X

Fact Check : ਪੰਜਾਬ ਦੇ CM ਭਗਵੰਤ ਮਾਨ ਦੀ ਤਸਵੀਰ ਦਾ ਇਸਤੇਮਾਲ ਕਰਕੇ ਲਿਖੇ ਗਏ ਵਿਅੰਗ ਨੂੰ ਸੱਚ ਦੱਸ ਕੇ ਕੀਤਾ ਗਿਆ ਵਾਇਰਲ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ‘ਦਿ ਜਰਮਨ ਟਾਈਮਜ਼’ ਦੇ ਨਾਮ ਦਾ ਇਸਤੇਮਾਲ ਕਰਦੇ ਹੋਏ ਭਗਵੰਤ ਮਾਨ ਨੂੰ ਲੈ ਕੇ ਇੱਕ ਵਿਅੰਗ ਲੇਖ ਨੂੰ ਕੁਝ ਲੋਕਾਂ ਵੱਲੋਂ ਸੱਚ ਮੰਨ ਕੇ ਵਾਇਰਲ ਕੀਤਾ ਜਾ ਰਿਹਾ ਹੈ।

  • By Vishvas News
  • Updated: September 22, 2022

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਵਿਰੋਧੀ ਧਿਰ ਦੇ ਆਰੋਪ ਦਰਮਿਆਨ ਸੋਸ਼ਲ ਮੀਡੀਆ ‘ਤੇ ਵੀ ਮਾਹੌਲ ਗਰਮਾਇਆ ਹੋਇਆ ਹੈ। ਸੋਸ਼ਲ ਮੀਡੀਆ ਯੂਜ਼ਰਸ ਵੱਖ-ਵੱਖ ਪਲੇਟਫਾਰਮਾਂ ‘ਤੇ ‘ਦਿ ਜਰਮਨ ਟਾਈਮਜ਼’ ਅਖਬਾਰ ਦੇ ਨਾਂ ‘ਤੇ ਵਾਇਰਲ ਇੱਕ ਕਟਿੰਗ ਨੂੰ ਸ਼ੇਅਰ ਕਰ ਰਹੇ ਹਨ। ਇਸ ਵਿੱਚ ਸੀਐਮ ਭਗਵੰਤ ਮਾਨ ਦੀ ਤਸਵੀਰ ਦਾ ਇਸਤੇਮਾਲ ਕਰਦੇ ਹੋਏ ਲਿਖਿਆ ਗਿਆ ਕਿ ਫ੍ਰੈਂਕਫਰਟ ਤੋਂ ਦਿੱਲੀ ਜਾਣ ਵਾਲੀ ਲੁਫਥਾਂਸਾ ਦੀ ਉਡਾਣ ਵਿੱਚ ਦੇਰੀ ਹੋਈ ਕਿਓਂਕਿ ਸੀਐਮ ਭਗਵੰਤ ਮਾਨ ਨਸ਼ੇ ਵਿੱਚ ਸਨ ਅਤੇ ਉਨ੍ਹਾਂ ਨੂੰ ਲੁਫਥਾਂਸਾ ਏਅਰਲਾਈਨਜ਼ ਦੇ ਜਹਾਜ਼ ਤੋਂ ਉਤਾਰ ਦਿੱਤਾ ਗਿਆ ਸੀ। ਵਿਸ਼ਵਾਸ ਨਿਊਜ਼ ਨੇ ਵਾਇਰਲ ਅਖਬਾਰ ਦੀ ਕਟਿੰਗ ਦੀ ਜਾਂਚ ਕੀਤੀ ਅਤੇ ਪਾਇਆ ਕਿ ਕਟਿੰਗ ਫਰਜ਼ੀ ਹੈ। ਅਸਲ ਵਿੱਚ ਇਹ ‘ਦਿ ਜਰਮਨ ਟਾਈਮਜ਼’ ਦੇ ਨਾਮ ਦਾ ਇਸਤੇਮਾਲ ਕਰਦੇ ਹੋਏ ਇਹ ਪੂਰੀ ਖਬਰ ਵਿਅੰਗ ਦੇ ਤੌਰ ਤੇ ਲਿਖੀ ਗਈ ਸੀ। ਇਸ ਨਿਊਜ਼ ਦਾ ‘ਦ ਜਰਮਨ ਟਾਈਮਜ਼’ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਗੱਲ ਨੂੰ ‘ਦਿ ਜਰਮਨ ਟਾਈਮਜ਼’ ਨੇ ਖੁਦ ਸਪੱਸ਼ਟ ਕੀਤਾ ਹੈ।

