X

Fact Check : ਅਰਵਿੰਦ ਕੇਜਰੀਵਾਲ ਦੀ ਫੋਟੋ ਮਹਾਤਮਾ ਗਾਂਧੀ ਦੀ ਤਸਵੀਰ ਤੋਂ ਵੱਡੀ ਦਿਖਾਉਣ ਵਾਲਾ ਇਹ ਵਾਇਰਲ ਇਸ਼ਤਿਹਾਰ ਫਰਜ਼ੀ ਹੈ

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਦਿੱਲੀ ਦੇ ਮੁੱਖ ਮੰਤਰੀ ਦੇ ਨਾਮ ਤੇ ਵਾਇਰਲ ਇਸ਼ਤਿਹਾਰ ਐਡੀਟੇਡ ਸਾਬਿਤ ਹੋਇਆ। ਅਖ਼ਬਾਰ ਦੇ ਅਸਲੀ ਇਸ਼ਤਿਹਾਰ ਨਾਲ ਕਿਸੇ ਨੇ ਛੇੜਛਾੜ ਕਰਕੇ ਇਸ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਹੈ । ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਵਾਇਰਲ ਇਸ਼ਤਿਹਾਰ ਫਰਜ਼ੀ ਸਾਬਿਤ ਹੋਇਆ ਹੈ ।

  • By Vishvas News
  • Updated: October 4, 2021

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਇੱਕ ਇਸ਼ਤਿਹਾਰ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਤੋਂ ਜਾਰੀ ਕੀਤਾ ਗਿਆ ਹੈ । ਪੂਰੇ ਪੰਨੇ ਦੇ ਇਸ ਇਸ਼ਤਿਹਾਰ ਵਿੱਚ ਅਰਵਿੰਦ ਕੇਜਰੀਵਾਲ ਦੀ ਵੱਡੀ ਤਸਵੀਰ ਦੇ ਨਾਲ ਮਹਾਤਮਾ ਗਾਂਧੀ ਦੀ ਛੋਟੀ ਤਸਵੀਰ ਦਿਖਾਈ ਦੇ ਰਹੀ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਇਸ਼ਤਿਹਾਰ ਦੀ ਤਸਵੀਰ ਐਡੀਟੇਡ ਅਤੇ ਫਰਜ਼ੀ ਹੈ, ਜਿਸ ਨੂੰ ਅਰਵਿੰਦ ਕੇਜਰੀਵਾਲ ਦੇ ਖਿਲਾਫ ਦੁਸ਼ ਪ੍ਰਚਾਰ ਦੇ ਇਰਾਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਵੱਲੋਂ ਗਾਂਧੀ ਜਯੰਤੀ ਦੇ ਮੌਕੇ ‘ਤੇ ਦਿੱਤੇ ਗਏ ਇਸ਼ਤਿਹਾਰ ਦੀ ਤਸਵੀਰ ਨੂੰ ਐਡਿਟ ਕਰਕੇ ਉਸ ਵਿੱਚ ਮਹਾਤਮਾ ਗਾਂਧੀ ਦੀ ਥਾਂ ਅਰਵਿੰਦ ਕੇਜਰੀਵਾਲ ਦੀ ਤਸਵੀਰ ਦੇ ਆਕਾਰ ਨੂੰ ਵੱਡਾ ਕਰ ਦਿੱਤਾ ਗਿਆ ਹੈ। ਮੂਲ ਇਸ਼ਤਿਹਾਰ ਵਿੱਚ ਮਹਾਤਮਾ ਗਾਂਧੀ ਦੀ ਵੱਡੀ ਤਸਵੀਰ ਦੇ ਨਾਲ ਕੇਜਰੀਵਾਲ ਦੀ ਇੱਕ ਛੋਟੀ ਤਸਵੀਰ ਦੀ ਵਰਤੋਂ ਕੀਤੀ ਗਈ ਸੀ, ਜਿਸ ਨੂੰ ਐਡਿਟ ਕਰਕੇ ਉਲਟ ਦਿੱਤਾ ਗਿਆ ਹੈ।

ਕੀ ਹੋ ਰਿਹਾ ਹੈ ਵਾਇਰਲ ?

