦੌਰਾਨ ਵਾਇਰਲ ਵੀਡੀਓ ਸਾਨੂੰ ਕਈ ਥਾਵਾਂ ‘ਤੇ ਮੈਕਸੀਕੋ ਦੇ ਨਾਮ ਦੇ ਅਪਲੋਡ ਕੀਤਾ ਹੋਇਆ ਮਿਲਿਆ।

ਇਸ ਬਾਰੇ ਦੈਨਿਕ ਜਾਗਰਣ,ਦੇਹਰਾਦੂਨ ਦੇ ਸੰਪਾਦਕੀ ਪ੍ਰਭਾਰੀ ਦੇਵੇਂਦਰ ਸਤੀ ਦਾ ਕਹਿਣਾ ਹੈ ਕਿ ਇਹ ਵੀਡੀਓ ਉਤਰਾਖੰਡ ਦਾ ਨਹੀਂ ਹੈ। ਵੀਡੀਓ ਵਿੱਚ ਜੋ ਥਾਂ ਦਿੱਖ ਰਹੀ ਹੈ ਅਤੇ ਜੋ ਭਾਸ਼ਾ ਲਿਖੀ ਹੈ ਉਹ ਇੱਥੇ ਦੀ ਨਹੀਂ ਹੈ।

ਦੱਸ ਦੇਈਏ ਕਿ ਲਗਾਤਾਰ ਹੋ ਰਹੀ ਬਾਰਿਸ਼ ਆਫ਼ਤ ਬਣ ਗਈ ਹੈ। ਭਾਰੀ ਬਾਰਿਸ਼ ਕਾਰਨ ਭੁਸਖਲਨ ਅਤੇ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ ਅਤੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਚੱਲਿਆ ਕਿ ਯੂਜ਼ਰ ਨੂੰ 6 ਹਜਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਉੱਤਰਾਖੰਡ ਦੇ ਨਾਮ ‘ਤੇ ਵਾਇਰਲ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਹੜ੍ਹ ਵਿੱਚ ਰੁੜਦੀ ਗੱਡੀਆਂ ਦਾ ਇਹ ਵੀਡੀਓ ਮੈਕਸੀਕੋ ਦਾ ਸਾਲ 2025 ਦਾ ਹੈ। ਜਿਸਨੂੰ ਹੁਣ ਭਾਰਤ ਦਾ ਦੱਸ ਕੇ ਗੁਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

  • Claim Review : ਵੀਡੀਓ ਉੱਤਰਾਖੰਡ ਦਾ ਹੈ।
  • Claimed By : ਫੇਸਬੁੱਕ ਯੂਜ਼ਰ -Lakhwinder Alamwala
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later