X
X

ਅਨਮੋਲ ਗਗਨ ਮਾਨ ਨੂੰ ਲੈ ਕੇ ਇਹ ਫਰਜੀ ਅਤੇ ਗੁੰਮਰਾਹਕੁੰਨ ਦਾਅਵੇ ਹੋਏ ਵਾਇਰਲ

ਅਨਮੋਲ ਗਗਨ ਮਾਨ ਨੂੰ ਲੈ ਕੇ ਕਈ ਫਰਜੀ ਅਤੇ ਗੁੰਮਰਾਹਕੁੰਨ ਦਾਅਵੇ ਸੋਸ਼ਲ ਮੀਡਿਆ 'ਤੇ ਵਾਇਰਲ ਹੋਏ। ਜਿਹਨਾਂ ਦੀ ਜਾਂਚ ਸਮੇਂ-ਸਮੇਂ 'ਤੇ ਵਿਸ਼ਵਾਸ ਨਿਊਜ ਨੇ ਕੀਤੀ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਅਕਸਰ ਆਮ ਆਦਮੀ ਪਾਰਟੀ ਦੀ ਆਗੂ ਅਨਮੋਲ ਗਗਨ ਮਾਨ ਨੂੰ ਲੈ ਕੇ ਕਈ ਦਾਅਵੇ ਵਾਇਰਲ ਕੀਤੇ ਜਾਂਦੇ ਹਨ। ਇਹਨਾਂ ਵਿੱਚੋਂ ਕਈ ਵੀਡੀਓ ਪੁਰਾਣੇ ਹੁੰਦੇ ਹਨ, ਜਿਨ੍ਹਾਂ ਨੂੰ ਹਾਲੀਆ ਦੱਸ ਕੇ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕੀਤਾ ਜਾਂਦਾ ਹੈ ਅਤੇ ਕਈ ਪੋਸਟ ਐਡੀਟੇਡ ਕਰਕੇ ਫਰਜੀ ਦਾਅਵੇ ਨਾਲ ਸ਼ੇਅਰ ਕੀਤੀ ਜਾਂਦੀ ਹੈ।

ਵਿਸ਼ਵਾਸ ਨਿਊਜ ਨੇ ਸਮੇਂ-ਸਮੇਂ ‘ਤੇ ਅਜਿਹੀ ਕਈ ਪੋਸਟਾਂ ਦੀ ਜਾਂਚ ਕੀਤੀ ਹੈ ਅਤੇ ਅੱਜ ਅਸੀਂ ਤੁਹਾਨੂੰ ਇਸ ਰਿਪੋਰਟ ਵਿੱਚ ਅਜਿਹੀਆਂ ਹੀ ਗੁੰਮਰਾਹਕੁੰਨ ਪੋਸਟਾਂ ਦੀ ਸੱਚਾਈ ਦੱਸਣ ਜਾ ਰਹੇ ਹਾਂ।

ਪਹਿਲੀ ਪੋਸਟ

ਸੋਸ਼ਲ ਮੀਡੀਆ ‘ਤੇ ਆਮ ਆਦਮੀ ਪਾਰਟੀ ਦੀ ਵਿਧਾਇਕ ਅਨਮੋਲ ਗਗਨ ਮਾਨ ਦਾ ਇਕ ਵੀਡੀਓ ਵਾਇਰਲ ਕੀਤਾ ਗਿਆ, ਜਿਸ ਵਿੱਚ ਉਹ ਖੇਤੀ ਕਾਨੂੰਨ,ਕਿਸਾਨਾਂ ਅਤੇ ਨੌਜਵਾਨਾਂ ਬਾਰੇ ਬੋਲ ਰਹੀ ਹੈ। ਕੁਝ ਯੂਜ਼ਰਸ ਨੇ ਇਸ ਵੀਡੀਓ ਨੂੰ ਹਾਲੀਆ ਦੱਸ ਕੇ ਦਾਅਵਾ ਕੀਤਾ ਕਿ ਵੀਡੀਓ ‘ਚ ਅਨਮੋਲ ਗਗਨ ਮਾਨ ਆਪਣੀ ਪਾਰਟੀ ਬਾਰੇ ਬੋਲ ਰਹੀ ਹੈ।

ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗਲਤ ਪਾਇਆ। ਵਾਇਰਲ ਵੀਡੀਓ ਸਾਲ 2020 ਦਾ ਹੈ, ਅਤੇ ਵੀਡੀਓ ਵਿੱਚ ਅਨਮੋਲ ਗਗਨ ਮਾਨ ਆਪਣੀ ਪਾਰਟੀ ਨਹੀਂ, ਸੰਗੋ ਦੁੱਜੀ ਪਾਰਟੀ ਬਾਰੇ ਬੋਲ ਰਹੀ ਹੈ। ਲੋਕਾਂ ਨੇ ਪੁਰਾਣੇ ਵੀਡੀਓ ਨੂੰ ਹਾਲੀਆ ਦੱਸ ਕੇ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ।

ਵਿਸ਼ਵਾਸ ਨਿਊਜ ਦੀ ਰਿਪੋਰਟ ਨੂੰ ਇੱਥੇ ਪੜ੍ਹੋ।

ਦੁੱਜੀ ਪੋਸਟ

ਸੋਸ਼ਲ ਮੀਡਿਆ ‘ਤੇ ਅਨਮੋਲ ਗਗਨ ਮਾਨ ਦਾ ਇੱਕ ਵੀਡੀਓ ਜਿਸ ਵਿੱਚ ਉਹ ਅਧਿਆਪਕਾਂ ਦੀ ਨੌਕਰੀਆਂ ਬਾਰੇ ਬੋਲ ਰਹੀ ਹੈ ਵਾਇਰਲ ਕੀਤਾ ਗਿਆ। ਯੂਜ਼ਰਸ ਨੇ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਕਿ ਵੀਡੀਓ ਵਿੱਚ ਅਨਮੋਲ ਗਗਨ ਮਾਨ ਆਮ ਆਦਮੀ ਪਾਰਟੀ ਬਾਰੇ ਗੱਲ ਕਰ ਰਹੀ ਹੈ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਵੀ ਗੁੰਮਰਾਹਕੁੰਨ ਪਾਇਆ ਗਿਆ। ਅਸਲ ਵਿੱਚ ਵਾਇਰਲ ਕੀਤਾ ਜਾ ਰਿਹਾ ਵੀਡੀਓ ਸਾਲ 2021 ਦਾ ਸੀ, ਜਦੋਂ ਮੋਹਾਲੀ ਵਿਖੇ ਕੱਚੇ ਅਧਿਆਪਕਾਂ ਦੇ ਧਰਨੇ ‘ਚ ਅਨਮੋਲ ਗਗਨ ਮਾਨ ਪਹੁੰਚੀ ਸੀ। ਵੀਡੀਓ ਵਿੱਚ ਉਹ ਕਾਂਗਰਸ ਸਰਕਾਰ ਬਾਰੇ ਬੋਲ ਰਹੀ ਹੈ।

ਵਿਸ਼ਵਾਸ ਨਿਊਜ ਦੀ ਰਿਪੋਰਟ ਨੂੰ ਇੱਥੇ ਪੜ੍ਹੋ।

ਤਿੱਜੀ ਪੋਸਟ

ਇਸ ਤੋਂ ਪਹਿਲਾ ਵੀ ਅਨਮੋਲ ਗਗਨ ਮਾਨ ਦੀ ਇੱਕ ਵੀਡੀਓ ਕਲਿਪ ਵਾਇਰਲ ਹੋਈ ਸੀ, ਜਿਸ ਵਿੱਚ ਉਨ੍ਹਾਂ ਨੂੰ ਅਧਿਆਪਕਾਂ ਬਾਰੇ ਗੱਲ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਕੁਝ ਯੂਜ਼ਰਸ ਨੇ ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਕਿ ਅਨਮੋਲ ਗਗਨ ਮਾਨ ਸੀਐਮ ਭਗਵੰਤ ਮਾਨ ਬਾਰੇ ਬੋਲ ਰਹੀ ਹੈ।

ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਸਾਲ 2021 ਦਾ ਹੈ ਜਦੋਂ ਅਨਮੋਲ ਗਗਨ ਮਾਨ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀ ਅਤੇ ਉੱਥੇ ਇੱਕ ਰਿਪੋਰਟਰ ਵਲੋਂ ਅਧਿਆਪਕਾਂ ਦੇ ਧਰਨੇ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਨੇ ਇਹ ਗੱਲਾਂ ਕਹੀਆਂ ਸਨ। ਕੁਝ ਲੋਕਾਂ ਨੇ ਪੁਰਾਣੇ ਵੀਡੀਓ ਦੇ ਇੱਕ ਹਿੱਸੇ ਨੂੰ ਕੱਟ ਕੇ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ।