ਫੇਸਬੁੱਕ ਯੂਜ਼ਰ ਅਜੇ ਯਾਦਵ ਨੇ 2 ਅਕਤੂਬਰ ਨੂੰ ਫਰਜ਼ੀ ਇਸ਼ਤਿਹਾਰ ਸਾਂਝਾ ਕੀਤਾ ਅਤੇ ਲਿਖਿਆ ਕਿ ਮਹਾਤਮਾ ਗਾਂਧੀ ਵੱਲੋਂ ਕੇਜਰੀਵਾਲ ਜਯੰਤੀ ਦੀਆਂ ਸ਼ੁਭਕਾਮਨਾਵਾਂ।

ਇਹ ਤਸਵੀਰ ਟਵਿੱਟਰ ਅਤੇ ਵਟਸਐਪ ਤੇ ਵੀ ਫੈਲੀ ਹੋਈ ਹੈ। ਪੋਸਟ ਦੇ ਆਰਕਾਈਵ ਵਰਜਨ ਨੂੰ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਜਾਂਚ ਸ਼ੁਰੂ ਕਰਨ ਤੋਂ ਪਹਿਲਾਂ ਵਾਇਰਲ ਇਸ਼ਤਿਹਾਰ ਨੂੰ ਧਿਆਨ ਨਾਲ ਵੇਖਿਆ। ਸਾਨੂੰ ਵਾਇਰਲ ਇਸ਼ਤਿਹਾਰ ਦੇ ਉੱਪਰ ਖੱਬੇ ਪਾਸੇ ਦੈਨਿਕ ਜਾਗਰਣ, ਨਵੀਂ ਦਿੱਲੀ, 2 ਅਕਤੂਬਰ 2021 ਲਿਖਿਆ ਹੋਇਆ ਨਜ਼ਰ ਆਇਆ । ਇਸਦੇ ਅਧਾਰ ਤੇ ਵਿਸ਼ਵਾਸ ਨਿਊਜ਼ ਨੇ ਦੈਨਿਕ ਜਾਗਰਣ ਦੇ ਈ-ਪੇਪਰ ਨੂੰ ਖੰਗਾਲਾਣਾ ਸ਼ੁਰੂ ਕੀਤਾ। ਸਾਨੂੰ ਅਸਲ ਇਸ਼ਤਿਹਾਰ ਦਿੱਲੀ ਸੰਸਕਰਣ ਵਿੱਚ ਮਿਲਿਆ। ਇੱਥੇ ਸਾਨੂੰ ਕੇਜਰੀਵਾਲ ਦੀ ਜਗ੍ਹਾ ਗਾਂਧੀ ਜੀ ਦੀ ਇੱਕ ਵੱਡੀ ਤਸਵੀਰ ਨਜ਼ਰ ਆਈ , ਜਦੋਂ ਕਿ ਮੁੱਖ ਮੰਤਰੀ ਦੀ ਇੱਕ ਛੋਟੀ ਸੀ ਤਸਵੀਰ ਇਸ਼ਤਿਹਾਰ ਵਿੱਚ ਹੇਠਾਂ ਲੱਗੀ ਹੋਈ ਸੀ ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਦੈਨਿਕ ਜਾਗਰਣ ਦੇ ਸੀਜੀਐਮ ਨਿਤੇਂਦਰ ਸ਼੍ਰੀਵਾਸਤਵ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਿਸ਼ਵਾਸ ਨਿਊਜ਼ ਨੂੰ ਦੱਸਿਆ ਕਿ ਵਾਇਰਲ ਇਸ਼ਤਿਹਾਰ ਪੂਰੀ ਤਰ੍ਹਾਂ ਫਰਜ਼ੀ ਹੈ। ਇਹ ਇਸ਼ਤਿਹਾਰ ਦੈਨਿਕ ਜਾਗਰਣ ਵਿੱਚ ਨਹੀਂ ਛਪਿਆ ਸੀ। ਅਸਲੀ ਇਸ਼ਤਿਹਾਰ ਵਿੱਚ ਗਾਂਧੀ ਜੀ ਦੀ ਵੱਡੀ ਤਸਵੀਰ ਦੀ ਵਰਤੋਂ ਕੀਤੀ ਗਈ ਸੀ। ਇਸਨੂੰ ਅੱਜ ਦੇ ਸੰਸਕਰਣ ਵਿੱਚ ਵੇਖਿਆ ਜਾ ਸਕਦਾ ਹੈ।

