X
X

Fact Check: ਵਾਇਰਲ ਵੀਡੀਓ ‘ਚ ਅਨਮੋਲ ਗਗਨ ਮਾਨ AAP ਨਹੀਂ, ਦੁੱਜੀ ਪਾਰਟੀ ‘ਤੇ ਸਾਧ ਰਹੀ ਹੈ ਨਿਸ਼ਾਨਾ, ਗੁੰਮਰਾਹਕੁੰਨ ਦਾਅਵਾ ਵਾਇਰਲ

ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਆਪ ਆਗੂ ਅਨਮੋਲ ਗਗਨ ਮਾਨ ਦੇ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਜਾ ਦਾਅਵਾ ਗਲਤ ਹੈ। ਅਸਲ ਵਿੱਚ ਇਹ ਵੀਡੀਓ ਸਾਲ 2020 ਦਾ ਹੈ। ਵੀਡੀਓ ਨੂੰ ਹਾਲੀਆ ਦੱਸ ਕੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

  • By: Jyoti Kumari
  • Published: Mar 17, 2025 at 05:13 PM
  • Updated: Mar 17, 2025 at 06:21 PM

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਆਮ ਆਦਮੀ ਪਾਰਟੀ ਦੀ ਵਿਧਾਇਕ ਅਤੇ ਗਾਇਕ ਅਨਮੋਲ ਗਗਨ ਮਾਨ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਨ੍ਹਾਂ ਨੂੰ ਖੇਤੀ ਕਾਨੂੰਨ,ਕਿਸਾਨਾਂ,ਯੂਏਪੀਏ ਅਤੇ ਨੌਜਵਾਨਾਂ ਬਾਰੇ ਗੱਲ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਹਾਲੀਆ ਦੱਸ ਕੇ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਵੀਡੀਓ ‘ਚ ਅਨਮੋਲ ਗਗਨ ਮਾਨ ਆਪਣੀ ਪਾਰਟੀ ਬਾਰੇ ਬੋਲ ਰਹੀ ਹੈ।

ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗਲਤ ਪਾਇਆ। ਅਸਲ ਵਿੱਚ ਵਾਇਰਲ ਵੀਡੀਓ ਸਾਲ 2020 ਦਾ ਹੈ, ਅਤੇ ਵੀਡੀਓ ਵਿੱਚ ਅਨਮੋਲ ਗਗਨ ਮਾਨ ਆਪਣੀ ਪਾਰਟੀ ਨਹੀਂ, ਸੰਗੋ ਦੁੱਜੀ ਪਾਰਟੀ ਬਾਰੇ ਬੋਲ ਰਹੀ ਹੈ। ਲੋਕ ਪੁਰਾਣੇ ਵੀਡੀਓ ਨੂੰ ਹੁਣ ਹਾਲੀਆ ਦੱਸ ਕੇ ਗਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।

ਕੀ ਹੋ ਰਿਹਾ ਹੈ ਵਾਇਰਲ ?

ਫੇਸਬੁੱਕ ਯੂਜ਼ਰ ਪੰਜਾਬ ਪ੍ਰਥੰਮ ਨੇ 12 ਮਾਰਚ 2025 ਨੂੰ ਵਾਇਰਲ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਹੈ, “ਅਨਮੋਲ ਗਗਨ ਮਾਨ ਨੇ ਪਾਈਆ ਆਪਣੀ ਹੀ ਸਰਕਾਰ ਨੂੰ ਲਾਹਨਤਾਂ।”

