X

Fact Check: ਜਾਪਾਨ ਵਿੱਚ ਜ਼ਮੀਨ ਖਿਸਕਣ ਦੇ ਵੀਡੀਓ ਨੂੰ ਹਿਮਾਚਲ ਵਿੱਚ ਹਾਲੀਆ ਬੱਦਲ ਫਟਣ ਦੀ ਘਟਨਾ ਨਾਲ਼ ਸੰਬੰਧਿਤ ਦੱਸਦੇ ਹੋਏ ਕੀਤਾ ਜਾ ਰਿਹਾ ਹੈ ਸ਼ੇਅਰ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਵੀਡੀਓ ਨੂੰ ਲੈ ਕੇ ਬਾਰੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਨਿਕਲਿਆ ਹੈ। ਪਾਣੀ ਨਾਲ ਵਗ ਰਹੇ ਮਲਬੇ ਦਾ ਇਹ ਵੀਡੀਓ ਜਾਪਾਨ ਵਿੱਚ ਹੋਏ ਭੂਸਖਲਣ ਦਾ ਹੈ। ਇਸ ਦਾ ਹਿਮਾਚਲ ਨਾਲ ਕੋਈ ਸੰਬੰਧ ਨਹੀਂ ਹੈ।

  • By Vishvas News
  • Updated: July 15, 2021

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਹਿਮਾਚਲ ਵਿੱਚ ਪਿਛਲੇ ਦਿਨਾਂ ਵਿੱਚ ਬੱਦਲ ਫਟਣ ਦੀ ਘਟਨਾ ਤੋਂ ਬਾਅਦ ਧਰਮਸ਼ਾਲਾ ਦੇ ਭਾਗਸੁ ਨਾਗ ਖੇਤਰ ਵਿੱਚ ਵਿਸ਼ਾਲ ਨੁਕਸਾਨ ਹੋਇਆ। ਇਸ ਕੁਦਰਤੀ ਆਫ਼ਤ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਅਜਿਹਾ ਹੀ ਇੱਕ ਵੀਡੀਓ ਹਿਮਾਚਲ ਦੀ ਇਸ ਹਾਲੀਆ ਘਟਨਾ ਦਾ ਦੱਸਦਿਆਂ ਸਾਂਝਾ ਕੀਤਾ ਜਾ ਰਿਹਾ ਹੈ। ਇਸ ਵੀਡੀਓ ਵਿੱਚ ਪਾਣੀ ਦੇ ਬਹਾਅ ਦੇ ਨਾਲ ਮਕਾਨਾਂ ਦੇ ਮਲਬੇ , ਗੱਡੀਆਂ ਨੂੰ ਵਗਦੇ ਦੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਯੂਜ਼ਰਸ ਇਸ ਨੂੰ ਹਿਮਾਚਲ ਦੀ ਹਾਲੀਆ ਘਟਨਾ ਦਾ ਵੀਡੀਓ ਦੱਸ ਰਹੇ ਹਨ। ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਵਾਇਰਲ ਵੀਡੀਓ ਬਾਰੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਨਿਕਲਿਆ। ਪਾਣੀ ਨਾਲ ਵਗ ਰਹੇ ਮਲਬੇ ਦਾ ਇਹ ਵੀਡੀਓ ਜਾਪਾਨ ਵਿੱਚ ਹੋਏ ਜ਼ਮੀਨ ਖਿਸਕਣ ਦਾ ਹੈ। ਇਸ ਦਾ ਹਿਮਾਚਲ ਪ੍ਰਦੇਸ਼ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਪੇਜ Tricity helpline ਨੇ 12 ਜੁਲਾਈ ਨੂੰ ਵਾਇਰਲ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ, ‘ਪੂਰੇ ਹਿਮਾਚਲ ਵਿੱਚ ਅਲਰਟ ਹੋ ਗਿਆ ਹੈ… ਬੱਦਲ ਫਟਣ ਤੋਂ ਤਬਾਹੀ ਹੋਣੀ ਸ਼ੁਰੂ ਹੋ ਗਈ ਹੈ … ਭਾਗਸੁ ਨਾਥ, ਕਾਂਗੜਾ, ਧਰਮਸ਼ਾਲਾ, ਮੈਕਲੋਡ਼ਗੰਜ, ਮਨਾਲੀ ਹਰ ਜਗ੍ਹਾ ਬੁਰੀ ਹਾਲਤ ਹੈ… ਅਗਲੇ ਚਾਰ ਦਿਨਾਂ ਦਾ ਅਲਰਟ ਹੈ… ਉਮੀਦ ਕਰਦੇ ਹਾਂ ਕਿ ਸਭ ਘਰ ਵਿੱਚ ਸੁਰੱਖਿਅਤ ਹੋਵੋਂਗੇ ।’ਇਸ ਪੋਸਟ ਦੇ ਆਰਕਾਇਵਡ ਵਰਜਨ ਨੂੰ ਇੱਥੇ ਕਲਿੱਕ ਕਰ ਵੇਖਿਆ ਜਾ ਸਕਦਾ ਹੈ।