ਦੱਸ ਦਈਏ ਕਿ ਪੰਜਾਬ ‘ਚ ਵਿਰੋਧੀ ਮੁੱਖ ਮੰਤਰੀ ਭਗਵੰਤ ਮਾਨ ‘ਤੇ ਆਰੋਪ ਲਗਾ ਰਿਹਾ ਹੈ ਕਿ ਨਸ਼ੇ ਕਾਰਨ ਮਾਨ ਨੂੰ ਫ੍ਰੈਂਕਫਰਟ ਨੇ ਹਵਾਈ ਅੱਡੇ ‘ਤੇ ਦਿੱਲੀ ਜਾਣ ਵਾਲੇ ਵਿਮਾਨ ਤੋਂ ਉਤਾਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਸਾਰੇ ਦੋਸ਼ਾਂ ਨੂੰ ਬਕਵਾਸ ਦੱਸਦੇ ਹੋਏ ਖਾਰਜ ਕਰ ਦਿੱਤਾ।

ਕੀ ਹੋ ਰਿਹਾ ਹੈ ਵਾਇਰਲ

ਫੇਸਬੁੱਕ ਯੂਜ਼ਰ ‘ਏਲੀ ਥਾਪਾ ‘ ਨੇ 19 ਸਤੰਬਰ ਨੂੰ ਵਾਇਰਲ ਸਕਰੀਨਸ਼ਾਟ ਨੂੰ ਸਾਂਝਾ ਕਰਦੇ ਹੋਏ ਲਿਖਿਆ, ‘Drunk Panjab CM Bhagwant Mann thrown out of plane in Germany source The German times ‘

ਪੰਜਾਬੀ ਅਨੁਵਾਦ: ਨਸ਼ੇ ਵਿੱਚ ਧੁੱਤ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ, ਸਰੋਤ ਜਰਮਨ ਟਾਈਮਜ਼।

ਪੋਸਟ ਨੂੰ ਸੱਚ ਮੰਨ ਕੇ ਦੂਜੇ ਯੂਜ਼ਰਸ ਵੀ ਇਸ ਨੂੰ ਵਾਇਰਲ ਕਰ ਰਹੇ ਹਨ। ਪੋਸਟ ਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।

ਪੜਤਾਲ

‘ਦਿ ਜਰਮਨ ਟਾਈਮਜ਼’ ਅਖਬਾਰ ਦੇ ਤੋਂ ਵਾਇਰਲ ਪੋਸਟ ਦੀ ਜਾਂਚ ਕਰਨ ਲਈ ਸਭ ਤੋਂ ਪਹਿਲਾਂ ਇਸ ਕਟਿੰਗ ਨੂੰ ਧਿਆਨ ਨਾਲ ਦੇਖਿਆ ਗਿਆ । ਸਾਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਹੇਠ ਲਿਖਿਆ ਨਜ਼ਰ ਆਇਆ ਕਿ ਇਹ ਵਿਅੰਗ ਲੇਖ @BeingBHK ਦੇ ਲਈ ਲਿਖਿਆ ਗਿਆ ਹੈ। ਇੱਥੋਂ ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ @BeingBHK ਹੈਂਡਲ ਬਾਰੇ ਟਵਿੱਟਰ ‘ਤੇ ਖੋਜ ਕੀਤੀ। ਇਸ ਟਵਿੱਟਰ ਹੈਂਡਲ ਦੇ ਬਾਇਓ ‘ਚ ਲਿਖਿਆ ਹੈ ਕਿ ਉਹ ਥਰੈਡਸ , ਮੀਮ, ਕਾਰਟੂਨ ਅਤੇ ਵਿਅੰਗ ਬਣਾਉਂਦਾ ਹਨ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਸ ਲੇਖ ਨੂੰ ਪੂਰਾ ਪੜ੍ਹਿਆ। ਇਸ ਆਰਟੀਕਲ ਵਿੱਚ ‘ਇੰਡੀਆ ਨੈਰੇਟਿਵ’ ਵੈੱਬਸਾਈਟ ਦਾ ਜ਼ਿਕਰ ਕੀਤਾ ਗਿਆ ਹੈ। ਗੂਗਲ ਸਰਚ ‘ਤੇ ਸਾਨੂੰ ਇਹ ਲੇਖ 18 ਸਤੰਬਰ 2022 ਨੂੰ ਇੰਡੀਆ ਨੈਰੇਟਿਵ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਮਿਲਿਆ। ਇੱਥੇ ਪ੍ਰਕਾਸ਼ਿਤ ਖਬਰ ਦੀ ਸੁਰਖੀ ਹੈ– Was Punjab Chief Minister deplaned in Frankfurt from Delhi-bound Lufthansa flight? ਅਸੀਂ ਪਾਇਆ ਕਿ ਇਸ ਖਬਰ ਵਿੱਚ ‘ਦਿ ਜਰਮਨ ਟਾਈਮਜ਼’ ਦਾ ਲੇਖ ਇਸ ਖ਼ਬਰ ਤੋਂ ਲਿਖਿਆ ਗਿਆ ਹੈ। ਪਰ ਇਸ ਵਿੱਚ ਕੁਝ ਲਾਈਨਾਂ ਬਦਲੀਆਂ ਗਈਆਂ ਹਨ। ਇਹ ਖਬਰ ਇੱਥੇ ਪੜ੍ਹੀ ਜਾ ਸਕਦੀ ਹੈ।