ਵਾਇਰਲ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਵੀਡੀਓ ਦੇ ਸਕ੍ਰੀਮਸ਼ੌਟ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਲੇਂਸ ਰਾਹੀਂ ਸਰਚ ਕੀਤਾ। ਸਾਨੂੰ ਵਾਇਰਲ ਵੀਡੀਓ ਅਨਮੋਲ ਗਗਨ ਮਾਨ ਦੇ ਵੇਰੀਫਾਈਡ ਫੇਸਬੁੱਕ ਅਕਾਊਂਟ ‘ਤੇ ਮਿਲਿਆ। 28 ਜੁਲਾਈ 2020 ਨੂੰ ਅਪਲੋਡ ਵੀਡੀਓ ਦੇ ਕੈਪਸ਼ਨ ‘ਚ ਲਿਖਿਆ ਹੋਇਆ ਹੈ,” ਆਮ ਆਦਮੀ ਪਾਰਟੀ ਦੇ ਝੁਝਾਰੁ ਯੂਥ ਆਗੂ ਗਗਨਦੀਪ ਗਿੱਲ ਦੁਆਰਾ ਕਾਂਗਰਸ ਦੀ ਇੱਕ ਪੁਰਾਣੀ ਵੀਡੀਉ ( ਐਲੈਕਸ਼ਨ ਸਮੇਂ ਦੀ ) ਜਿਸ ਚ ਉਹ ਪੰਜਾਬ ਚ 2012-17 ਦੀ ਅਕਾਲੀ ਭਾਜਪਾ ਦੀ ਸਰਕਾਰ ਦੌਰਾਨ ਹਲਕੇ ਵਿੱਚ ਚਲ ਰਹੀ ਨਜਾਇਜ ਮਾਇਨੀਂਗ ਤੇ ਗੁੰਡਾ ਪਰਚੀ ਖਿਲਾਫ ਬੋਲਦੇ ਨਜਰ ਆ ਰਹੇ ਨੇ, ਸ਼ੇਅਰ ਕੀਤੀ ਗਈ ਸੀ। ਗਗਨਦੀਪ ਗਿੱਲ ਨੇ ਉਹ ਵੀਡੀਉ ਪੋਸਟ ਕਰਕੇ ਐਮ.ਐਲ.ਏ. ਸਾਬ ਤੋਂ ਸਵਾਲ ਕੀਤਾ ਸੀ ਕਿ ਹੁਣ ਤਾਂ ਪੰਜਾਬ ਚ ਉਹਨਾਂ ਦੀ ਆਪਣੀ ਸਰਕਾਰ ਹੈ ਪਰ ਹੁਣ ਸਰਕਾਰ ਨਜਾਇਜ ਮਾੲਿਨਿੰਗ ਤੇ ਗੁੰਡਾ ਪਰਚੀ ਕਟਨ ਵਾਲਿਆਂ ਤੇ ਕਾਰਵਾਈ ਕਿਉਂ ਨੀ ਕਰ ਆਪਣੀ ਖੁਦ ਦੀ ਵੀਡੀਉ ਤੋਂ ਐਮ.ਐਲ.ਏ. ਸਾਬ ਏਨਾ ਡਰ ਗਏ ਕਿ ਉਹਨਾਂ ਨੂੰ ਜਦ ਲਗਿਆ ਕਿ ਵੀਡੀਉ ਪਾਉਣ ਤੇ ਕੋਈ ਪਰਚਾ ਨੀ ਬਣਦਾ ਤਾਂ ਉਹਨਾਂ ਨੇ ਆਪਣੇ ਸਾਥੀ ਜਰੀਏ ਗਗਨਦੀਪ ਗਿੱਲ ਤੇ ਝੂਠਾ ਪਰਚਾ ਦਰਜ ਕਰਵਾਇਆ.ਇਹ ਪਰਚਾ ਆਮ ਆਦਮੀ ਪਾਰਟੀ ਦੀ ਹੀ ਨਹੀਂ ਬਲਕਿ ਸੱਚ ਦੀ ਆਵਾਜ਼ ਦਬਾਉਣ ਦਾ ਜਰੀਆ ਹੈ। ਇਸ ਲਈ ਸਾਨੂੰ ਇਸਦਾ ਡੱਟ ਕੇ ਵਿਰੌਧ ਕਰਨਾ ਚਾਹੀਦਾ ਹੈ ਤੇ ਗਗਨਦੀਪ ਗਿੱਲ ਅਤੇ ਆਮ ਆਦਮੀ ਪਾਰਟੀ ਦੀ ਇਸ ਲੜਾਈ ਚ ਓਹਨਾ ਦਾ ਸਾਥ ਦੇਣਾ ਚਾਹੀਦਾ ਹੈ। ਅੱਜ ਪਰਚਾ ਗਗਨਦੀਪ ਤੇ ਹੋਇਆ ਕਲ ਨੂੰ ਇਹ ਤੁਹਾਡੇ ਬੱਚਿਆਂ ਤੇ ਵੀ ਹੋ ਸਕਦਾ। ਲੋੜ ਹੈ ਸਭ ਨੂੰ ਇਕੱਠੇ ਹੋਕੇ ਹੰਬਲਾ ਮਾਰਨ ਦੀ। ਸਾਡਾ ਸਾਥ ਦਿਓ।”