ਫੇਸਬੁੱਕ ਯੂਜ਼ਰ Anjaan Ramyand mandal%% ਨੇ ਵੀ ਇਸ ਵਾਇਰਲ ਵੀਡੀਓ ਨੂੰ ਪੋਸਟ ਕੀਤਾ ਹੈ ਅਤੇ ਇਸਨੂੰ ਧਰਮਸ਼ਾਲਾ, ਹਿਮਾਚਲ ਦੀ ਘਟਨਾ ਦੱਸਿਆ ਹੈ। ਇਸ ਪੋਸਟ ਦੇ ਆਰਕਾਇਵਡ ਵਰਜਨ ਨੂੰ ਇੱਥੇ ਕਲਿੱਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ
ਸੋਮਵਾਰ 12 ਜੁਲਾਈ ਨੂੰ ਧਰਮਸ਼ਾਲਾ,ਹਿਮਾਚਲ ਵਿੱਚ ਬੱਦਲ ਫਟਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸਦੇ ਬਾਅਦ ਭਾਗਸੁ ਨਾਗ ਖੇਤਰ ਦੇ ਪਰਯਟਕ ਸਥਾਨ ਵਿੱਚ ਸੰਪਤੀਆਂ ਦਾ ਨੁਕਸਾਨ ਦੇਖਣ ਨੂੰ ਮਿਲਿਆ। ਪਾਣੀ ਦੇ ਤੇਜ਼ ਵਹਾਅ ਕਾਰਨ, ਅਚਾਨਕ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਅਤੇ ਇੱਕ ਛੋਟੇ ਨਾਲੇ ਨੇ ਔਫਨਤੀ ਨਦੀ ਦਾ ਰੂਪ ਧਾਰ ਲਿਆ। ਇਸ ਤੋਂ ਬਾਅਦ ਘਟਨਾ ਨਾਲ ਜੁੜੇ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।

ਵਾਇਰਲ ਵੀਡੀਓ ਬਾਰੇ ਕੀਤੇ ਜਾ ਰਹੇ ਦਾਅਵੇ ਦੀ ਜਾਂਚ ਕਰਨ ਲਈ ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਇਸਨੂੰ InVID ਟੂਲ ਉੱਤੇ ਪਾਇਆ ਅਤੇ ਇਸਦੇ ਕੀਫ੍ਰੇਮ ਕੱਢੇ। ਕੀਫ੍ਰੇਮਜ਼ ਤੇ ਗੂਗਲ ਰਿਵਰਸ ਇਮੇਜ ਸਰਚ ਕਰਨ ਤੇ ਸਾਨੂੰ ਇੰਟਰਨੈੱਟ ਤੇ ਇਸਦੇ ਨਾਲ ਮਿਲਦੇ ਜੁਲਦੇ ਬਹੁਤ ਸਾਰੇ ਨਤੀਜੇ ਮਿਲੇ। ਸਾਨੂੰ #JapanLandslide ਨਾਮ ਤੇ ਟਰੇਂਡ ਤੋਂ ਕੀਤੇ ਗਏ ਟਵੀਟ ਵਿੱਚ ਆਹੀ ਵਾਇਰਲ ਵੀਡੀਓ ਮਿਲਿਆ। Chaudhary Parvez ਨਾਮ ਦੇ ਟਵਿੱਟਰ ਹੈਂਡਲ ਨੇ ਇਸ ਵਾਇਰਲ ਵੀਡੀਓ ਨੂੰ 3 ਜੁਲਾਈ, 2021 ਨੂੰ ਟਵੀਟ ਕਰਕੇ ਇਸ ਨੂੰ ਜਾਪਾਨ ਦੇ Atami ਵਿਚ ਜ਼ਮੀਨ ਖਿਸਕਣ ਦੀ ਘਟਨਾ ਦੱਸਿਆ ਹੈ। ਇਸ ਟਵੀਟ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

ਸਾਨੂੰ ਇਹ ਵੀਡੀਓ ਕੁਇੰਟ ਹਿੰਦੀ ਦੇ ਅਧਿਕਾਰਿਤ ਟਵਿੱਟਰ ਹੈਂਡਲ ਤੇ 6 ਜੁਲਾਈ, 2021 ਨੂੰ ਟਵੀਟ ਕੀਤੀ ਗਈ ਇੱਕ ਵੀਡੀਓ ਸਟੋਰੀ ਵਿੱਚ ਵੀ ਦੇਖਣ ਨੂੰ ਮਿਲਿਆ। ਇੱਥੇ ਵੀ ਇਸ ਨੂੰ ਜਪਾਨ ਵਿੱਚ ਹੋਏ ਲੈਂਡ ਸਲਾਈਡ ਯਾਨੀ ਜ਼ਮੀਨ ਖਿਸਕਣ ਦੀ ਘਟਨਾ ਦੱਸਿਆ ਹੈ।