ਸਰਚ ਦੇ ਦੌਰਾਨ ਭਗਵੰਤ ਮਾਨ ਦੇ ਮਾਮਲੇ ਨੂੰ ਲੈ ਕੇ ਲੁਫਥਾਂਸਾ ਏਅਰਲਾਈਨਜ਼ ਦਾ ਵੀ ਇੱਕ ਟਵੀਟ ਵੀ ਮਿਲਿਆ। 19 ਸਤੰਬਰ ਨੂੰ ਇੱਕ ਯੂਜ਼ਰ ਨੂੰ ਰਿਪ੍ਲਾਈ ਦਿੰਦੇ ਹੋਏ, ਲੁਫਥਾਂਸਾ ਏਅਰਲਾਈਨਜ਼ ਨੇ ਟਵੀਟ ਕੀਤਾ, ‘Our flight from Frankfurt to Delhi departed later than originally planned due to a delayed inbound flight and an aircraft change. Best regards’

ਇਸ ਦਾ ਪੰਜਾਬੀ ਅਨੁਵਾਦ ਹੋਵੇਗਾ ਕਿ ਫ੍ਰੈਂਕਫਰਟ-ਦਿੱਲੀ ਫਲਾਈਟ ‘ਚ ਦੇਰੀ ਦਾ ਕਾਰਨ ਇਨਬਾਉਂਡ ਫਲਾਈਟ ਅਤੇ ਏਅਰਕ੍ਰਾਫਟ ਦੇ ਕਾਰਣ ਹੋਈ।

ਵਿਸ਼ਵਾਸ ਨਿਊਜ਼ ਨੇ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਾਇਰਲ ਕਟਿੰਗ ‘ਚ ਲਿਖੇ ਡੇਨੀਅਲ ਸ਼ੂਟਜ਼ (Daniel Schutz) ਦੇ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕੀਤੀ ਅਤੇ ‘ਦਿ ਜਰਮਨ ਟਾਈਮਜ਼’ ਦੀ ਵੈੱਬਸਾਈਟ ‘ਤੇ ਸਰਚ ਕੀਤੀ। ਡੇਨੀਅਲ ਸ਼ੂਟਜ਼ ਨਾਂ ਦੇ ਪੱਤਰਕਾਰ ਬਾਰੇ ਇੱਥੇ ਕੋਈ ਜਾਣਕਾਰੀ ਨਹੀਂ ਮਿਲੀ। ਵੈੱਬਸਾਈਟ ‘ਤੇ, ਅਸੀਂ ਵਾਇਰਲ ਕਟਿੰਗ ਦੇ ਸਿਰਲੇਖ ਨੂੰ ਕੀਵਰਡ ਵਜੋਂ ਖੋਜਿਆ। ਪਰ ਸਾਨੂੰ ਅਜਿਹਾ ਕੋਈ ਲੇਖ ਜਾਂ ਖਬਰ ਇਸ ਵੈੱਬਸਾਈਟ ‘ਤੇ ਨਹੀਂ ਮਿਲੀ।

ਜਾਂਚ ਦੇ ਅਗਲੇ ਪੜਾਅ ਵਿੱਚ ‘ਜਰਮਨ ਟਾਈਮਜ਼’ ਨਾਲ ਸੰਪਰਕ ਕੀਤਾ। ਉਨ੍ਹਾਂ ਨੂੰ ਇੱਕ ਈਮੇਲ ਰਾਹੀਂ ਸੰਪਰਕ ਕੀਤਾ ਗਿਆ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ‘ਦਿ ਜਰਮਨ ਟਾਈਮਜ਼’ ਦੇ ਨਾਂ ‘ਤੇ ਵਾਇਰਲ ਹੋਏ ਲੇਖ ਦੀ ਇਹ ਤਸਵੀਰ ਫਰਜ਼ੀ ਹੈ। ਡੈਨੀਅਲ ਸ਼ੂਟਜ਼ ਦੇ ਨਾਮ ਦਾ ਕੋਈ ਵੀ ਆਦਮੀ ‘ਦਿ ਜਰਮਨ ਟਾਈਮਜ਼’ ਲਈ ਨਹੀਂ ਲਿਖਦਾ ਹੈ, ਨਾ ਹੀ ਅਸੀਂ ਇਸ ਨਾਮ ਦੇ ਕਿਸੇ ਆਦਮੀ ਨੂੰ ਜਾਣਦੇ ਹਾਂ। ਇਹ ਲੇਖ ਸਾਡੇ ਅਖਬਾਰ ਦਾ ਨਹੀਂ ਹੈ। ਅਸੀਂ ਅਜਿਹੀ ਕਿਸੇ ਘਟਨਾ ਬਾਰੇ ਨਹੀਂ ਸੁਣਿਆ ਹੈ।