ਵਿਸ਼ਵਾਸ ਨਿਊਜ ਦੀ ਰਿਪੋਰਟ ਨੂੰ ਇੱਥੇ ਪੜ੍ਹੋ।

ਚੌਥੀ ਪੋਸਟ

ਸਿਰਫ ਪੁਰਾਣੇ ਵੀਡੀਓ ਹੀ ਨਹੀਂ, ਕਈ ਵਾਰੀ ਅਸਲੀ ਤਸਵੀਰ ਨੂੰ ਐਡਿਟ ਕਰ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾਂਦਾ ਹੈ। ਅਜਿਹੀ ਹੀ ਇੱਕ ਫੋਟੋ, ਜਿਸ ਵਿੱਚ ਅਨਮੋਲ ਗਗਨ ਮਾਨ ਨੇ ਇੱਕ ਪੋਸਟਰ ਫੱੜਿਆ ਹੋਇਆ ਹੈ ਵਾਇਰਲ ਕੀਤੀ ਗਈ। ਪੋਸਟਰ ਉੱਤੇ ਲਿਖਿਆ ਹੋਇਆ ਸੀ, ਕੇਜਰੀਵਾਲ MSP ਦੇਵੇ।

ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਵਾਇਰਲ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਉਸ ਦੌਰਾਨ ਦੀ ਹੈ ਜਦੋਂ ਸੀਐਮ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਬਾਅਦ ਚੰਡੀਗੜ੍ਹ ‘ਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਪ੍ਰਦਰਸ਼ਨ ਕੀਤਾ ਸੀ ਅਤੇ ਅਨਮੋਲ ਗਗਨ ਮਾਨ ਦੇ ਹੱਥ ‘ਚ ਫੜੇ ਪੋਸਟਰ ਵਿੱਚ “ਮੈਂ ਵੀ ਕੇਜਰੀਵਾਲ” ਲਿਖਿਆ ਹੋਇਆ ਸੀ। ਜਿਸ ਨੂੰ ਐਡਿਟ ਕਰ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਗਿਆ।

ਵਿਸ਼ਵਾਸ ਨਿਊਜ ਦੀ ਰਿਪੋਰਟ ਨੂੰ ਇੱਥੇ ਪੜ੍ਹੋ।

ਪੰਜਵੀਂ ਪੋਸਟ

ਇਸੇ ਤਰ੍ਹਾਂ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਅਤੇ ਆਪ ਆਗੂ ਅਨਮੋਲ ਗਗਨ ਮਾਨ ਦੀ ਇੱਕ ਫੋਟੋ ਬਹੁਤ ਵਾਇਰਲ ਹੋਈ। ਤਸਵੀਰ ਨੂੰ ਵਾਇਰਲ ਕਰਦੇ ਹੋਏ ਤੰਜ ਕੱਸਿਆ ਗਿਆ ਕਿ ਭਗਵੰਤ ਮਾਨ ਅਤੇ ਅਨਮੋਲ ਗਗਨ ਮਾਨ ਸ਼ਿਮਲਾ ਗਏ ਹਨ।

ਇਹ ਦਾਅਵਾ ਵੀ ਸਾਡੀ ਜਾਂਚ ਵਿੱਚ ਫਰਜ਼ੀ ਨਿਕਲਿਆ। ਅਸਲ ਵਿੱਚ ਵਾਇਰਲ ਤਸਵੀਰ ਆਮ ਆਦਮੀ ਪਾਰਟੀ ਦੇ ਕਿਸੇ ਪ੍ਰੋਗਰਾਮ ਦੀ ਸੀ, ਜਿਸ ਨੂੰ ਐਡਿਟ ਕਰਕੇ ਦੁਰਪ੍ਰਚਾਰ ਦੇ ਇਰਾਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਗਿਆ ਸੀ।

ਵਿਸ਼ਵਾਸ ਨਿਊਜ ਦੀ ਰਿਪੋਰਟ ਨੂੰ ਇੱਥੇ ਪੜ੍ਹੋ।

ਵਿਸ਼ਵਾਸ ਨਿਊਜ ਦੀ ਵੈੱਬਸਾਈਟ ‘ਤੇ ਤੁਸੀਂ ਅਜਿਹੀ ਕਈ ਦਾਅਵਿਆਂ ਦੀ ਫੈਕਟ ਚੈੱਕ ਰਿਪੋਰਟ ਨੂੰ ਪੜ੍ਹ ਸਕਦੇ ਹੋ।

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later