ਸਰਚ ਦੌਰਾਨ ਸਾਨੂੰ ਵੀਡੀਓ ਅਨਮੋਲ ਗਗਨ ਮਾਨ ਦੇ ਇੰਸਟਾਗ੍ਰਾਮ ਹੈਂਡਲ ‘ਤੇ ਵੀ ਮਿਲਿਆ। ਵੀਡੀਓ ਨੂੰ 28 ਜੁਲਾਈ 2020 ਨੂੰ ਅਪਲੋਡ ਕੀਤਾ ਗਿਆ ਹੈ।

ਵਾਇਰਲ ਵੀਡੀਓ ਨਾਲ ਜੁੜੀ ਰਿਪੋਰਟ ਸਾਨੂੰ ਰੋਜ਼ਾਨਾ ਸਪੋਕਸਮੈਨ ਦੇ ਫੇਸਬੁੱਕ ਪੇਜ ‘ਤੇ ਮਿਲੀ। ਵੀਡੀਓ ਨੂੰ 28 ਜੁਲਾਈ 2020 ਨੂੰ ਅਪਲੋਡ ਕੀਤਾ ਗਿਆ ਹੋਇਆ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ, ਅਨਮੋਲ ਗਗਨ ਮਾਨ ਨੇ ਸੁੱਬਾ ਸਰਕਾਰ ‘ਤੇ ਨਿਸ਼ਾਨੇ ਲਾਏ ਅਤੇ ਕਿਹਾ ਕਿ ਸਰਕਾਰ ਕਾਲੇ ਕਾਨੂੰਨਾਂ ਨਾਲ ਲੋਕਾਂ ਨਾਲ ਧੱਕਾ ਕਰ ਰਹੀ ਹੈ।

ਵੀਡੀਓ ਨੂੰ ਕਈ ਯੂਟਿਊਬ ਚੈਨਲ ‘ਤੇ ਸਾਲ 2020 ਵਿੱਚ ਅਪਲੋਡ ਕੀਤਾ ਗਿਆ ਸੀ।

ਅੰਤ ਵਿੱਚ ਅਸੀਂ ਵੀਡੀਓ ਨੂੰ ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਬੁਲਾਰੇ ਨੀਲ ਗਰਗ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਹ ਵੀਡੀਓ ਪੁਰਾਣਾ ਹੈ ਅਤੇ ਵੀਡੀਓ ਵਿੱਚ ਅਨਮੋਲ ਗਗਨ ਮਾਨ ਦੁੱਜੀ ਪਾਰਟੀ ਬਾਰੇ ਗੱਲ ਕਰ ਰਹੀ ਹਨ।

ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਪਤਾ ਲੱਗਿਆ ਕਿ ਯੂਜ਼ਰ ਦੇ 4 ਹਜਾਰ ਤੋਂ ਵੱਧ ਮਿੱਤਰ ਹਨ। ਯੂਜ਼ਰ ਪਟਿਆਲਾ ਦਾ ਰਹਿਣ ਵਾਲਾ ਹੈ।

ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਆਪ ਆਗੂ ਅਨਮੋਲ ਗਗਨ ਮਾਨ ਦੇ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਜਾ ਦਾਅਵਾ ਗਲਤ ਹੈ। ਅਸਲ ਵਿੱਚ ਇਹ ਵੀਡੀਓ ਸਾਲ 2020 ਦਾ ਹੈ। ਵੀਡੀਓ ਨੂੰ ਹਾਲੀਆ ਦੱਸ ਕੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

  • Claim Review : ਅਨਮੋਲ ਗਗਨ ਮਾਨ ਨੇ ਪਾਈਆ ਆਪਣੀ ਹੀ ਸਰਕਾਰ ਨੂੰ ਲਾਹਨਤਾਂ
  • Claimed By : ਪੰਜਾਬ ਪ੍ਰਥੰਮ
  • Fact Check : ਭ੍ਰਮਕ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later