Fact Check : ਪੰਜਾਬ ਵਿੱਚ ‘AAP’ ਸਰਕਾਰ ਨੂੰ ਨਿਸ਼ਾਨਾ ਬਣਾ ਕੇ ਸ਼ੇਅਰ ਕੀਤਾ ਜਾ ਰਿਹਾ ਗਾਂ ਚੋਰੀ ਦਾ ਇਹ ਵੀਡੀਓ 2014 ਦਾ ਹੈ, ਗੁੰਮਰਾਹਕੁੰਨ ਦਾਅਵਾ ਵਾਇਰਲ
ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਗਾਂ ਨੂੰ ਚੋਰੀ ਕਰ ਕੇ ਕਾਰ ਵਿੱਚ ਲੈ ਜਾਂਦੇ ਯੁਵਕਾਂ ਦਾ ਇਹ ਵੀਡੀਓ ਪੁਰਾਣਾ ਹੈ, ਜਿਸਨੂੰ ਹਾਲੀਆ ਦੱਸ ਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ।
- By: Jyoti Kumari
- Published: Mar 28, 2025 at 05:50 PM
- Updated: Mar 28, 2025 at 06:11 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਦੋ ਯੁਵਕਾਂ ਨੂੰ ਇੱਕ ਗਾਂ ਨੂੰ ਚੋਰੀ ਕਰ ਕੇ ਕਾਰ ਵਿੱਚ ਲੈ ਜਾਂਦੇ ਹੋਏ ਦੇਖਿਆ ਜਾ ਸਕਦਾ ਹੈ। ਕੁਝ ਯੂਜ਼ਰਸ ਇਸ ਵੀਡੀਓ ਨੂੰ ਹਾਲੀਆ ਦੱਸ ਕੇ ਪੰਜਾਬ ਸਰਕਾਰ ਦੇ ਨਿਸ਼ਾਨਾ ਸਾਧ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਇਹ ਵੀਡੀਓ ਹਾਲੀਆ ਨਹੀਂ ਹੈ। ਵਾਇਰਲ ਵੀਡੀਓ ਸਾਲ 2014 ਦੀ ਇੱਕ ਘਟਨਾ ਦਾ ਹੈ, ਜਿਸਨੂੰ ਹਾਲੀਆ ਦੱਸ ਕੇ ਭ੍ਰਮ ਫੈਲਾਇਆ ਜਾ ਰਿਹਾ ਹੈ। ਕਈ ਨਿਊਜ ਰਿਪੋਰਟਸ ਮੁਤਾਬਕ, ਇਹ ਘਟਨਾ ਚੇਨਈ ਦੀ ਹੈ। ਵਾਇਰਲ ਵੀਡੀਓ ਦਾ ਹਾਲ-ਫਿਲਹਾਲ ਨਾਲ ਕੋਈ ਸੰਬਧ ਨਹੀਂ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ ‘Gurpreet Singh Bagga’ ਨੇ 27 ਮਾਰਚ 2025 ਨੂੰ ਵਾਇਰਲ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ, “ਰੰਗਲਾ ਪੰਜਾਬ ਦੇਖਲੋ ਮਿੱਤਰੋ ਚੋਰ ਵੀ ਪਰੇ ਤੋਂ ਪਰੇ ਪਏ ਨੇ ਹੁਣ ਤਾਂ ਗਾਂ ਹੀ ਗੱਡੀ ਚ, ਲੈ ਗਏ ,ਝਾੜੂ ਦੀ ਸਰਕਾਰ ਦੇ ਵਸੋ ਬਾਹਰ ਹੀ ਨਿਕਲ ਗਿਆ ਕੰਮ ਸੂਬਾ ਚਲਾਉਣ ਵਾਲਾ!! ਦੇਖ ਰੰਗਲੇ ਪੰਜਾਬ ਚ ਗਾਵਾ ਵੀ ਮਰੂਤੀ ਚ ਚੋਰੀ ਹੁੰਦੀਆਂ! ”
ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।

ਪੜਤਾਲ