ਇਸ ਜਾਣਕਾਰੀ ਤੋਂ ਬਾਅਦ ਅਸੀਂ ਇਸ ਵਾਇਰਲ ਵੀਡੀਓ ਦੇ ਸੰਬੰਧ ਵਿੱਚ ਇੰਟਰਨੈੱਟ ਤੇ ਹੋਰ ਜਾਂਚ ਕੀਤੀ। ਸਾਨੂੰ ਹਿੰਦੁਸਤਾਨ ਟਾਈਮਜ਼ ਦੇ ਅਧਿਕਾਰਿਤ ਯੂਟਿਊਬ ਚੈਨਲ ਤੇ 5 ਜੁਲਾਈ 2021 ਨੂੰ ਪੋਸਟ ਕੀਤੀ ਗਈ ਇੱਕ ਵੀਡੀਓ ਰਿਪੋਰਟ ਵਿੱਚ ਵਾਇਰਲ ਵੀਡੀਓ ਦੇਖਣ ਨੂੰ ਮਿਲਿਆ। ਇਸ ਰਿਪੋਰਟ ਵਿੱਚ ਦੱਸਿਆ ਗਿਆ ਕਿ 3 ਜੁਲਾਈ ਨੂੰ ਜਾਪਾਨ ਦੇ Atami ਸ਼ਹਿਰ ਵਿੱਚ ਭੂਸਖਲਣ ਹੋਇਆ ਸੀ , ਜਿਸ ਵਿੱਚ 3 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ ਘੱਟ 20 ਲੋਕ ਲਾਪਤਾ ਹੋ ਗਏ। ਇਸ ਰਿਪੋਰਟ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

ਵਿਸ਼ਵਾਸ਼ ਨਿਊਜ਼ ਦੀ ਹੁਣ ਤੱਕ ਦੀ ਜਾਂਚ ਤੋਂ ਇਹ ਸਪੱਸ਼ਟ ਹੋ ਗਿਆ ਸੀ ਕਿ ਵਾਇਰਲ ਵੀਡੀਓ ਹਿਮਾਚਲ ਪ੍ਰਦੇਸ਼ ਦਾ ਨਹੀਂ , ਬਲਕਿ ਜਪਾਨ ਦਾ ਹੈ। ਵਿਸ਼ਵਾਸ ਨਿਊਜ਼ ਨੇ ਇਸ ਦਾਅਵੇ ਦੀ ਹੋਰ ਜਾਂਚ ਕਰਨ ਲਈ ਸਾਡੇ ਸਾਥੀ ਦੈਨਿਕ ਜਾਗਰਣ ਦੇ ਮੰਡੀ ਜ਼ਿਲ੍ਹਾ ਇੰਚਾਰਜ ਹੰਸਰਾਜ ਨਾਲ ਸੰਪਰਕ ਕੀਤਾ। ਅਸੀਂ ਉਨ੍ਹਾਂ ਨਾਲ ਵਾਇਰਲ ਵੀਡੀਓ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਹ ਵੀਡੀਓ ਹਿਮਾਚਲ ਦਾ ਨਹੀਂ ਹੈ। ਉਨ੍ਹਾਂ ਨੇ ਸਾਡੇ ਨਾਲ ਹਿਮਾਚਲ ਦੇ ਧਰਮਸ਼ਾਲਾ ਵਿੱਚ ਹੋਏ ਹਾਲੀਆ ਤਬਾਹੀ ਦੇ ਵੀਡੀਓ ਵੀ ਸਾਡੇ ਨਾਲ ਸਾਂਝੇ ਕੀਤੇ।

ਵਿਸ਼ਵਾਸ਼ ਨਿਊਜ਼ ਨੇ ਇਸ ਵਾਇਰਲ ਦਾਅਵੇ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਪੇਜ Anjaan Ramyand mandal%% ਨੂੰ ਸਕੈਨ ਕੀਤਾ। ਤੱਥ ਜਾਂਚ ਕੀਤੇ ਜਾਂ ਤੱਕ ਇਸ ਪੇਜ ਦੇ 657 ਫੋਲੋਵਰਸ ਸਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਵੀਡੀਓ ਨੂੰ ਲੈ ਕੇ ਬਾਰੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਨਿਕਲਿਆ ਹੈ। ਪਾਣੀ ਨਾਲ ਵਗ ਰਹੇ ਮਲਬੇ ਦਾ ਇਹ ਵੀਡੀਓ ਜਾਪਾਨ ਵਿੱਚ ਹੋਏ ਭੂਸਖਲਣ ਦਾ ਹੈ। ਇਸ ਦਾ ਹਿਮਾਚਲ ਨਾਲ ਕੋਈ ਸੰਬੰਧ ਨਹੀਂ ਹੈ।

  • Claim Review : ਬੱਦਲ ਫਟਣ ਦਾ ਇਹ ਵੀਡੀਓ ਹਿਮਾਚਲ ਦਾ ਹੈ।
  • Claimed By : ਫੇਸਬੁੱਕ ਯੂਜ਼ਰ Anjaan Ramyand mandal%%
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ
ਹੋਰ ਪੜ੍ਹੋ

No more pages to load

RELATED ARTICLES

Next pageNext pageNext page

Post saved! You can read it later