ਜਾਂਚ ਦੇ ਦੌਰਾਨ ਅਸੀਂ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਸਕੈਨ ਕਰਨਾ ਸ਼ੁਰੂ ਕੀਤਾ। ਸਾਨੂੰ ਇੱਥੇ ਇੱਕ ਯੂਜ਼ਰ ਦੀ ਪੋਸਟ ਤੇ ਆਮ ਆਦਮੀ ਪਾਰਟੀ, ਦਿੱਲੀ ਦੇ ਟਵਿੱਟਰ ਹੈਂਡਲ ਤੋਂ ਕੀਤਾ ਗਿਆ ਰਿਪਲਾਈ ਮਿਲਿਆ । ਇਸ ਵਿੱਚ ਵਾਇਰਲ ਇਸ਼ਤਿਹਾਰ ਨੂੰ ਫਰਜ਼ੀ ਦੱਸਦੇ ਹੋਏ ਅਸਲੀ ਇਸ਼ਤਿਹਾਰ ਸਾਂਝਾ ਕੀਤਾ ਗਿਆ ਸੀ। ਤੁਸੀਂ ਇਸਨੂੰ ਹੇਠਾਂ ਵੇਖ ਸਕਦੇ ਹੋ।

ਜਾਂਚ ਦੇ ਦੌਰਾਨ ਸਾਨੂੰ ਪਤਾ ਚੱਲਿਆ ਕਿ ਫਰਜ਼ੀ ਇਸ਼ਤਿਹਾਰ ਨੂੰ ਵਾਇਰਲ ਕਰਨ ਵਾਲਾ ਯੂਜ਼ਰ ਅਜੇ ਯਾਦਵ ਝਾਰਖੰਡ ਦੇ ਰਾਮਗੜ੍ਹ ਦਾ ਵਸਨੀਕ ਹੈ। ਇਸਦੇ ਅਕਾਊਂਟ ਨੂੰ ਚਾਰ ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ । ਯੂਜ਼ਰ ਇੱਕ ਰਾਜਨੀਤਿਕ ਦਲ ਨਾਲ ਜੁੜਿਆ ਹੋਇਆ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਦਿੱਲੀ ਦੇ ਮੁੱਖ ਮੰਤਰੀ ਦੇ ਨਾਮ ਤੇ ਵਾਇਰਲ ਇਸ਼ਤਿਹਾਰ ਐਡੀਟੇਡ ਸਾਬਿਤ ਹੋਇਆ। ਅਖ਼ਬਾਰ ਦੇ ਅਸਲੀ ਇਸ਼ਤਿਹਾਰ ਨਾਲ ਕਿਸੇ ਨੇ ਛੇੜਛਾੜ ਕਰਕੇ ਇਸ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਹੈ । ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਵਾਇਰਲ ਇਸ਼ਤਿਹਾਰ ਫਰਜ਼ੀ ਸਾਬਿਤ ਹੋਇਆ ਹੈ ।

  • Claim Review : ਅਰਵਿੰਦ ਕੇਜਰੀਵਾਲ ਦਾ ਇਸ਼ਤਿਹਾਰ
  • Claimed By : ਫੇਸਬੁੱਕ ਯੂਜ਼ਰ ਅਜੇ ਯਾਦਵ
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ
ਹੋਰ ਪੜ੍ਹੋ

No more pages to load

RELATED ARTICLES

Next pageNext pageNext page

Post saved! You can read it later