ਕੀ ਹੈ ਪੂਰਾ ਮਾਮਲਾ

ਦੈਨਿਕ ਜਾਗਰਣ ਦੀ ਖਬਰ ਮੁਤਾਬਕ ਭਗਵੰਤ ਮਾਨ ਪੰਜਾਬ ਵਿੱਚ ਨਿਵੇਸ਼ ਨੂੰ ਵਧਾਉਣ ਲਈ ਲਈ 11 ਸਤੰਬਰ ਨੂੰ ਜਰਮਨੀ ਗਏ ਸਨ। ਉਨ੍ਹਾਂ ਨੇ 18 ਸਤੰਬਰ ਨੂੰ ਦਿੱਲੀ ਵਿੱਚ ਪਾਰਟੀ ਦੇ ਨਵੇਂ ਚੁਣੇ ਗਏ ਪ੍ਰਤੀਨਿਧੀਆਂ ਦੇ ਰਾਸ਼ਟਰੀ ਸੰਮੇਲਨ ਵਿੱਚ ਪੁੱਜਣਾ ਸੀ, ਪਰ ਉਨ੍ਹਾਂ ਦੀ ਵਾਪਸੀ ਵਿੱਚ ਦੇਰੀ ਹੋ ਗਈ। ਵਿਰੋਧੀ ਧਿਰ ਦਾ ਆਰੋਪ ਹੈ ਕਿ ਭਗਵੰਤ ਮਾਨ ਨਸ਼ਾ ਵਿੱਚ ਸਨ, ਇਸ ਲਈ ਉਨ੍ਹਾਂ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ ਸੀ।ਇਸ ਪੂਰੇ ਮਾਮਲੇ ‘ਤੇ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਕੋਲ ਕੋਈ ਮੁੱਦਾ ਨਹੀਂ ਹੈ। ਇਸੇ ਲਈ ਉਹ ਅਜਿਹਾ ਮੁੱਦਾ ਉਠਾ ਰਹੇ ਹਨ, ਜਿਸ ਵਿੱਚ ਕੋਈ ਸੱਚਾਈ ਨਹੀਂ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਅਚਾਨਕ ਸਿਹਤ ਸਬੰਧੀ ਚਿੰਤਾਵਾਂ ਕਾਰਨ ਮੁੱਖ ਮੰਤਰੀ ਜਹਾਜ਼ ਵਿੱਚ ਨਹੀਂ ਚੜ ਸਕੇ ਸੀ।

ਜਾਂਚ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਜਾਂਚ ਤੋਂ ਪਤਾ ਲੱਗਾ ਹੈ ਕਿ ਯੂਜ਼ਰ ਸਿੱਕਮ ਦੇ ਮੰਗਨ ਦਾ ਰਹਿਣ ਵਾਲਾ ਹੈ। ਫੇਸਬੁੱਕ ‘ਤੇ ਯੂਜ਼ਰ ਨੂੰ 710 ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ‘ਦਿ ਜਰਮਨ ਟਾਈਮਜ਼’ ਦੇ ਨਾਮ ਦਾ ਇਸਤੇਮਾਲ ਕਰਦੇ ਹੋਏ ਭਗਵੰਤ ਮਾਨ ਨੂੰ ਲੈ ਕੇ ਇੱਕ ਵਿਅੰਗ ਲੇਖ ਨੂੰ ਕੁਝ ਲੋਕਾਂ ਵੱਲੋਂ ਸੱਚ ਮੰਨ ਕੇ ਵਾਇਰਲ ਕੀਤਾ ਜਾ ਰਿਹਾ ਹੈ।

  • Claim Review : ਪੰਜਾਬ ਦੇ ਸੀਐਮ ਭਗਵੰਤ ਮਾਨ ਬਾਰੇ 'ਜਰਮਨ ਟਾਈਮਜ਼' ਨੇ ਛਾਪੀ ਇਹ ਖਬਰ।
  • Claimed By : Eli Thapa
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later