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ, ਅਸੀਂ ਵੀਡੀਓ ਦੇ ਕਈ ਕੀ ਫਰੇਮ ਕੱਢੇ ਅਤੇ ਗੂਗਲ ਲੈਂਸ ਦੀ ਮਦਦ ਨਾਲ ਉਨ੍ਹਾਂ ਨੂੰ ਖੋਜਿਆ। ਸਾਨੂੰ ਵੀਡੀਓ ਨਾਲ ਜੁੜੀ ਰਿਪੋਰਟ dailymail.co.uk ਦੀ ਅਧਿਕਾਰਤ ਵੈੱਬਸਾਈਟ ‘ਤੇ ਮਿਲੀ। ਰਿਪੋਰਟ ਨੂੰ 13 ਅਗਸਤ 2014 ਨੂੰ ਪ੍ਰਕਾਸ਼ਤ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ,” ਇਹ ਘਟਨਾ ਚੇਨਈ ਦੀ ਹੈ, ਜਿੱਥੇ ਦੋ ਚੋਰ ਇੱਕ ਗਾਂ ਨੂੰ ਕਾਰ ਵਿੱਚ ਚੋਰੀ ਕਰਕੇ ਲੈ ਗਏ ਸਨ।”

ਸਰਚ ਦੌਰਾਨ ਸਾਨੂੰ ਵੀਡੀਓ ਨਾਲ ਜੁੜੀ ਖਬਰ mirror.co.uk ਦੀ ਵੈੱਬਸਾਈਟ ‘ਤੇ ਮਿਲੀ। 5 ਸਤੰਬਰ 2014 ਨੂੰ ਪ੍ਰਕਾਸ਼ਤ ਖਬਰ ਵਿੱਚ ਇਸ ਘਟਨਾ ਨੂੰ ਚੇਨਈ ਦਾ ਦੱਸਿਆ ਗਿਆ ਹੈ। ਜਿੱਥੇ ਦੋ ਚੋਰ ਇੱਕ ਗੱਡੀ ਲੈ ਕੇ ਆਏ ਅਤੇ ਘਾਹ ਖਾ ਰਹੀ ਗਾਂ ਨੂੰ ਗੱਡੀ ਵਿੱਚ ਲੈ ਗਏ।
ਵਾਇਰਲ ਵੀਡੀਓ ਨਾਲ ਜੁੜੀ ਹੋਰ ਰਿਪੋਰਟਾਂ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਅਸੀਂ ਵੀਡੀਓ ਨੂੰ ਲੈ ਕੇ ਦੈਨਿਕ ਜਾਗਰਣ ਚੰਡੀਗੜ੍ਹ ਦੇ ਚੀਫ ਰਿਪੋਰਟਰ ਰਾਜੇਸ਼ ਢੱਲ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਪੰਜਾਬ ਦਾ ਨਹੀਂ ਹੈ, ਇੱਥੇ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਹੈ।
ਦੱਸ ਦੇਈਏ ਕਿ ਵਾਇਰਲ ਵੀਡੀਓ ਸਾਲ 2014 ਤੋਂ ਇੰਟਰਨੇਟ ‘ਤੇ ਮੌਜੂਦ ਹੈ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸਾਲ 2022 ਵਿਚ ਬਣੀ ਸੀ। ਜਿਸ ਤੋਂ ਸਾਫ ਹੈ ਕਿ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ।
ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਯੂਜ਼ਰ ਨੂੰ 20 ਹਜਾਰ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਗਾਂ ਨੂੰ ਚੋਰੀ ਕਰ ਕੇ ਕਾਰ ਵਿੱਚ ਲੈ ਜਾਂਦੇ ਯੁਵਕਾਂ ਦਾ ਇਹ ਵੀਡੀਓ ਪੁਰਾਣਾ ਹੈ, ਜਿਸਨੂੰ ਹਾਲੀਆ ਦੱਸ ਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ।
- Claim Review : ਗਾਂ ਚੋਰੀ ਦਾ ਇਹ ਵੀਡੀਓ ਹਾਲੀਆ ਦਾ ਹੈ।
- Claimed By : FB User-Gurpreet Singh Bagga
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











